ਪੜਚੋਲ ਕਰੋ
ਕਮਾਈ ਕਰਨ ਦੁਬਈ ਭੇਜਿਆ ਸੀ ਨੌਜਵਾਨ ਪੁੱਤ, ਪਰ ਵਾਪਸ ਮੁੜੀ ਪੁੱਤ ਦੀ ਲਾਸ਼

ਅੰਮ੍ਰਿਤਸਰ: ਪਿਛਲੇ ਮਹੀਨੇ ਦੀ 31 ਜਨਵਰੀ ਨੂੰ ਆਬੂ ਧਾਬੀ ਵਿੱਚ ਆਪਣੀ ਜਾਨ ਗੁਵਾਉਣ ਵਾਲੇ ਮੋਗਾ ਜ਼ਿਲ੍ਹੇ ਦੇ ਪਿੰਡ ਮਨਾਵਾਂ ਦੇ 35 ਸਾਲਾ ਕੁਲਦੀਪ ਸਿੰਘ ਦੀ ਮ੍ਰਿਤਕ ਦੇਹ ਅੱਜ ਸ਼ਾਮ ਰਾਜਾਸਾਂਸੀ ਦੇ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਪੁੱਜੀ। ਕੁਲਦੀਪ ਸਿੰਘ ਕਰੀਬ 3 ਸਾਲ ਪਹਿਲਾਂ ਕਮਾਈ ਕਰਨ ਲਈ ਦੁਬਈ ਗਿਆ ਸੀ ਪਰ 31 ਜਨਵਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਸੀ। ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਸਮਾਜ ਸੇਵਕ ਡਾ. ਐਸਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਕੁਲਦੀਪ ਸਿੰਘ ਦੀ ਮ੍ਰਿਕਤ ਦੇਹ ਨੂੰ ਭਾਰਤ ਲਿਆਂਦਾ ਗਿਆ। ਪਿੰਡ ਦੀ ਗਰਾਮ ਪੰਚਾਇਤ ਨੇ ਉਨ੍ਹਾਂ ਨਾਲ ਸੰਪਰਕ ਕਰ ਕੇ ਕੁਲਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਦੀ ਅਰਜੋਈ ਕੀਤੀ ਸੀ।
Before You Go
BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਟ੍ਰੈਂਡਿੰਗ ਟੌਪਿਕ





















