ਚੰਡੀਗੜ੍ਹ: ਨਵਜੋਤ ਕੌਰ ਸਿੱਧੂ ਨੇ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਉਪਕਾਰ ਸੰਧੂ ਦੀ ਕਾਂਗਰਸ ਵਿੱਚ ਐਂਟਰੀ 'ਤੇ ਇਤਰਾਜ਼ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਆਪਣੇ ਹਲਕੇ ਵਿੱਚ ਉਹ ਉਪਕਾਰ ਸੰਧੂ ਨੂੰ ਐਂਟਰ ਨਹੀਂ ਹੋਣ ਦੇਣਗੇ। ਹਰਪਾਲ ਵੇਰਕਾ ਨਾਲ ਇਨਸਾਫ ਹੋਵੇਗਾ। ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਸਾਰੀ ਗੱਲ ਦੱਸਣਗੇ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਉੱਪਰ ਲੱਗੇ ਬੈਨ 'ਤੇ ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਕਿਤੇ ਨਾ ਕਿਤੇ ਪ੍ਰਭਾਵ ਅਧੀਨ ਕੰਮ ਕਰ ਰਿਹਾ ਹੈ।
ਦੱਸ ਦੇਈਏ ਦੋ ਦਿਨ ਪਹਿਲਾਂ ਹੀ ਉਪਕਾਰ ਸਿੰਘ ਸੰਧੂ ਨੂੰ ਇੰਦਰਬੀਰ ਬੁਲਾਰੀਆ ਨੇ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ 'ਚ ਕਾਂਗਰਸ ਵਿੱਚ ਸ਼ਾਮਲ ਕਰਵਾਇਆ ਸੀ। ਇਸ ਤੋਂ ਪਹਿਲਾਂ ਉਪਕਾਰ ਸੰਧੂ ਅਕਾਲੀ ਦਲ ਦੇ ਜ਼ਿਲ੍ਹਾ ਜਥੇ ਦੇ ਪ੍ਰਧਾਨ ਰਹੇ। ਉਨ੍ਹਾਂ ਆਮ ਆਦਮੀ ਪਾਰਟੀ ਵੱਲੋਂ ਵੀ ਲੋਕ ਸਭਾ ਚੋਣ ਲੜੀ ਸੀ। ਹੁਣ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।
ਨਵਜੋਤ ਕੌਰ ਸਿੱਧੂ ਨੇ ਇਲਜ਼ਾਮ ਲਾਇਆ ਹੈ ਕਿ ਸੰਧੂ ਨੇ ਬਿਕਰਮ ਮਜੀਠੀਆ ਦੀ ਸ਼ਹਿ 'ਤੇ ਕਈ ਕਾਂਗਰਸੀਆਂ 'ਤੇ ਝੂਠੇ ਪਰਚੇ ਦਰਜ ਕਰਵਾਏ ਸਨ। ਅਕਾਲੀ ਦਲ ਵੱਲੋਂ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਦੀਆਂ ਟਿਕਟਾਂ ਐਲਾਨਣ ਬਾਰੇ ਸਿੱਧੂ ਨੇ ਕਿਹਾ ਕਿ ਬਿਕਰਮ ਮਜੀਠੀਆ ਨੂੰ ਵੀ ਚੋਣ ਲੜਨੀ ਚਾਹੀਦੀ ਸੀ, ਕਿਉਂਕਿ ਅੱਜ ਉਨ੍ਹਾਂ ਦੀ ਪਾਰਟੀ ਵੱਲੋਂ ਕੋਈ ਵੀ ਚੋਣ ਲੜਨ ਲਈ ਤਿਆਰ ਨਹੀਂ।
ਇਸ ਤੋਂ ਇਲਾਵਾ ਉਨ੍ਹਾਂ ਸੰਨੀ ਦਿਓਲ ਦੀ ਬੀਜੇਪੀ ਵਿੱਚ ਐਂਟਰੀ ਤੇ ਗੁਰਦਾਸਪੁਰ ਤੋਂ ਚੋਣ ਲੜਨ ਦੀਆਂ ਕਿਆਸਰਾਈਆਂ ਬਾਰੇ ਕਿਹਾ ਕਿ ਦਿਓਲ ਦਾ ਫ਼ਿਲਮੀ ਕਰੀਅਰ ਚੰਗਾ ਚੱਲ ਰਿਹਾ ਹੈ। ਜੇ ਉਨ੍ਹਾਂ ਲੋਕਾਂ ਦੀ ਸੇਵਾ ਕਰਨੀ ਹੈ ਤਾਂ ਉਨ੍ਹਾਂ ਨੂੰ ਪੱਕੇ ਤੌਰ 'ਤੇ ਹੀ ਇੱਥੇ ਰਹਿਣਾ ਪਵੇਗਾ। ਇਸ ਦੇ ਨਾਲ ਹੀ ਹਰਦੀਪ ਸਿੰਘ ਪੁਰੀ ਨੂੰ ਟਿਕਟ ਦੇਣ 'ਤੇ ਸਿੱਧੂ ਨੇ ਕਿਹਾ ਕਿ ਉਹ ਵਧੀਆ ਇਨਸਾਨ ਹਨ। ਚੰਗੇ ਅਧਿਕਾਰੀ ਰਹੇ ਸਨ ਤੇ ਲੀਡਰ ਵੀ ਚੰਗੇ ਹਨ, ਪਰ ਅੰਮ੍ਰਿਤਸਰ ਸੀਟ ਜਿੱਤ ਕਾਂਗਰਸ ਦੀ ਹੀ ਹੋਏਗੀ ਤੇ ਪਾਰਟੀ ਪਹਿਲਾਂ ਨਾਲੋਂ ਵੱਧ ਲੀਡ ਨਾਲ ਜਿੱਤੇਗੀ।
ਹੁਣ ਨਵਜੋਤ ਕੌਰ ਸਿੱਧੂ ਦੀ 'ਬਗਾਵਤ', ਉਪਕਾਰ ਸੰਧੂ ਦੀ ਐਂਟਰੀ 'ਤੇ ਇਤਰਾਜ਼, ਕੈਪਟਨ ਨੂੰ ਦੱਸਣਗੇ ਪੂਰੀ ਗੱਲ
ਏਬੀਪੀ ਸਾਂਝਾ
Updated at:
23 Apr 2019 04:17 PM (IST)
ਸਿੱਧੂ ਨੇ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਉਪਕਾਰ ਸੰਧੂ ਦੀ ਕਾਂਗਰਸ ਵਿੱਚ ਐਂਟਰੀ 'ਤੇ ਇਤਰਾਜ਼ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਆਪਣੇ ਹਲਕੇ ਵਿੱਚ ਉਹ ਉਪਕਾਰ ਸੰਧੂ ਨੂੰ ਐਂਟਰ ਨਹੀਂ ਹੋਣ ਦੇਣਗੇ। ਹਰਪਾਲ ਵੇਰਕਾ ਨਾਲ ਇਨਸਾਫ ਹੋਵੇਗਾ। ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਸਾਰੀ ਗੱਲ ਦੱਸਣਗੇ।
- - - - - - - - - Advertisement - - - - - - - - -