ਪੜਚੋਲ ਕਰੋ

Punjab News: ਰੱਬ ਨੇ ਮੀਂਹ ਨਾਲ ਕੱਢੀਆਂ ਕਸਰਾਂ ਤਾਂ ਸੜਕਾਂ 'ਤੇ ਆਏ ਵਿਧਾਇਕ ਤੇ ਮੰਤਰੀ

Floods In Punjab: ਮੰਤਰੀ ਬ੍ਰਮ ਸ਼ੰਕਰ ਜਿੰਪਾ, ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਅਤੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਵੱਲੋਂ ਸੂਬੇ ਦੇ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਸਥਿਤੀ ਅਤੇ ਚੱਲ ਰਹੀਆਂ ਰਾਹਤ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ।

Punjab News: ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਦੇ ਮੱਦੇਨਜ਼ਰ ਸੂਬੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਸਥਿਤੀ ਦਾ ਤੁਰੰਤ ਜਾਇਜ਼ਾ ਲੈਣ ਸਬੰਧੀ ਮੁੱਖ ਮੰਤਰੀ  ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਬ੍ਰਮ ਸ਼ੰਕਰ ਜਿੰਪਾ, ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਅਤੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਵੱਲੋਂ ਸੂਬੇ ਦੇ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਸਥਿਤੀ ਅਤੇ ਚੱਲ ਰਹੀਆਂ ਰਾਹਤ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਮੰਤਰੀਆਂ, ਵਿਧਾਇਕਾਂ ਅਤੇ ਅਧਿਕਾਰੀਆਂ ਨੂੰ ਭਾਰੀ ਬਰਸਾਤ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਦਿਆਂ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਸਬੰਧਤ ਜ਼ਿਲ੍ਹਿਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਹੁਸ਼ਿਆਰਪੁਰ ਅਤੇ ਆਦਮਪੁਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਇਸ ਮੌਕੇ ਸ੍ਰੀ ਜਿੰਪਾ ਨੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਰਾਹਤ ਰਾਸ਼ੀ ਦੇਣ ਬਾਬਤ ਮਾਲ ਮਹਿਕਮੇ ਨੇ ਕਾਰਵਾਈ ਆਰੰਭ ਕਰ ਦਿੱਤੀ ਹੈ।

ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਸ੍ਰੀ ਹਰਭਜਨ ਸਿੰਘ ਈ.ਟੀ.ਓ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਮਾਲੋਵਾਲ ਅਤੇ ਧਾਰੜ ਦਾ ਦੌਰਾ ਕੀਤਾ ਗਿਆ। ਇਸ ਮੌਕੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਖੇਤਾਂ ਅਤੇ ਰਿਹਾਇਸ਼ੀ ਖੇਤਰਾਂ ਵਿੱਚ ਜਮ੍ਹਾਂ ਹੋਏ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਹਿਲ ਦੇ ਆਧਾਰ 'ਤੇ ਪ੍ਰਬੰਧ ਕੀਤੇ ਜਾਣ। ਇਸ ਮੌਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਅਮਿਤ ਤਲਵਾੜ ਨੇ ਮੰਤਰੀ ਨੂੰ ਦੱਸਿਆ ਕਿ ਭਾਰੀ ਬਰਸਾਤ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਮੰਤਰੀ ਨੂੰ ਦੱਸਿਆ ਕਿ ਰਾਵੀ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਦੇ ਲੋਕਾਂ ਨੂੰ ਡੈਮ ਤੋਂ ਪਾਣੀ ਛੱਡਣ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਇਸ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀਮਤੀ ਸਾਕਸ਼ੀ ਸਾਹਨੀ ਦੇ ਨਾਲ ਪਟਿਆਲਾ ਦਿਹਾਤੀ ਦੇ ਹੜ੍ਹ ਪ੍ਰਭਾਵਿਤ ਨੀਵੇਂ ਇਲਾਕਿਆਂ ਦਾ ਦੌਰਾ ਕੀਤਾ ਅਤੇ ਵੱਡੀ ਨਦੀ ਤੇ ਛੋਟੀ ਨਦੀ ਵਿਖੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੀਵੇਂ ਇਲਾਕਿਆਂ ਵਿੱਚੋਂ ਜਮ੍ਹਾਂ ਹੋਏ ਪਾਣੀ ਦੀ ਨਿਕਾਸੀ ਲਈ ਜੇ.ਸੀ.ਬੀ ਮਸ਼ੀਨਾਂ ਅਤੇ ਪੰਪਿੰਗ ਮਸ਼ੀਨਾਂ ਨੂੰ ਮੌਕੇ ’ਤੇ ਬੁਲਾਇਆ। ਇਸ ਮੌਕੇ ਡਾ: ਬਲਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹੜ੍ਹਾਂ ਦੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ ਕੀਤੇ ਹੋਏ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ ਬਣਾਈ ਜਾਣ ਵਾਲੀ ਨਵੀਂ ਸਿਆਸੀ ਪਾਰਟੀ ਦੇ ਨਾਂਅ ਦਾ ਹੋਇਆ ਐਲਾਨ, MP ਸਰਬਜੀਤ ਸਿੰਘ ਖ਼ਾਲਸਾ ਨੇ ਕੀਤਾ ਖ਼ੁਲਾਸਾ
Punjab News: ਪੰਜਾਬ 'ਚ ਬਣਾਈ ਜਾਣ ਵਾਲੀ ਨਵੀਂ ਸਿਆਸੀ ਪਾਰਟੀ ਦੇ ਨਾਂਅ ਦਾ ਹੋਇਆ ਐਲਾਨ, MP ਸਰਬਜੀਤ ਸਿੰਘ ਖ਼ਾਲਸਾ ਨੇ ਕੀਤਾ ਖ਼ੁਲਾਸਾ
Farmer Protest: ਖਨੌਰੀ 'ਚ ਅੱਜ ਮਹਾਪੰਚਾਇਤ, ਡੱਲੇਵਾਲ ਕਰਨਗੇ ਸੰਬੋਧਨ, ਹਰਿਆਣਾ ਪੁਲਿਸ ਅਲਰਟ, 21 ਕੰਪਨੀਆਂ ਤਾਇਨਾਤ, ਧਾਰਾ 163 ਲਾਗੂ
Farmer Protest: ਖਨੌਰੀ 'ਚ ਅੱਜ ਮਹਾਪੰਚਾਇਤ, ਡੱਲੇਵਾਲ ਕਰਨਗੇ ਸੰਬੋਧਨ, ਹਰਿਆਣਾ ਪੁਲਿਸ ਅਲਰਟ, 21 ਕੰਪਨੀਆਂ ਤਾਇਨਾਤ, ਧਾਰਾ 163 ਲਾਗੂ
ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
Good News: ਹਰ ਖਾਤੇ 'ਚ ਜਮ੍ਹਾ ਹੋਣਗੇ 5000 ਰੁਪਏ! ਜਾਣੋ ਇਸ ਸਕੀਮ ਦਾ ਕਿਵੇਂ ਚੁੱਕਣਾ ਲਾਭ, ਪੜ੍ਹੋ ਡਿਟੇਲ...
Good News: ਹਰ ਖਾਤੇ 'ਚ ਜਮ੍ਹਾ ਹੋਣਗੇ 5000 ਰੁਪਏ! ਜਾਣੋ ਇਸ ਸਕੀਮ ਦਾ ਕਿਵੇਂ ਚੁੱਕਣਾ ਲਾਭ, ਪੜ੍ਹੋ ਡਿਟੇਲ...
Advertisement
ABP Premium

ਵੀਡੀਓਜ਼

Jagjit Dhallewal | Khanauri Kisan Mahapanchayat | ਖਨੌਰੀ ਬਾਰਡਰ ਮਹਾਪੰਚਾਇਤ 'ਚ ਪਹੁੰਚੇ ਲੱਖਾਂ ਲੋਕਬਰਨਾਲਾ 'ਚ ਵੱਡਾ ਹਾਦਸਾ, 3 ਕਿਸਾਨ ਔਰਤਾਂ ਦੀ ਮੌ*ਤFARMERS PROTEST UPDATE | 'ਗੱਲਬਾਤ ਤੇ ਸੱਦੇ ਸੈਂਟਰ ਸਰਕਾਰ, Dallewal ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ' | SKM UPDATE | 'ਗੱਲਬਾਤ ਤੇ ਸੱਦੇ ਸੈਂਟਰ ਸਰਕਾਰ, Dallewal ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ' | SKMBathinda: ਧੁੰਦ ਕਾਰਨ ਕਿਸਾਨਾਂ ਦੀ ਮਿਨੀ ਬੱਸ ਨਾਲ ਵਾਪਰਿਆ ਹਾਦਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਬਣਾਈ ਜਾਣ ਵਾਲੀ ਨਵੀਂ ਸਿਆਸੀ ਪਾਰਟੀ ਦੇ ਨਾਂਅ ਦਾ ਹੋਇਆ ਐਲਾਨ, MP ਸਰਬਜੀਤ ਸਿੰਘ ਖ਼ਾਲਸਾ ਨੇ ਕੀਤਾ ਖ਼ੁਲਾਸਾ
Punjab News: ਪੰਜਾਬ 'ਚ ਬਣਾਈ ਜਾਣ ਵਾਲੀ ਨਵੀਂ ਸਿਆਸੀ ਪਾਰਟੀ ਦੇ ਨਾਂਅ ਦਾ ਹੋਇਆ ਐਲਾਨ, MP ਸਰਬਜੀਤ ਸਿੰਘ ਖ਼ਾਲਸਾ ਨੇ ਕੀਤਾ ਖ਼ੁਲਾਸਾ
Farmer Protest: ਖਨੌਰੀ 'ਚ ਅੱਜ ਮਹਾਪੰਚਾਇਤ, ਡੱਲੇਵਾਲ ਕਰਨਗੇ ਸੰਬੋਧਨ, ਹਰਿਆਣਾ ਪੁਲਿਸ ਅਲਰਟ, 21 ਕੰਪਨੀਆਂ ਤਾਇਨਾਤ, ਧਾਰਾ 163 ਲਾਗੂ
Farmer Protest: ਖਨੌਰੀ 'ਚ ਅੱਜ ਮਹਾਪੰਚਾਇਤ, ਡੱਲੇਵਾਲ ਕਰਨਗੇ ਸੰਬੋਧਨ, ਹਰਿਆਣਾ ਪੁਲਿਸ ਅਲਰਟ, 21 ਕੰਪਨੀਆਂ ਤਾਇਨਾਤ, ਧਾਰਾ 163 ਲਾਗੂ
ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
Good News: ਹਰ ਖਾਤੇ 'ਚ ਜਮ੍ਹਾ ਹੋਣਗੇ 5000 ਰੁਪਏ! ਜਾਣੋ ਇਸ ਸਕੀਮ ਦਾ ਕਿਵੇਂ ਚੁੱਕਣਾ ਲਾਭ, ਪੜ੍ਹੋ ਡਿਟੇਲ...
Good News: ਹਰ ਖਾਤੇ 'ਚ ਜਮ੍ਹਾ ਹੋਣਗੇ 5000 ਰੁਪਏ! ਜਾਣੋ ਇਸ ਸਕੀਮ ਦਾ ਕਿਵੇਂ ਚੁੱਕਣਾ ਲਾਭ, ਪੜ੍ਹੋ ਡਿਟੇਲ...
Punjab News: ਪੰਜਾਬ 'ਚ ਆਈ ਸਭ ਤੋਂ ਵੱਡੀ ਲਾਟਰੀ ਸਕੀਮ, ਜਾਣੋ ਪਹਿਲਾ ਅਤੇ ਦੂਜਾ ਇਨਾਮ ਕਿੰਨੇ ਕਰੋੜ! ਪੜ੍ਹੋ ਡਿਟੇਲ...
ਪੰਜਾਬ 'ਚ ਆਈ ਸਭ ਤੋਂ ਵੱਡੀ ਲਾਟਰੀ ਸਕੀਮ, ਜਾਣੋ ਪਹਿਲਾ ਅਤੇ ਦੂਜਾ ਇਨਾਮ ਕਿੰਨੇ ਕਰੋੜ! ਪੜ੍ਹੋ ਡਿਟੇਲ...
NEET ਦੀ ਵਿਦਿਆਰਥਣ ਨੇ ਪੁੱਲ ਤੋਂ ਮਾਰੀ ਛਾਲ, ਦੋਵੇਂ ਪੈਰ ਅਤੇ ਜਬਾੜਾ ਟੁੱਟਿਆ, ਕੋਚਿੰਗ ਲਈ ਨਿਕਲੀ ਸੀ ਘਰੋਂ
NEET ਦੀ ਵਿਦਿਆਰਥਣ ਨੇ ਪੁੱਲ ਤੋਂ ਮਾਰੀ ਛਾਲ, ਦੋਵੇਂ ਪੈਰ ਅਤੇ ਜਬਾੜਾ ਟੁੱਟਿਆ, ਕੋਚਿੰਗ ਲਈ ਨਿਕਲੀ ਸੀ ਘਰੋਂ
ਲੋਕਾਂ ਦੀ ਵੀ ਹੱਦ! ਵਿਅਕਤੀ ਨੇ Swiggy ਤੋਂ ਆਰਡਰ ਕੀਤੀ ਗਰਲਫਰੈਂਡ, ਕੰਪਨੀ ਦਾ ਜਵਾਬ ਹੋ ਗਿਆ ਵਾਇਰਲ
ਲੋਕਾਂ ਦੀ ਵੀ ਹੱਦ! ਵਿਅਕਤੀ ਨੇ Swiggy ਤੋਂ ਆਰਡਰ ਕੀਤੀ ਗਰਲਫਰੈਂਡ, ਕੰਪਨੀ ਦਾ ਜਵਾਬ ਹੋ ਗਿਆ ਵਾਇਰਲ
ਪੰਜਾਬ 'ਚ ਤੜਕੇ-ਤੜਕੇ ਵਾਪਰ ਗਿਆ ਭਾਣਾ, ਘਰ 'ਚ ਸੁੱਤੇ ਨੌਜਵਾਨਾਂ 'ਤੇ ਚਲਾਈਆਂ ਗੋਲੀਆਂ, ਮੁਲਜ਼ਮ ਫਰਾਰ
ਪੰਜਾਬ 'ਚ ਤੜਕੇ-ਤੜਕੇ ਵਾਪਰ ਗਿਆ ਭਾਣਾ, ਘਰ 'ਚ ਸੁੱਤੇ ਨੌਜਵਾਨਾਂ 'ਤੇ ਚਲਾਈਆਂ ਗੋਲੀਆਂ, ਮੁਲਜ਼ਮ ਫਰਾਰ
Embed widget