ਚੰਡੀਗੜ੍ਹ: ਵਿਧਾਨ ਸਭਾ ਵਿੱਚ ਜਾਰੀ ਬਜਟ ਇਜਲਾਸ ਦੌਰਾਨ ਬਿਕਰਮ ਮਜੀਠੀਆ ਤੇ ਨਵਜੋਤ ਸਿੱਧੂ ਦਰਮਿਆਨ ਇੱਕ ਵਾਰ ਫਿਰ ਤਲਖ਼ ਕਲਾਮੀ ਹੋ ਗਈ। ਸੋਮਵਾਰ ਨੂੰ ਅਕਾਲੀਆਂ ਨੇ ਸਿੱਧੂ 'ਤੇ 'ਆਪ' ਨਾਲ ਮਿਲੀਭੁਗਤ ਕਰ ਆਪਣੇ ਹੀ ਮੰਤਰੀ ਨੂੰ ਘਪਲੇ ਵਿੱਚ ਫਸਾਉਣ ਤੇ ਬੀਤੇ ਸਾਲ ਵਾਪਰੇ ਦਰਦਨਾਕ ਰੇਲ ਹਾਦਸੇ ਦੇ ਪੀੜਤਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਵੀ ਲਾਏ।
ਇਹ ਵੀ ਪੜ੍ਹੋ- ਨਾਜਾਇਜ਼ ਉਸਾਰੀਆਂ ਸਬੰਧੀ ਘਪਲੇ ’ਚ ਕੈਬਨਿਟ ਮੰਤਰੀ ਭਾਰਤ ਭੂਸ਼ਣ, 3 IAS ਤੇ 16 ਹੋਰ ਅਫ਼ਸਰਾਂ ਦੀ ਖੁੱਲ੍ਹੀ ਪੋਲ
ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਕਥਿਤ ਮਿਲੀਭੁਗਤ ਨਾਲ ਲੁਧਿਆਣਾ 'ਚ ਜ਼ਮੀਨ ਦੀ ਅਦਲਾ ਬਦਲੀ ਕਰਨ ਦਾ ਦੋਸ਼ ਲਾਉਂਦਿਆਂ ਆਮ ਆਦਮੀ ਪਾਰਟੀ ਨੇ ਬਜਟ ਇਜਲਾਸ ਵਿੱਚ ਹੰਗਾਮਾ ਕੀਤਾ। ਹਾਲਾਂਕਿ, ਇਸ ਮਸਲੇ 'ਤੇ ਅਕਾਲੀਆਂ ਨੇ ਵੀ ਆਵਾਜ਼ ਬੁਲੰਦ ਕੀਤੀ ਪਰ 'ਆਪ' ਦਾ ਸਾਥ ਨਾ ਦਿੱਤਾ। 'ਆਪ' ਨੇ ਮੰਗ ਕੀਤੀ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਇਸ ਮਸਲੇ ਬਾਰੇ ਜਵਾਬ ਦੇਣ।
ਜ਼ਰੂਰ ਪੜ੍ਹੋ- ਜਦੋਂ ਕੈਪਟਨ ਨੇ ਸੁਖਬੀਰ ਨੂੰ ਯਾਦ ਕਰਵਾਏ ਆਰਬਿਟ ਬੱਸ ਹਾਦਸੇ
ਹਾਲਾਂਕਿ, ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਖ਼ੁਦ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਉਹ ਕਿਸੇ ਵੀ ਜਾਂਚ ਦਾ ਸਾਹਮਣਾ ਕਰਨ ਨੂੰ ਤਿਆਰ ਹਨ। 'ਆਪ' ਨੇ ਇਹ ਵੀ ਮੰਗ ਕੀਤੀ ਕਿ ਮਾਮਲੇ ਨਾਲ ਜੁੜੀ ਆਡੀਓ ਕਲਿੱਪ ਨੂੰ ਸਦਨ ਵਿੱਚ ਸੁਣਾਇਆ ਜਾਵੇ ਤੇ ਰੋਸ ਪ੍ਰਦਰਸ਼ਨ ਕਰਦੇ ਹੋਏ 'ਆਪ' ਵਿਧਾਇਕ ਵਿਧਾਨ ਸਭਾ ਵਿੱਚ ਬਾਹਰ ਚਲੇ ਗਏ। ਉੱਧਰ, ਅਕਾਲੀ ਨੇਤਾ ਬਿਕਰਮ ਮਜੀਠੀਆ ਨੇ ਦੋਸ਼ ਲਾਇਆ ਕਿ 'ਆਪ' ਨਾਲ ਗੰਢਤੁੱਪ ਕਰਕੇ ਸਿੱਧੂ ਆਪਣੇ ਹੀ ਮੰਤਰੀ ਨੂੰ ਫਸਾਉਣਾ ਚਾਹੁੰਦੇ ਹਨ।