ਮੋਗਾ : ਮੋਗਾ ਦੇ ਥਾਣਾ ਸਦਰ ਪੁਲਿਸ ਅਤੇ ਸੀ.ਆਈ.ਏ ਸਟਾਫ਼ ਨੇ 3 ਸਤੰਬਰ ਨੂੰ ਮੋਗਾ ਦੇ ਪਿੰਡ ਬੁੱਕਣਵਾਲਾ ਦੇ ਸਰਪੰਚ ਹਰਬੰਸ ਕੌਰ ਦੇ ਘਰ ਗੋਲੀਆਂ ਚਲਾਉਣ ਵਾਲੇ ਦੋ ਬਦਮਾਸ਼ਾਂ ਨੂੰ  ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਇੱਕ 9MM ਪਿਸਤੌਲ, 10 ਜਿੰਦਾ ਕਾਰਤੂਸ ਅਤੇ ਇੱਕ ਮੈਗਜ਼ੀਨ ਬਰਾਮਦ ਕੀਤਾ ਹੈ। ਦੂਜੇ ਪਾਸੇ ਮੋਗਾ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਫੜੇ ਗਏ ਦੋਵੇਂ ਮੁਲਜ਼ਮ ਅਨੁਸ਼ ਅਤੇ ਸਾਵਨ ਫਿਰੋਜ਼ਪੁਰ ਦੇ ਵਸਨੀਕ ਹਨ। 

 


 

ਇਹ ਮੋਗਾ ਕਿਸੇ ਹੋਰ ਵਾਰਦਾਤ ਲਈ ਆ ਰਹੇ ਸਨ, ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ ਹੈ।  ਐਸਐਸਪੀ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਵਾਰਦਾਤ ਮਨੀਲਾ ਵਾਸੀ ਮਨਪ੍ਰੀਤ ਦੇ ਕਹਿਣ ’ਤੇ ਸਰਪੰਚ ਦੇ ਘਰ ਦੇ ਬਾਹਰ ਕੀਤੀ। ਮਨਪ੍ਰੀਤ ਤੇ  ਗੈਂਗਸਟਰ ਅਰਸ਼ ਡਾਲਾ ਲੋਕਾਂ ਨੂੰ ਧਮਕੀ ਦੇ ਕੇ ਪੈਸੇ ਮੰਗਦੇ ਸੀ ਅਤੇ ਅਰਸ਼ ਦੇ ਨਾਂ 'ਤੇ ਸਰਪੰਚ ਤੋਂ 25 ਲੱਖ ਦੀ ਫਿਰੌਤੀ ਵੀ ਮੰਗੀ ਸੀ।  

 


 

ਉਨ੍ਹਾਂ ਦੱਸਿਆ ਕਿ ਅਜੇ ਤੱਕ ਅਰਸ਼ ਡਾਲਾ ਨਾਲ ਮਨਪ੍ਰੀਤ ਦਾ ਕੋਈ ਸਬੰਧ ਨਜਰ ਨਹੀਂ ਆ ਰਿਹਾ ਹੈ ਅਤੇ ਮਨਪ੍ਰੀਤ ਨੇ ਉਨ੍ਹਾਂ ਨੂੰ ਗੂਗਲ ਪੇ ਰਾਹੀਂ ਪੈਸੇ ਦਿੱਤੇ ਅਤੇ ਮਨਪ੍ਰੀਤ ਦੇ ਕਹਿਣ 'ਤੇ ਉਸ ਨੇ ਪਟਿਆਲਾ ਨੇੜੇ ਇੱਕ ਭੱਟੇ ਕੋਲੋਂ ਚੁੱਕੀ ਅਤੇ ਅੱਗੇ ਦੀ ਵਾਰਦਾਤ ਕਰਕੇ ਇਹ ਪਿਸਤੌਲ ਮਨਪ੍ਰੀਤ ਦੇ ਕਹੀ ਹੋਈ ਜਗਾਹ 'ਤੇ ਰੱਖਣੀ ਸੀ। 

 

ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।