ਬਟਾਲਾ : ਕਹਿੰਦੇ ਹਨ ਕਿ ਜਦੋ ਰੱਬ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ" ਪਰ ਜਦੋਂ ਕਿਸੇ ਨੇ ਸਵੇਰੇ 150 ਰੁਪਏ ਖਰਚੇ ਹੋਣ ਅਤੇ ਸ਼ਾਮ ਨੂੰ ਉਹ ਕਰੋੜਪਤੀ ਬਣ ਜਾਵੇ ਬਣ ਜਾਵੇ ਤਾਂ ਤੁਸੀਂ ਸੋਚਣ ਲਈ ਮਜਬੂਰ ਹੋ ਜਾਵੋਗੇ ਕੇ ਰੱਬ ਨੇ ਇੰਨੀ ਛੇਤੀ ਛੱਪੜ ਪਾੜ ਦਿੱਤਾ ,ਜੀ ਹਾਂ ਏਦਾਂ ਦਾ ਹੀ ਕੁਝ ਹੋਇਆ ਹੈ ਬਟਾਲਾ ਦੇ 55 ਸਾਲਾਂ ਸੁਨੀਲ ਡੋਗਰਾ ਦੇ ਨਾਲ। 


 

 ਸੁਨੀਲ ਡੋਗਰਾ ਕੁਝ ਦਿਨ ਪਹਿਲਾਂ ਜਦ ਆਪਣੇ ਕਾਰੋਬਾਰ 'ਤੇ ਜਾਂਦੇ ਹੋਏ ਲਾਟਰੀ ਦੀ ਦੁਕਾਨ ਤੋਂ ਸਵੇਰੇ 150 ਰੁਪਏ ਖਰਚ ਕਰਕੇ ਨਾਗਾਲੈਂਡ ਸਰਕਾਰ ਦੀਆਂ 25 ਲਾਟਰੀਆਂ ਖਰੀਦਦੇ ਹਨ ਅਤੇ ਸ਼ਾਮ ਨੂੰ ਲਾਟਰੀ ਵਾਲੇ ਦਾ ਫੋਨ ਆ ਜਾਂਦਾ ਹੈ ਕਿ  ਤੁਹਾਡਾ ਇਕ ਕਰੋੜ ਦਾ ਪਹਿਲਾ ਇਨਾਮ ਲੱਗ ਗਿਆ ਹੈ। ਸੁਨੀਲ ਡੋਗਰਾ ਦੇ ਘਰ ਖੁਸ਼ੀ ਦਾ ਮਾਹੌਲ ਹੈ, ਗੁਆਂਢੀਆਂ ਸਮੇਤ ਰਿਸ਼ਤੇਦਾਰ ਵੀ ਵਧਾਈਆਂ ਦੇਣ ਪਹੁੰਚੇ ਹਨ। 

 

ਮਿਠਾਈ ਨਾਲ ਮੂੰਹ ਮਿੱਠਾ ਕਰਵਾਏ ਜਾ ਰਹੇ ਹੈ।  ਖੁਸ਼ੀ ਦੀ ਲਹਿਰ ਡੋਗਰਾ ਪਰਿਵਾਰ ਵਿਚ ਸਾਫ ਤੌਰ 'ਤੇ ਨਜ਼ਰ ਆ ਰਹੀ ਸੀ। ਉਧਰ ਟਿਕਟ ਵੇਚਣ ਵਾਲੇ ਸੰਜੇ ਲਾਟਰੀ ਏਜੇਂਸੀ ਦੇ ਮਾਲਿਕ ਦੀ ਇਮਾਨਦਾਰੀ ਨੂੰ ਵੀ ਪਿੱਛੇ ਨਹੀਂ ਪਾ ਸਕਦੇ। ਜਿਹਨਾਂ ਦੇ ਕੋਲ ਸੁਨੀਲ ਡੋਗਰਾ ਵੱਲੋਂ ਪਾਈਆਂ ਗਈਆਂ ਲਾਟਰੀ ਦੀਆਂ ਟਿਕਟਾਂ  ਸੰਜੇ ਲਾਟਰੀ ਏਜੇਂਸੀ ਕੋਲ ਹੀ ਪਈਆਂ ਸਨ। 

 

ਕਿਉਕਿ ਸੁਨੀਲ ਡੋਗਰਾ ਲਾਟਰੀਆਂ ਪਾ ਕੇ ਉਸ ਕੋਲ ਹੀ ਰੱਖ ਗਏ ਕਿ ਜੇਕਰ ਇਨਾਮ ਲਗੇਗਾ ਤਾਂ ਦਸ ਦੇਵੀ ਕਿਉਕਿ ਖੁਦ ਸੁਨੀਲ ਡੋਗਰਾ ਨੂੰ ਵੀ ਪਤਾ ਨਹੀਂ ਸੀ ਕਿ ਇਨ੍ਹਾਂ ਵੱਡਾ ਇਨਾਮ ਲਗ ਜਾਵੇਗਾ ਪਰ ਇਥੇ ਹੀ ਉਸ ਲਾਟਰੀ ਏਜੇਂਸੀ ਦੇ ਮਾਲਿਕ ਦੀ ਇਮਾਨਦਾਰੀ ਸਾਹਮਣੇ ਆਉਂਦੀ ਹੈ ਕਿਉਕਿ ਜਿਸ ਕੋਲ ਲਾਟਰੀ ਮਲਿਕ ਓਹੀ ਹੁੰਦਾ ਹੈ ਪਰ ਸੰਜੈ ਲਾਟਰੀ ਏਜੇਂਸੀ ਦੇ ਮਾਲਿਕ ਨੇ ਖੁਦ ਫੋਨ ਕਰਕੇ ਦੱਸਿਆ ਕਿ ਸੁਨੀਲ ਡੋਗਰਾ ਜੀ ਤੁਹਾਡੀ ਇਕ ਕਰੋੜ ਦੀ ਲਾਟਰੀ ਲਗ ਗਈ ਹੈ, ਟਿਕਟ ਆ ਕੇ ਲੈ ਜਾਵੋ। ਹੁਣ ਸੁਨੀਲ ਡੋਗਰਾ ਸਮੇਤ ਉਨ੍ਹਾਂ ਦੀ ਪਤਨੀ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਪਰਮਾਤਮਾ ਦਾ ਸ਼ੁਕਰਾਨਾ ਕਰ ਰਹੇ ਹਨ |