ਪੜਚੋਲ ਕਰੋ

ਬਲਾਤਕਾਰ ਪੀੜਤਾ ਦਾ ਹਾਲ ਜਾਣਨ ਗਏ ਮੰਤਰੀਆਂ ਨੂੰ ਪੀੜਤ ਪਰਿਵਾਰ ਦਿੱਤਾ ਸਿਆਸੀ ਸਟੰਟ ਕਰਾਰ

ਬਠਿੰਡਾ: ਦੋ ਦਿਨ ਪਹਿਲਾਂ ਬਠਿੰਡਾ ਵਿੱਚ ਅੱਠ ਸਾਲਾ ਬੱਚੀ ਨਾਲ ਹੋਏ ਬਲਾਤਕਾਰ ਦੇ ਦੋਸ਼ੀ ਭਾਵੇਂ ਹਾਲੇ ਤਕ ਪੁਲਿਸ ਦੇ ਹੱਥੇ ਨਹੀਂ ਚੜ੍ਹੇ ਪਰ ਹੁਣ ਇਹ ਮਾਮਲਾ ਸਿਆਸੀ ਰੰਗ ਫੜਦਾ ਜਾ ਰਿਹਾ ਹੈ। ਅੱਜ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਬੱਚੀ ਨੂੰ ਮਿਲਣ ਹਸਪਤਾਲ ਪਹੁੰਚੇ। ਪੀੜਤ ਪਰਿਵਾਰ ਨੇ ਮੰਤਰੀਆਂ ਦੀ ਇਸ ਫੇਰੀ ਨੂੰ ਸਿਆਸੀ ਸਟੰਟ ਕਰਾਰ ਦਿੱਤਾ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਵੀ ਆ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਆਪ ਦੇ ਪ੍ਰਧਾਨ ਅਤੇ ਵਕੀਲ ਨਵਦੀਪ ਜੀਦਾ ਨੇ ਕਿਹਾ ਉਹ ਬੱਚੀ ਦਾ ਕੇਸ ਮੁਫ਼ਤ ਲੜਨਗੇ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਉਸ ਕਾਨੂੰਨ ਨੂੰ ਸਹਿਮਤੀ ਦੇ ਦਿੱਤੀ ਗਈ ਹੈ ਜਿਸ ਦੇ ਚੱਲਦਿਆਂ ਬਾਰਾਂ ਸਾਲ ਤੋਂ ਘੱਟ ਉਮਰ ਦੀ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਨੂੰ ਸਿੱਧੀ ਮੌਤ ਦੀ ਸਜ਼ਾ ਹੀ ਮਿਲੇਗੀ ਅਤੇ ਅਦਾਲਤ ਨੂੰ ਇਹ ਨਬੇੜਾ ਦੋ ਮਹੀਨਿਆਂ ਦੇ ਵਿੱਚ ਕਰਨਾ ਹੋਵੇਗਾ। ਉੱਧਰ ਪਰਿਵਾਰ ਅਤੇ ਬਰਾਦਰੀ ਦੇ ਲੋਕਾਂ ਨੇ ਕਿਹਾ ਕਿ ਮੰਤਰੀਆਂ ਦੀ ਇਹ ਫੇਰੀ ਰਾਜਨੀਤੀ ਤੋਂ ਵਧ ਕੇ ਕੁਝ ਨਹੀਂ ਸੀ। ਬਰਾਦਰੀ ਦੇ ਲੋਕਾਂ ਨੇ ਕਿਹਾ ਕਿ 48 ਘੰਟੇ ਬੀਤ ਜਾਣ ਦੇ ਬਾਵਜੂਦ ਹਾਲੇ ਤਕ ਪੁਲਿਸ ਮੁਲਜ਼ਮ ਨੂੰ ਲੱਭ ਨਹੀਂ ਸਕੀ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਤੋਂ ਪਹਿਲਾਂ ਦੋਸ਼ੀ ਖੁਦ ਉਨ੍ਹਾਂ ਦੇ ਹੱਥੇ ਚੜ੍ਹ ਗਿਆ ਤਾਂ ਉਹ ਉਸ ਨੂੰ ਕੁਝ ਵੀ ਸਜ਼ਾ ਦੇ ਸਕਦੇ ਹਨ। ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਹੈ ਕਿ ਜੇਕਰ ਕੱਲ੍ਹ ਤਕ ਦੋਸ਼ੀ ਨੂੰ ਲੱਭ ਕੇ ਗ੍ਰਿਫਤਾਰ ਨਾ ਕੀਤਾ ਗਿਆ ਉਹ ਪਰਿਵਾਰ ਦੇ ਨਾਲ ਡੀਸੀ ਦਫ਼ਤਰ ਦੇ ਬਾਹਰ ਧਰਨਾ ਲਾਉਣਗੇ। ਦੱਸ ਦੇਈਏ ਕਿ 27 ਜੂਨ ਨੂੰ ਸ਼ਾਮ ਮਿਲੇ ਬਠਿੰਡਾ ਇਕ ਅੱਠ ਸਾਲਾ ਬੱਚੀ ਨਾਲ ਬਲਾਤਕਾਰ ਕੀਤਾ ਗਿਆ ਸੀ । ਪਰਿਵਾਰ ਨੂੰ ਉਦੋਂ ਪਤਾ ਲੱਗਿਆ ਜਦੋਂ ਪੀੜਤ ਲੜਕੀ ਰੋਂਦੀ-ਰੋਂਦੀ ਬੁਰੀ ਹਾਲਤ ਵਿੱਚ ਆਪਣੇ ਘਰ ਪਹੁੰਚੀ। ਪਰਿਵਾਰ ਅਤੇ ਬਰਾਦਰੀ ਨੇ ਇਕੱਠੇ ਹੋ ਕੇ ਬਠਿੰਡਾ ਦੇ ਭਾਈ ਘਨ੍ਹੱਈਆ ਚੌਕ ਵਿੱਚ ਜਾਮ ਲਗਾ ਦਿੱਤਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਿਸੇ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਪਰ ਦੋ ਦਿਨ ਬੀਤ ਜਾਣ ਦੇ ਬਾਅਦ ਵੀ ਪੁਲੀਸ ਹਾਲੇ ਤਕ ਦੋਸ਼ੀ ਨੂੰ ਫੜਨ ਵਿੱਚ ਕਾਮਯਾਬ ਨਹੀਂ ਹੋ ਪਾਈ।

ਟਾਪ ਹੈਡਲਾਈਨ

Pathankot 'ਚ ਤੇਜ਼ ਰਫ਼ਤਾਰ ਬੱਸ ਨੇ 4 ਲੋਕਾਂ ਨੂੰ ਕੁਚਲਿਆ, 2 ਦੀ ਮੌਤ, ਗੁੱਸੇ 'ਚ ਲੋਕਾਂ ਨੇ ਬੱਸ ਨੂੰ ਲਾਈ ਅੱਗ
Pathankot 'ਚ ਤੇਜ਼ ਰਫ਼ਤਾਰ ਬੱਸ ਨੇ 4 ਲੋਕਾਂ ਨੂੰ ਕੁਚਲਿਆ, 2 ਦੀ ਮੌਤ, ਗੁੱਸੇ 'ਚ ਲੋਕਾਂ ਨੇ ਬੱਸ ਨੂੰ ਲਾਈ ਅੱਗ
ਪੰਜਾਬ 'ਚ ਸਿਆਸੀ ਭੂਚਾਲ, ਕਾਂਗਰਸ ਨੂੰ ਲੱਗਿਆ ਵੱਡਾ ਝਟਕਾ; ਕਾਂਸਲਰ ਮੁੰਡੀਆਂ ਨੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫਾ
ਪੰਜਾਬ 'ਚ ਸਿਆਸੀ ਭੂਚਾਲ, ਕਾਂਗਰਸ ਨੂੰ ਲੱਗਿਆ ਵੱਡਾ ਝਟਕਾ; ਕਾਂਸਲਰ ਮੁੰਡੀਆਂ ਨੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫਾ
Jalandhar News: ਜਲੰਧਰ ਤੋਂ ਵੱਡੀ ਖਬਰ, ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਲਾਕਾ, ਪੁਲਿਸ ਐਨਕਾਊਂਟਰ 'ਚ ਕਤਲ ਦਾ ਦੋਸ਼ੀ ਗ੍ਰਿਫ਼ਤਾਰ; ਲੱਤ 'ਚ ਗੋਲੀ ਲੱਗੀ...
ਜਲੰਧਰ ਤੋਂ ਵੱਡੀ ਖਬਰ, ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਲਾਕਾ, ਪੁਲਿਸ ਐਨਕਾਊਂਟਰ 'ਚ ਕਤਲ ਦਾ ਦੋਸ਼ੀ ਗ੍ਰਿਫ਼ਤਾਰ; ਲੱਤ 'ਚ ਗੋਲੀ ਲੱਗੀ...
ਪੰਜਾਬ ਰੋਡਵੇਜ਼ ਦੀ ਬੱਸ ਨਾਲ ਵਾਪਰਿਆ ਹਾਦਸਾ, ਮੱਚਿਆ ਚੀਕ ਚੀਹਾੜਾ, ਸਵਾਰੀਆਂ 'ਚ ਮੱਚੀ ਹਫੜਾ-ਦਫੜੀ
ਪੰਜਾਬ ਰੋਡਵੇਜ਼ ਦੀ ਬੱਸ ਨਾਲ ਵਾਪਰਿਆ ਹਾਦਸਾ, ਮੱਚਿਆ ਚੀਕ ਚੀਹਾੜਾ, ਸਵਾਰੀਆਂ 'ਚ ਮੱਚੀ ਹਫੜਾ-ਦਫੜੀ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Pathankot 'ਚ ਤੇਜ਼ ਰਫ਼ਤਾਰ ਬੱਸ ਨੇ 4 ਲੋਕਾਂ ਨੂੰ ਕੁਚਲਿਆ, 2 ਦੀ ਮੌਤ, ਗੁੱਸੇ 'ਚ ਲੋਕਾਂ ਨੇ ਬੱਸ ਨੂੰ ਲਾਈ ਅੱਗ
Pathankot 'ਚ ਤੇਜ਼ ਰਫ਼ਤਾਰ ਬੱਸ ਨੇ 4 ਲੋਕਾਂ ਨੂੰ ਕੁਚਲਿਆ, 2 ਦੀ ਮੌਤ, ਗੁੱਸੇ 'ਚ ਲੋਕਾਂ ਨੇ ਬੱਸ ਨੂੰ ਲਾਈ ਅੱਗ
Elections News: ਵੱਡੀ ਖਬਰ, ਚੋਣਾਂ ਦਾ ਵੱਜਿਆ ਬਿਗੁਲ! ਸਿਆਸੀ ਪਾਰਾ ਹੋਇਆ ਹਾਈ; 22 ਅਗਸਤ ਤੋਂ ਨਾਮਜ਼ਦਗੀਆਂ, ਜਾਣੋ ਕਦੋਂ ਆਉਣਗੇ ਨਤੀਜੇ...
ਵੱਡੀ ਖਬਰ, ਚੋਣਾਂ ਦਾ ਵੱਜਿਆ ਬਿਗੁਲ! ਸਿਆਸੀ ਪਾਰਾ ਹੋਇਆ ਹਾਈ; 22 ਅਗਸਤ ਤੋਂ ਨਾਮਜ਼ਦਗੀਆਂ, ਜਾਣੋ ਕਦੋਂ ਆਉਣਗੇ ਨਤੀਜੇ...
ਪੰਜਾਬ 'ਚ ਵੱਡੀ ਵਾਰਦਾਤ! AAP ਸਰਪੰਚ ਦਾ ਕਤਲ, 2 ਵਾਰ ਚੜ੍ਹਾਈ ਕਾਰ, ਹਸਪਤਾਲ ਲਿਜਾਣ ਵੇਲੇ ਰਸਤੇ 'ਚ ਫਿਰ ਕੀਤਾ ਹਮਲਾ; ਮੱਚੀ ਸਨਸਨੀ
ਪੰਜਾਬ 'ਚ ਵੱਡੀ ਵਾਰਦਾਤ! AAP ਸਰਪੰਚ ਦਾ ਕਤਲ, 2 ਵਾਰ ਚੜ੍ਹਾਈ ਕਾਰ, ਹਸਪਤਾਲ ਲਿਜਾਣ ਵੇਲੇ ਰਸਤੇ 'ਚ ਫਿਰ ਕੀਤਾ ਹਮਲਾ; ਮੱਚੀ ਸਨਸਨੀ
ਲੁਧਿਆਣਾ ਦੇ 3 ਵੱਡੇ ਟੋਲ ਪਲਾਜਾ ਹੋਣਗੇ ਫ੍ਰੀ, ਭਾਰਤ-ਅਮਰੀਕਾ FTA ਦਾ ਵਿਰੋਧ, ਕਿਸਾਨ ਬੋਲੇ- ਕਰਮਚਾਰੀ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਸਰਕਾਰ
ਲੁਧਿਆਣਾ ਦੇ 3 ਵੱਡੇ ਟੋਲ ਪਲਾਜਾ ਹੋਣਗੇ ਫ੍ਰੀ, ਭਾਰਤ-ਅਮਰੀਕਾ FTA ਦਾ ਵਿਰੋਧ, ਕਿਸਾਨ ਬੋਲੇ- ਕਰਮਚਾਰੀ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਸਰਕਾਰ
8th Pay Commission 'ਚ ਤੁਹਾਡੀ ਵੀ ਤਨਖ਼ਾਹ ਹੋ ਜਾਵੇਗੀ ਦੁੱਗਣੀ? ਇੱਥੇ ਦੇਖ ਲਓ ਪੂਰੀ ਲਿਸਟ
8th Pay Commission 'ਚ ਤੁਹਾਡੀ ਵੀ ਤਨਖ਼ਾਹ ਹੋ ਜਾਵੇਗੀ ਦੁੱਗਣੀ? ਇੱਥੇ ਦੇਖ ਲਓ ਪੂਰੀ ਲਿਸਟ
ਪੰਜਾਬ ਪੁਲਿਸ ਵਿਭਾਗ ਤੋਂ ਦੁਖ਼ਦਾਈ ਖ਼ਬਰ! ਸੜਕ ਹਾਦਸੇ 'ਚ ਪੁਲਿਸ ਕਾਂਸਟੇਬਲ ਦੀ ਦਰਦਨਾਕ ਮੌਤ; ਹਾਦਸੇ ਤੋਂ ਬਾਅਦ ਡਰਾਈਵਰ ਫਰਾਰ
ਪੰਜਾਬ ਪੁਲਿਸ ਵਿਭਾਗ ਤੋਂ ਦੁਖ਼ਦਾਈ ਖ਼ਬਰ! ਸੜਕ ਹਾਦਸੇ 'ਚ ਪੁਲਿਸ ਕਾਂਸਟੇਬਲ ਦੀ ਦਰਦਨਾਕ ਮੌਤ; ਹਾਦਸੇ ਤੋਂ ਬਾਅਦ ਡਰਾਈਵਰ ਫਰਾਰ
ਪੰਜਾਬ ਰੋਡਵੇਜ਼ ਦੀ ਬੱਸ ਨਾਲ ਵਾਪਰਿਆ ਹਾਦਸਾ, ਮੱਚਿਆ ਚੀਕ ਚੀਹਾੜਾ, ਸਵਾਰੀਆਂ 'ਚ ਮੱਚੀ ਹਫੜਾ-ਦਫੜੀ
ਪੰਜਾਬ ਰੋਡਵੇਜ਼ ਦੀ ਬੱਸ ਨਾਲ ਵਾਪਰਿਆ ਹਾਦਸਾ, ਮੱਚਿਆ ਚੀਕ ਚੀਹਾੜਾ, ਸਵਾਰੀਆਂ 'ਚ ਮੱਚੀ ਹਫੜਾ-ਦਫੜੀ
ਪੰਜਾਬ ‘ਚ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਗਰਮੀ ਤੋਂ ਮਿਲੇਗੀ ਰਾਹਤ; ਆਉਣ ਵਾਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
ਪੰਜਾਬ ‘ਚ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਗਰਮੀ ਤੋਂ ਮਿਲੇਗੀ ਰਾਹਤ; ਆਉਣ ਵਾਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
Embed widget