ਪੜਚੋਲ ਕਰੋ

ਫੌਜ 'ਚ ਖੁੱਲ੍ਹੀ ਭਰਤੀ, ਕਰੋ ਆਨਲਾਈਨ ਅਪਲਾਈ

ਫੌਜ ਵਿੱਚ ਭਰਤੀ ਹੋਣ ਵਾਲਿਆਂ ਲਈ ਖਾਸ ਖਬਰ ਹੈ। ਪਟਿਆਲਾ ਵਿੱਚ 19 ਤੋਂ 31 ਅਗਸਤ ਤੱਕ ਵੱਖ-ਵੱਖ ਵਰਗਾਂ ਲਈ ਭਰਤੀ ਰੈਲੀ ਕਰਵਾਈ ਜਾ ਰਹੀ ਹੈ। ਆਰਮੀ ਭਰਤੀ ਡਾਇਰਕੈਟਰ ਕਰਨਲ ਆਰਆਰ ਚੰਦੇਲ ਨੇ ਦੱਸਿਆ ਕਿ ਪਟਿਆਲਾ ਸਮੇਤ ਸੰਗਰੂਰ, ਮਾਨਸਾ, ਬਰਨਾਲਾ ਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਨੌਜਵਾਨ ਇਸ ਭਰਤੀ ਰੈਲੀ ਵਿੱਚ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਇਸ ਭਰਤੀ 'ਚ ਹਿੱਸਾ ਲੈਣ ਦੇ ਚਾਹਵਾਨ ਨੌਜਵਾਨਾਂ ਲਈ ਆਨਲਾਈਨ ਰਜਿਸਟ੍ਰੇਸ਼ਨ ਵੈਬਸਾਈਟ www.joinindianarmy.nic.in 'ਤੇ 20 ਜੂਨ ਤੋਂ ਸ਼ੁਰੂ ਹੋ ਚੁੱਕੀ ਹੈ ਜੋ 3 ਅਗਸਤ ਤੱਕ ਜਾਰੀ ਰਹੇਗੀ।

ਪਟਿਆਲਾ: ਫੌਜ ਵਿੱਚ ਭਰਤੀ ਹੋਣ ਵਾਲਿਆਂ ਲਈ ਖਾਸ ਖਬਰ ਹੈ। ਪਟਿਆਲਾ ਵਿੱਚ 19 ਤੋਂ 31 ਅਗਸਤ ਤੱਕ ਵੱਖ-ਵੱਖ ਵਰਗਾਂ ਲਈ ਭਰਤੀ ਰੈਲੀ ਕਰਵਾਈ ਜਾ ਰਹੀ ਹੈ। ਆਰਮੀ ਭਰਤੀ ਡਾਇਰਕੈਟਰ ਕਰਨਲ ਆਰਆਰ ਚੰਦੇਲ ਨੇ ਦੱਸਿਆ ਕਿ ਪਟਿਆਲਾ ਸਮੇਤ ਸੰਗਰੂਰ, ਮਾਨਸਾ, ਬਰਨਾਲਾ ਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਨੌਜਵਾਨ ਇਸ ਭਰਤੀ ਰੈਲੀ ਵਿੱਚ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਇਸ ਭਰਤੀ 'ਚ ਹਿੱਸਾ ਲੈਣ ਦੇ ਚਾਹਵਾਨ ਨੌਜਵਾਨਾਂ ਲਈ ਆਨਲਾਈਨ ਰਜਿਸਟ੍ਰੇਸ਼ਨ ਵੈਬਸਾਈਟ www.joinindianarmy.nic.in 'ਤੇ 20 ਜੂਨ ਤੋਂ ਸ਼ੁਰੂ ਹੋ ਚੁੱਕੀ ਹੈ ਜੋ 3 ਅਗਸਤ ਤੱਕ ਜਾਰੀ ਰਹੇਗੀ। ਭਰਤੀ ਡਾਇਰੈਕਟਰ ਨੇ ਹੋਰ ਦੱਸਿਆ ਕਿ ਸਿਪਾਹੀ ਜਨਰਲ ਡਿਊਟੀ ਲਈ ਉਮਰ (ਜਨਮ 1 ਅਕੂਤਬਰ 1998 ਤੋਂ 1 ਅਪ੍ਰੈਲ 2002) ਸਾਢੇ 17 ਤੋਂ 21 ਸਾਲ ਕੱਦ 170 ਸੈਂਟੀਮੀਟਰ ਭਾਰ 50 ਕਿਲੋ ਤੇ ਛਾਤੀ 77 ਸੈਂਟੀਮੀਟਰ ਹੋਣ ਸਮੇਤ ਉਮੀਦਵਾਰ ਨੇ ਦਸਵੀਂ 45 ਫ਼ੀਸਦੀ ਅੰਕਾਂ ਨਾਲ ਦਸਵੀ ਪਾਸ ਕੀਤੀ ਹੋਵੇ। ਸਿਪਾਹੀ ਤਕਨੀਕੀ ਲਈ ਉਮਰ ਸਾਢੇ 17 ਤੋਂ 23 ਸਾਲ ਕੱਦ 170 ਸੈਂਟੀਮੀਟਰ ਭਾਰ 50 ਕਿਲੋ ਤੇ ਛਾਤੀ 77 ਸੈਂਟੀਮੀਟਰ ਹੋਣ ਸਮੇਤ ਉਮੀਦਵਾਰ ਨੇ 12ਵੀਂ ਸਾਇੰਸ ਵਿਸ਼ਿਆਂ ਫ਼ਿਜਿਕਸ, ਕੈਮਿਸਟਰੀ, ਮੈਥ ਤੇ ਅੰਗਰੇਜੀ 50 ਫ਼ੀਸਦੀ ਅੰਕਾਂ ਨਾਲ ਪਾਸ ਹੋਵੇ। ਸਿਪਾਹੀ ਤਕਨੀਕੀ (ਏਐਮਸੀ) ਲਈ ਉਮਰ ਸਾਢੇ 17 ਤੋਂ 23 ਸਾਲ ਕੱਦ 170 ਸੈਂਟੀਮੀਟਰ ਭਾਰ 50 ਕਿਲੋ ਤੇ ਛਾਤੀ 77 ਸੈਂਟੀਮੀਟਰ ਹੋਣ ਸਮੇਤ ਉਮੀਦਵਾਰ ਨੇ ਬਾਰਵੀਂ ਸਾਇੰਸ ਵਿਸ਼ਿਆਂ ਫ਼ਿਜਿਕਸ, ਕੈਮਿਸਟਰੀ, ਬਾਇਲੋਜੀ ਤੇ ਅੰਗਰੇਜੀ 50 ਫ਼ੀਸਦੀ ਅੰਕਾਂ ਨਾਲ ਪਾਸ ਹੋਵੇ। ਸਿਪਾਹੀ ਕਲਰਕ, ਸਟੋਰ ਕੀਪਰ ਟੈਕਨੀਕਲ (ਐਸਕੇਟੀ) ਲਈ ਉਮਰ ਸਾਢੇ 17 ਤੋਂ 23 ਸਾਲ ਕੱਦ 162 ਸੈਂਟੀਮੀਟਰ ਭਾਰ 50 ਕਿਲੋ ਤੇ ਛਾਤੀ 77 ਸੈਂਟੀਮੀਟਰ ਹੋਣ ਸਮੇਤ ਬਾਰਵੀਂ ਆਰਟਸ, ਕਾਮਰਸ ਜਾਂ ਸਾਇੰਸ ਵਿਸ਼ਿਆਂ 'ਚ 60 ਫ਼ੀਸਦੀ ਅੰਕਾਂ ਨਾਲ ਪਾਸ ਹੋਵੇ। ਭਰਤੀ ਡਾਇਰੈਕਟਰ ਨੇ ਹੋਰ ਦੱਸਿਆ ਕਿ ਸਾਬਕਾ ਸੈਨਿਕਾਂ ਦੇ ਆਸ਼ਰਿਤਾਂ ਸਮੇਤ ਕੌਮੀ ਤੇ ਕੌਮਾਂਤਰੀ ਖਿਡਾਰੀਆਂ ਲਈ ਨਿਯਮਾਂ ਮੁਤਾਬਕ ਕੱਦ, ਭਾਰ ਤੇ ਛਾਤੀ 'ਚ ਛੋਟ ਹੋਵੇਗੀ ਜਦੋਂਕਿ ਰੈਲੀ ਦੀ ਜਗ੍ਹਾ 'ਤੇ ਫ਼ਿਜੀਕਲ ਫਿਟਨੈਸ ਦਿਖਾਉਂਦਿਆਂ 1.6 ਕਿਲੋਮੀਟਰ ਦੌੜ, ਪੁਲਅੱਪਸ, 9 ਫੁੱਟ ਖੱਡਾ, ਜਿਗਜੈਗ ਬੈਲੈਂਸ ਆਦਿ ਟੈਸਟ ਪਾਸ ਕਰਨ ਵਾਲਿਆਂ ਦਾ ਮੈਡੀਕਲ ਹੋਵੇਗਾ ਅਤੇ ਬਾਅਦ 'ਚ ਲਿਖਤੀ ਟੈਸਟ (ਸੀਈਈ) ਵੀ ਪਾਸ ਕਰਨਾ ਪਵੇਗਾ। ਭਰਤੀ ਡਾਇਰੈਕਟਰ ਨੇ ਹੋਰ ਦੱਸਿਆ ਕਿ ਉਮੀਦਵਾਰ ਕਿਸੇ ਕਿਸਮ ਦਾ ਨਸ਼ਾ ਨਾ ਵਰਤਦਾ ਹੋਵੇ ਤੇ ਉਸ ਦੇ ਸਰੀਰ ਉਪਰ ਕਿਸੇ ਕਿਸਮ ਦਾ ਟੈਟੂ ਵੀ ਨਹੀਂ ਛਪਿਆ ਹੋਣਾਂ ਚਾਹੀਦਾ। ਕਰਨਲ ਚੰਦੇਲ ਨੇ ਹੋਰ ਦੱਸਿਆ ਕਿ ਉਮੀਦਵਾਰ ਆਪਣੇ ਦਾਖਲਾ ਪੱਤਰ ਸਮੇਤ ਦਸਤਾਵੇਜਾਂ ਦੀਆਂ ਤਸਦੀਕਸ਼ੁਦਾ ਦੋ-ਦੋ ਕਾਪੀਆਂ ਸਮੇਤ 20 ਫੋਟੋਗ੍ਰਾਫ਼ਸ ਸਮੇਤ ਰਿਹਾਇਸ਼, ਜਾਤੀ, ਧਰਮ, ਆਚਰਣ, ਕੁਆਰਾ, ਸਾਬਕਾ ਸੈਨਿਕਾਂ ਨਾਲ ਸਬੰਧ ਵਾਲੇ ਸਰਟੀਫਿਕੇਟ ਰੈਲੀ ਵਾਲੀ ਥਾਂ 'ਤੇ ਲੈਕੇ ਆਉਣਗੇ। ਭਰਤੀ ਡਾਇਰੈਕਟਰ ਨੇ ਉਮੀਦਵਾਰਾਂ ਨੂੰ ਆਪਣੇ ਖਾਣ-ਪੀਣ ਲਈ ਜਰੂਰੀ ਵਸਤਾਂ ਨਾਲ ਲੈ ਕੇ ਆਉਣ ਦੀ ਸਲਾਹ ਦਿੱਤੀ ਹੈ ਪਰ ਮੋਬਾਈਲ ਫੋਨ ਨਾਲ ਨਹੀਂ ਲਿਆਂਦਾ ਜਾ ਸਕੇਗਾ।

ਟਾਪ ਹੈਡਲਾਈਨ

ਚੰਡੀਗੜ੍ਹ ਤੋਂ ਬਾਅਦ ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ, ਜਾਣੋ ਹੁਣ ਕਿੰਨੇ ਵਜੇ ਲੱਗਣਗੇ ਸਕੂਲ; ਸਰਕਾਰੀ ਦੇ ਨਾਲ ਪ੍ਰਾਈਵੇਟ-ਏਡੇਡ 'ਤੇ ਵੀ ਲਾਗੂ
ਚੰਡੀਗੜ੍ਹ ਤੋਂ ਬਾਅਦ ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ, ਜਾਣੋ ਹੁਣ ਕਿੰਨੇ ਵਜੇ ਲੱਗਣਗੇ ਸਕੂਲ; ਸਰਕਾਰੀ ਦੇ ਨਾਲ ਪ੍ਰਾਈਵੇਟ-ਏਡੇਡ 'ਤੇ ਵੀ ਲਾਗੂ
ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ! ਪੰਜਾਬ 'ਚ ਵੀਰਵਾਰ ਨੂੰ ਰਾਖਵੀਂ ਛੁੱਟੀ ਦਾ ਐਲਾਨ
ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ! ਪੰਜਾਬ 'ਚ ਵੀਰਵਾਰ ਨੂੰ ਰਾਖਵੀਂ ਛੁੱਟੀ ਦਾ ਐਲਾਨ
ਪੰਜਾਬ-ਚੰਡੀਗੜ੍ਹ 'ਚ ਬਦਲੇਗਾ ਮੌਸਮ, ਪੈ ਸਕਦੇ ਗੜ੍ਹੇ, 50 ਕਿ.ਮੀ. ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਬਦਲੇਗਾ ਮੌਸਮ, ਪੈ ਸਕਦੇ ਗੜ੍ਹੇ, 50 ਕਿ.ਮੀ. ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਮੌਸਮ ਦਾ ਹਾਲ
ਪੁਤਲੇ 'ਤੇ CM, ਮੇਅਰ ਅਤੇ ਵਿਧਾਇਕ ਦੀ ਫੋਟੋ ਲਾਉਣ 'ਤੇ ਹੰਗਾਮਾ, ਅਕਾਲੀ ਆਗੂ ਸਣੇ ਕਈਆਂ 'ਤੇ FIR ਦਰਜ
ਪੁਤਲੇ 'ਤੇ CM, ਮੇਅਰ ਅਤੇ ਵਿਧਾਇਕ ਦੀ ਫੋਟੋ ਲਾਉਣ 'ਤੇ ਹੰਗਾਮਾ, ਅਕਾਲੀ ਆਗੂ ਸਣੇ ਕਈਆਂ 'ਤੇ FIR ਦਰਜ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਸੀਨੀਅਰ ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਵੱਡੀ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਸੀਨੀਅਰ ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ-ਚੰਡੀਗੜ੍ਹ 'ਚ ਬਦਲੇਗਾ ਮੌਸਮ, ਪੈ ਸਕਦੇ ਗੜ੍ਹੇ, 50 ਕਿ.ਮੀ. ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਬਦਲੇਗਾ ਮੌਸਮ, ਪੈ ਸਕਦੇ ਗੜ੍ਹੇ, 50 ਕਿ.ਮੀ. ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਮੌਸਮ ਦਾ ਹਾਲ
ਮਾਨਸਾ 'ਚ ਨੌਜਵਾਨ ਦੀ ਮੌਤ ਤੋਂ ਬਾਅਦ ਮਾਹੌਲ ਤਣਾਅਪੂਰਨ, ਪ੍ਰਦਰਸ਼ਨਕਾਰੀਆਂ ਤੋਂ ਲਾਸ਼ ਖੋਹ ਕੇ ਲੈ ਗਈ ਪੁਲਿਸ; ਝੋਟਾ ਦੇ ਇਨਸਾਫ ਧਰਨੇ 'ਚ ਲੈਕੇ ਜਾ ਰਹੇ ਸੀ...
ਮਾਨਸਾ 'ਚ ਨੌਜਵਾਨ ਦੀ ਮੌਤ ਤੋਂ ਬਾਅਦ ਮਾਹੌਲ ਤਣਾਅਪੂਰਨ, ਪ੍ਰਦਰਸ਼ਨਕਾਰੀਆਂ ਤੋਂ ਲਾਸ਼ ਖੋਹ ਕੇ ਲੈ ਗਈ ਪੁਲਿਸ; ਝੋਟਾ ਦੇ ਇਨਸਾਫ ਧਰਨੇ 'ਚ ਲੈਕੇ ਜਾ ਰਹੇ ਸੀ...
1 ਤਰੀਕ ਤੋਂ ਬਦਲ ਜਾਵੇਗਾ ਸਕੂਲਾਂ ਦਾ ਸਮਾਂ, ਠੰਡ ਨੂੰ ਧਿਆਨ 'ਚ ਰੱਖ ਕੇ ਲਿਆ ਫੈਸਲਾ
1 ਤਰੀਕ ਤੋਂ ਬਦਲ ਜਾਵੇਗਾ ਸਕੂਲਾਂ ਦਾ ਸਮਾਂ, ਠੰਡ ਨੂੰ ਧਿਆਨ 'ਚ ਰੱਖ ਕੇ ਲਿਆ ਫੈਸਲਾ
ਪੁਤਲੇ 'ਤੇ CM, ਮੇਅਰ ਅਤੇ ਵਿਧਾਇਕ ਦੀ ਫੋਟੋ ਲਾਉਣ 'ਤੇ ਹੰਗਾਮਾ, ਅਕਾਲੀ ਆਗੂ ਸਣੇ ਕਈਆਂ 'ਤੇ FIR ਦਰਜ
ਪੁਤਲੇ 'ਤੇ CM, ਮੇਅਰ ਅਤੇ ਵਿਧਾਇਕ ਦੀ ਫੋਟੋ ਲਾਉਣ 'ਤੇ ਹੰਗਾਮਾ, ਅਕਾਲੀ ਆਗੂ ਸਣੇ ਕਈਆਂ 'ਤੇ FIR ਦਰਜ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਅਕਤੂਬਰ 2026
ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ! ਪੰਜਾਬ 'ਚ ਵੀਰਵਾਰ ਨੂੰ ਰਾਖਵੀਂ ਛੁੱਟੀ ਦਾ ਐਲਾਨ
ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ! ਪੰਜਾਬ 'ਚ ਵੀਰਵਾਰ ਨੂੰ ਰਾਖਵੀਂ ਛੁੱਟੀ ਦਾ ਐਲਾਨ
Gold Price : 2027 ਤੱਕ ਸੋਨੇ ਦੀਆਂ ਕੀਮਤਾਂ ਛੂਹ ਸਕਦੀਆਂ ਹਨ ਅਸਮਾਨ! 10 ਗ੍ਰਾਮ ਦਾ ਭਾਅ ਜਾਣ ਕੇ ਹੋ ਜਾਓਗੇ ਹੈਰਾਨ
Gold Price : 2027 ਤੱਕ ਸੋਨੇ ਦੀਆਂ ਕੀਮਤਾਂ ਛੂਹ ਸਕਦੀਆਂ ਹਨ ਅਸਮਾਨ! 10 ਗ੍ਰਾਮ ਦਾ ਭਾਅ ਜਾਣ ਕੇ ਹੋ ਜਾਓਗੇ ਹੈਰਾਨ
Embed widget