ਮਨਪ੍ਰੀਤ ਬਾਦਲ ਨੇ ਦੱਸੀ ਅਕਾਲੀ ਦਲ-ਬੀਜੇਪੀ ਗਠਜੋੜ ਟੁੱਟਣ ਦੀ ਅਸਲ ਵਜ੍ਹਾ
ਮਨਪ੍ਰੀਤ ਬਾਦਲ ਨੇ ਕਿਹਾ ਅਕਾਲੀ ਦਲ ਨੂੰ ਡਰ ਸੀ ਕਿ ਬੀਜੇਪੀ ਸਾਨੂੰ ਕੱਢੇਗੀ ਤਾਂ ਉਸ ਤੋਂ ਪਹਿਲਾਂ ਹੀ ਇਨ੍ਹਾਂ ਨੇ ਅੱਧੀ ਰਾਤ ਕੋਰ ਕਮੇਟੀ ਦੀ ਮੀਟਿੰਗ ਬੁਲਾ ਕੇ ਗਠਜੋੜ ਤੋੜਨ ਦਾ ਫੈਸਲਾ ਕੀਤਾ।

ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਜੇਪੀ ਨਾਲ ਨਾਤਾ ਤੋੜਨ 'ਤੇ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੂੰ ਖਦਸ਼ਾ ਸੀ ਕਿ ਉਨ੍ਹਾਂ ਨੂੰ ਐਨਡੀਏ ਤੋਂ ਬਾਹਰ ਕਰ ਦਿੱਤਾ ਜਾਵੇਗਾ। ਇਸ ਲਈ ਉਨ੍ਹਾਂ ਪਹਿਲਾਂ ਹੀ ਇਹ ਐਲਾ ਕਰ ਦਿੱਤਾ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਗਠਜੋੜ ਤੋਂ ਵੱਖ ਕਰ ਲਿਆ ਹੈ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਕੁਝ ਦਿਨ ਪਹਿਲਾਂ ਇੱਕ ਸਪੀਚ ਦਿੱਤੀ ਸੀ। ਜਿਸ ਵਿੱਚ ਉਨ੍ਹਾਂ ਪ੍ਰਧਾਨ ਮੰਤਰੀ ਲਈ ਕੁਝ ਅਜਿਹੇ ਅਲਫਾਜ਼ ਵਰਤੇ 'ਮੈਂ ਮੋਦੀ 'ਤੇ ਬੰਬ ਮਾਰਿਆ' ਤਾਂ ਬੀਜੇਪੀ ਨੇ ਇਸ ਗੱਲ 'ਤੇ ਨਾਰਾਜ਼ਗੀ ਜਤਾਈ ਸੀ। ਇਸ ਲਈ ਉਨ੍ਹਾਂ ਨੂੰ ਡਰ ਸੀ ਕਿ ਬੀਜੇਪੀ ਸਾਨੂੰ ਕੱਢੇਗੀ ਤਾਂ ਉਸ ਤੋਂ ਪਹਿਲਾਂ ਹੀ ਇਨ੍ਹਾਂ ਨੇ ਅੱਧੀ ਰਾਤ ਕੋਰ ਕਮੇਟੀ ਦੀ ਮੀਟਿੰਗ ਬੁਲਾ ਕੇ ਗਠਜੋੜ ਤੋੜਨ ਦਾ ਫੈਸਲਾ ਕੀਤਾ।
ਤੋੜ ਵਿਛੋੜੇ ਤੋਂ ਬਾਅਦ ਹਰਸਮਿਰਤ ਬਾਦਲ ਨੇ ਕਿਹਾ ਇਹ ਵਾਜਪਾਈ-ਬਾਦਲ ਵਾਲਾ ਐਨਡੀਏ ਨਹੀਂ
ਅਕਾਲੀ ਦਲ-ਬੀਜੇਪੀ ਗਠਜੋੜ ਟੁੱਟਣ 'ਤੇ ਤ੍ਰਿਪਤ ਰਾਜਿੰਦਰ ਬਾਜਵਾ ਦਾ ਸ਼ਾਇਰਾਨਾ ਤਨਜ
ਹਰਸਿਮਰਤ ਬਾਦਲ ਵੱਲੋਂ ਦਿੱਤੇ ਬਿਆਨ ਕਿ ਇਹ ਵਾਜਪਾਈ-ਬਾਦਲ ਵਾਲਾ ਐਨਡੀਏ ਨਹੀਂ ਹੈ ਤੇ ਪ੍ਰਤੀਕਿਰਿਆ ਦਿੰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਹਰਸਿਮਰਤ ਬਾਦਲ ਨੂੰ ਕਦੋਂ ਪਤਾ ਲੱਗਾ, ਦੋ ਦਿਨ ਪਹਿਲਾਂ ਪਤਾ ਲੱਗਾ ਜਾਂ ਹਫਤਾ ਪਹਿਲਾਂ ਪਤਾ ਲੱਗਾ? ਵਾਜਪਾਈ ਵਾਲਾ ਐੱਨਡੀਏ ਤਾਂ ਬਹੁਤ ਪਹਿਲਾਂ ਖ਼ਤਮ ਹੋ ਚੁੱਕਿਆ ਸੀ।
ਅਕਾਲੀ ਦਲ-ਬੀਜੇਪੀ ਦਾ ਤੋੜ ਵਿਛੋੜਾ ਕਾਂਗਰਸ ਵੱਲੋਂ ਕਿਸਾਨਾਂ ਦੀ ਜਿੱਤ ਕਰਾਰ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡBefore You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ















