ਪੜਚੋਲ ਕਰੋ
Advertisement
ਪਤਨੀ ਦਾ ਕਤਲ ਕਰ ਖੁਦ ਕੀਤੀ ਆਤਮ ਹੱਤਿਆ
ਪਿੰਡ ਚੰਨਣਵਾਲ ਵਿੱਚ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਦੋਵਾਂ ਦਾ ਆਪਸ ਵਿੱਚ ਝਗੜਾ ਰਹਿੰਦਾ ਸੀ। ਲੰਘੀ ਸ਼ਾਮ ਪਤੀ ਨੇ ਗੁੱਸੇ ਵਿੱਚ ਪਤਨੀ ਦਾ ਕਤਲ ਕਰ ਖੁਦ ਵੀ ਮੌਤ ਨੂੰ ਗਲੇ ਲਾ ਰਿਹਾ। ਪੁਲਿਸ ਨੇ ਦੋਵਾਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮਹਿਲ ਕਲਾਂ: ਪਿੰਡ ਚੰਨਣਵਾਲ ਵਿੱਚ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਦੋਵਾਂ ਦਾ ਆਪਸ ਵਿੱਚ ਝਗੜਾ ਰਹਿੰਦਾ ਸੀ। ਲੰਘੀ ਸ਼ਾਮ ਪਤੀ ਨੇ ਗੁੱਸੇ ਵਿੱਚ ਪਤਨੀ ਦਾ ਕਤਲ ਕਰ ਖੁਦ ਵੀ ਮੌਤ ਨੂੰ ਗਲੇ ਲਾ ਰਿਹਾ। ਪੁਲਿਸ ਨੇ ਦੋਵਾਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਦਲਿਤ ਪਰਿਵਾਰ ਨਾਲ ਸਬੰਧਤ ਮੱਖਣ ਸਿੰਘ (42) ਪੱਤਰ ਤੇਲੂ ਸਿੰਘ ਵਾਸੀ ਚੰਨਣਵਾਲ ਆਪਣੀ ਪਤਨੀ ਪਰਮਜੀਤ ਕੌਰ (40) ਨਾਲ ਅਕਸਰ ਲੜਦਾ ਰਹਿੰਦਾ ਸੀ। ਸੋਮਵਾਰ ਸ਼ਾਮੀਂ ਉਸ ਨੇ ਲੋਹੇ ਦੀ ਪਾਈਪ ਆਪਣੀ ਪਤਨੀ ਦੇ ਸਿਰ ’ਚ ਮਾਰੀ ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬਾਅਦ ਵਿੱਚ ਉਸ ਨੇ ਖੁਦ ਵੀ ਕੋਈ ਜ਼ਹਿਰੀਲੀ ਦਵਾਈ ਖਾ ਕੇ ਆਤਮਹੱਤਿਆ ਕਰ ਲਈ।
ਪਿੰਡ ਵਾਸੀਆਂ ਨੇ ਗੰਭੀਰ ਹਾਲਤ ’ਚ ਮੱਖਣ ਸਿੰਘ ਨੂੰ ਸਿਵਲ ਹਸਪਤਾਲ ਬਰਨਾਲਾ ਪਹੁੰਚਾਇਆ ਜਿੱਥੋਂ ਡਾਕਟਰਾਂ ਨੂੰ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਪਰ ਉਸ ਦੀ ਰਸਤੇ ’ਚ ਹੀ ਮੌਤ ਹੋ ਗਈ। ਮ੍ਰਿਤਕਾਂ ਦੇ ਇੱਕ ਲੜਕੀ (16 ਸਾਲ) ਤੇ ਉਸ ਤੋਂ ਛੋਟਾ ਲੜਕਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement