ਪੜਚੋਲ ਕਰੋ

MP Gurjeet Aujla: ਸੰਸਦ 'ਚ ਗੂਜਿਆਂ ਸ਼੍ਰੀ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦਾ ਮੁੱਦਾ! ਔਜਲਾ ਨੇ ਸਰਕਾਰ ਨੂੰ ਘੇਰਿਆ

ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੰਸਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਤੇ ਪਹਿਲਗਾਮ ਅੱਤਵਾਦੀ ਹਮਲੇ, ਜੰਗਬੰਦੀ ਦੇ ਫੈਸਲੇ ਤੇ ਪਾਕਿਸਤਾਨ ਤੇ ਚੀਨ ਨਾਲ ਸਬੰਧਾਂ 'ਤੇ ਗੰਭੀਰ ਸਵਾਲ ਉਠਾਏ।

MP Gurjeet Singh Aujla on Operation Sindoor: ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੰਸਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਤੇ ਪਹਿਲਗਾਮ ਅੱਤਵਾਦੀ ਹਮਲੇ, ਜੰਗਬੰਦੀ ਦੇ ਫੈਸਲੇ ਤੇ ਪਾਕਿਸਤਾਨ ਤੇ ਚੀਨ ਨਾਲ ਸਬੰਧਾਂ 'ਤੇ ਗੰਭੀਰ ਸਵਾਲ ਉਠਾਏ। ਉਨ੍ਹਾਂ ਸਰਕਾਰ 'ਤੇ ਸੁਰੱਖਿਆ ਮੁੱਦਿਆਂ 'ਤੇ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਤੇ ਜਵਾਬਦੇਹੀ ਦੀ ਮੰਗ ਕੀਤੀ।

ਇਸ ਦੌਰਾਨ ਉਨ੍ਹਾਂ ਨੇ ਸਦਨ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦਾ ਮੁੱਦਾ ਵੀ ਉਠਾਇਆ ਤੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਇਸ 'ਤੇ ਰਾਜਨੀਤੀ ਕਰਨਾ ਚਾਹੁੰਦੀ ਸੀ। ਉਨ੍ਹਾਂ ਕਿਹਾ ਕਿ ਫੌਜ ਦਾ ਰਾਜਨੀਤੀਕਰਨ ਕੀਤਾ ਗਿਆ ਸੀ। ਉਹ ਸੋਸ਼ਲ ਮੀਡੀਆ 'ਤੇ ਬੋਲ ਰਹੇ ਨੇ ਪਰ ਇੱਕ ਫੌਜੀ ਅਧਿਕਾਰੀ ਕੋਲੋਂ ਸ਼੍ਰੀ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਬਾਰੇ ਗੱਲ ਕਹਾਉਣ ਦੀ ਕੀ ਲੋੜ ਸੀ। ਉਹ ਕਿਹੜੀ ਰਾਜਨੀਤੀ ਲੱਭਣਾ ਚਾਹੁੰਦੇ ਸਨ?

ਗੁਰਜੀਤ ਔਜਲਾ ਨੇ ਕਿਹਾ ਕਿ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਸਾਡੇ 26 ਸੈਲਾਨੀ ਸ਼ਹੀਦ ਹੋ ਗਏ, ਪਰ ਹੁਣ ਤੱਕ ਨਾ ਤਾਂ ਹਮਲਾਵਰ ਫੜੇ ਗਏ ਤੇ ਨਾ ਹੀ ਸਰਕਾਰ ਨੇ ਕੋਈ ਠੋਸ ਜਾਣਕਾਰੀ ਸਾਂਝੀ ਕੀਤੀ। "ਇਹ ਅੱਤਵਾਦੀ ਕਿੱਥੋਂ ਆਏ, ਕਿਵੇਂ ਦਾਖਲ ਹੋਏ? ਅੱਜ 100 ਦਿਨ ਹੋ ਗਏ ਪਰ ਗ੍ਰਹਿ ਮੰਤਰੀ ਨੇ ਕੋਈ ਜਵਾਬ ਨਹੀਂ ਦਿੱਤਾ।" ਉਨ੍ਹਾਂ ਪ੍ਰਧਾਨ ਮੰਤਰੀ ਦੀ ਭੂਮਿਕਾ 'ਤੇ ਵੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਹਮਲੇ ਤੋਂ ਦੋ ਦਿਨ ਬਾਅਦ 24 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਬਿਹਾਰ ਵਿੱਚ ਪੰਚਾਇਤ ਦਿਵਸ ਮਨਾ ਰਹੇ ਸਨ, ਜਦੋਂਕਿ ਉਸ ਸਮੇਂ ਉਨ੍ਹਾਂ ਨੂੰ ਦੇਸ਼ ਦੇ ਨਾਲ ਖੜ੍ਹੇ ਹੋਣਾ ਚਾਹੀਦਾ ਸੀ। ਪੰਚਾਇਤ ਦਿਵਸ ਅਗਲੇ ਸਾਲ ਵੀ ਮਨਾਇਆ ਜਾ ਸਕਦਾ ਸੀ।

ਔਜਲਾ ਨੇ ਸੰਸਦ ਵਿੱਚ ਕਿਹਾ ਕਿ 7 ਮਈ ਨੂੰ ਫੌਜ ਨੇ ਪਾਕਿਸਤਾਨ ਵਿੱਚ ਅੱਤਵਾਦੀ ਟਿਕਾਣਿਆਂ 'ਤੇ ਹਮਲਾ ਕੀਤਾ। ਇਸ ਨੁਕਸਾਨ 'ਤੇ ਚਰਚਾ ਚੱਲੀ। ਪਾਕਿਸਤਾਨ ਨੇ ਕਿਹਾ ਕਿ 5 ਰਾਫੇਲਾਂ ਨੂੰ ਡੇਗ ਦਿੱਤਾ ਗਿਆ। ਅਸੀਂ ਵੀ ਇਸ 'ਤੇ ਵਿਸ਼ਵਾਸ ਨਹੀਂ ਕਰਦੇ ਤੇ ਨਾ ਹੀ ਸਾਡੀ ਫੌਜ ਪਰ ਮੈਂ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਾਰੇ 35 ਰਾਫੇਲਾਂ ਦੀ ਪਰੇਡ ਕਰਾਉਣ ਤੇ ਪੂਰੀ ਦੁਨੀਆ ਨੂੰ ਦੱਸਣ ਕਿ ਦੇਸ਼ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

10 ਮਈ ਨੂੰ ਡੋਨਾਲਡ ਟਰੰਪ ਦੀ ਜੰਗਬੰਦੀ ਦੀ ਗੱਲ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਕੋਈ ਵੀ ਜੰਗ ਸਮਝੌਤੇ ਤੋਂ ਬਿਨਾਂ ਖਤਮ ਨਹੀਂ ਹੁੰਦੀ। ਜਦੋਂ ਇੰਦਰਾ ਗਾਂਧੀ ਨੇ ਪਾਕਿਸਤਾਨ ਨੂੰ ਦੋ ਹਿੱਸਿਆਂ ਵਿੱਚ ਵੰਡਿਆਂ ਸੀ ਤਾਂ ਸ਼ਿਮਲਾ ਸਮਝੌਤਾ ਹੋਇਆ ਸੀ ਪਰ ਇਹ ਪਹਿਲਾ ਯੁੱਧ ਹੈ ਜੋ ਤਿੰਨ ਦਿਨ ਚੱਲਿਆ ਤੇ ਬਿਨਾਂ ਕਿਸੇ ਸਮਝੌਤੇ ਦੇ ਖਤਮ ਹੋ ਗਿਆ। ਆਖ਼ਰਕਾਰ, ਇਹ ਜੰਗਬੰਦੀ ਕਿਵੇਂ ਹੋਈ? ਔਜਲਾ ਨੇ ਦੋਸ਼ ਲਗਾਇਆ ਕਿ ਇਸ ਫੈਸਲੇ ਪਿੱਛੇ ਵਪਾਰਕ ਹਿੱਤ ਲੁਕੇ ਹੋਏ ਹਨ। ਅਡਾਨੀ ਦੇ ਸੋਲਰ ਪਲਾਂਟ 'ਤੇ ਹਮਲੇ ਦੀ ਸੰਭਾਵਨਾ ਤੋਂ ਬਾਅਦ ਅਚਾਨਕ ਜੰਗਬੰਦੀ ਦਾ ਐਲਾਨ ਕਰ ਦਿੱਤਾ ਗਿਆ।

ਸੰਸਦ ਮੈਂਬਰ ਨੇ ਕਿਹਾ ਕਿ ਸਾਡੀ ਫੌਜ ਦੁਸ਼ਮਣਾਂ ਨਾਲ ਲੜ ਰਹੀ ਹੈ, ਪਰ ਸਰਕਾਰ ਚੀਨ ਨਾਲ ਵਪਾਰ ਕਰ ਰਹੀ ਹੈ, ਜਦੋਂਕਿ ਚੀਨ ਪਾਕਿਸਤਾਨ ਨੂੰ ਪੈਸਾ ਦਿੰਦਾ ਹੈ ਤੇ ਅੱਤਵਾਦ ਨੂੰ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੱਤਵਾਦ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੈ। ਅੱਜ ਵੀ ਪਾਕਿਸਤਾਨ ਨਹੀਂ ਰੁਕਿਆ। ਅੰਮ੍ਰਿਤਸਰ ਤੇ ਨੇੜਲੇ ਥਾਣਿਆਂ 'ਤੇ 18 ਹੱਥਗੋਲੇ ਸੁੱਟੇ ਗਏ ਹਨ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, 29 ਵਾਰਡਾਂ 'ਤੇ ਇਕੱਲਿਆਂ ਚੋਣ ਲੜੇਗੀ ਇਹ ਪਾਰਟੀ; ਜ਼ਿਲ੍ਹਾ ਪ੍ਰਧਾਨ ਸਣੇ ਲੋਕ ਸਭਾ ਇੰਚਾਰਜ ਕੀਤੇ ਨਿਯੁਕਤ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, 29 ਵਾਰਡਾਂ 'ਤੇ ਇਕੱਲਿਆਂ ਚੋਣ ਲੜੇਗੀ ਇਹ ਪਾਰਟੀ; ਜ਼ਿਲ੍ਹਾ ਪ੍ਰਧਾਨ ਸਣੇ ਲੋਕ ਸਭਾ ਇੰਚਾਰਜ ਕੀਤੇ ਨਿਯੁਕਤ...
ਮਸ਼ਹੂਰ ਰਿਜ਼ੋਰਟ ਦੇ ਮਾਲਕ ਨੂੰ ਕੀਤਾ ਗ੍ਰਿਫਤਾਰ, ਮੱਚੀ ਹਫੜਾ-ਦਫੜੀ; ਜਾਣੋ ਪੂਰਾ ਮਾਮਲਾ
ਮਸ਼ਹੂਰ ਰਿਜ਼ੋਰਟ ਦੇ ਮਾਲਕ ਨੂੰ ਕੀਤਾ ਗ੍ਰਿਫਤਾਰ, ਮੱਚੀ ਹਫੜਾ-ਦਫੜੀ; ਜਾਣੋ ਪੂਰਾ ਮਾਮਲਾ
ਅਗਲੇ ਮਹੀਨੇ ਤੱਕ ਰੱਦ ਰਹਿਣਗੀਆਂ ਪੈਸੇਂਜਰ ਰੇਲਾਂ, ਵਿਭਾਗ ਨੇ ਦਿੱਤੀ ਜਾਣਕਾਰੀ
ਅਗਲੇ ਮਹੀਨੇ ਤੱਕ ਰੱਦ ਰਹਿਣਗੀਆਂ ਪੈਸੇਂਜਰ ਰੇਲਾਂ, ਵਿਭਾਗ ਨੇ ਦਿੱਤੀ ਜਾਣਕਾਰੀ
Punjab News: ਪੰਜਾਬ 'ਚ ਸਿਆਸੀ ਭੂਚਾਲ, 'ਆਪ' ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਸੰਸਦ ਮੈਂਬਰ ਨੂੰ ਗ੍ਰਿਫਤਾਰ ਕਰਨ ਪਹੁੰਚੀ ਪੁਲਿਸ: ਤਾਂ ਘਰ ਦੇ ਪਿਛਲੇ ਦਰਵਾਜ਼ੇ ਤੋਂ ਭੱਜੇ ਸੰਦੀਪ ਪਾਠਕ....
ਪੰਜਾਬ 'ਚ ਸਿਆਸੀ ਭੂਚਾਲ, 'ਆਪ' ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਸੰਸਦ ਮੈਂਬਰ ਨੂੰ ਗ੍ਰਿਫਤਾਰ ਕਰਨ ਪਹੁੰਚੀ ਪੁਲਿਸ: ਤਾਂ ਘਰ ਦੇ ਪਿਛਲੇ ਦਰਵਾਜ਼ੇ ਤੋਂ ਭੱਜੇ ਸੰਦੀਪ ਪਾਠਕ....

ਵੀਡੀਓਜ਼

1984 ‘ਤੇ ਦਾ CM ਵੱਡਾ ਬਿਆਨ ਮੁਆਫ਼ੀ ਨਾਲ ਨਹੀਂ ਮੁੱਕਣੇ ਇਹ ਗੁਨਾਹ
ਮਜ਼ਦੂਰਾਂ ਲਈ ਵੱਡਾ ਤੋਹਫ਼ਾ! CM ਮਾਨ ਨੇ ਕੀਤਾ 15% ਵਾਧੇ ਦਾ ਐਲਾਨ
ਗੁਰੂ ਮਹਾਰਾਜ ਨੇ ਸਾਡੇ ਤੋਂ ਕਾਨੂੰਨ ਬਣਾਉਣ ਦੀ ਸੇਵਾ ਲਈ : CM
ਸੈਸ਼ਨ ਤੋਂ ਗਾਇਬ BJP , ਲੋਕਾਂ ਨੇ ਪਾਈਆਂ ਲਾਹਨਤਾਂ : ਅਮਨ ਅਰੋੜਾ
ਚੀਮਾ ਦਾ ਸਿੱਧਾ ਹਮਲਾ — ‘ਕਾਂਗਰਸ ਨੇ ਪੰਜਾਬ ‘ਚ ਕੀਤਾ ਵੱਡਾ ਘਪਲਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Plane Crash: ਫਿਰ ਕ੍ਰੈਸ਼ ਹੋਇਆ ਜਹਾਜ਼, ਉੱਠਿਆ ਧੂੰਆਂ ਮੱਚਿਆ ਭਾਂਬੜ; ਭਿਆਨਕ ਹਾਦਸੇ 'ਚ 5 ਲੋਕਾਂ ਦੀ ਦਰਦਨਾਕ ਮੌਤ...
ਫਿਰ ਕ੍ਰੈਸ਼ ਹੋਇਆ ਜਹਾਜ਼, ਉੱਠਿਆ ਧੂੰਆਂ ਮੱਚਿਆ ਭਾਂਬੜ; ਭਿਆਨਕ ਹਾਦਸੇ 'ਚ 5 ਲੋਕਾਂ ਦੀ ਦਰਦਨਾਕ ਮੌਤ...
Punjab News: ਪੰਜਾਬ 'ਚ ਮੁਲਾਜ਼ਮਾਂ ਲਈ ਅਹਿਮ ਖਬਰ, ਡਿਊਟੀਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ; ਹੁਣ...
Punjab News: ਪੰਜਾਬ 'ਚ ਮੁਲਾਜ਼ਮਾਂ ਲਈ ਅਹਿਮ ਖਬਰ, ਡਿਊਟੀਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ; ਹੁਣ...
Trump Tariff: ਡੋਨਾਲਡ ਟਰੰਪ ਨੇ ਕਾਰ-ਟਰੱਕ ਦੇ ਇੰਪੋਰਟ 'ਤੇ 25% ਟੈਰਿਫ, ਭੜਕਿਆ ਯੁਰੋਪ, EU ਨੇ ਕਿਹਾ - ਆਪਣੇ ਹਿੱਤਾਂ ਦੀ ਰੱਖਿਆ...
Trump Tariff: ਡੋਨਾਲਡ ਟਰੰਪ ਨੇ ਕਾਰ-ਟਰੱਕ ਦੇ ਇੰਪੋਰਟ 'ਤੇ 25% ਟੈਰਿਫ, ਭੜਕਿਆ ਯੁਰੋਪ, EU ਨੇ ਕਿਹਾ - ਆਪਣੇ ਹਿੱਤਾਂ ਦੀ ਰੱਖਿਆ...
AAP ਛੱਡ ਕੇ BJP 'ਚ ਗਏ ਸੰਦੀਪ ਪਾਠਕ 'ਤੇ FIR, ਮੱਚਿਆ ਹੜਕੰਪ
AAP ਛੱਡ ਕੇ BJP 'ਚ ਗਏ ਸੰਦੀਪ ਪਾਠਕ 'ਤੇ FIR, ਮੱਚਿਆ ਹੜਕੰਪ
15 ਸਾਲਾ ਵਿਦਿਆਰਥੀ ਨੇ ਕੀਤੀ ਆਤਮਹੱਤਿਆ, ਸਕੂਲ ਦੀ ਸਖ਼ਤੀ ਕਰਕੇ ਚੁੱਕਿਆ ਆਹ ਭਿਆਨਕ ਕਦਮ; ਮੱਚਿਆ ਚੀਕ ਚੀਹਾੜਾ
15 ਸਾਲਾ ਵਿਦਿਆਰਥੀ ਨੇ ਕੀਤੀ ਆਤਮਹੱਤਿਆ, ਸਕੂਲ ਦੀ ਸਖ਼ਤੀ ਕਰਕੇ ਚੁੱਕਿਆ ਆਹ ਭਿਆਨਕ ਕਦਮ; ਮੱਚਿਆ ਚੀਕ ਚੀਹਾੜਾ
ਰਸੋਈ ਗੈਸ ਹੋਈ ਬੇਕਾਬੂ! 40 ਤੋਂ 50 ਰੁਪਏ ਮਹਿੰਗਾ ਹੋਵੇਗਾ ਸਿਲੰਡਰ, ਜਾਣੋ ਆਪਣੇ ਸ਼ਹਿਰ ਦੀ ਕੀਮਤ
ਰਸੋਈ ਗੈਸ ਹੋਈ ਬੇਕਾਬੂ! 40 ਤੋਂ 50 ਰੁਪਏ ਮਹਿੰਗਾ ਹੋਵੇਗਾ ਸਿਲੰਡਰ, ਜਾਣੋ ਆਪਣੇ ਸ਼ਹਿਰ ਦੀ ਕੀਮਤ
ਬੱਚਿਆਂ ਨੂੰ ਟਿਊਸ਼ਨ ਤੋਂ ਲੈਣ ਗਏ ਕਾਰੋਬਾਰੀ 'ਤੇ ਤਾਬੜਤੋੜ ਗੋਲੀਬਾਰੀ, ਹਸਪਤਾਲ 'ਚ ਭਰਤੀ; ਮੱਚਿਆ ਹੜਕੰਪ
ਬੱਚਿਆਂ ਨੂੰ ਟਿਊਸ਼ਨ ਤੋਂ ਲੈਣ ਗਏ ਕਾਰੋਬਾਰੀ 'ਤੇ ਤਾਬੜਤੋੜ ਗੋਲੀਬਾਰੀ, ਹਸਪਤਾਲ 'ਚ ਭਰਤੀ; ਮੱਚਿਆ ਹੜਕੰਪ
Punjab News : ਮਾਣਹਾਨੀ ਮਾਮਲੇ ‘ਚ CM ਭਗਵੰਤ ਮਾਨ ਨੂੰ ਰਾਹਤ , ਵਿਧਾਨ ਸਭਾ ਸੈਸ਼ਨ ਕਾਰਨ ਅੱਜ ਨਹੀਂ ਹੋ ਸਕੇ ਪੇਸ਼ , ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ 
Punjab News : ਮਾਣਹਾਨੀ ਮਾਮਲੇ ‘ਚ CM ਭਗਵੰਤ ਮਾਨ ਨੂੰ ਰਾਹਤ , ਵਿਧਾਨ ਸਭਾ ਸੈਸ਼ਨ ਕਾਰਨ ਅੱਜ ਨਹੀਂ ਹੋ ਸਕੇ ਪੇਸ਼ , ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ 
Embed widget