ਪੜਚੋਲ ਕਰੋ
ਜਲੰਧਰ: ਪਰਿਵਾਰ ਦੇ ਸਾਹਮਣੇ ਸ਼ਖ਼ਸ ਨੂੰ ਬੇਰਹਿਮੀ ਨਾਲ ਵੱਢਿਆ

ਜਲੰਧਰ: ਇੱਥੇ ਕਰਤਾਰਪੁਰ ਨੇੜਲੇ ਪਿੰਡ ਧੀਰਪੁਰ 'ਚ ਰੂਹ ਕੰਬਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਪਿੰਡ ਦੇ ਬਾਹਰਲੇ ਪਾਸੇ ਪੈਂਦੇ ਡੇਰਿਆਂ 'ਚ ਇੱਕ ਵਿਅਕਤੀ ਨੂੰ ਉਸ ਦੇ ਪਰਿਵਾਰ ਸਾਹਮਣੇ ਬੇਰਹਿਮੀ ਨਾਲ ਵੱਢਿਆ ਗਿਆ ਹੈ। ਹਾਸਲ ਜਾਣਕਾਰੀ ਮੁਤਾਬਕ ਚਾਰ ਨਕਾਬਪੋਸ਼ ਹਮਲਾਵਰ ਮਾਰੂ ਹਥਿਆਰਾਂ ਸਣੇ ਦਲਜੀਤ ਸਿੰਘ (54) ਪੁੱਤਰ ਪ੍ਰੀਤਮ ਸਿੰਘ ਦੇ ਘਰ ਜ਼ਬਰਨ ਦਾਖ਼ਲ ਹੋਏ। ਵਾਰਦਾਤ ਸਮੇਂ ਦਲਜੀਤ ਸਿੰਘ ਦੀ ਪਤਨੀ ਤੇ ਉਸ ਦਾ ਪੁੱਤਰ (23 ਸਾਲ) ਘਰ 'ਚ ਮੌਜੂਦ ਸਨ। ਨਕਾਬਪੋਸ਼ਾਂ ਨੇ ਆਉਂਦੇ ਹੀ ਦਲਜੀਤ ਦੇ ਪਰਿਵਾਰਕ ਮੈਂਬਰਾਂ ਨੂੰ ਘਰ ਦੇ ਕਮਰੇ 'ਚ ਡੱਕ ਦਿੱਤਾ ਤੇ ਰੌਲਾ 'ਤੇ ਮਾਰ ਦੇਣ ਦੀ ਧਮਕੀ ਦਿੱਤੀ। ਸ਼ਨੀਵਾਰ ਰਾਤ ਕਰੀਬ 11 ਵਜੇ ਦਾਖਲ ਹੋਏ ਹਮਲਾਵਰ ਰਾਤ 2 ਵਜੇ ਤੱਕ ਘਰ ਹੀ ਰਹੇ। ਉਨ੍ਹਾਂ ਨੇ ਦਲਜੀਤ ਸਿੰਘ ਨੂੰ ਬੁਰੀ ਤਰ੍ਹਾਂ ਵੱਢਿਆ। ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਸਿਰ 'ਤੇ ਜ਼ਿਆਦਾ ਵਾਰ ਕੀਤੇ ਗਏ। ਦੂਸਰੇ ਕਮਰੇ 'ਚ ਬੰਦ ਪਰਿਵਾਰ ਦਲਜੀਤ ਸਿੰਘ ਦੀਆਂ ਚੀਖਾਂ ਸੁਣਦਾ ਰਿਹਾ। ਪਰਿਵਾਰ ਮੁਤਾਬਕ ਜਦੋਂ ਤੱਕ ਦਲਜੀਤ ਦੀ ਮੌਤ ਨਹੀਂ ਹੋ ਗਈ ਹਮਲਾਵਰ ਉਸ ਦੇ ਘਰ ਹੀ ਰਹੇ। ਉਧਰ, ਵਾਰਦਾਤ ਦੀ ਸੂਚਨਾ ਮਿਲਦੇ ਹੀ ਕਰਤਾਰਪੁਰ ਪੁਲਿਸ ਮੌਕੇ 'ਤੇ ਪਹੁੰਚ ਗਈ। ਥਾਣਾ ਮੁਖੀ ਨਾਲ ਜ਼ਿਲ੍ਹੇ ਦੇ ਵੱਡੇ ਅਧਿਕਾਰੀ ਇਸ ਕੇਸ ਦੀ ਤਹਿਕੀਕਾਤ ਕਰ ਰਹੇ ਹਨ। ਪੁਲਿਸ ਵੱਖ-ਵੱਖ ਪੱਖ ਤੋਂ ਇਸ ਮਾਮਲੇ ਨੂੰ ਵੇਖ ਰਹੀ ਹੈ। ਸਾਰੇ ਪਿੰਡ 'ਚ ਇਸ ਸਮੇਂ ਦਹਿਸ਼ਤ ਦਾ ਮਾਹੌਲ ਹੈ। ਦਲਜੀਤ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਜਲੰਧਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਮੌਕੇ ਤੋਂ ਸਬੂਤ ਜੁਟਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਦਲਜੀਤ ਨਾਲ ਜੁੜੇ ਵਿਅਕਤੀਆਂ ਤੋਂ ਪੁੱਛ ਪੜਤਾਲ ਕਰ ਰਹੀਆਂ ਹਨ।
Before You Go
ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਟ੍ਰੈਂਡਿੰਗ ਟੌਪਿਕ






















