ਪੜਚੋਲ ਕਰੋ

Mansa 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਮਾਂ ਨੇ 3 ਬੱਚਿਆਂ ਦਾ ਕਤਲ ਕਰਕੇ ਮਗਰੋਂ ਕੀਤੀ ਖੁਦਕੁਸ਼ੀ

Mansa News : ਮਾਨਸਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਮਾਂ ਨੇ ਆਪਣੇ ਤਿੰਨ ਬੱਚਿਆਂ ਦੀ ਹੱਤਿਆ ਕਰਨ ਤੋਂ ਬਾਅਦ ਖੁਦ ਵੀ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਮੁੱਢਲੀ ਜਾਂਚ ਅਨੁਸਾਰ ਮਹਿਲਾ ਨੇ ਪਹਿਲਾਂ ਦੋ

Mansa News : ਮਾਨਸਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਮਾਂ ਨੇ ਆਪਣੇ ਤਿੰਨ ਬੱਚਿਆਂ ਦੀ ਹੱਤਿਆ ਕਰਨ ਤੋਂ ਬਾਅਦ ਖੁਦ ਵੀ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਮੁੱਢਲੀ ਜਾਂਚ ਅਨੁਸਾਰ ਮਹਿਲਾ ਨੇ ਪਹਿਲਾਂ ਦੋ ਧੀਆਂ ਅਤੇ ਇੱਕ ਪੁੱਤਰ ਨੂੰ ਖਾਣੇ ਵਿੱਚ ਜ਼ਹਿਰੀਲੀ ਚੀਜ਼ ਮਿਲਾ ਕੇ ਦਿੱਤੀ। ਜਦੋਂ ਉਹ ਬੇਹੋਸ਼ ਹੋ ਗਏ ਤਾਂ ਉਨ੍ਹਾਂ ਦਾ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਖੁਦ ਕਮਰੇ ਵਿੱਚ ਪੱਖੇ ਨਾਲ ਫਾਹਾ ਲਗਾ ਲਿਆ।

ਘਟਨਾ ਵੇਲੇ ਮਹਿਲਾ ਘਰ ਵਿੱਚ ਇਕੱਲੀ ਸੀ, ਜਦਕਿ ਉਸਦੀ ਸੱਸ ਕਿਸੇ ਰਿਸ਼ਤੇਦਾਰੀ ਵਿੱਚ ਗਈ ਹੋਈ ਸੀ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਚਾਰਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।

ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ, ਪਤੀ ਦੀ ਪਹਿਲਾਂ ਹੀ ਹੋ ਚੁੱਕੀ ਸੀ ਮੌਤ

ਪੁਲਿਸ ਮੁਤਾਬਕ ਸੰਦੀਪ ਕੌਰ (35) ਮਾਨਸਾ ਦੇ ਵਾਰਡ ਨੰਬਰ 3 ਵਿੱਚ ਗੁਰਦੁਆਰੇ ਕੋਲ ਕਿਰਾਏ ਦੇ ਕਮਰੇ ਵਿੱਚ ਰਹਿੰਦੀ ਸੀ। ਉਸਦੇ ਤਿੰਨ ਬੱਚੇ ਸਨ—ਕਾਲੋ (12), ਮੋਟੋ (7) ਅਤੇ ਵਿਸ਼ਵਾਸ (2)। ਚਾਰ ਸਾਲ ਪਹਿਲਾਂ ਬਿਮਾਰੀ ਕਾਰਨ ਉਸਦੇ ਪਤੀ ਨਿੱਕਾ ਸਿੰਘ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਹ ਆਪਣੀ ਸੱਸ ਅਤੇ ਤਿੰਨ ਬੱਚਿਆਂ ਨਾਲ ਰਹਿ ਰਹੀ ਸੀ।

ਪਤੀ ਦੀ ਮੌਤ ਤੋਂ ਬਾਅਦ ਮਜ਼ਦੂਰੀ ਕਰਕੇ ਚਲਾਉਂਦੀ ਸੀ ਘਰ

ਪਤੀ ਦੀ ਮੌਤ ਤੋਂ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਸੰਦੀਪ ਕੌਰ 'ਤੇ ਆ ਗਈ। ਉਹ ਦਿਹਾੜੀ-ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦੀ ਸੀ ਪਰ ਘੱਟ ਆਮਦਨ ਕਾਰਨ ਘਰ ਦਾ ਖਰਚਾ ਅਤੇ ਬੱਚਿਆਂ ਦੀ ਪੜ੍ਹਾਈ ਦਾ ਖਰਚ ਚਲਾਉਣਾ ਉਸ ਲਈ ਬਹੁਤ ਮੁਸ਼ਕਲ ਹੋ ਗਿਆ ਸੀ।

ਸੱਸ ਦੇ ਘਰੋਂ ਜਾਣ ਮਗਰੋਂ ਵਾਰਦਾਤ ਨੂੰ ਦਿੱਤਾ ਅੰਜਾਮ

ਵੀਰਵਾਰ ਦੁਪਹਿਰ ਸੰਦੀਪ ਕੌਰ ਤਿੰਨੋਂ ਬੱਚਿਆਂ ਨਾਲ ਘਰ ਵਿੱਚ ਸੀ। ਉਸਦੀ ਸੱਸ ਰਿਸ਼ਤੇਦਾਰੀ ਵਿੱਚ ਗਈ ਹੋਈ ਸੀ। ਉਸਨੇ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਅਤੇ ਪਹਿਲਾਂ ਬੱਚਿਆਂ ਨੂੰ ਖਾਣੇ ਵਿੱਚ ਜ਼ਹਿਰੀਲੀ ਚੀਜ਼ ਮਿਲਾ ਕੇ ਖਵਾ ਦਿੱਤੀ। ਜ਼ਹਿਰ ਦਾ ਅਸਰ ਹੋਣ 'ਤੇ ਬੱਚੇ ਨੀਂਦ ਆਉਣ ਦੀ ਗੱਲ ਕਹਿ ਕੇ ਬਿਸਤਰੇ 'ਤੇ ਲੇਟ ਗਏ।

ਬੇਹੋਸ਼ ਹੋਣ ਮਗਰੋਂ ਤਿੰਨੋਂ ਬੱਚਿਆਂ ਦਾ ਗਲਾ ਘੁੱਟਿਆ

ਪੁਲਿਸ ਅਨੁਸਾਰ ਜਦੋਂ ਬੱਚੇ ਬੇਹੋਸ਼ ਹੋ ਗਏ ਤਾਂ ਸੰਦੀਪ ਕੌਰ ਨੇ ਇੱਕ-ਇੱਕ ਕਰਕੇ ਤਿੰਨੋਂ ਦਾ ਗਲਾ ਘੁੱਟ ਦਿੱਤਾ। ਜਾਂਚ ਅਨੁਸਾਰ ਉਸਨੂੰ ਡਰ ਸੀ ਕਿ ਜੇ ਕੋਈ ਬੱਚਾ ਬਚ ਗਿਆ ਤਾਂ ਉਸਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੋਵੇਗਾ।

ਬੱਚਿਆਂ ਦੀ ਮੌਤ ਤੋਂ ਬਾਅਦ ਖੁਦ ਵੀ ਲਗਾਇਆ ਫਾਹਾ

ਬੱਚਿਆਂ ਦੀ ਮੌਤ ਤੋਂ ਬਾਅਦ ਸੰਦੀਪ ਕੌਰ ਨੇ ਆਪਣੀ ਚੁੰਨੀ ਦਾ ਫਾਹਾ ਬਣਾ ਕੇ ਕਮਰੇ ਵਿੱਚ ਲੱਗੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਇਹ ਸਾਰੀ ਵਾਰਦਾਤ ਦੁਪਹਿਰ ਸਮੇਂ ਹੋਈ, ਪਰ ਆਸ-ਪਾਸ ਦੇ ਲੋਕਾਂ ਨੂੰ ਇਸ ਦੀ ਕੋਈ ਭਣਕ ਨਹੀਂ ਲੱਗੀ।

ਰਿਸ਼ਤੇਦਾਰ ਨੇ ਦਰਵਾਜ਼ਾ ਤੋੜਿਆ ਤਾਂ ਸਾਹਮਣੇ ਆਇਆ ਦਰਦਨਾਕ ਮੰਜ਼ਰ

ਸ਼ਾਮ ਵੇਲੇ ਇੱਕ ਰਿਸ਼ਤੇਦਾਰ ਘਰ ਪਹੁੰਚਿਆ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਕਾਫ਼ੀ ਆਵਾਜ਼ਾਂ ਦੇਣ ਦੇ ਬਾਵਜੂਦ ਜਦੋਂ ਕਿਸੇ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਆਸ-ਪਾਸ ਦੇ ਲੋਕਾਂ ਨੂੰ ਇਕੱਠਾ ਕੀਤਾ ਗਿਆ ਅਤੇ ਦਰਵਾਜ਼ਾ ਤੋੜਿਆ ਗਿਆ। ਅੰਦਰ ਜਾ ਕੇ ਦੇਖਿਆ ਤਾਂ ਤਿੰਨੋਂ ਬੱਚਿਆਂ ਦੀਆਂ ਲਾਸ਼ਾਂ ਬਿਸਤਰੇ 'ਤੇ ਪਈਆਂ ਸਨ, ਜਦਕਿ ਸੰਦੀਪ ਕੌਰ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਲੋਕਾਂ ਨੇ ਉਸਨੂੰ ਹੇਠਾਂ ਉਤਾਰਿਆ, ਪਰ ਉਦੋਂ ਤੱਕ ਉਸਦੀ ਵੀ ਮੌਤ ਹੋ ਚੁੱਕੀ ਸੀ।

ਪੁਲਿਸ ਨੇ ਦੱਸਿਆ ਕਿ ਤਿੰਨੋਂ ਬੱਚਿਆਂ ਦੇ ਗਲੇ 'ਤੇ ਨਿਸ਼ਾਨ ਮਿਲੇ ਹਨ। ਮੁੱਢਲੀ ਜਾਂਚ ਤੋਂ ਲੱਗਦਾ ਹੈ ਕਿ ਪਹਿਲਾਂ ਉਨ੍ਹਾਂ ਨੂੰ ਕੋਈ ਜ਼ਹਿਰੀਲੀ ਚੀਜ਼ ਖਵਾਈ ਗਈ ਅਤੇ ਫਿਰ ਗਲਾ ਘੁੱਟ ਕੇ ਮਾਰਿਆ ਗਿਆ। ਥਾਣਾ ਸਿਟੀ-2 ਦੇ ਜਾਂਚ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਆਰਥਿਕ ਤੰਗੀ ਇੱਕ ਵੱਡਾ ਕਾਰਨ ਸਾਹਮਣੇ ਆ ਰਿਹਾ ਹੈ। ਰਿਸ਼ਤੇਦਾਰਾਂ ਦੇ ਬਿਆਨਾਂ ਮੁਤਾਬਕ ਸੰਦੀਪ ਕੌਰ ਦਿਹਾੜੀ-ਮਜ਼ਦੂਰੀ ਕਰਨ ਦੇ ਬਾਵਜੂਦ ਘਰ ਦਾ ਖਰਚ ਚਲਾਉਣ ਵਿੱਚ ਅਸਮਰੱਥ ਸੀ ਅਤੇ ਤਿੰਨ ਬੱਚਿਆਂ ਨਾਲ ਬਜ਼ੁਰਗ ਸੱਸ ਦੀ ਜ਼ਿੰਮੇਵਾਰੀ ਕਾਰਨ ਉਹ ਕਾਫ਼ੀ ਮਾਨਸਿਕ ਤਣਾਅ ਵਿੱਚ ਰਹਿੰਦੀ ਸੀ। ਪੁਲਿਸ ਹਰ ਪੱਖ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।

ਟਾਪ ਹੈਡਲਾਈਨ

ਲੁਧਿਆਣਾ 'ਚ 33 ਅਧਿਆਪਕਾਂ 'ਤੇ SDM ਦੀ ਕਾਰਵਾਈ, ਸੈਲਰੀ ਰੋਕਣ ਦੇ ਹੁਕਮ; ਜਾਣੋ ਕਿਉਂ ਕੀਤੀ ਕਾਰਵਾਈ
ਲੁਧਿਆਣਾ 'ਚ 33 ਅਧਿਆਪਕਾਂ 'ਤੇ SDM ਦੀ ਕਾਰਵਾਈ, ਸੈਲਰੀ ਰੋਕਣ ਦੇ ਹੁਕਮ; ਜਾਣੋ ਕਿਉਂ ਕੀਤੀ ਕਾਰਵਾਈ
ਪੰਜਾਬ 'ਚ ਇਨ੍ਹਾਂ 30 ਕਾਂਗਰਸ ਉਮੀਦਵਾਰਾਂ ਨੂੰ ਮਿਲ ਸਕਦੀ ਟਿਕਟ, CEC ਮੀਟਿੰਗ ਤੋਂ ਬਾਅਦ ਛੇਤੀ ਲਿਸਟ ਹੋਵੇਗੀ ਜਾਰੀ
ਪੰਜਾਬ 'ਚ ਇਨ੍ਹਾਂ 30 ਕਾਂਗਰਸ ਉਮੀਦਵਾਰਾਂ ਨੂੰ ਮਿਲ ਸਕਦੀ ਟਿਕਟ, CEC ਮੀਟਿੰਗ ਤੋਂ ਬਾਅਦ ਛੇਤੀ ਲਿਸਟ ਹੋਵੇਗੀ ਜਾਰੀ
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 274 ASP ਅਤੇ DSP ਦੇ ਤਬਾਦਲੇ; ਜਾਣੋ ਕਿਸ ਦੀ ਕਿੱਥੇ ਹੋਈ ਬਦਲੀ
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 274 ASP ਅਤੇ DSP ਦੇ ਤਬਾਦਲੇ; ਜਾਣੋ ਕਿਸ ਦੀ ਕਿੱਥੇ ਹੋਈ ਬਦਲੀ
ਤਰਨਤਾਰਨ 'ਚ ਅੰਨ੍ਹੇਵਾਹ ਗੋਲੀਆਂ ਚੱਲਣ ਦੇ ਮਾਮਲੇ 'ਚ ਵੱਡੀ ਕਾਰਵਾਈ, SHO ਕੀਤਾ ਲਾਈਨ ਹਾਜ਼ਰ; ਲੰਗਰ ਤਿਆਰ ਕਰ ਰਹੇ ਨੌਜਵਾਨਾਂ 'ਤੇ ਹੋਈ ਸੀ Firing
ਤਰਨਤਾਰਨ 'ਚ ਅੰਨ੍ਹੇਵਾਹ ਗੋਲੀਆਂ ਚੱਲਣ ਦੇ ਮਾਮਲੇ 'ਚ ਵੱਡੀ ਕਾਰਵਾਈ, SHO ਕੀਤਾ ਲਾਈਨ ਹਾਜ਼ਰ; ਲੰਗਰ ਤਿਆਰ ਕਰ ਰਹੇ ਨੌਜਵਾਨਾਂ 'ਤੇ ਹੋਈ ਸੀ Firing

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਫਿਰ ਵੱਧ ਗਏ ਦੁੱਧ ਦੇ ਰੇਟ, 4 ਦਿਨਾਂ ਬਾਅਦ ਫਿਰ ਵਧੀਆਂ ਕੀਮਤਾਂ; ਜਾਣੋ ਕਿੰਨਾ ਮਹਿੰਗਾ ਹੋਇਆ
ਫਿਰ ਵੱਧ ਗਏ ਦੁੱਧ ਦੇ ਰੇਟ, 4 ਦਿਨਾਂ ਬਾਅਦ ਫਿਰ ਵਧੀਆਂ ਕੀਮਤਾਂ; ਜਾਣੋ ਕਿੰਨਾ ਮਹਿੰਗਾ ਹੋਇਆ
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 274 ASP ਅਤੇ DSP ਦੇ ਤਬਾਦਲੇ; ਜਾਣੋ ਕਿਸ ਦੀ ਕਿੱਥੇ ਹੋਈ ਬਦਲੀ
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 274 ASP ਅਤੇ DSP ਦੇ ਤਬਾਦਲੇ; ਜਾਣੋ ਕਿਸ ਦੀ ਕਿੱਥੇ ਹੋਈ ਬਦਲੀ
ਅੱਧੀ ਰਾਤ ਨੂੰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਖਾਟੂ ਸ਼ਿਆਮ ਦੇ ਦਰਸ਼ਨ ਕਰਕੇ ਆ ਰਹੇ 9 ਸ਼ਰਧਾਲੂਆਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਅੱਧੀ ਰਾਤ ਨੂੰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਖਾਟੂ ਸ਼ਿਆਮ ਦੇ ਦਰਸ਼ਨ ਕਰਕੇ ਆ ਰਹੇ 9 ਸ਼ਰਧਾਲੂਆਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਹਲਚਲ, ਕ੍ਰਿਕਟਰ ਯੁਜਵੇਂਦਰ ਚਾਹਲ ਨੇ ਫੜਿਆ BJP ਦਾ ਪੱਲਾ
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਹਲਚਲ, ਕ੍ਰਿਕਟਰ ਯੁਜਵੇਂਦਰ ਚਾਹਲ ਨੇ ਫੜਿਆ BJP ਦਾ ਪੱਲਾ
ਨਿਗਮ ਕਮਿਸ਼ਨਰ ਨੇ ਤਹਿਬਾਜ਼ਾਰੀ ਇੰਸਪੈਕਟਰ ਕੀਤਾ ਸਸਪੈਂਡ, ਜਾਣੋ ਕਿਉਂ ਕੀਤੀ ਗਈ ਕਾਰਵਾਈ
ਨਿਗਮ ਕਮਿਸ਼ਨਰ ਨੇ ਤਹਿਬਾਜ਼ਾਰੀ ਇੰਸਪੈਕਟਰ ਕੀਤਾ ਸਸਪੈਂਡ, ਜਾਣੋ ਕਿਉਂ ਕੀਤੀ ਗਈ ਕਾਰਵਾਈ
ਤਰਨਤਾਰਨ 'ਚ ਅੰਨ੍ਹੇਵਾਹ ਗੋਲੀਆਂ ਚੱਲਣ ਦੇ ਮਾਮਲੇ 'ਚ ਵੱਡੀ ਕਾਰਵਾਈ, SHO ਕੀਤਾ ਲਾਈਨ ਹਾਜ਼ਰ; ਲੰਗਰ ਤਿਆਰ ਕਰ ਰਹੇ ਨੌਜਵਾਨਾਂ 'ਤੇ ਹੋਈ ਸੀ Firing
ਤਰਨਤਾਰਨ 'ਚ ਅੰਨ੍ਹੇਵਾਹ ਗੋਲੀਆਂ ਚੱਲਣ ਦੇ ਮਾਮਲੇ 'ਚ ਵੱਡੀ ਕਾਰਵਾਈ, SHO ਕੀਤਾ ਲਾਈਨ ਹਾਜ਼ਰ; ਲੰਗਰ ਤਿਆਰ ਕਰ ਰਹੇ ਨੌਜਵਾਨਾਂ 'ਤੇ ਹੋਈ ਸੀ Firing
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਨਵੰਬਰ 2026
ਪੰਜਾਬ 'ਚ ਫਿਰ ਹੋਵੇਗਾ Blackout! 27 ਤਰੀਕ ਨੂੰ ਰਾਤ ਦੇ 8 ਵਜੇ ਵਜਣਗੇ ਸਾਇਰਨ
ਪੰਜਾਬ 'ਚ ਫਿਰ ਹੋਵੇਗਾ Blackout! 27 ਤਰੀਕ ਨੂੰ ਰਾਤ ਦੇ 8 ਵਜੇ ਵਜਣਗੇ ਸਾਇਰਨ
Embed widget