ਪੜਚੋਲ ਕਰੋ
ਫ਼ੌਜੀ ਲੋਹਾ ਤੋੜਦੇ ਹੋਇਆ ਧਮਾਕਾ, ਬਜ਼ੁਰਗ ਦੀ ਮੌਤ

ਮ੍ਰਿਤਕ ਨੱਥਾ ਸਿੰਘ ਦੀ ਪੁਰਾਣੀ ਤਸਵੀਰ
ਮਾਨਸਾ: ਸ਼ਹਿਰ ਵਿੱਚ ਕਬਾੜੀਏ ਦੀ ਦੁਕਾਨ 'ਤੇ ਜ਼ਬਰਦਸਤ ਧਮਾਕੇ ਕਾਰਨ ਇੱਕ ਵਿਅਕਤੀ ਦੇ ਮਾਰੇ ਜਾਣ ਦੀ ਖ਼ਬਰ ਹੈ। ਇਹ ਧਮਾਕਾ ਫ਼ੌਜੀ ਕਬਾੜ ਨੂੰ ਤੋੜ-ਤੋੜ ਕੇ ਵੱਖ-ਵੱਖ ਕਰਨ ਸਮੇਂ ਹੋਇਆ ਤੇ ਇੱਕ ਜਣੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਾਨਸਾ ਦੇ ਮਿੱਠੂ ਕਬਾੜੀਏ ਦੀ ਦੁਕਾਨ 'ਤੇ ਕੰਪਰੈਸਰਨੁਮਾ ਚੀਜ਼ ਨੂੰ ਤੋੜਦਿਆਂ ਇਹ ਘਟਨਾ ਵਾਪਰੀ। ਧਮਾਕੇ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਅ ਨੱਥਾ ਸਿੰਘ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੁਕਾਨ ਦਾ ਮਾਲਕ ਮਿੱਠੂ ਅਰੋੜਾ ਫ਼ੌਜ ਤੋਂ ਅਧਿਕਾਰਤ ਤੌਰ 'ਤੇ ਕਬਾੜ ਖਰੀਦਦਾ ਹੈ ਅਤੇ ਨੱਥਾ ਸਿੰਘ ਤਕਰੀਬਨ 30 ਸਾਲ ਤੋਂ ਉੱਥੇ ਹੀ ਕੰਮ ਕਰਦਾ ਸੀ। ਅੱਜ ਉਹ ਕਿਸੇ ਕੰਪਰੈਸਰਨੁਮਾ ਚੀਜ਼ ਨੂੰ ਤੋੜ ਰਿਹਾ ਸੀ ਤਾਂ ਅਚਾਨਕ ਧਮਾਕਾ ਹੋ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਬਿਰਧ ਨੱਥਾ ਸਿੰਘ ਦੇ ਚੀਥੜੇ ਉੱਡ ਗਏ। ਮਾਨਸਾ ਦੇ ਸੀਨੀਅਰ ਪੁਲਿਸ ਕਪਤਾਨ ਮਨਧੀਰ ਸਿੰਘ ਨੇ ਘਟਨਾ ਵਾਲੇ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਮੁਢਲੀ ਜਾਂਚ ਵਿੱਚ ਸੁਰੱਖਿਆ ਨੇਮਾਂ ਨੂੰ ਅਣਗੌਲਿਆ ਕਰ ਕੇ ਕੰਮ ਕੀਤਾ ਜਾ ਰਿਹਾ ਸੀ, ਪੁਲਿਸ ਅੱਗੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰ ਮ੍ਰਿਤਕ ਦੇ ਪਰਿਵਰਕ ਮੈਂਬਰਾਂ ਨੇ ਇਸ ਘਟਨਾ ਨੂੰ ਰੱਬ ਦਾ ਭਾਣਾ ਮੰਨਿਆ।
Before You Go
Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਟ੍ਰੈਂਡਿੰਗ ਟੌਪਿਕ





















