ਪੜਚੋਲ ਕਰੋ
Advertisement
‘ਆਪ’-ਬਸਪਾ ਗਠਜੋੜ ’ਤੇ ਕੀ ਬੋਲੀ ਕਾਂਗਰਸ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਬਸਪਾ ਨਾਲ ਗਠਜੋੜ ਸਬੰਧੀ ਕਾਂਗਰਸੀ ਸਾਂਸਦ ਗੁਰਜੀਤ ਔਜਲਾ ਨੇ ਕਿਹਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਇਸ ਗਠਜੋੜ ਦਾ ਨਾ ਤਾਂ ਕਾਂਗਰਸ ਨੂੰ ਕੋਈ ਨੁਕਸਾਨ ਹੋਏਗਾ ਅਤੇ ਨਾ ਹੀ ‘ਆਪ’ ਨੂੰ ਕੋਈ ਫਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਜਦੋਂ ਬਸਪਾ ਅਕਾਲੀਆਂ ਨਾਲ ਸੀ ਤਾਂ ਉਦੋਂ ਕਿਹੜਾ ਉਨ੍ਹਾਂ ਸਰਕਾਰ ਬਣਾ ਲਈ ਸੀ?
ਖਹਿਰਾ ਦੇ ਪੰਜਾਬ ਜਮਹੂਰੀ ਗਠਜੋੜ ਸਬੰਧੀ ਉਨ੍ਹਾਂ ਕਿਹਾ ਕਿ ਪਹਿਲਾਂ ਗਠਜੋੜ ਵਾਲੇ 2019 ਤਕ ਇਕੱਠੇ ਤਾਂ ਰਹਿਣ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਗਠਜੋੜ ਵਾਲੇ 2019 ਤਕ ਇਕੱਠੇ ਟਿਕ ਕੇ ਰਹਿ ਸਰਕਣਗੇ।
ਸੁਖਪਾਲ ਖਹਿਰਾ ਵੱਲੋਂ ਹਰਸਿਮਰਤ ਕੌਰ ਖਿਲਾਫ ਬਠਿੰਡਾ ਤੋਂ ਚੋਣਾਂ ਲੜਨ ਸਬੰਧੀ ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਜਿੱਥੋਂ ਮਰਜ਼ੀ ਚੋਣਾਂ ਲੜਨ, ਪਰ ਹਰਸਿਮਰਤ ਕੌਰ ਨੂੰ ਸਿਰਫ ਕਾਂਗਰਸ ਹਰਾ ਸਕਦੀ ਹੈ ਤੇ ਉਹ ਇਸ ਗੱਲ ਨੂੰ ਸਾਬਿਤ ਕਰ ਕੇ ਵਿਖਾਉਣਗੇ।
ਆਮ ਆਦਮੀ ਪਾਰਟੀ ਵੱਲੋਂ ਬੀਤੇ ਦਿਨ ਸੰਗਰੂਰ ਵਿੱਚ ਸ਼ੁਰੂ ਕੀਤੇ ਬਿਜਲੀ ਅੰਦੋਲਨ ਸਬੰਦੀ ਔਜਲਾ ਨੇ ਕਿਹਾ ਕਿ ਹੌਲ਼ੀ-ਹੌਲ਼ੀ ਉਹ ਪੰਜਾਬ ਅੰਦਰ ਬਿਜਲੀ ਸਸਤੀ ਕਰ ਦੇਣਗੇ। ਸਾਰੇ ਫੈਸਲੇ ਹੌਲ਼ੀ-ਹੌਲ਼ੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਧਰਨੇ ਪ੍ਰਦਰਸ਼ਨ ਕਰਨ ਨਾਲ ਬਿਜਲੀ ਸਸਤੀ ਨਹੀਂ ਹੋਏਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਅੰਮ੍ਰਿਤਸਰ
ਵਿਸ਼ਵ
Advertisement