Meet AAP`s Harjot Singh Bains, Cabinet Minister in Bhagwant Mann`s Punjab government


ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


Punjab CM Bhagwant Mann: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ਨੀਵਾਰ ਨੂੰ ਆਪਣੇ 10 ਵਿਧਾਇਕਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ ਸਵੇਰੇ 11 ਵਜੇ ਦੇ ਕਰੀਬ ਸ਼ੁਰੂ ਹੋਇਆ। ਮੰਤਰੀ ਮੰਡਲ ਵਿੱਚ ਕਿਸੇ ਨੂੰ ਵੀ ਉਪ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਹੈ। ਸਭ ਤੋਂ ਪਹਿਲਾਂ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਸਹੁੰ ਚੁੱਕੀ। ਦੱਸ ਦਈਏ ਕਿ ਮਾਨ ਦੀ ਯੰਗ ਕੈਬਿਨਟ '31 ਸਾਲਾ ਹਰਜੋਤ ਸਿੰਘ ਬੈਂਸ ਸਭ ਤੋਂ ਘੱਟ ਉਮਰ ਦੇ ਮੰਤਰੀ ਅਤੇ ਬਲਜੀਤ ਕੌਰ ਇਕਲੌਤੀ ਮਹਿਲਾ ਮੰਤਰੀ ਹਨ।


ਮਲੋਟ ਤੋਂ ਜਿੱਤੀ ਬਲਜੀਤ ਕੌਰ ਅੱਖਾਂ ਦੀ ਡਾਕਟਰ ਹੈ। ਉਸ ਦੀ ਉਮਰ 46 ਸਾਲ ਹੈ। ਉਹ ਸਾਧੂ ਸਿੰਘ ਦੀ ਧੀ ਹੈ, ਜੋ 2014 ਤੋਂ 2019 ਤੱਕ ਫਰੀਦਕੋਟ ਤੋਂ 'ਆਪ' ਸੰਸਦ ਮੈਂਬਰ ਸੀ। ਮੁਕਤਸਰ ਸਿਵਲ ਹਸਪਤਾਲ 'ਚ ਆਪਣੀ ਸਰਕਾਰੀ ਨੌਕਰੀ ਤੋਂ ਅਸਤੀਫਾ ਦੇਣ ਤੋਂ ਬਾਅਦ ਉਹ 'ਆਪ' ਵਿੱਚ ਸ਼ਾਮਲ ਹੋਈ। ਚੋਣ ਮੀਟਿੰਗਾਂ ਦੌਰਾਨ ਉਨ੍ਹਾਂ ਅੱਖਾਂ ਦੇ ਮਰੀਜ਼ਾਂ ਦੀ ਜਾਂਚ ਵੀ ਕੀਤੀ। ਕੌਰ ਨੇ ਮੁਕਤਸਰ ਜ਼ਿਲ੍ਹੇ ਦੇ ਮਲੋਟ ਤੋਂ ਅਕਾਲੀ ਉਮੀਦਵਾਰ ਹਰਪ੍ਰੀਤ ਸਿੰਘ ਨੂੰ 40,261 ਵੋਟਾਂ ਨਾਲ ਹਰਾਇਆ।


31 ਸਾਲਾ ਹਰਜੋਤ ਬੈਂਸ ਸਭ ਤੋਂ ਛੋਟੀ ਉਮਰ ਦੇ ਮੰਤਰੀ


ਸਭ ਤੋਂ ਘੱਟ ਉਮਰ ਦੇ ਮੰਤਰੀ 31 ਸਾਲਾ ਹਰਜੋਤ ਬੈਂਸ ਨੇ ਪੰਜਾਬ ਕੈਬਨਿਟ ਦੇ 10 ਮੰਤਰੀਆਂ ਵਜੋਂ ਸਹੁੰ ਚੁੱਕੀ ਹੈ। ਇਨ੍ਹਾਂ ਵਿੱਚ 31 ਸਾਲਾ ਹਰਜੋਤ ਬੈਂਸ ਸਭ ਤੋਂ ਘੱਟ ਉਮਰ ਦੇ ਮੰਤਰੀ ਹਨ। ਇਸ ਦੇ ਨਾਲ ਹੀ ਜੇਕਰ ਜਾਤ-ਧਰਮ ਦੀ ਗੱਲ ਕਰੀਏ ਤਾਂ ਮੰਤਰੀ ਮੰਡਲ ਵਿੱਚ ਸੀਐਮ ਮਾਨ ਸਮੇਤ 4 ਜੱਟ ਸਿੱਖ ਹਨ। 3 ਹਿੰਦੂ ਅਤੇ 4 ਦਲਿਤ ਚਿਹਰੇ ਹਨ। ਇਸ ਤੋਂ ਇਲਾਵਾ ਨਵੇਂ ਮੰਤਰੀਆਂ ਵਿੱਚ 2 ਡਾਕਟਰ, ਇੱਕ ਸੇਵਾਮੁਕਤ ਅਧਿਕਾਰੀ ਸ਼ਾਮਲ ਹੈ।


ਇਸ ਦੇ ਨਾਲ ਹੀ ਦੱਸ ਦਈਏ ਕਿ ਪਹਿਲੀ ਵਾਰ ਵਿਧਾਨ ਸਭਾ ਇੰਨੀ 'ਨੌਜਵਾਨ' ਵੇਖਣ ਨੂੰ ਮਿਲੀ। ਪੰਜਾਬ ਵਿਧਾਨ ਸਭਾ ਦੇ ਕੁੱਲ 117 ਮੈਂਬਰਾਂ 'ਚੋਂ 61 ਵਿਧਾਇਕਾਂ ਦੀ ਉਮਰ 50 ਸਾਲ ਤੋਂ ਘੱਟ ਹੈ। ਯਾਨੀ ਪਹਿਲੀ ਵਾਰ 61 ਵਿਧਾਇਕ ਅਜਿਹੇ ਹਨ, ਜਿਨ੍ਹਾਂ ਦੀ ਉਮਰ 50 ਸਾਲ ਤੋਂ ਘੱਟ ਹੈ।


10 ਮੰਤਰੀਆਂ 'ਚੋਂ 8 ਮੰਤਰੀ ਪਹਿਲੀ ਵਾਰ ਵਿਧਾਇਕ ਬਣੇ


ਸਭ ਤੋਂ ਖਾਸ ਗੱਲ ਇਹ ਹੈ ਕਿ ਭਗਵੰਤ ਮਾਨ ਦੀ ਕੈਬਨਿਟ 'ਚ ਸ਼ਾਮਲ ਹੋਏ 10 ਮੰਤਰੀਆਂ 'ਚੋਂ 8 ਮੰਤਰੀ ਪਹਿਲੀ ਵਾਰ ਵਿਧਾਇਕ ਬਣੇ ਹਨ। ਜਦਕਿ ਦੋ ਮੰਤਰੀ ਦੂਜੀ ਵਾਰ ਵਿਧਾਇਕ ਬਣੇ ਹਨ। ਬਲਜੀਤ ਕੌਰ ਮਲੋਟ ਵਿਧਾਨ ਸਭਾ ਸੀਟ ਤੋਂ, ਹਰਭਜਨ ਸਿੰਘ ਜੰਡਿਆਲਾ, ਵਿਜੇ ਸਿੰਗਲਾ ਮਾਨਸਾ, ਡਾ: ਲਾਲਚੰਦ ਕਟਾਰੂ ਭੋਆ, ਕੁਲਦੀਪ ਸਿੰਘ ਧਾਲੀਵਾਲ ਅਜਨਾਲਾ, ਲਾਲਜੀਤ ਸਿੰਘ ਭੁੱਲਰ ਪੱਟੀ, ਬ੍ਰਹਮ ਸ਼ੰਕਰ ਹੁਸ਼ਿਆਰਪੁਰ ਅਤੇ ਹਰਜੋਤ ਸਿੰਘ ਬੈਂਸ ਆਨੰਦਪੁਰ ਸਾਹਿਬ ਤੋਂ ਵਿਧਾਇਕ ਚੁਣੇ ਗਏ ਹਨ।


ਪਹਿਲੀ ਵਾਰ ਵਿਧਾਇਕ ਬਣੇ ਇਨ੍ਹਾਂ ਸਾਰੇ ਆਗੂਆਂ ਨੂੰ ਮਾਨ ਮੰਤਰੀ ਮੰਡਲ ਵਿੱਚ ਥਾਂ ਮਿਲੀ ਹੈ। ਜਦਕਿ ਸਾਬਕਾ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵਿਧਾਨ ਸਭਾ ਹਲਕਾ ਦਿੜ੍ਹਬਾ ਤੋਂ ਦੂਜੀ ਵਾਰ ਵਿਧਾਇਕ ਬਣੇ ਹਨ। ਦੂਜੇ ਪਾਸੇ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਗੁਰਮੀਤ ਸਿੰਘ ਮੀਤ ਦੂਜੀ ਵਾਰ ਵਿਧਾਇਕ ਚੁਣੇ ਗਏ ਹਨ।


ਇਹ ਵੀ ਪੜ੍ਹੋ: Britannia 'ਚ ਵਧੇਗਾ ਮਹਿਲਾ ਸਟਾਫ, 2024 ਤੱਕ ਨਿਕਲਣਗੀਆਂ ਬੰਪਰ ਅਸਾਮੀਆਂ, ਜਾਣੋ ਕੀ ਹੈ ਕੰਪਨੀ ਦਾ ਪਲਾਨ?