ਪੜਚੋਲ ਕਰੋ
ਮੁਹਾਲੀ: ਹੋਟਲ ਮਾਲਕ ਨੇ ਦਿਨ-ਦਿਹਾੜੇ ਸੜਕ 'ਤੇ ਕੀਤਾ ਪਤਨੀ ਦਾ ਕਤਲ

ਮੁਹਾਲੀ: ਸਥਾਨਕ ਹੋਟਲ ਦੇ ਮਾਲਕ ਨੇ ਫੇਜ਼ 10 ਦੇ ਪ੍ਰਾਈਵੇਟ ਸਕੂਲ ਦੇ ਨੇੜੇ ਗੋਲੀਆਂ ਮਾਰ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ। ਦਰਅਸਲ ਹੋਟਲ ਮਾਲਕ ਨਿਆਂਕਾਰ ਸਿੰਘ ਆਪਣੇ ਮੈਨੇਜਰ ਦੀ ਕਾਰ 'ਚ ਪਤਨੀ ਕੁਲਵੰਤ ਕੌਰ ਨਾਲ ਜਾ ਰਿਹਾ ਸੀ। ਇਸੇ ਮੌਕੇ ਦੋਵਾਂ 'ਚ ਤਿੱਖੀ ਤੂੰ-ਤੂੰ, ਮੈਂ-ਮੈਂ ਹੋਈ। ਇਸ ਤੋਂ ਬਾਅਦ ਉਸ ਨੇ ਪਤਨੀ 'ਤੇ ਗੋਲੀਆਂ ਚਲਾ ਦਿੱਤੀਆਂ।
ਘਟਨਾ ਤੋਂ ਬਾਅਦ ਪੁਲਿਸ ਨੇ ਨਿਆਂਕਾਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਕੇਸ ਦੀ ਜਾਂਚ ਜਾਰੀ ਹੈ। ਪੁਲੀਸ ਨੇ ਗੋਲੀ ਚਲਾਉਣ ਵਾਲੀ ਗੰਨ ਵੀ ਕਬਜ਼ੇ 'ਚ ਲਈ ਹੈ।
ਦੱਸਣਯੋਗ ਹੈ ਕਿ ਇਸ ਤੋਂ ਕੁਝ ਪਹਿਲਾਂ ਪੱਤਰਕਾਰ ਕੇਜੇ ਸਿੰਘ ਤੇ ਉਨ੍ਹਾਂ ਦੀ ਮਾਤਾ ਦਾ ਕਤਲ ਹੋ ਗਿਆ ਸੀ ਪਰ ਅਜੇ ਤੱਕ ਕਾਤਲਾਂ ਦਾ ਪਤਾ ਨਹੀਂ ਲੱਗਿਆ। ਇਸ ਨੂੰ ਲੈ ਕੇ ਪੁਲੀਸ 'ਤੇ ਸਵਾਲ ਵੀ ਖੜ੍ਹੇ ਹੋ ਰਹੇ ਹਨ।
Before You Go
ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਟ੍ਰੈਂਡਿੰਗ ਟੌਪਿਕ






















