Punjab News : ਖੰਨਾ ਦੇ ਖਟੀਕਾਂ ਚੌਕ ਨੇੜੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਪੈਦਲ ਜਾ ਰਹੀ ਔਰਤ ਤੋਂ ਮੋਬਾਈਲ ਅਤੇ ਸੋਨੇ ਦੀ ਚੇਨ ਖੋਹ ਲਈ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ। ਜਦੋਂ ਔਰਤ ਨੇ ਰੌਲਾ ਪਾਇਆ ਤਾਂ ਲੋਕਾਂ ਨੇ ਪਿੱਛਾ ਕਰਕੇ ਲੁਟੇਰੇ ਫੜੇ। ਲੋਕਾਂ ਨੇ ਲੁਟੇਰਿਆਂ ਦਾ ਕੁਟਾਪਾ ਚਾੜ੍ਹਿਆ। ਪੁਲਿਸ ਨੇ ਮੌਕੇ ਤੇ ਪੁੱਜ ਲੁਟੇਰਿਆਂ ਨੂੰ ਹਿਰਾਸਤ 'ਚ ਲੈ ਲਿਆ ਹੈ।
ਪੀੜਤਾ ਸੋਨੂੰ ਕੌਰ ਨੇ ਦੱਸਿਆ ਕਿ ਉਹ ਸ਼ਮਸ਼ਾਨਘਾਟ ਰੋਡ ਉਪਰ ਕਿਸੇ ਦੇ ਘਰ ਕੰਮ ਕਰਦੀ ਹੈ। ਅੱਜ ਜਦੋਂ ਉਹ ਕੰਮ 'ਤੇ ਜਾ ਰਹੀ ਸੀ ਤਾਂ ਪਿੱਛੇ ਤੋਂ ਮੋਟਰਸਾਈਕਲ 'ਤੇ ਆਏ ਲੁਟੇਰਿਆਂ ਨੇ ਪਹਿਲਾਂ ਮੋਬਾਈਲ ਖੋਹ ਲਿਆ ਅਤੇ ਉਸੇ ਸਮੇਂ ਲੁਟੇਰਿਆਂ 'ਚੋਂ ਇਕ ਨੇ ਸੋਨੇ ਦੀ ਚੇਨ ਖੋਹ ਲਈ। ਇਸ ਦੌਰਾਨ ਲੁਟੇਰੇ ਫ਼ਰਾਰ ਹੋ ਗਏ। ਉਹ ਉਨ੍ਹਾਂ ਦੇ ਪਿੱਛੇ ਭੱਜਦੀ ਹੋਈ ਰੌਲਾ ਪਾ ਰਹੀ ਸੀ। ਲੋਕਾਂ ਨੇ ਲੁਟੇਰਿਆਂ ਦਾ ਪਿੱਛਾ ਕੀਤਾ।
ਇਹ ਵੀ ਪੜ੍ਹੋ : Punjab News : ਮੁੱਖ ਮੰਤਰੀ ਸ਼ੈਸ਼ਨ ਕੋਰਟ ਤੋਂ ਵੱਡਾ ਨਹੀਂ ਹੁੰਦਾ, ਮੈਨੂੰ ਅਦਾਲਤ ਜਦੋਂ ਬੁਲਾਵੇਗੀ, ਮੈਂ ਜਾਵਾਂਗਾ : ਸੀਐਮ ਭਗਵੰਤ ਮਾਨ