ਪੜਚੋਲ ਕਰੋ
Advertisement
ਪੰਥਕ ਸੀਟ 'ਤੇ ਮਨੀਸ਼ ਤਿਵਾੜੀ ਦੀ ਬੜ੍ਹਕ
ਤਿਵਾੜੀ ਨੇ ਕਿਹਾ ਕਿ 2014 ਵਿੱਚ ਕੁਝ ਕਾਰਨਾਂ ਕਰਕੇ ਲੋਕ ਸਭਾ ਦੀ ਚੋਣ ਨਹੀਂ ਲੜ ਪਏ ਸੀ, ਪਰ ਅਨੰਦਪੁਰ ਸਾਹਿਬ ਤੋਂ ਚੋਣ ਲੜਨ ਲਈ ਤਿਆਰ ਹਨ।
ਚੰਡੀਗੜ੍ਹ: ਕਾਂਗਰਸ ਵੱਲੋਂ ਅਨੰਦਪੁਰ ਟਿਕਟ ਮਿਲਣ ਮਗਰੋਂ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਦਾਅਵਾ ਕੀਤਾ ਕਿ ਅਨੰਦਪੁਰ ਸਾਹਿਬ ਤੋਂ ਅਕਾਲੀਆਂ ਦੇ ਰਾਜ ਜਲਦ ਹੀ ਜਾਵੇਗਾ। ਮਨੀਸ਼ ਤਿਵਾੜੀ ਵੱਲੋਂ ਪਹਿਲਾਂ ਚੰਡੀਗੜ੍ਹ ਤੋਂ ਇੱਛਾ ਜਤਾਈ ਗਈ ਪਰ ਬਾਅਦ ਵਿੱਚ ਅਨੰਦਪੁਰ ਸਾਹਿਬ ਹਲਕੇ ਤੋਂ ਚੋਣ ਲੜਨ ਦੀ ਹਾਈ ਕਮਾਂਡ ਤਕ ਪਹੁੰਚ ਕੀਤੀ ਸੀ, ਜਿਸ ਤੋਂ ਬਾਅਦ ਕਾਂਗਰਸ ਨੇ ਮਨੀਸ਼ ਤਿਵਾੜੀ ਨੂੰ ਚੁਣਿਆ।
ਤਿਵਾੜੀ ਨੇ ਕਿਹਾ ਕਿ ਉਹ ਅਨੰਦਪੁਰ ਸਾਹਿਬ ਤੋਂ ਚੋਣ ਲੜ ਕੇ ਲੋਕਾਂ ਦੀ ਸੇਵਾ ਕਰਨ ਦੀ ਇੱਛਾ ਜਤਾਈ ਸੀ, ਜਿਸ ਕਰਕੇ ਕਾਂਗਰਸ ਨੇ ਉਨ੍ਹਾਂ ਨੂੰ ਉਮੀਦਵਾਰ ਬਣਾਇਆ। ਤਿਵਾੜੀ ਨੇ ਕਿਹਾ ਕਿ 2014 ਵਿੱਚ ਕੁਝ ਕਾਰਨਾਂ ਕਰਕੇ ਲੋਕ ਸਭਾ ਦੀ ਚੋਣ ਨਹੀਂ ਲੜ ਪਏ ਸੀ, ਪਰ ਅਨੰਦਪੁਰ ਸਾਹਿਬ ਤੋਂ ਚੋਣ ਲੜਨ ਲਈ ਤਿਆਰ ਹਨ। ਉਨ੍ਹਾਂ ਅਕਾਲੀ ਦਲ ਨੂੰ ਉੱਥੋਂ ਖਦੇੜਨ ਦਾ ਦਾਅਵਾ ਵੀ ਕੀਤਾ।
ਮਨੀਸ਼ ਤਿਵਾੜੀ ਨੇ ਕਿਹਾ ਕਿ ਕਾਂਗਰਸ ਨੇ ਹਾਲੇ ਕੈਂਪੇਨ ਦੀ ਸ਼ੁਰੂਆਤ ਕਰਨੀ ਹੈ ਜਿਸ ਤੋਂ ਬਾਅਦ ਅਕਾਲੀ ਦਲ ਢਲਦਾ ਨਜ਼ਰ ਆਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਾਜਪਾ ਨੇ ਦੇਸ਼ ਦਾ ਪਿਛਲੇ ਪੰਜ ਸਾਲਾਂ ਵਿੱਚ ਨੁਕਸਾਨ ਕੀਤਾ ਹੈ ਅਤੇ ਅਕਾਲੀ ਦਲ ਭਾਈਵਾਲ ਪਾਰਟੀ ਹੋਣ ਕਰਕੇ ਪੰਜਾਬ ਦੇ ਵਿੱਚ ਨੁਕਸਾਨ ਕਰਦੀ ਰਹੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕ੍ਰਿਕਟ
ਜਲੰਧਰ
Advertisement