ਮੋਗਾ: ਪੰਜਾਬ ਆਪ ਸਰਕਾਰ ਦੀ ਐਮਐਲਏ ਅਮਨਦੀਪ ਕੌਰ ਅਰੋੜਾ ਬੁੱਧਵਾਰ ਨੂੰ ਮੋਗਾ ਦੇ ਪਿੰਡ ਮੋਠਵਾਲੀ ਵਿੱਚ ਇੱਕ ਸੜਕ ਦਾ ਉਦਘਾਟਨ ਕਰਨ ਪਹੁੰਚੀ ਸੀ। ਇਸ ਦੌਰਾਨ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਪਿੰਡ ਦੇ ਪਸ਼ੂ ਹਸਪਤਾਲ 'ਤੇ ਪਿੰਡ ਦੇ ਸਰਪੰਚ ਵਲੋਂ ਨਾਜਾਇਜ਼ ਕਬਜ਼ਾ ਕੀਤਾ ਗਿਆ ਹੈ ਅਤੇ ਉਹ ਉਹਨੂੰ ਆਪਣਾ ਘਰ ਬਣਾ ਕਰ ਹਸਪਤਾਲ 'ਚ ਰਹਿ ਰਿਹਾ ਹੈ।


ਇਸ ਬਾਰੇ ਅਮਨਦੀਪ ਕੌਰ ਅਰੋੜਾ ਨੇ ਪਿੰਡ ਦੇ ਸਰਪੰਚ ਹਰਨੇਕ ਸਿੰਘ ਨਾਲ ਮਿਲ ਕੇ ਗੱਲ ਕਰਨੀ ਚਾਹੀ ਅਤੇ ਅਰੋੜਾ ਸਰਪੰਚ ਕੋਲ ਗਈ ਤਾਂ ਉਨ੍ਹਾਂ ਨੇ ਸਰਪੰਚ ਨੂੰ ਹਸਪਤਾਲ ਖਾਲੀ ਕਰਨ ਲਈ ਕਿਹਾ। ਇਸ ਦੌਰਾਨ ਅਮਨ ਅਰੋੜਾ ਨੇ ਸਰਪੰਚ ਨੂੰ ਕਿਹਾ ਕਿ ਤੁਸੀਂ 31 ਮਈ ਤੱਕ ਕਬਜ਼ਾ ਖਾਲੀ ਕਰਦੋ। ਇਸੇ ਗੱਲ ਨੂੰ ਲੈਕੇ ਸਰਪੰਚ ਅਤੇ ਵਿਧਾਇਕ ਦਰਮਿਆਨ ਕਿਹਾ ਸੁਣੀ ਹੋ ਗਈ ਅਤੇ ਸਰਪੰਚ ਵਲੋਂ ਐਮਐਲਏ 'ਤੇ ਲਾਠੀ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ।


ਇਸ ਹਮਲੇ ਤੋਂ ਬਾਅਦ ਵਿਧਾਇਕ ਅਮਨ ਅਰੋੜਾ ਨੇ ਥਾਣੇ ਵਿੱਚ ਰਿਪੋਰਟ ਦਰਜ ਕਰਵਾ ਦਿੱਤੀ ਹੈ ਅਤੇ ਪੁਲਿਸ ਨੇ ਦੋ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਹੈ। ਇਸ ਦੇ ਨਾਲ ਹੀ ਸਰਪੰਚ ਦੀ ਤਲਾਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਜਾਣਕਾਰੀ ਮੁਤਾਬਕ ਸਰਪੰਚ ਪਹਿਲਾਂ ਕਾਂਗਰਸ ਪਾਰਟੀ ਵਿੱਚ ਸੀ ਅਤੇ ਹੁਣ ਬੀਜੇਪੀ ਪਾਰਟੀ ਵਿੱਚ ਸ਼ਾਮਲ ਹੋ ਚੁੱਕਿਆ ਹੈ। ਸਰਪੰਟ ਨੂੰ ਸਾਬਕਾ ਐਮਐਲਏ ਹਰਜੋਤ ਕਮਲ ਦਾ ਸਪੋਰਟਰ ਵੀ ਹਾਸਲ ਹੈ।


ਇਹ ਵੀ ਪੜ੍ਹੋ: Malaika Arora-Arjun Kapoor ਵਿਆਹ ਕਰਨ ਜਾ ਰਹੇ, ਸਾਹਮਣੇ ਆਈ ਜਾਣਕਾਰੀ!