ਚੰਡੀਗੜ੍ਹ: ਨਾਭਾ ਗੋਬਿੰਦਗੜ੍ਹ ਮਾਰਗ 'ਤੇ ਪਿੰਡ ਰੋਹਟੀ ਛੰਨਾ ਦੇ ਲੋਕਾਂ ਨੇ ਪੰਜਾਬ ਸਰਕਾਰ ਖਿਲਾਫ ਚੱਕਾ ਜਾਮ ਕਰ ਦਿੱਤਾ। ਧਰਨਾ ਦੇ ਰਹੇ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਨੇ ਪੁਲਿਸ ਮੁਲਾਜ਼ਮਾਂ 'ਤੇ ਵੀ ਮਿਲੀਭੁਗਤ ਦੇ ਇਲਜ਼ਾਮ ਲਾਏ। ਇਸ ਮਗਰੋਂ ਪੁਲਿਸ ਨੇ ਕਾਰਵਾਈ ਕਰਦਿਆਂ ਕੁਝ ਮਹਿਲਾਵਾਂ ਨੂੰ ਹਿਰਾਸਤ ਵਿੱਚ ਲੈ ਲਿਆ। ਨਾਭਾ ਬਲਾਕ ਦਾ ਪਿੰਡ ਰੋਹਟੀ ਛੰਨਾ ਦੀਆਂ ਔਰਤਾਂ ਧੜੱਲੇ ਨਾਲ ਨਸ਼ਾ ਵੇਚ ਰਹੀਆਂ ਹਨ। ਜੇ ਪਿੰਡ ਵਾਸੀ ਰੋਕਦੇ ਹਨ ਤਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਇਸ ਦੇ ਰੋਸ ਵਜੋਂ ਪਿੰਡ ਵਾਸੀਆਂ ਤੇ ਆਸ-ਪਾਸ ਦੇ ਲੋਕਾਂ ਧਰਨਾ ਦਿੱਤਾ।
ਇਸ ਧਰਨੇ ਵਿੱਚ ਪਿੰਡ ਦੇ ਲੋਕਾਂ ਨਾਲ ਮਹਿਲਾਵਾਂ ਵੀ ਸ਼ਾਮਲ ਹੋਈਆਂ। ਉਨ੍ਹਾਂ ਕਿਹਾ ਕਿ ਪੁਲਿਸ ਦੇ ਕੁਝ ਮੁਲਾਜ਼ਮਾਂ ਦੀ ਮਿਲੀਭੁਗਤ ਕਰਕੇ ਇੱਥੇ ਹਰ ਤਰ੍ਹਾਂ ਦੇ ਨਸ਼ੇ ਦੀ ਤਸਕਰੀ ਕੀਤੀ ਜਾਂਦੀ ਹੈ। ਹੈਰਾਨੀ ਤਾਂ ਉਦੋਂ ਹੋਈ ਜਦੋਂ ਨਸ਼ੇ ਦੀ ਤਸਕਰੀ ਕਰਨ ਵਾਲੀ ਮਹਿਲਾ ਨੇ ਧਰਨੇ 'ਤੇ ਬੈਠੇ ਲੋਕਾਂ ਨੂੰ ਕਹਿ ਦਿੱਤਾ ਕਿ ਨਸ਼ਾ ਤਾਂ ਵਿਕੇਗਾ ਹੀ, ਤੁਸੀਂ ਜੋ ਮਰਜ਼ੀ ਕਰ ਲਵੋ। ਇਸ ਸਬੰਧੀ ਨਾਭਾ ਸਦਰ ਥਾਣਾ ਦੇ ਐਸਐਚਓ ਸ਼ਸ਼ੀ ਕਪੂਰ ਨੇ ਕਿਹਾ ਕਿ ਇਹ ਧਰਨਾ ਚਿੱਟੇ ਕਰਕੇ ਨਹੀਂ ਲਾਇਆ ਗਿਆ। ਹਾਲਾਂਕਿ ਉਨ੍ਹਾਂ ਬਾਅਦ ਵਿੱਚ ਲੋਕਾਂ ਨੂੰ ਭਰੋਸਾ ਦਵਾਇਆ ਕਿ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਕੁਝ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀਆਂ ਮਹਿਲਾਵਾਂ ਸ਼ਰ੍ਹੇਆਮ ਚਿੱਟਾ, ਭੁੱਕੀ ਤੇ ਸੁਲਫੇ ਦੀ ਤਸਕਰੀ ਕਰ ਰਹੀਆਂ ਹਨ। ਨੌਜਵਾਨ ਇੱਥੋਂ ਨਸ਼ਾ ਖਰੀਦ ਕੇ ਆਪਣੀ ਜਵਾਨੀ ਖਰਾਬ ਕਰ ਰਹੇ ਹਨ। ਪਿੰਡ ਵਾਲਿਆਂ ਕਈ ਵਾਰ ਇਨ੍ਹਾਂ ਨੂੰ ਸਮਝਾਇਆ। ਇੱਥੋਂ ਤਕ ਕਿ ਪੰਚਾਇਤ ਵੱਲੋਂ ਮਤਾ ਵੀ ਪਾਇਆ ਗਿਆ ਪਰ ਉਹ ਨਸ਼ਾ ਵੇਚਣੋਂ ਨਹੀਂ ਹਟਿਆ। ਇਸ ਮੌਕੇ ਨਸ਼ਾ ਤਸਕਰੀ ਕਰਨ ਵਾਲੀ ਮਹਿਲਾ ਨੇ ਧਰਨਾ ਦੇ ਰਹੇ ਲੋਕਾਂ ਨਾਲ ਬਹਿਸਬਾਜ਼ੀ ਵੀ ਕੀਤੀ।
ਤਸਕਰ ਦੇ ਸ਼ਰੇਆਮ ਐਲਾਨ, 'ਜੋ ਮਰਜ਼ੀ ਕਰੋ, ਨਸ਼ਾ ਤਾਂ ਵਿਕੇਗਾ ਹੀ' ਸੜਕਾਂ 'ਤੇ ਉੱਤਰੇ ਲੋਕ
ਏਬੀਪੀ ਸਾਂਝਾ
Updated at:
27 May 2019 03:14 PM (IST)
ਨਾਭਾ ਬਲਾਕ ਦਾ ਪਿੰਡ ਰੋਹਟੀ ਛੰਨਾ ਦੀਆਂ ਔਰਤਾਂ ਧੜੱਲੇ ਨਾਲ ਨਸ਼ਾ ਵੇਚ ਰਹੀਆਂ ਹਨ। ਜੇ ਪਿੰਡ ਵਾਸੀ ਰੋਕਦੇ ਹਨ ਤਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਇਸ ਦੇ ਰੋਸ ਵਜੋਂ ਪਿੰਡ ਵਾਸੀਆਂ ਤੇ ਆਸ-ਪਾਸ ਦੇ ਲੋਕਾਂ ਧਰਨਾ ਦਿੱਤਾ।
- - - - - - - - - Advertisement - - - - - - - - -