ਪੜਚੋਲ ਕਰੋ
ਪੰਚਾਇਤੀ ਚੋਣਾਂ 'ਚ ਮਾਨਸਾਈਆਂ ਨੇ ਚੁੱਕੇ ਫੱਟੇ, ਤਰਨ ਤਾਰਨ ਵਾਲੇ ਰਹੇ ਸੁਸਤ

ਚੰਡੀਗੜ੍ਹ: ਪੰਚਾਇਤੀ ਚੋਣਾਂ ਵਿੱਚ ਇਸ ਵਾਰ ਮਾਨਸਾ ਜ਼ਿਲ੍ਹੇ ਦੇ ਵੋਟਰਾਂ ਨੇ ਸਭ ਤੋਂ ਵੱਧ ਉਤਸ਼ਾਹ ਵਿਖਾਇਆ। ਮਾਨਸਾ ਵਿੱਚ ਸਭ ਤੋਂ ਵੱਧ 88.21% ਵੋਟਾਂ ਪਈਆਂ। ਦੂਜੇ ਪਾਸੇ ਸਭ ਤੋਂ ਘੱਟ ਪੋਲਿੰਗ ਤਰਨ ਤਾਰਨ ਵਿੱਚ 66.14 % ਹੋਈ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਪੂਰੇ ਪੰਜਾਬ ਵਿੱਚ 80.38% ਵੋਟਰਾਂ ਨੇ ਅਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ। ਰਾਜ ਭਰ ਵਿੱਚੋਂ ਪ੍ਰਾਪਤ ਹੋਏ ਅੰਕੜਿਆਂ ਅਨੁਸਾਰ ਅੰਮ੍ਰਿਤਸਰ ਵਿੱਚ 75.16%, ਬਠਿੰਡਾ ਵਿੱਚ 84.75%, ਬਰਨਾਲਾ 81%, ਫਿਰੋਜ਼ਪੁਰ 81%, ਫਤਿਹਗੜ੍ਹ ਸਾਹਿਬ 83.89%,ਫਰੀਦਕੋਟ 83.15%, ਫਾਜ਼ਿਲਕਾ 86%, ਗੁਰਦਾਸਪੁਰ 78%,ਹਸ਼ਿਆਰਪੁਰ 74.10%, ਜਲੰਧਰ 75.21%, ਕਪੂਰਥਲਾ 77.03%,ਲੁਧਿਆਣਾ 77.92%, ਮੋਗਾ 81.21%,ਸ਼੍ਰੀ ਮੁਕਤਸਰ ਸਾਹਿਬ 84.32%, ਮਾਨਸਾ 88.21%, ਪਟਿਆਲਾ 82%,ਪਠਾਨਕੋਟ 82%,ਰੂਪਨਗਰ 81.6%,ਸੰਗਰੂਰ 86.55%, ਸਾਹਿਬਜ਼ਾਦਾ ਅਜੀਤ ਸਿੰਘ ਨਗਰ 84%,ਸ਼ਹੀਦ ਭਗਤ ਸਿੰਘ ਨਗਰ 75.22% ਤੇ ਤਰਨ ਤਾਰਨ ਵਿੱਚ 66.14 % ਵੋਟਿੰਗ ਹੋਈ। ਇਸ ਦੇ ਨਾਲ ਹੀ ਕਮਿਸ਼ਨ ਪੰਜਾਬ ਨੇ ਅੱਜ 8 ਜ਼ਿਲ੍ਹਿਆਂ ਦੇ 14 ਬੂਥਾਂ ਉੱਤੇ ਸਰਪੰਚ ਤੇ ਪੰਚ ਲਈ ਮੁੜ ਵੋਟਾਂ ਪਵਾਉਣ ਦੇ ਹੁਕਮ ਦਿੱਤੇ ਹਨ। ਜਿਨ੍ਹਾਂ ਬੂਥਾਂ 'ਤੇ ਮੁੜ ਵੋਟਾਂ ਪਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ, ਉੱਥੇ ਵੋਟਾਂ ਦੌਰਾਨ ਗੜਬੜੀਆਂ ਦੀ ਰਿਪੋਰਟਾਂ ਪ੍ਰਾਪਤ ਹੋਈਆਂ ਸਨ। ਇਨ੍ਹਾਂ 14 ਥਾਂਵਾਂ ਉੱਤੇ ਭਲਕੇ 2 ਜਨਵਰੀ ਨੂੰ ਮੁੜ ਵੋਟਿੰਗ ਕਰਵਾਉਣ ਦਾ ਫੈਸਲਾ ਕੀਤਾ ਹੈ। ਭਲਕੇ ਵੋਟਾਂ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ।
Before You Go
BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਟ੍ਰੈਂਡਿੰਗ ਟੌਪਿਕ





















