ਪੜਚੋਲ ਕਰੋ

Martyrs Day 2026 : ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਅੱਜ ਸ਼ਹੀਦੀ ਦਿਹਾੜਾ, ਜਾਣੋ ਭਗਤ ਸਿੰਘ ਕਿਸਨੂੰ ਮੰਨਦਾ ਸੀ ਆਪਣਾ ਗੁਰੂ 

Martyrs Day 2026 : ਅੱਜ 23 ਮਾਰਚ ਦਾ ਦਿਨ ਦੇਸ਼ ਲਈ ਬਹੁਤ ਖਾਸ ਹੈ ਕਿਉਂਕਿ ਭਾਰਤ ਦੇ ਤਿੰਨ ਯੋਧਿਆਂ ਨੇ ਆਜ਼ਾਦੀ ਸੰਗਰਾਮ ਵਿੱਚ ਫਾਂਸੀ ਦੀ ਸਜ਼ਾ ਨੂੰ ਹੱਸ ਕੇ ਗਲੇ ਲਗਾਇਆ ਸੀ।

Martyrs Day 2026 : ਅੱਜ 23 ਮਾਰਚ ਦਾ ਦਿਨ ਦੇਸ਼ ਲਈ ਬਹੁਤ ਖਾਸ ਹੈ ਕਿਉਂਕਿ ਭਾਰਤ ਦੇ ਤਿੰਨ ਯੋਧਿਆਂ ਨੇ ਆਜ਼ਾਦੀ ਸੰਗਰਾਮ ਵਿੱਚ ਫਾਂਸੀ ਦੀ ਸਜ਼ਾ ਨੂੰ ਹੱਸ ਕੇ ਗਲੇ ਲਗਾਇਆ ਸੀ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਸ਼ਹਾਦਤ ਦੀ। ਆਓ ਜਾਣਦੇ ਹਾਂ ਕਿ ਅਸੀਂ ਇਸ ਦਿਨ ਨੂੰ ਸ਼ਹੀਦੀ ਦਿਵਸ ਵਜੋਂ ਕਿਉਂ ਮਨਾਉਂਦੇ ਹਾਂ ਅਤੇ ਦੇਸ਼ ਦੀ ਆਜ਼ਾਦੀ ਵਿੱਚ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ ਕੀ ਯੋਗਦਾਨ ਸੀ।

ਜਦੋਂ ਵੀ ਕਿਤੇ ਦੇਸ਼ ਦੀ ਆਜ਼ਾਦੀ ਲਈ ਲੜਨ ਵਾਲੇ ਯੋਧਿਆਂ ਦੀ ਗੱਲ ਹੁੰਦੀ ਹੈ ਤਾਂ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਦਾ ਨਾਂਅ ਆਉਂਦਾ ਹੈ। ਦੇਸ਼ ਲਈ ਕੁਰਬਾਨ ਹੋਣ ਵਾਲੇ ਸਰਦਾਰ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨੂੰ ਅੱਜ ਦੇ ਦਿਨ 23 ਮਾਰਚ, 1931 ਨੂੰ ਫਾਂਸੀ ਦਿੱਤੀ ਗਈ ਸੀ। ਜਿਸ ਕਰਕੇ ਅੱਜ ਭਾਰਤ ਵਿੱਚ ਸ਼ਹੀਦ ਭਗਤ ਸਿੰਘ , ਰਾਜਗੁਰੂ ਅਤੇ ਸੁਖਦੇਵ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ।

ਇਨ੍ਹਾਂ ਸ਼ਹੀਦਾਂ ਨੂੰ ਪਿਆਰ ਕਰਨ ਵਾਲੇ ਉਸਦੇ ਵਾਰਸ ਅੱਜ ਜਗ੍ਹਾ -ਜਗ੍ਹਾ ਕੈਂਡਲ ਮਾਰਚ , ਨਾਟਕ ਅਤੇ ਸ਼ਰਧਾਂਜਲੀ ਸਮਾਗਮ ਕਰਵਾ ਕੇ ਸ਼ਹੀਦ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਸਿੰਘ ਨੂੰ ਸ਼ਰਧਾਂਜਲੀ ਦੇ ਰਹੇ ਹਨ। ਸ਼ਹੀਦ ਭਗਤ ਸਿੰਘ ਦਾ ਜਨਮ ਇੱਕ ਕ੍ਰਾਂਤੀਕਾਰੀ ਪਰਿਵਾਰ 'ਚ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਵਿਦਿਆਵਤੀ ਦੀ ਕੁੱਖੋਂ 28 ਸਤੰਬਰ 1907, ਚੱਕ ਨੰਬਰ 105 ਪਿੰਡ ਬੰਗਾ, ਜਿਲਾਂ ਲਾਇਲਪੁਰ (ਪਾਕਿਸਤਾਨ) 'ਚ ਹੋਇਆ ਸੀ। ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਨਵਾਂ ਸ਼ਹਿਰ (ਪੰਜਾਬ) 'ਚ ਸਥਿਤ ਹੈ, ਜਿਸ ਦਾ ਨਾਂ ਬਦਲ ਕੇ 'ਸ਼ਹੀਦ ਭਗਤ ਸਿੰਘ ਨਗਰ' ਰੱਖ ਦਿੱਤਾ ਗਿਆ ਹੈ।

 ਭਗਤ ਸਿੰਘ ਨੂੰ ਅਜ਼ਾਦੀ ਦੀ ਗੁੜਤੀ ਪਰਿਵਾਰ ਵਿੱਚੋ ਹੀ ਮਿਲੀ ਸੀ। ਸਰਦਾਰ ਅਰਜਨ ਸਿੰਘ ਸ਼ਹੀਦ ਭਗਤ ਸਿੰਘ ਦੇ ਦਾਦਾ ਜੀ ਸਨ। ਭਗਤ ਸਿੰਘ ਦੇ ਪਿਤਾ ਸ੍ਰ: ਕਿਸ਼ਨ ਸਿੰਘ ਬਹੁਤ ਵੱਡੇ ਸਮਾਜ ਸੇਵਕ ਸਨ। ਭਗਤ ਸਿੰਘ ਦੇ ਚਾਚਾ ਸ੍ਰ: ਅਜੀਤ ਸਿੰਘ ਵੀ ਇੱਕ ਸਿਰਕੱਢ ਸਵਤੰਤਰਤਾ ਸਗਰਾਮੀ ਹੋਣ ਦੇ ਨਾਲ-ਨਾਲ ਇੱਕ ਪ੍ਰਭਾਵਸ਼ਾਲੀ ਬੁਲਾਰੇ ਵੀ ਸਨ। ਜਿਸ ਦਾ ਪ੍ਰਭਾਵ ਉਸ ਸਮੇਂ ਵਾਹੀਕਾਰਾ ਅਤੇ ਫ਼ੌਜ਼ੀਆ 'ਤੇ ਵੀ ਪਿਆ ਸੀ। ਜਿਸ ਕਾਰਨ ਉਹਨਾਂ ਨੂੰ ਕੈਦ ਕੱਟਣ ਦੇ ਨਾਲ ਦੇਸ਼ ਨਿਕਾਲੇ ਦੀ ਸ਼ਜਾ ਵੀ ਭੁਗਤਣੀ ਪਈ ਹੈ। ਭਗਤ ਸਿੰਘ ਆਪਣੇ ਚਾਚੇ ਅਜੀਤ ਸਿੰਘ ਦੀ ਸ਼ਖਸ਼ੀਅਤ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ।

ਇਸ ਤੋਂ ਇਲਾਵਾ ਭਗਤ ਸਿੰਘ ਦੇ ਮਨ 'ਤੇ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਦਾ ਬਹੁਤ ਡੂੰਘਾ ਅਸਰ ਪਿਆ। ਭਗਤ ਸਿੰਘ ਹਮੇਸ਼ਾ ਕਰਤਾਰ ਸਿੰਘ ਸਰਾਭੇ ਦੀ ਫ਼ੋਟੋ ਆਪਣੀ ਜੇਬ ਵਿੱਚ ਰੱਖਿਆ ਕਰਦਾ ਸੀ, ਜੋ ਗ੍ਰਿਫ਼ਤਾਰੀ ਸਮੇਂ ਵੀ ਉਸ ਕੋਲ ਸੀ। ਭਗਤ ਸਿੰਘ ਕਰਤਾਰ ਸਿੰਘ ਸਰਾਭੇ ਨੂੰ ਆਪਣਾ ਗੁਰੂ ਮੰਨਦਾ ਸੀ। ਇਸੇ ਦੇ ਨਾਲ ਹੀ ਜਲ੍ਹਿਆਵਾਲੇ ਬਾਗ ਦੇ ਖੂਨੀ ਸਾਕੇ ਨੇ ਸਰਦਾਰ ਭਗਤ ਸਿੰਘ ਦੇ ਮਨ 'ਤੇ ਇੰਨਾ ਡੂੰਘਾ ਅਸਰ ਪਾਇਆ ਕਿ ਉਨ੍ਹਾਂ ਨੇ ਜਲ੍ਹਿਆਵਾਲੇ ਬਾਗ ਦੀ ਖੂਨ ਨਾਲ ਭਿੱਜੀ ਮਿੱਟੀ ਆਪਣੇ ਕੋਲ ਰੱਖ ਲਈ। ਜਿਸ ਤੋਂ ਬਾਅਦ ਉਨ੍ਹਾਂ ਦੇ ਮਨ 'ਚ ਅੰਗਰੇਜ਼ਾਂ ਖਿਲਾਫ਼ ਨਫਰਤ ਦੀ ਭਾਵਨਾ ਪੈਦਾ ਹੋ ਗਈ। ਜਿਸ ਤੋਂ ਬਾਅਦ ਭਗਤ ਸਿੰਘ ਨੇ 1921 'ਚ ਆਪਣੀ ਪੜ੍ਹਾਈ ਅੱਧ ਵਿਚਾਲੇ ਛੱਡ ਕੇ 'ਨਾ-ਮਿਲਵਰਤਨ ਲਹਿਰ' 'ਚ ਸਰਗਰਮ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ ਪਰ ਕੁੱਝ ਕਾਰਨਾਂ ਕਰਕੇ ਉਹ ਲਹਿਰ' ਪੂਰੀ ਨਾ ਹੋ ਸਕੀ ਅਤੇ ਭਗਤ ਸਿੰਘ ਨੇ 1921-22 ਦੌਰਾਨ ਨੈਸ਼ਨਲ ਕਾਲਜ ਲਾਹੌਰ 'ਚ ਪੜ੍ਹਦਿਆ ਆਪਣੇ ਸਾਥੀਆਂ ਨਾਲ ਮਿਲ ਕੇ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ।

ਜਦੋਂ 30 ਅਕਤੂਬਰ 1928 ਨੂੰ ਸਾਈਮਨ ਕਮਿਸ਼ਨ ਲਾਹੌਰ ਪਹੁੰਚਿਆ ਤਾਂ ਉਸ ਦੇ ਖਿਲਾਫ ਕ੍ਰਾਂਤੀਕਾਰੀ ਲੋਕਾਂ ਨੇ ਇੱਕ ਜਲੂਸ ਕੱਢਿਆ ,ਜਿਸ ਵਿੱਚ ਅੰਗਰੇਜਾਂ ਦੇ ਲਾਠੀਚਾਰਜ ਕਾਰਨ ਲਾਲਾ ਲਾਜਪਤ ਰਾਏ ਦੇ ਸਿਰ ‘ਚ ਡੂੰਘੀ ਸੱਟ ਲੱਗਣ ਕਾਰਨ ਮੌਤ ਹੋ ਗਈ। ਇਸ ਤੋਂ ਬਾਅਦ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਲਈ ਸਕਾਟ ਦੀ ਥਾਂ ਜੇ.ਪੀ. ਸਾਂਡਰਸ ਨੂੰ ਗੋਲੀ ਮਾਰੀ ਸੀ। ਇਸ ਤੋਂ ਬਾਅਦ ਭਗਤ ਸਿੰਘ ਨੇ ਕ੍ਰਾਂਤੀਕਾਰੀ ਸਾਥੀ ਬਟੁਕੇਸ਼ਵਰ ਦੱਤ ਦੇ ਨਾਲ ਮਿਲ ਕੇ ਪਬਲਿਕ ਸੇਫਟੀ ਬਿਲ ਅਤੇ ਟਰੇਡ ਡਿਸਪਿਊਟਸ ਬਿਲ ਖਿਲਾਫ 8 ਅਪ੍ਰੈਲ 1929 ਨੂੰ ਕੇਂਦਰੀ ਅਸੈਂਬਲੀ ਦੇ ਸੈਂਟਰਲ ਹਾਲ ‘ਚ ਖਾਲੀ ਥਾਂ ‘ਤੇ ਨਕਲੀ ਬੰਬ ਸੁੱਟਿਆ ਅਤੇ ਪਰਚੇ ਸੁੱਟਦੇ ਹੋਏ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਏ। ਜਦੋਂ ਭਗਤ ਸਿੰਘ ਨੂੰ ਨਕਲੀ ਬੰਬ ਸੁੱਟਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਉੱਤਰ ਦਿੱਤਾ ਕਿ ਉਨ੍ਹਾਂ ਦਾ ਉਦੇਸ਼ ਕਿਸੇ ਨੂੰ ਜਾਨੀ ਨੁਕਸਾਨ ਪਹੁੰਚਾਉਣਾ ਨਹੀਂ ਸੀ ਸਗੋਂ ਬੋਲ਼ੀ ਸਰਕਾਰ ਦੇ ਕੰਨ ਖੋਲ੍ਹਣਾ ਸੀ। ਉਹ ਚਾਹੁੰਦੇ ਤਾਂ ਉੱਥੋ ਭੱਜ ਸਕਦੇ ਸਨ ਪਰ ਉਨ੍ਹਾਂ ਨੇ ਆਪਣੀ ਇੱਛਾ ਨਾਲ ਪੁਲਿਸ ਨੂੰ ਗ੍ਰਿਫਤਾਰੀ ਦਿੱਤੀ।

ਇਸ ਦੇ ਬਾਅਦ 10 ਜੂਨ 1929 ਨੂੰ ਅਦਾਲਤ ਨੇ ਦੋਵਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ। ਅਸੈਂਬਲੀ ਬੰਬ ਕੇਸ ਦੀ ਸਜ਼ਾ ਤੋਂ ਬਾਅਦ ਭਗਤ ਸਿੰਘ ਨੂੰ ਮੀਆਂਵਾਲੀ ਜੇਲ ਅਤੇ ਬੀ.ਕੇ. ਦੱਤ ਨੂੰ ਕੇਂਦਰੀ ਜੇਲ ਲਾਹੌਰ ‘ਚ ਬਦਲ ਦਿੱਤਾ ਗਿਆ। 25 ਜੂਨ 1929 ਨੂੰ ਭਗਤ ਸਿੰਘ ਨੂੰ ਸਾਂਡਰਸ ਕੇਸ ਦੇ ਸਬੰਧ ‘ਚ ਕੇਂਦਰੀ ਜੇਲ ਲਾਹੌਰ ਭੇਜ ਦਿੱਤਾ ਗਿਆ ਸੀ ਅਤੇ 10 ਜੁਲਾਈ ਨੂੰ ਸਾਂਡਰਸ ਕੇਸ ਦੀ ਕਾਰਵਾਈ ਸ਼ੁਰੂ ਹੋ ਗਈ ਸੀ। ਇਸ ਦੌਰਾਨ ਜੇਲ੍ਹ ਵਿੱਚ ਕ੍ਰਾਂਤੀਕਾਰੀ ਕੈਦੀਆਂ ਦੀ ਹਾਲਾਤ ਬਦ ਤੋਂ ਬਹੱਤਰ ਸੀ, ਜਿਸ ਨੂੰ ਵੇਖ ਨੇ ਸ਼ਹੀਦ ਭਗਤ ਸਿੰਘ ਨੇ ਜੇਲ੍ਹ ਵਿੱਚ ਮਾੜੇ ਖਾਣੇ ,ਮਾੜੇ ਵਤੀਰੇ ਅਤੇ ਆਪਣੀਆਂ ਕੁੱਝ ਮੰਗਾ ਲਈ ਜੇਲ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕੀਤੀ। ਇਹ ਇੱਕ ਬਹੁਤ ਲੰਬੀ ਤੇ ਕਠੋਰ ਭੁੱਖ ਹੜਤਾਲ ਸੀ, ਜਿਸ ਵਿੱਚ ਜਤਿੰਦਰ ਨਾਥ ਸ਼ਹੀਦ ਹੋ ਗਏ ਪਰ ਇਸ ਤੋਂ ਬਾਅਦ ਸਾਰੀਆਂ ਮੰਗਾਂ ਅੰਗਰੇਜ਼ੀ ਹਕੂਮਤ ਨੇ ਮੰਨ ਲਈਆਂ ਸੀ, ਜਿਸ ਵਿੱਚ ਕੈਦੀਆਂ ਨੂੰ ਜੇਲ੍ਹ ਵਿੱਚ ਕਿਤਾਬਾਂ ਪੜ੍ਹਨ ਦਾ, ਲਿਖਣ ਦਾ ਹੱਕ ਮਿਲਿਆ। ਸ਼ਹੀਦ ਭਗਤ ਸਿੰਘ ਨੇ ਜੇਲ੍ਹ ਵਿੱਚ ਰਹਿ ਕੇ ਬੜਾ ਕੁੱਝ ਪੜ੍ਹਿਆ ਅਤੇ ਲਿਖਿਆ ਹੈ।

ਜਿਵੇਂ -ਜਿਵੇਂ ਸ਼ਹੀਦ ਭਗਤ ਸਿੰਘ ਲਈ ਲੋਕਾਂ ਦਾ ਪਿਆਰ ਵੱਧ ਰਿਹਾ ਸੀ, ਓਥੇ ਹੀ ਅੰਗਰੇਜ਼ੀ ਹਕੂਮਤ ਦੇ ਦਿਲਾਂ ਵਿੱਚ ਡਰ ਵੱਧ ਰਿਹਾ ਸੀ ਤੇ ਅੰਤ ਵਿੱਚ ਸ਼ਹੀਦ ਭਗਤ ਸਿੰਘ ਦੇ ਮੁਕੱਦਮੇ ਤੇ ਫ਼ੈਸਲਾ ਸੁਣਾਉਂਦੇ ਹੋਏ ਸ਼ਹੀਦ ਭਗਤ ਸਿੰਘ , ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦੇਣ ਦੀ ਤਾਰੀਕ 24 ਮਾਰਚ 1931 ਤੈਅ ਕੀਤੀ ਗਈ ਸੀ ਪਰ ਲੋਕਾਂ ਦੀ ਭੀੜ ਤੋਂ ਡਰਦਿਆਂ ਅੰਗਰੇਜਾਂ ਨੇ ਉਨ੍ਹਾਂ ਨੂੰ ਇੱਕ ਦਿਨ ਪਹਿਲਾਂ 23 ਮਾਰਚ 1931 ਦੀ ਸ਼ਾਮ 7.30 ਵਜੇ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। ਜਦੋਂ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਫਾਂਸੀ ਦੇਣ ਦਾ ਸਮਾਂ ਹੋਇਆ ਤਾਂ ਉਸ ਸਮੇਂ ਭਗਤ ਸਿੰਘ ਲੈਨਿਨ ਦੀ ਜੀਵਨੀ ਪੜ੍ਹ ਰਹੇ ਸਨ। ਇਸ ਤੋਂ ਬਾਅਦ ਭਗਤ ਸਿੰਘ ਕਿਤਾਬ ਦਾ ਪੰਨਾ ਮੋੜ ਪੁਲਿਸ ਕਰਮਚਾਰੀਆਂ ਨਾਲ ਚੱਲ ਪਏ ਸਨ। ਲੋਕਾਂ ਦੇ ਇਕੱਠ ਤੋਂ ਡਰਦਿਆਂ ਜੇਲ ਦੀ ਪਿਛਲੀ ਦੀਵਾਰ ਤੋੜ ਕੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਲਾਸ਼ਾਂ ਹੁਸੈਨੀਵਾਲਾ (ਫਿਰੋਜ਼ਪੁਰ) ਸਤਲੁਜ ਦਰਿਆਂ ਦੇ ਕੰਢੇ ‘ਤੇ ਜਲ੍ਹਾ ਦਿੱਤੀਆਂ ਗਈਆਂ ਸਨ।   

ਟਾਪ ਹੈਡਲਾਈਨ

Parvinder Jhota Murder Case : SHO ਤੋਂ ਬਾਅਦ DSP ਤੇ ਡਰੱਗ ਇੰਸਪੈਕਟਰ ਵੀ ਸਸਪੈਂਡ, CBI ਨੇ ਜਾਂਚ ਕੀਤੀ ਸ਼ੁਰੂ
Parvinder Jhota Murder Case : SHO ਤੋਂ ਬਾਅਦ DSP ਤੇ ਡਰੱਗ ਇੰਸਪੈਕਟਰ ਵੀ ਸਸਪੈਂਡ, CBI ਨੇ ਜਾਂਚ ਕੀਤੀ ਸ਼ੁਰੂ
Punjab News : ਸੜਕ ਹਾਦਸੇ 'ਚ ਜਾਨ ਗੁਆਉਣ ਵਾਲੀ ਮਹਿਲਾ ਦੇ ਪਰਿਵਾਰ ਨੂੰ ਮਿਲਣਗੇ ਲੱਖਾਂ ਰੁਪਏ
Punjab News : ਸੜਕ ਹਾਦਸੇ 'ਚ ਜਾਨ ਗੁਆਉਣ ਵਾਲੀ ਮਹਿਲਾ ਦੇ ਪਰਿਵਾਰ ਨੂੰ ਮਿਲਣਗੇ ਲੱਖਾਂ ਰੁਪਏ
Parvinder Singh Jhota ਦੇ ਕਤਲ ਦਾ ਮਾਮਲਾ ਵਿਧਾਨ ਸਭਾ 'ਚ ਚੁੱਕਣਗੇ ਪ੍ਰਤਾਪ ਸਿੰਘ ਬਾਜਵਾ, CM ਮਾਨ ਦੇ ਅਸਤੀਫ਼ੇ ਦੀ ਕਰਨਗੇ ਮੰਗ
Parvinder Singh Jhota ਦੇ ਕਤਲ ਦਾ ਮਾਮਲਾ ਵਿਧਾਨ ਸਭਾ 'ਚ ਚੁੱਕਣਗੇ ਪ੍ਰਤਾਪ ਸਿੰਘ ਬਾਜਵਾ, CM ਮਾਨ ਦੇ ਅਸਤੀਫ਼ੇ ਦੀ ਕਰਨਗੇ ਮੰਗ
Punjab News: ਪੰਜਾਬ ਸਿਆਸਤ 'ਚ ਚੋਣਾਂ ਤੋਂ ਪਹਿਲਾਂ ਮੱਚੀ ਤਰਥੱਲੀ, ਸੀਨੀਅਰ ਅਕਾਲੀ ਆਗੂ ਦੀਆਂ ਮੁਸ਼ਕਲਾਂ ਵਧੀਆਂ!
Punjab News: ਪੰਜਾਬ ਸਿਆਸਤ 'ਚ ਚੋਣਾਂ ਤੋਂ ਪਹਿਲਾਂ ਮੱਚੀ ਤਰਥੱਲੀ, ਸੀਨੀਅਰ ਅਕਾਲੀ ਆਗੂ ਦੀਆਂ ਮੁਸ਼ਕਲਾਂ ਵਧੀਆਂ!

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ ‘ਚ ਮੱਚਿਆ ਘਮਸਾਣ, ਵਿਦੇਸ਼ ਤੋਂ ਪਰਤਦੇ ਹੀ CM ਮਾਨ ਦਾ 50 ਹਜ਼ਾਰ ਦਾ ਹੋਇਆ ਚਲਾਨ, AAP ਨੇ ਘੇਰੀ ਕੇਂਦਰ ਸਰਕਾਰ, ਬੋਲੇ- ਹਵਾਈ ਅੱਡੇ ‘ਤੇ 3 ਘੰਟੇ ਤੱਕ...
ਪੰਜਾਬ ਸਿਆਸਤ ‘ਚ ਮੱਚਿਆ ਘਮਸਾਣ, ਵਿਦੇਸ਼ ਤੋਂ ਪਰਤਦੇ ਹੀ CM ਮਾਨ ਦਾ 50 ਹਜ਼ਾਰ ਦਾ ਹੋਇਆ ਚਲਾਨ, AAP ਨੇ ਘੇਰੀ ਕੇਂਦਰ ਸਰਕਾਰ, ਬੋਲੇ- ਹਵਾਈ ਅੱਡੇ ‘ਤੇ 3 ਘੰਟੇ ਤੱਕ...
Attack on BJP Leader: ਪੰਜਾਬ ਸਿਆਸਤ 'ਚ ਫੈਲੀ ਦਹਿਸ਼ਤ, ਸੀਨੀਅਰ 'ਭਾਜਪਾ' ਆਗੂ ਸਣੇ ਸਾਥੀ 'ਤੇ ਹੋਇਆ ਜਾਨਲੇਵਾ ਹਮਲਾ, ਅੱਧੀ ਦਰਜਨ ਹਮਲਾਵਰਾਂ ਨੇ ਇੰਝ ਪਾਇਆ ਘੇਰਾ...
ਪੰਜਾਬ ਸਿਆਸਤ 'ਚ ਫੈਲੀ ਦਹਿਸ਼ਤ, ਸੀਨੀਅਰ 'ਭਾਜਪਾ' ਆਗੂ ਸਣੇ ਸਾਥੀ 'ਤੇ ਹੋਇਆ ਜਾਨਲੇਵਾ ਹਮਲਾ, ਅੱਧੀ ਦਰਜਨ ਹਮਲਾਵਰਾਂ ਨੇ ਇੰਝ ਪਾਇਆ ਘੇਰਾ...
Punjab News: ਚੋਣਾਂ ਤੋਂ ਪਹਿਲਾਂ ਪੰਜਾਬ 'ਆਪ' 'ਚ ਹਲਚਲ ਤੇਜ਼, ਸਾਬਕਾ ਹਲਕਾ ਇੰਚਾਰਜ ਬੋਲੀ- 'ਮੇਰੀ ਆਡੀਓ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ', 10 ਬਲਾਕ ਪ੍ਰਧਾਨਾਂ ਦੇ ਅਸਤੀਫ਼ੇ 'ਤੇ ਕਿਹਾ...
ਚੋਣਾਂ ਤੋਂ ਪਹਿਲਾਂ ਪੰਜਾਬ 'ਆਪ' 'ਚ ਹਲਚਲ ਤੇਜ਼, ਸਾਬਕਾ ਹਲਕਾ ਇੰਚਾਰਜ ਬੋਲੀ- 'ਮੇਰੀ ਆਡੀਓ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ', 10 ਬਲਾਕ ਪ੍ਰਧਾਨਾਂ ਦੇ ਅਸਤੀਫ਼ੇ 'ਤੇ ਕਿਹਾ...
ਪੰਜਾਬ-ਚੰਡੀਗੜ੍ਹ 'ਚ 2 ਦਿਨ ਪੈ ਸਕਦਾ ਮੀਂਹ, 24 ਤਰੀਕ ਤੋਂ ਬਦਲ ਸਕਦਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ 2 ਦਿਨ ਪੈ ਸਕਦਾ ਮੀਂਹ, 24 ਤਰੀਕ ਤੋਂ ਬਦਲ ਸਕਦਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਟਾਈਗਰ ਸ਼ਰਾਫ ਮਾਮਲੇ 'ਚ ਦਿੱਲੀ ਪੁਲਿਸ ਨੇ 4 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ, ਸਲਮਾਨ ਖਾਨ ਦੇ ਘਰ ਦੀ ਵੀ ਹੋਈ ਸੀ ਰੇਕੀ; ਹੋਇਆ ਵੱਡਾ ਖੁਲਾਸਾ
ਟਾਈਗਰ ਸ਼ਰਾਫ ਮਾਮਲੇ 'ਚ ਦਿੱਲੀ ਪੁਲਿਸ ਨੇ 4 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ, ਸਲਮਾਨ ਖਾਨ ਦੇ ਘਰ ਦੀ ਵੀ ਹੋਈ ਸੀ ਰੇਕੀ; ਹੋਇਆ ਵੱਡਾ ਖੁਲਾਸਾ
ਪਰਵਿੰਦਰ ਝੋਟਾ ਕਤਲਕਾਂਡ ਮਾਮਲੇ 'ਚ ਦੇਰ ਰਾਤ ਮਾਨਸਾ ਪਹੁੰਚੀ CBI ਦੀ ਟੀਮ, ਪੁਲਿਸ ਨੇ ਕੇਸ ਦੀਆਂ ਫਾਈਲਾਂ ਸੌਂਪੀਆਂ; ਅੱਜ ਪਰਿਵਾਰ ਨਾਲ ਕਰੇਗੀ ਮੁਲਾਕਾਤ
ਪਰਵਿੰਦਰ ਝੋਟਾ ਕਤਲਕਾਂਡ ਮਾਮਲੇ 'ਚ ਦੇਰ ਰਾਤ ਮਾਨਸਾ ਪਹੁੰਚੀ CBI ਦੀ ਟੀਮ, ਪੁਲਿਸ ਨੇ ਕੇਸ ਦੀਆਂ ਫਾਈਲਾਂ ਸੌਂਪੀਆਂ; ਅੱਜ ਪਰਿਵਾਰ ਨਾਲ ਕਰੇਗੀ ਮੁਲਾਕਾਤ
ਚੀਨੀ 30% ਹੋਈ ਮਹਿੰਗੀ, ਇਨ੍ਹਾਂ ਸੂਬਿਆਂ 'ਚ ਬਹੁਤ ਜ਼ਿਆਦਾ ਕੀਮਤਾਂ; ਹੁਣ ਕਿੰਨਾ ਰੇਟ?
ਚੀਨੀ 30% ਹੋਈ ਮਹਿੰਗੀ, ਇਨ੍ਹਾਂ ਸੂਬਿਆਂ 'ਚ ਬਹੁਤ ਜ਼ਿਆਦਾ ਕੀਮਤਾਂ; ਹੁਣ ਕਿੰਨਾ ਰੇਟ?
ਮੁੱਖ ਮੰਤਰੀ ਭਗਵੰਤ ਮਾਨ ਨੂੰ ਏਅਰਪੋਰਟ 'ਤੇ 3 ਘੰਟਿਆਂ ਲਈ ਰੋਕਿਆ ਗਿਆ, AAP ਦਾ ਦਾਅਵਾ - ਅਧਿਕਾਰੀਆਂ ਨੇ CM ਦਾ 50 ਹਜ਼ਾਰ ਦਾ...
ਮੁੱਖ ਮੰਤਰੀ ਭਗਵੰਤ ਮਾਨ ਨੂੰ ਏਅਰਪੋਰਟ 'ਤੇ 3 ਘੰਟਿਆਂ ਲਈ ਰੋਕਿਆ ਗਿਆ, AAP ਦਾ ਦਾਅਵਾ - ਅਧਿਕਾਰੀਆਂ ਨੇ CM ਦਾ 50 ਹਜ਼ਾਰ ਦਾ...
Embed widget