ਦੋ ਜੂਨ ਤਕ ਗਰਮੀ ਤੋਂ ਰਾਹਤ, ਇਨ੍ਹਾਂ ਇਲਾਕਿਆਂ 'ਚ ਪਏਗਾ ਮੀਂਹ
ਐਤਵਾਰ ਦਾ ਦਿਨ ਹੀ ਮੌਸਮ ਠੰਡਾ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਨੇ ਕੁਝ ਇਲਾਕਿਆਂ 'ਚ ਬਾਰਸ਼ ਹੋਣ ਦਾ ਅਨੁਮਾਨ ਲਾਇਆ ਹੈ। ਪੰਜਾਬ 'ਚ ਪਿਛਲੇ ਦੋ ਦਿਨਾਂ ਤੋਂ ਗਰਮ ਵਗਦੀਆਂ ਹਵਾਵਾਂ 'ਚ ਕੁਝ ਠੰਢਕ ਆਈ ਹੈ ਤੇ ਮੌਸਮ ਸੁਹਾਵਣਾ ਬਣਿਆ ਹੋਇਆ ਹੈ।

ਨਵੀਂ ਦਿੱਲੀ: ਮੌਸਮ ਵੱਲੋਂ ਲਈ ਕਰਵਟ ਮਗਰੋਂ ਦੇਸ਼ ਭਰ 'ਚ ਪੈ ਰਹੀ ਕਹਿਰ ਦੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਪੂਰੇ ਉੱਤਰੀ ਭਾਰਤ ਦੇ ਲੋਕਾਂ ਨੂੰ ਹਲਕੀ ਬਾਰਸ਼ ਤੋਂ ਬਾਅਦ ਕੁਝ ਠੰਡਕ ਮਹਿਸੂਸ ਹੋਈ। ਇਸ ਤੋਂ ਬਾਅਦ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਕੁਝ ਦਿਨ ਪਹਿਲਾਂ ਪਾਰਾ ਲਗਾਤਾਰ ਉਤਾਂਹ ਵੱਲ ਵਧ ਰਿਹਾ ਸੀ। ਇਸ ਮਗਰੋਂ ਤਪਦੀ ਲੂ ਨੇ ਲੋਕਾਂ ਦਾ ਜੀਣਾ ਬੇਹਾਲ ਕਰ ਛੱਡਿਆ ਸੀ।
ਐਤਵਾਰ ਦਾ ਦਿਨ ਹੀ ਮੌਸਮ ਠੰਡਾ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਨੇ ਕੁਝ ਇਲਾਕਿਆਂ 'ਚ ਬਾਰਸ਼ ਹੋਣ ਦਾ ਅਨੁਮਾਨ ਲਾਇਆ ਹੈ। ਪੰਜਾਬ 'ਚ ਪਿਛਲੇ ਦੋ ਦਿਨਾਂ ਤੋਂ ਗਰਮ ਵਗਦੀਆਂ ਹਵਾਵਾਂ 'ਚ ਕੁਝ ਠੰਢਕ ਆਈ ਹੈ ਤੇ ਮੌਸਮ ਸੁਹਾਵਣਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਕੋਰੋਨਾ ਨੇ ਮੁੜ ਫੜੀ ਰਫ਼ਤਾਰ, ਇੱਕੋ ਦਿਨ 'ਚ 56 ਨਵੇਂ ਕੇਸ
ਮੌਸਮ ਵਿਭਾਗ ਮੁਤਾਬਕ ਦੋ ਜੂਨ ਤਕ ਦੇਸ਼ ਦੇ ਕਿਸੇ ਵੀ ਹਿੱਸੇ 'ਚ ਲੂ ਵਗਣ ਦੀ ਸੰਭਾਵਨਾ ਨਹੀਂ ਹੈ। ਦੱਖਣ-ਪੱਛਮ ਮੌਨਸੂਨ ਪਹਿਲੀ ਜੂਨ ਤੋਂ ਕੇਰਲ 'ਚ ਦਸਤਕ ਦੇ ਸਕਦਾ ਹੈ ਜਿਸ ਨਾਲ ਪੰਜਾਬ, ਹਰਿਆਣਾ, ਦਿੱਲੀ ਤੇ ਯੂਪੀ ਸਮੇਤ ਹੋਰ ਰਾਜਾਂ 'ਚ ਬਾਰਸ਼ ਹੋਣ ਦੀ ਉਮੀਦ ਵੱਧ ਹੈ।
ਇਹ ਵੀ ਪੜ੍ਹੋ: ਕਿਸਾਨਾਂ ਨੂੰ ਮਿਲਦੀ ਰਹੇਗੀ ਮੁਫ਼ਤ ਬਿਜਲੀ, ਕੈਪਟਨ ਨੇ ਕੀਤਾ ਐਲਾਨਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ