ਪੜਚੋਲ ਕਰੋ
Advertisement
ਅੰਮ੍ਰਿਤਸਰ ਪਹੁੰਚਿਆ ਮਾਨਸੂਨ, 4 ਦਿਨ ਹੋਏਗੀ ਜਲਥਲ
ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਵਿੱਚ ਮਾਨਸੂਨ ਪੂਰੇ ਪੰਜਾਬ ਵਿੱਚ ਆਪਣਾ ਅਸਰ ਦਿਖਾਏਗਾ। ਅਗਲੇ ਚਾਰ ਦਿਨ, ਯਾਨੀ 10 ਜੁਲਾਈ ਤਕ ਬਾਰਸ਼ ਦੀ ਸੰਭਾਵਨਾ ਹੈ। ਇਸ ਦੌਰਾਨ ਹਨ੍ਹੇਰੀ ਵੀ ਚੱਲੇਗੀ।
ਚੰਡੀਗੜ੍ਹ: ਕਰੀਬ 5 ਦਿਨਾਂ ਦੀ ਦੇਰੀ ਨਾਲ ਮਾਨਸੂਨ ਨੇ ਅੰਮ੍ਰਿਤਸਰ ਵਿੱਚ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਵਿੱਚ ਮਾਨਸੂਨ ਪੂਰੇ ਪੰਜਾਬ ਵਿੱਚ ਆਪਣਾ ਅਸਰ ਦਿਖਾਏਗਾ। ਅਗਲੇ ਚਾਰ ਦਿਨ, ਯਾਨੀ 10 ਜੁਲਾਈ ਤਕ ਬਾਰਸ਼ ਦੀ ਸੰਭਾਵਨਾ ਹੈ। ਇਸ ਦੌਰਾਨ ਹਨ੍ਹੇਰੀ ਵੀ ਚੱਲੇਗੀ। ਇਸ ਨਾਲ ਦਿਨ ਤੇ ਰਾਤ ਦੇ ਤਾਪਮਾਨ ਵਿੱਚ ਥੋੜੀ ਗਿਰਾਵਟ ਆਏਗੀ ਪਰ ਵਿੱਚ-ਵਿੱਚ ਚਿਪਚਿਪਾਹਟ ਵਾਲੀ ਗਰਮੀ ਵੀ ਸਤਾਉਂਦੀ ਰਹੇਗੀ।
ਵੀਰਵਾਰ ਰਾਤ ਅੰਮ੍ਰਿਤਸਰ ਵਿੱਚ 48.5 mm ਬਾਰਸ਼ ਹੋਈ। ਇਸ ਤੋਂ ਬਾਅਦ ਸੂਬੇ ਦੇ ਤਾਪਮਾਨ ਵਿੱਚ 5 ਡਿਗਰੀ ਤਕ ਗਿਰਾਵਟ ਆ ਗਈ। ਅੰਮ੍ਰਿਤਸਰ ਵਿੱਚ ਵੀਰਵਾਰ ਰਾਤ ਨੂੰ ਬਾਰਸ਼ ਤੇ ਹਨ੍ਹੇਰੀ ਨਾਲ ਕਈ ਥਾਈਂ ਰੁੱਖ ਤੇ ਬਿਜਲੀ ਦੇ ਖੰਭੇ ਪੁੱਟੇ ਗਏ। ਕਈ ਇਲਾਕਿਆਂ ਵਿੱਚ 12 ਘੰਟੇ ਤੋਂ ਜ਼ਿਆਦਾ ਬਿਜਲੀ ਗੁੱਲ ਰਹੀ।
ਉੱਧਰ ਕਪੂਰਥਲਾ ਦੇ ਸੁਭਾਨਪੁਰ ਵਿੱਚ ਵੀ ਹਲਕੀ ਬਾਰਸ਼ ਹੋਈ। ਮੌਸਮ ਵਿਭਾਗ ਮੁਤਾਬਕ ਦੱਖਣ-ਪੱਛਮ ਮਾਨਸੂਨ ਯੂਪੀ, ਹਿਮਾਚਲ, ਉੱਤਰਾਖੰਡ ਤੇ ਜੰਮੂ ਤੇ ਕਸ਼ਮੀਰ ਦੇ ਕੁਝ ਹਿੱਸਿਆਂ ਨਾਲ ਰਾਜਸਥਾਨ, ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਹੋਰ ਅੱਗੇ ਵਧ ਰਿਹਾ ਹੈ। ਹਿਮਾਚਲ ਵਿੱਚ ਅੱਜ ਤੋਂ 10 ਜੁਲਾਈ ਤਕ ਭਾਰੀ ਬਾਰਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement