ਕਾਵੜੀਆਂ ਤੇ ਇੱਕ ਪੁਲਿਸ ਮੁਲਾਜ਼ਮ ਵੱਲੋਂ ਗੱਡੀ ਚੜ੍ਹਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ਬੀਤੀ ਰਾਤ ਕਰੀਬ 1 ਵਜੇ ਦੇ ਨੇੜੇ ਵਾਪਰਿਆ, ਜਦੋਂ ਕਾਵੜੀਆਂ ਹਰਿਦੁਆਰ ਤੋਂ ਕਾਵੜ ਲੈ ਕੇ ਬਾਘਾਪੁਰਾਣਾ ਜਾ ਰਹੇ ਸਨ । ਦੱਸਿਆ ਜਾ ਰਿਹਾ ਹੈ ਕਿ ਮੋਗਾ ਦੇ ਬਾਈਪਾਸ ਨੇੜੇ ਕਾਵੜ ਲੈ ਕੇ ਜਾ ਰਹੇ ਲੋਕਾਂ 'ਤੇ ਤੇਜ਼ ਰਫਤਾਰ ਪੁਲਿਸ ਮੁਲਾਜ਼ਮਾਂ ਦੀ ਕਾਰ ਨੇ ਟੱਕਰ ਮਾਰ ਦਿੱਤੀ, ਇਸ ਹਾਦਸੇ 'ਚ ਤਿੰਨ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ।


ਹੋਰ ਪੜ੍ਹੋ : Jalandhar News: ਕਪੂਰਥਲਾ ਜੇਲ੍ਹ 'ਚ ਗੈਂਗਵਾਰ ਖ਼ਿਲਾਫ਼ ਕਾਰਵਾਈ: 23 ਕੈਦੀਆਂ ਤੇ ਹਵਾਲਾਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ


 ਪੁਲਿਸ ਅਤੇ ਕਾਵੜੀਆਂ ਵਿਚਕਾਰ ਹੱਥੋਪਾਈ


ਜਿਸ ਤੋਂ ਬਾਅਦ ਟੱਕਰ ਮਾਰਨ ਵਾਲੇ ਮੁਲਾਜ਼ਮ ਨੂੰ ਮੌਕੇ 'ਤੇ ਹੀ ਫੜ ਲਿਆ ਗਿਆ ਅਤੇ ਉਸ ਦੀ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪੁਲਿਸ ਮੁਲਾਜ਼ਮ ਨੂੰ ਭਜਾਉਣ ਦੀ ਕੋਸ਼ਿਸ਼ ਕਰਦੀ ਨਜ਼ਰ ਆਈ ਤਾਂ ਲੋਕਾਂ ਨੇ ਉਨ੍ਹਾਂ ਨੂੰ ਰੋਕਿਆ ਤਾਂ ਪੁਲਿਸ ਅਤੇ ਕਾਵੜੀਆਂ ਵਿਚਕਾਰ ਹੱਥੋਪਾਈ ਹੋ ਗਈ।


ਸਥਿਤੀ 'ਤੇ ਕਾਬੂ ਪਾਉਣ ਲਈ ਪੁਲਿਸ ਨੇ ਕਾਵੜੀਆਂ 'ਤੇ ਲਾਠੀਚਾਰਜ ਕੀਤਾ ਅਤੇ ਹਵਾਈ ਫਾਇਰਿੰਗ ਕੀਤੀ। ਸ਼ਰੇਆਮ ਪੁਲਿਸ ਨੇ ਕਾਵੜੀਆਂ ਦੀ ਜ਼ਬਰਦਸਤ ਕੁੱਟਮਾਰ ਕੀਤੀ ਅਤੇ ਕਾਵੜੀਆਂ ਦੇ ਵਾਹਨਾਂ ਦੀ ਭੰਨਤੋੜ ਕੀਤੀ।




ਕਾਵੜ ਨੂੰ ਲਿਜਾਂਦੇ ਸਮੇਂ ਲੋਕਾਂ ਨੇ ਦੱਸਿਆ ਕਿ ਇੱਕ ਕਰਮਚਾਰੀ ਕਾਰ ਚਲਾ ਰਿਹਾ ਸੀ, ਤੇਜ਼ ਰਫਤਾਰ ਨਾਲ ਆਇਆ ਅਤੇ ਪਿੱਛੇ ਤੋਂ ਕਾਵੜੀਆਂ ਨੂੰ ਟੱਕਰ ਮਾਰ ਦਿੱਤੀ। ਜਿਸ ਕਰਕੇ 3 ਲੋਕ ਜ਼ਖਮੀ ਹੋ ਗਏ। ਇਸੇ ਮੌਕੇ ਪੁਲੀਸ ਨੇ ਕੁਝ ਕਾਵੜੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਜ਼ਖਮੀ ਕਾਵੜੀਆਂ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।


ਹੋਰ ਪੜ੍ਹੋ : IND vs WI 1st Test: ਭਾਰਤ ਨੇ ਵੈਸਟਇੰਡੀਜ਼ ਨੂੰ ਪਹਿਲੇ ਟੈਸਟ ਵਿੱਚ ਪਾਰੀ ਅਤੇ 141 ਦੌੜਾਂ ਨਾਲ ਹਰਾਇਆ, ਅਸ਼ਵਿਨ ਨੇ ਮੈਚ ਵਿੱਚ ਲਈਆਂ 12 ਵਿਕਟਾਂ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।