ਪੜਚੋਲ ਕਰੋ

ਨਵਜੋਤ ਸਿੱਧੂ ਨੇ ਨਾ ਰੱਖਿਆ ਪਤੀ ਦਾ ਲਿਹਾਜ਼, ਪੋਚੀ ਕੈਪਟਨ ਦੀ ਫੱਟੀ

ਬਰਨਾਲਾ: ਪਿਛਲੇ ਹਫ਼ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਪੰਜਾਬ ਸਰਕਾਰ ਨੂੰ ਅੱਧ ਨਾਲੋਂ ਵੀ ਘੱਟ ਨੰਬਰ ਦੇ ਕੇ ਡੂੰਘੀ ਸੱਟ ਮਾਰਨ ਤੋਂ ਬਾਅਦ ਹੁਣ ਉਨ੍ਹਾਂ ਦੇ ਕਥਿਤ ਆਡੀਓ ਕਲਿੱਪ ਨੇ ਕੈਪਟਨ ਸਰਕਾਰ ਦੀ ਫੱਟੀ ਪੋਚ ਦਿੱਤੀ ਹੈ। ਦਰਅਸਲ, ਬੀਤੇ ਦਿਨ ਤੋਂ ਨਵਜੋਤ ਕੌਰ ਸਿੱਧੂ ਦੀ ਜ਼ਿਲ੍ਹੇ ਦੇ ਪਿੰਡ ਭੱਠਲਾਂ ਵਿੱਚ ਤਾਇਨਾਤ ਰਮਸਾ ਅਧਿਆਪਕ ਨਾਲ ਗੱਲਬਾਤ ਦੀ ਆਡੀਓ ਵਾਇਰਲ ਹੋ ਰਹੀ ਹੈ। ਇਸ ਵਿੱਚ ਉਹ ਕਥਿਤ ਤੌਰ 'ਤੇ ਪੰਜਾਬ ਸਰਕਾਰ ਨੂੰ ਕੁਝ ਕੁ ਸਮੇਂ ਦੀ ਮਹਿਮਾਨ ਦੱਸਦੇ ਹਨ। ਅਧਿਆਪਕ ਕਮਲਦੀਪ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਨਵਜੋਤ ਸਿੰਘ ਸਿੱਧੂ ਦੀ ਸ਼ਮੂਲੀਅਤ ਵਾਲੀ ਕੈਬਨਿਟ ਸਬ ਕਮੇਟੀ ਵੱਲੋਂ ਐਸਐਸਏ-ਰਮਸਾ ਅਧਿਆਪਕਾਂ ਨੂੰ ਪੱਕਾ ਕਰਨ ਲਈ ਤਨਖ਼ਾਹ ਵਿੱਚ ਭਾਰੀ ਕਟੌਤੀ ਕੀਤੇ ਜਾਣ ਦੇ ਫੈਸਲੇ ਸਬੰਧੀ ਨਵਜੋਤ ਕੌਰ ਸਿੱਧੂ ਨਾਲ ਫ਼ੋਨ 'ਤੇ ਗੱਲ ਕੀਤੀ ਸੀ। ਉਨ੍ਹਾਂ ਕਿਹਾ ਕਿ ਅਸੀਂ ਸਿੱਧੂ ਮੈਡਮ ਨੂੰ ਦੱਸਿਆ ਸੀ ਕਿ ਉਨ੍ਹਾਂ ਦੇ ਪਤੀ ਦੀ ਸਰਕਾਰ ਉਨ੍ਹਾਂ ਦੀ ਤਨਖ਼ਾਹ 42,000 ਰੁਪਏ ਤੋਂ ਘਟਾ ਕੇ 15,000 ਰੁਪਏ ਤਕ ਕਰ ਰਹੇ ਹਨ ਤਾਂ ਨਵਜੋਤ ਕੌਰ ਸਿੱਧੂ ਨੇ ਜਵਾਬ ਦਿੱਤਾ ਕਿ ਇਹ ਸਰਕਾਰ ਤਾਂ ਕੁਝ ਦਿਨਾਂ ਦੀ ਮਹਿਮਾਨ ਹੈ। ਨਵਜੋਤ ਕੌਰ ਸਿੱਧੂ ਦੀ ਕਥਿਤ ਆਡੀਓ ਵਿੱਚ ਉਨ੍ਹਾਂ ਇਹ ਵੀ ਕਹਿ ਦਿੱਤਾ ਕਿ ਜੇਕਰ ਪੰਜਾਬ ਸਰਕਾਰ ਦੇ ਮੰਤਰੀ ਖ਼ੁਦ ਖਾਣਾ ਬੰਦ ਕਰ ਦੇਣ ਤਾਂ ਪੰਜਾਬ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੋਵੇਗੀ। ਕਥਿਤ ਆਡੀਓ ਮੁਤਾਬਕ ਸਿੱਧੂ ਨੇ ਕਿਹਾ ਕਿ ਸਰਕਾਰ ਐਸਐਸਏ-ਰਮਸਾ ਅਧਿਆਪਕਾਂ ਦੀਆਂ ਤਨਖ਼ਾਹਾਂ ਵਿੱਚੋਂ ਵੀ 5000 ਰੁਪਏ ਆਪਣੇ ਕੋਲ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਘੱਟ ਤਨਖ਼ਾਹ ਵਿੱਚ ਲੋਕ ਆਪਣਾ ਗੁਜ਼ਾਰਾ ਕਿਵੇਂ ਕਰਨਗੇ। ਉੱਧਰ, ਨਵਜੋਤ ਕੌਰ ਸਿੱਧੂ ਨੇ ਇਸ ਆਡੀਓ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਨ੍ਹਾਂ ਅਧਿਆਪਕਾਂ ਨੂੰ ਭਰੋਸਾ ਦੇਣ ਲਈ ਅਜਿਹਾ ਕਿਹਾ ਸੀ। ਇਸ ਤੋਂ ਇਲਾਵਾ ਉਨ੍ਹਾਂ ਇਸ ਬਾਰੇ ਕੋਈ ਖ਼ਾਸ ਗੱਲਬਾਤ ਨਹੀਂ ਕੀਤੀ। ਜ਼ਿਕਰਯੋਗ ਹੈ ਕਿ 'ਏਬੀਪੀ ਸਾਂਝਾ' ਦੇ ਵਿਸ਼ੇਸ਼ ਪ੍ਰੋਗਰਾਮ ਮੁੱਕਦੀ ਗੱਲ ਵਿੱਚ ਨਵਜੋਤ ਕੌਰ ਸਿੱਧੂ ਨੇ ਆਪਣੇ ਕੈਬਨਿਟ ਮੰਤਰੀ ਪਤੀ ਦਾ ਵੀ ਲਿਹਾਜ਼ ਨਾ ਕਰਦਿਆਂ ਕੈਪਟਨ ਸਰਕਾਰ ਦੀ ਖ਼ੂਬ ਲਾਹ-ਪਾਹ ਕੀਤੀ ਸੀ। ਉਨ੍ਹਾਂ ਸਰਕਾਰ ਨੂੰ 10 ਵਿੱਚੋਂ ਚਾਰ ਨੰਬਰ ਹੀ ਦਿੱਤੇ ਸਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

8 ਸਾਲ ਦੇ ਬੱਚੇ ਨਾਲ ਦਰਿੰਦਗੀ ਦੀਆਂ ਹੱਦਾਂ ਕੀਤੀਆਂ ਪਾਰ, ਮਾਸੂਮ ਦੀ ਹਾਲਤ ਵਿਗੜੀ ਤਾਂ ਖੁੱਲ੍ਹਿਆ ਰਾਜ

Amritsar ਹਵਾਈ ਅੱਡੇ 'ਤੇ ਜਾਣ ਵਾਲਿਆਂ ਲਈ ਵੱਡੀ ਖਬਰ! ਹੁਣ 6 ਮਹੀਨੇ ਲਈ...; ਜਾਣ ਲਓ ਨਵਾਂ ਸਮਾਂ

ਪੰਜਾਬ ਦੇ 10 ਜ਼ਿਲ੍ਹਿਆਂ 'ਚ ਹਨੇਰੀ ਅਤੇ ਬਾਕੀਆਂ 'ਚ ਮੀਂਹ ਪੈਣ ਦੀ ਸੰਭਾਵਨਾ; ਅਲਰਟ ਜਾਰੀ

ਕਰੋੜਾਂ ਦੀ ਠੱਗੀ ਦੇ ਮਾਮਲੇ 'ਚ AAP ਆਗੂ ਗ੍ਰਿਫਤਾਰ, ਪਤਨੀ 'ਤੇ ਵੀ ਕੇਸ ਦਰਜ; ਮੱਚਿਆ ਹੜਕੰਪ

ਵੀਡੀਓਜ਼

ਸਕੂਲਾਂ ‘ਚ ਬਿਜ਼ਨਸ ਕਲਾਸ! ਹਰਜੋਤ ਬੈਂਸ ਨੇ ਦਿੱਤੀ ਵੱਡੀ ਜਾਣਕਾਰੀ
ਵਿਦਿਆ ਦੀ ਚੋਰੀ ਤੋਂ ਵੱਡਾ ਕੋਈ ਜੁਰਮ ਨਹੀਂ — CM ਮਾਨ ਦਾ ਵੱਡਾ ਬਿਆਨ
ਬੱਚਿਆਂ ਨੂੰ ਬਿਜ਼ਨਸ ਲਈ ਪੈਸੇ ਦੇਵਾਂਗੇ! — CM ਮਾਨ ਦਾ ਵੱਡਾ ਐਲਾਨ
ਪਜਾਬ ਦੇ ਸਕੂਲਾਂ ‘ਚ ਸਭ ਤੋਂ ਤੇਜ਼ ਇੰਟਰਨੈੱਟ! — CM ਮਾਨ ਦਾ ਵੱਡਾ ਦਾਅਵਾ
CM ਮਾਨ ਨੇ ਕਿਸਾਨਾਂ ਲਈ ਕਹਿ ਦਿੱਤੀ ਵੱਡੀ ਗੱਲ! ਸਿਆਸਤ ਗਰਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
8 ਸਾਲ ਦੇ ਬੱਚੇ ਨਾਲ ਦਰਿੰਦਗੀ ਦੀਆਂ ਹੱਦਾਂ ਕੀਤੀਆਂ ਪਾਰ, ਮਾਸੂਮ ਦੀ ਹਾਲਤ ਵਿਗੜੀ ਤਾਂ ਖੁੱਲ੍ਹਿਆ ਰਾਜ
8 ਸਾਲ ਦੇ ਬੱਚੇ ਨਾਲ ਦਰਿੰਦਗੀ ਦੀਆਂ ਹੱਦਾਂ ਕੀਤੀਆਂ ਪਾਰ, ਮਾਸੂਮ ਦੀ ਹਾਲਤ ਵਿਗੜੀ ਤਾਂ ਖੁੱਲ੍ਹਿਆ ਰਾਜ
Amritsar ਹਵਾਈ ਅੱਡੇ 'ਤੇ ਜਾਣ ਵਾਲਿਆਂ ਲਈ ਵੱਡੀ ਖਬਰ! ਹੁਣ 6 ਮਹੀਨੇ ਲਈ...; ਜਾਣ ਲਓ ਨਵਾਂ ਸਮਾਂ
Amritsar ਹਵਾਈ ਅੱਡੇ 'ਤੇ ਜਾਣ ਵਾਲਿਆਂ ਲਈ ਵੱਡੀ ਖਬਰ! ਹੁਣ 6 ਮਹੀਨੇ ਲਈ...; ਜਾਣ ਲਓ ਨਵਾਂ ਸਮਾਂ
ਪੈਟਰੋਲ-ਡੀਜ਼ਲ ਦੀਆਂ ਘੱਟ ਹੋਈਆਂ ਕੀਮਤਾਂ? ਐਕਸਾਈਜ਼ ਡਿਊਟੀ ਦਾ ਕੀ ਹੋਇਆ ਅਸਰ
ਪੈਟਰੋਲ-ਡੀਜ਼ਲ ਦੀਆਂ ਘੱਟ ਹੋਈਆਂ ਕੀਮਤਾਂ? ਐਕਸਾਈਜ਼ ਡਿਊਟੀ ਦਾ ਕੀ ਹੋਇਆ ਅਸਰ
ਪੰਜਾਬ ਦੇ 10 ਜ਼ਿਲ੍ਹਿਆਂ 'ਚ ਹਨੇਰੀ ਅਤੇ ਬਾਕੀਆਂ 'ਚ ਮੀਂਹ ਪੈਣ ਦੀ ਸੰਭਾਵਨਾ; ਅਲਰਟ ਜਾਰੀ
ਪੰਜਾਬ ਦੇ 10 ਜ਼ਿਲ੍ਹਿਆਂ 'ਚ ਹਨੇਰੀ ਅਤੇ ਬਾਕੀਆਂ 'ਚ ਮੀਂਹ ਪੈਣ ਦੀ ਸੰਭਾਵਨਾ; ਅਲਰਟ ਜਾਰੀ
ਕਰੋੜਾਂ ਦੀ ਠੱਗੀ ਦੇ ਮਾਮਲੇ 'ਚ AAP ਆਗੂ ਗ੍ਰਿਫਤਾਰ, ਪਤਨੀ 'ਤੇ ਵੀ ਕੇਸ ਦਰਜ; ਮੱਚਿਆ ਹੜਕੰਪ
ਕਰੋੜਾਂ ਦੀ ਠੱਗੀ ਦੇ ਮਾਮਲੇ 'ਚ AAP ਆਗੂ ਗ੍ਰਿਫਤਾਰ, ਪਤਨੀ 'ਤੇ ਵੀ ਕੇਸ ਦਰਜ; ਮੱਚਿਆ ਹੜਕੰਪ
ਦੁਨੀਆ ਨੂੰ ਡਰਾਉਣ ਵਾਲੀ ਈਰਾਨ ਦੀ ਨਵੀਂ ਪਲਾਨਿੰਗ? ਪਰਮਾਣੂ ਬੰਬ ਦੇ ਨੇੜੇ ਪਹੁੰਚਿਆ ਤੇਹਰਾਨ

ਹਾਈਵੇ 'ਤੇ ਸਫਰ ਕਰਨ ਵਾਲਿਆਂ ਲਈ ਵੱਡੀ ਖਬਰ! 1 ਅਪ੍ਰੈਲ ਤੋਂ ਵੱਧ ਜਾਵੇਗੀ FASTag ਐਨੂਅਲ ਪਾਸ ਦੀ ਫੀਸ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 31 ਮਾਰਚ 2026

Embed widget