ਪੜਚੋਲ ਕਰੋ

ਪੰਜਾਬ 'ਚ ਮੁੜ ਹੋਇਆ ਵੱਡਾ ਫੇਰਬਦਲ, ਆਈਪੀਐਸ ਗੁਰਦਿਆਲ ਸਿੰਘ ਬਣੇ IGP ਇੰਟੈਲੀਜੈਂਸ ਪੰਜਾਬ, 4 IPS ਸਮੇਤ 51 ਅਧਿਕਾਰੀਆਂ ਦੇ ਤਬਾਦਲੇ

ਪਿਛਲੀ ਦਿਨੀਂ ਵੱਡੇ ਪੱਧਰ ਉੱਤੇ ਪੁਲਿਸ ਵਿਭਾਗ ਦੇ ਵਿੱਚ ਤਬਾਦਲੇ ਕੀਤੇ ਗਏ। ਵੱਡੇ ਅਧਿਕਾਰੀਆਂ ਨੂੰ ਨਵੇਂ ਚਾਰਜ ਦਿੰਦੇ ਹੋਏ ਇੱਧਰ-ਉੱਧਰ ਟਰਾਂਸਫਰ ਕੀਤਾ ਗਿਆ। ਆਈਪੀਐਸ ਗੁਰਦਿਆਲ ਸਿੰਘ ਨੂੰ ਆਈਜੀਪੀ ਇੰਟੈਲੀਜੈਂਸ ਪੰਜਾਬ ਦੀ ਜ਼ਿੰਮੇਵਾਰੀ..

Punjab News: ਪੰਜਾਬ ਸਰਕਾਰ ਨੇ ਬੁੱਧਵਾਰ ਨੂੰ ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ ਕੀਤਾ ਹੈ। ਚਾਰ ਆਈਪੀਐਸ ਸਮੇਤ 51 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਆਈਪੀਐਸ ਗੁਰਦਿਆਲ ਸਿੰਘ ਨੂੰ ਆਈਜੀਪੀ ਇੰਟੈਲੀਜੈਂਸ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਆਈਪੀਐਸ ਡਾ. ਐਸ. ਬੂਪਥੀ ਨੂੰ ਆਈਜੀਪੀ ਪ੍ਰੋਵਿਜ਼ਨਿੰਗ ਦਾ ਚਾਰਜ ਦਿੱਤਾ ਗਿਆ ਹੈ। ਆਈਪੀਐਸ ਸਿਰੀਵੇਨੇਲਾ ਨੂੰ ਐਸਪੀ ਸਿਟੀ ਮੋਹਾਲੀ ਤੋਂ ਤਬਾਦਲਾ ਕਰਕੇ ਏਡੀਸੀਪੀ-2 ਅੰਮ੍ਰਿਤਸਰ ਲਗਾਇਆ ਗਿਆ ਹੈ, ਜਦਕਿ ਦਿਲਪ੍ਰੀਤ ਸਿੰਘ ਨੂੰ ਐਸਪੀ ਹੈੱਡਕੁਆਰਟਰ ਸੰਗਰੂਰ ਤੋਂ ਤਬਾਦਲਾ ਕਰਕੇ ਐਸਪੀ ਸਿਟੀ ਮੋਹਾਲੀ ਦਾ ਚਾਰਜ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਪੀਪੀਐਸ ਪੱਧਰ ਦੇ ਅਧਿਕਾਰੀਆਂ ਦੇ ਵੀ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਵਿੱਚ ਤਬਾਦਲੇ ਕੀਤੇ ਗਏ ਹਨ। ਗ੍ਰਹਿ ਵਿਭਾਗ ਦੇ ਅਤਿਰਿਕਤ ਮੁੱਖ ਸਕੱਤਰ ਆਲੋਕ ਸ਼ੇਖਰ ਵੱਲੋਂ ਇਸ ਸੰਬੰਧੀ ਆਦੇਸ਼ ਜਾਰੀ ਕੀਤੇ ਗਏ ਹਨ।

ਪੰਜਾਬ ਵਿੱਚ ਆਈਪੀਐਸ/ਪੀਪੀਐਸ ਅਧਿਕਾਰੀਆਂ ਦੇ ਤਬਾਦਲੇ

ਪੰਜ ਆਈਪੀਐਸ ਸਮੇਤ 133 ਡੀਐਸਪੀ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸੇ ਤਰ੍ਹਾਂ ਡੀਜੀਪੀ ਨੇ ਵੀ ਪੰਜ ਆਈਪੀਐਸ ਅਧਿਕਾਰੀਆਂ ਨੂੰ ਨਵੀਂ ਤੈਨਾਤੀ ਦੇਣ ਦੇ ਨਾਲ ਕੁੱਲ 133 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਡੀਐਸਪੀ ਪੱਧਰ ਦੇ ਅਧਿਕਾਰੀ ਸ਼ਾਮਲ ਹਨ।

ਆਦੇਸ਼ਾਂ ਅਨੁਸਾਰ ਆਈਪੀਐਸ ਅਧਿਕਾਰੀ ਅਸ਼ੋਕ ਮੀਣਾ ਨੂੰ ਬੇਸਿਕ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਏਐਸਪੀ ਸਬ ਡਿਵਿਜ਼ਨ ਨੌਰਥ ਜਲੰਧਰ ਤਾਇਨਾਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਧਰਾਵਥ ਸਾਈ ਪ੍ਰਕਾਸ਼ ਨੂੰ ਏਐਸਪੀ ਇੰਟੈਲੀਜੈਂਸ ਵਿੰਗ, ਅਨੁਭਵ ਜੈਨ ਨੂੰ ਏਐਸਪੀ ਸਬ ਡਿਵਿਜ਼ਨ ਈਸਟ ਅੰਮ੍ਰਿਤਸਰ, ਗਜਲਪ੍ਰੀਤ ਕੌਰ ਨੂੰ ਏਐਸਪੀ ਸਬ ਡਿਵਿਜ਼ਨ ਜੀਰਕਪੁਰ, ਅਤੇ ਧੀਰੇਂਦਰ ਵਰਮਾ ਨੂੰ ਏਐਸਪੀ ਸਬ ਡਿਵਿਜ਼ਨ ਸਲਤਾਨਪੁਰ ਲੋਧੀ ਵਿੱਚ ਤਾਇਨਾਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਆਤਿਸ਼ ਭਾਟੀਆ ਦਾ ਤਬਾਦਲਾ ਏਸੀਪੀ ਨਾਰਥ ਜਲੰਧਰ ਤੋਂ ਕਰਕੇ ਡੀਐਸਪੀ ਹੈੱਡਕੁਆਰਟਰ ਮਾਲੇਰਕੋਟਲਾ ਕੀਤਾ ਗਿਆ ਹੈ।

ਇਸ ਦੇ ਨਾਲ ਵਿਜ਼ਿਲੈਂਸ ਬਿਊਰੋ ਵਿੱਚ ਵੀ ਪੰਜ ਡੀਐਸਪੀ ਦੇ ਤਬਾਦਲੇ ਕੀਤੇ ਗਏ ਹਨ। ਇਸੇ ਤਰ੍ਹਾਂ ਕੁਝ ਅਧਿਕਾਰੀਆਂ ਨੂੰ ਸੜਕ ਸੁਰੱਖਿਆ ਫੋਰਸ ਵਿੱਚ ਤੈਨਾਤ ਕੀਤਾ ਗਿਆ ਹੈ।

ਆਦੇਸ਼ਾਂ ਅਨੁਸਾਰ ਇਹ ਤਬਾਦਲੇ ਤੁਰੰਤ ਪ੍ਰਭਾਵ ਨਾਲ ਲਾਗੂ ਮੰਨੇ ਜਾਣਗੇ। ਪੁਲਿਸ ਅਧਿਕਾਰੀਆਂ ਨੂੰ ਆਪਣੇ ਨਵੇਂ ਪਦਭਾਰ ਨੂੰ ਫੌਰੀ ਤੌਰ ‘ਤੇ ਸੰਭਾਲਣ ਦੇ ਹੁਕਮ ਦਿੱਤੇ ਗਏ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਟਾਪ ਹੈਡਲਾਈਨ

ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਰਿਸ਼ਵਤ ਲੈਂਦਿਆਂ ਪਟਵਾਰੀ ਕੀਤਾ ਕਾਬੂ; ਮੱਚਿਆ ਹੜਕੰਪ
ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਰਿਸ਼ਵਤ ਲੈਂਦਿਆਂ ਪਟਵਾਰੀ ਕੀਤਾ ਕਾਬੂ; ਮੱਚਿਆ ਹੜਕੰਪ
ਚੋਣਾਂ ਤੋਂ ਪਹਿਲਾਂ ਅਕਾਲੀ ਦਲ 'ਚ ਵੱਡਾ ਫੇਰਬਦਲ, ਕੋਰ ਕਮੇਟੀ 'ਚ ਨਵੇਂ ਚਿਹਰਿਆਂ ਨੂੰ ਕੀਤਾ ਸ਼ਾਮਲ; ਦੇਖੋ ਪੂਰੀ ਲਿਸਟ
ਚੋਣਾਂ ਤੋਂ ਪਹਿਲਾਂ ਅਕਾਲੀ ਦਲ 'ਚ ਵੱਡਾ ਫੇਰਬਦਲ, ਕੋਰ ਕਮੇਟੀ 'ਚ ਨਵੇਂ ਚਿਹਰਿਆਂ ਨੂੰ ਕੀਤਾ ਸ਼ਾਮਲ; ਦੇਖੋ ਪੂਰੀ ਲਿਸਟ
ਪੰਜਾਬ 'ਚ ਅਫਸਰਾਂ ਦੀ ਹੋਈ ਬਦਲੀ! ਜਲੰਧਰ ਨਗਰ ਨਿਗਮ ਕਮਿਸ਼ਨਰ ਦਾ ਵੀ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਅਫਸਰਾਂ ਦੀ ਹੋਈ ਬਦਲੀ! ਜਲੰਧਰ ਨਗਰ ਨਿਗਮ ਕਮਿਸ਼ਨਰ ਦਾ ਵੀ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
Tarn Taran 'ਚ ਘਰੇਲੂ ਵਿਵਾਦ ਕਾਰਨ ਪਤਨੀ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ , ਪਤੀ ’ਤੇ ਤੰਗ-ਪ੍ਰੇਸ਼ਾਨ ਕਰਨ ਦੇ ਆਰੋਪ  
Tarn Taran 'ਚ ਘਰੇਲੂ ਵਿਵਾਦ ਕਾਰਨ ਪਤਨੀ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ , ਪਤੀ ’ਤੇ ਤੰਗ-ਪ੍ਰੇਸ਼ਾਨ ਕਰਨ ਦੇ ਆਰੋਪ  

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਅਫਸਰਾਂ ਦੀ ਹੋਈ ਬਦਲੀ! ਜਲੰਧਰ ਨਗਰ ਨਿਗਮ ਕਮਿਸ਼ਨਰ ਦਾ ਵੀ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਅਫਸਰਾਂ ਦੀ ਹੋਈ ਬਦਲੀ! ਜਲੰਧਰ ਨਗਰ ਨਿਗਮ ਕਮਿਸ਼ਨਰ ਦਾ ਵੀ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਚੋਣਾਂ ਤੋਂ ਪਹਿਲਾਂ ਅਕਾਲੀ ਦਲ 'ਚ ਵੱਡਾ ਫੇਰਬਦਲ, ਕੋਰ ਕਮੇਟੀ 'ਚ ਨਵੇਂ ਚਿਹਰਿਆਂ ਨੂੰ ਕੀਤਾ ਸ਼ਾਮਲ; ਦੇਖੋ ਪੂਰੀ ਲਿਸਟ
ਚੋਣਾਂ ਤੋਂ ਪਹਿਲਾਂ ਅਕਾਲੀ ਦਲ 'ਚ ਵੱਡਾ ਫੇਰਬਦਲ, ਕੋਰ ਕਮੇਟੀ 'ਚ ਨਵੇਂ ਚਿਹਰਿਆਂ ਨੂੰ ਕੀਤਾ ਸ਼ਾਮਲ; ਦੇਖੋ ਪੂਰੀ ਲਿਸਟ
ਹੁਣ ਬਦਲੇਗਾ ਬੈਂਕਿੰਗ ਸਿਸਟਮ, RBI ਗਵਰਨਰ ਨੇ AI ਖਰਚ ਵਧਾਉਣ ਲਈ ਕਿਹਾ; ਜਾਣੋ ਕੀ ਹੋ ਸਕਦਾ ਬਦਲਾਅ
ਹੁਣ ਬਦਲੇਗਾ ਬੈਂਕਿੰਗ ਸਿਸਟਮ, RBI ਗਵਰਨਰ ਨੇ AI ਖਰਚ ਵਧਾਉਣ ਲਈ ਕਿਹਾ; ਜਾਣੋ ਕੀ ਹੋ ਸਕਦਾ ਬਦਲਾਅ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਗਸਤ 2026
Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ
ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ
Chandigarh 'ਚ  inDrive ਕੈਬ ਜਾਂ ਬਾਈਕ ਬੁੱਕ ਕਰਨ ਵਾਲੇ ਸਾਵਧਾਨ ! ਹੋ ਸਕਦੀ ਹੈ ਪ੍ਰੇਸ਼ਾਨੀ 
Chandigarh 'ਚ  inDrive ਕੈਬ ਜਾਂ ਬਾਈਕ ਬੁੱਕ ਕਰਨ ਵਾਲੇ ਸਾਵਧਾਨ ! ਹੋ ਸਕਦੀ ਹੈ ਪ੍ਰੇਸ਼ਾਨੀ 
Embed widget