ਪੜਚੋਲ ਕਰੋ

ਸਿੱਧੂ ਨੇ ਜਲ੍ਹਿਆਂਵਾਲੇ ਬਾਗ ਲਈ ਮੋਦੀ ਤੋਂ ਮੰਗੇ 100 ਕਰੋੜ

ਅੰਮ੍ਰਿਤਸਰ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਜਲ੍ਹਿਆਂਵਾਲਾ ਬਾਗ ਟਰੱਸਟ ਦੇ ਚੇਅਰਮੈਨ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਜਲ੍ਹਿਆਂਵਾਲਾ ਬਾਗ ਦੀ ਕਾਇਆ ਕਲਪ ਲਈ 100 ਕਰੋੜ ਰੁਪਏ ਦਿੱਤੇ ਜਾਣ। ਉਨ੍ਹਾਂ ਕਿਹਾ ਹੈ ਕਿ ਅਗਲੇ ਸਾਲ ਜਲ੍ਹਿਆਂਵਾਲਾ ਬਾਗ ਦੇ ਸਾਕੇ ਦੇ 100 ਸਾਲ ਪੂਰੇ ਹੋ ਰਹੇ ਹਨ ਤੇ ਉਸ ਤੋਂ ਪਹਿਲਾਂ ਇੱਥੇ ਸ਼ਹੀਦ ਹੋਏ ਲੋਕਾਂ ਦੀ ਵੱਡੀ ਯਾਦਗਾਰ ਬਣਾਈ ਜਾ ਜਾਣੀ ਹੈ। ਸਿੱਧੂ ਨੇ ਅੱਜ ਜਲ੍ਹਿਆਂਵਾਲਾ ਬਾਗ ਦਾ ਦੌਰਾ ਕਰਨ ਤੋਂ ਬਾਅਦ ਮੀਡੀਆ ਨੂੰ ਦੱਸਿਆ ਕਿ ਹਰਿਮੰਦਰ ਸਾਹਿਬ ਤੇ ਜਲ੍ਹਿਆਂਵਾਲਾ ਬਾਗ ਵਿੱਚ ਹਰ ਰੋਜ਼ ਲੱਖਾਂ ਸੈਲਾਨੀ ਆਉਂਦੇ ਹਨ ਪਰ ਉਨ੍ਹਾਂ ਲਈ ਇੱਥੇ ਕੋਈ ਵੀ ਖਾਸ ਪ੍ਰਬੰਧ ਨਹੀਂ ਜਿਸ ਕਰਕੇ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਇਸ ਵੱਲ ਧਿਆਨ ਦੇਣ ਲਈ ਕਿਹਾ ਹੈ। ਸਿੱਧੂ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ ਪੂਰੇ ਦੇਸ਼ ਲਈ ਬੜੀ ਅਹਿਮ ਸ਼ਹੀਦੀ ਯਾਦਗਾਰ ਹੈ। ਇਸ ਸਾਕੇ ਦੇ 100 ਸਾਲ ਪੂਰੇ ਹੋਣ ਸਮੇਂ ਇੱਕ ਸੰਸਾਰ ਪੱਧਰੀ ਸਮਾਗਮ ਵੀ ਕਰਵਾਇਆ ਜਾਵੇਗਾ। ਉਸ ਵਿੱਚ ਹਰ ਧਰਮ ਤੇ ਰਾਜਨੀਤਕ ਦਲ ਨਾਲ ਜੁੜੇ ਲੋਕਾਂ ਨੂੰ ਸੱਦਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਮਿਲਣ ਲਈ ਸਮਾਂ ਦਿੰਦੇ ਹਨ ਤਾਂ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਜਾਣਗੇ। ਭਾਜਪਾ ਵੱਲੋਂ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਖਿਲਾਫ ਕੱਲ੍ਹ ਦਿੱਤੇ ਜਾਣ ਵਾਲੇ ਧਰਨਿਆਂ ਬਾਰੇ ਸਿੱਧੂ ਨੇ ਕਿਹਾ ਕਿ ਸਰਕਾਰ ਬਣੀ ਨੂੰ ਹਾਲੇ ਸਾਲ ਵੀ ਨਹੀਂ ਹੋਇਆ ਕਿ ਇਹ ਧਰਨੇ ਦੇਣ ਲੱਗੇ ਹਨ। ਪਿਛਲੇ 10 ਸਾਲ ਇਨ੍ਹਾਂ ਦੀ ਪੰਜਾਬ ਵਿੱਚ ਸਰਕਾਰ ਸੀ। ਜੇਕਰ ਪਿਛਲੇ 10 ਸਾਲਾਂ ਵਿੱਚ ਵਿਕਾਸ ਨਹੀਂ ਹੋਇਆ ਤਾਂ ਇਸ ਦਾ ਇਹ ਮਤਲਬ ਹੈ ਕਿ ਉਹ ਧਰਨੇ ਸਾਡੇ ਖਿਲਾਫ ਨਹੀਂ ਬਲਕਿ ਆਪਣੇ ਹੀ ਖਿਲਾਫ ਦੇਣ ਜਾ ਰਹੇ ਹਨ। ਸਿੱਧੂ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਅਕਾਲੀ-ਭਾਜਪਾ ਦੀ ਸਰਕਾਰ ਸੀ ਤਾਂ ਭਾਜਪਾ ਵਾਲੇ ਇੱਕ ਜਥੇਦਾਰ ਦੇ ਕਹਿਣ 'ਤੇ ਚੱਲਦੇ ਸਨ। ਇਹ ਹੀ ਕਾਰਨ ਹੈ ਕਿ ਅੱਜ ਭਾਜਪਾ ਕੋਲ ਪੰਜਾਬ ਵਿੱਚ ਸਿਰਫ ਦੋ ਹੀ ਸੀਟਾਂ ਹਨ। ਸਿੱਧੂ ਨੇ ਇੱਕ ਵਾਰ ਫਿਰ ਬਾਦਲ ਪਰਿਵਾਰ ਨੂੰ ਘੇਰਦਿਆਂ ਕਿਹਾ ਕਿ ਬਾਦਲ ਸਿੱਧੂ ਤੋਂ ਡਰਦੇ ਸਨ। ਇਸੇ ਕਰਕੇ ਉਨ੍ਹਾਂ ਨੇ ਅਕਾਲੀਆਂ ਦੇ ਨਾਲ-ਨਾਲ ਭਾਜਪਾ ਨੂੰ ਵੀ ਛੱਡਣ ਦਾ ਫੈਸਲਾ ਕੀਤਾ ਸੀ। ਹਰਸਿਮਰਤ ਬਾਦਲ ਵੱਲੋਂ ਉਨ੍ਹਾਂ ਨੂੰ ਬਠਿੰਡੇ ਤੋਂ ਚੋਣ ਲੜਨ ਦੇ ਚੈਲੈਂਜ ਦਾ ਜਵਾਬ ਦਿੰਦਿਆਂ ਸਿੱਧੂ ਨੇ ਕਿਹਾ ਕਿ ਮੈਂ ਇੱਕ ਮੰਤਰੀ ਹਾਂ ਤੇ ਮੈਂ ਗੁਰੂ ਨਗਰੀ ਅੰਮ੍ਰਿਤਸਰ ਨੂੰ ਨਾ ਛੱਡਣ ਕਰਕੇ ਹੀ ਕਾਂਗਰਸ ਵਿੱਚ ਆਇਆ ਸੀ। ਜੇਕਰ ਉਸ ਨੂੰ ਜ਼ਿਆਦਾ ਚਾਅ ਹੈ ਤਾਂ ਉਹ ਅੰਮ੍ਰਿਤਸਰ ਆ ਕੇ ਚੋਣ ਲੜ ਲਵੇ। ਸਿੱਧੂ ਨੇ ਕਿਹਾ ਕਿ ਅਸਲ ਗੱਲ ਇਹ ਹੈ ਕਿ ਹਰਸਿਮਰਤ ਬਾਦਲ ਬਠਿੰਡੇ ਤੋਂ ਭੱਜਣਾ ਚਾਹੁੰਦੀ ਹੈ ਕਿਉਂਕਿ ਬੀਤੀਆਂ ਚੋਣਾਂ ਵਿੱਚ ਬਠਿੰਡੇ ਦੇ ਲੋਕਾਂ ਨੇ ਉਸ ਨੂੰ ਬਹੁਤ ਘੱਟ ਵੋਟਾਂ ਨਾਲ ਜਿੱਤ ਦਵਾਈ ਸੀ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ ਵਿੱਚ ਪ੍ਰਸ਼ਾਸਨਿਕ ਫੇਰਬਦਲ, 7 IAS ਅਧਿਕਾਰੀਆਂ ਦੇ ਹੋਏ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ ਵਿੱਚ ਪ੍ਰਸ਼ਾਸਨਿਕ ਫੇਰਬਦਲ, 7 IAS ਅਧਿਕਾਰੀਆਂ ਦੇ ਹੋਏ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ ਅਤੇ ਚੰਡੀਗੜ੍ਹ 'ਚ ਹਨੇਰੀ ਅਤੇ ਮੀਂਹ ਨੂੰ ਲੈਕੇ ਅਲਰਟ ਜਾਰੀ, ਇਨ੍ਹਾਂ ਜ਼ਿਲ੍ਹਿਆਂ 'ਚ ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ ਹਨੇਰੀ ਅਤੇ ਮੀਂਹ ਨੂੰ ਲੈਕੇ ਅਲਰਟ ਜਾਰੀ, ਇਨ੍ਹਾਂ ਜ਼ਿਲ੍ਹਿਆਂ 'ਚ ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
Barnala News : ਸੜਕ ਹਾਦਸੇ 'ਚ ਮਹਿਲਾ ਅਧਿਆਪਕਾ ਦੀ ਮੌਤ , ਸਕੂਲ ਜਾਂਦੇ ਸਮੇਂ ਤੇਜ਼ ਰਫ਼ਤਾਰ ਵਾਹਨ ਨੇ ਮਾਰੀ ਟੱਕਰ
Barnala News : ਸੜਕ ਹਾਦਸੇ 'ਚ ਮਹਿਲਾ ਅਧਿਆਪਕਾ ਦੀ ਮੌਤ , ਸਕੂਲ ਜਾਂਦੇ ਸਮੇਂ ਤੇਜ਼ ਰਫ਼ਤਾਰ ਵਾਹਨ ਨੇ ਮਾਰੀ ਟੱਕਰ
Punjab Congress Meeting : ਮੀਟਿੰਗ ਮਗਰੋਂ ਭੁਪੇਸ਼ ਬਘੇਲ ਦਾ ਵੱਡਾ ਬਿਆਨ ,ਫਿਲਹਾਲ ਪੰਜਾਬ ਕਾਂਗਰਸ ’ਚ ਕੋਈ ਬਦਲਾਅ ਨਹੀਂ
Punjab Congress Meeting : ਮੀਟਿੰਗ ਮਗਰੋਂ ਭੁਪੇਸ਼ ਬਘੇਲ ਦਾ ਵੱਡਾ ਬਿਆਨ ,ਫਿਲਹਾਲ ਪੰਜਾਬ ਕਾਂਗਰਸ ’ਚ ਕੋਈ ਬਦਲਾਅ ਨਹੀਂ

ਵੀਡੀਓਜ਼

ਲੋਕਾਂ ਨੂੰ ਫਸਾ ਕੇ ਮਜੀਠੀਆ ਖੁਦ ਭੱਜ ਗਿਆ? CM ਮਾਨ ਦਾ ਵੱਡਾ ਹਮਲਾ
ਕਿਸਾਨ ਕ੍ਰੈਡਿਟ ਕਾਰਡ ਦੀ ਵਧਾਈ ਗਈ ਲਿਮਿਟ : CM ਮਾਨ
ਕਿਸਾਨਾਂ ਦੀਆਂ ਖੁਦਕੁਸ਼ੀਆਂ ‘ਤੇ CM ਮਾਨ ਨੇ ਕਹੀ ਵੱਡੀ ਗੱਲ
26 ਸਾਲ ਬਾਅਦ ਕਿਸਾਨਾਂ ਲਈ ਬਦਲੀ ਗਈ ਪਾਲਿਸੀ : CM ਮਾਨ
ਕਿਸਾਨਾਂ ਦੇ ਹੱਕ ‘ਚ ਬਣਾਈ ਗਈ ਨਵੀਂ ਪਾਲਿਸੀ : CM ਮਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 3 ਜੂਨ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 3 ਜੂਨ 2026
ਪੰਜਾਬ ਅਤੇ ਚੰਡੀਗੜ੍ਹ 'ਚ ਹਨੇਰੀ ਅਤੇ ਮੀਂਹ ਨੂੰ ਲੈਕੇ ਅਲਰਟ ਜਾਰੀ, ਇਨ੍ਹਾਂ ਜ਼ਿਲ੍ਹਿਆਂ 'ਚ ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ ਹਨੇਰੀ ਅਤੇ ਮੀਂਹ ਨੂੰ ਲੈਕੇ ਅਲਰਟ ਜਾਰੀ, ਇਨ੍ਹਾਂ ਜ਼ਿਲ੍ਹਿਆਂ 'ਚ ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
Kulhad Pizza Couple ਮੁੜ ਚਰਚਾ ‘ਚ, ਸਾਹਮਣੇ ਆਈ ਗੁਰਪ੍ਰੀਤ ਕੌਰ ਦੀ ਵੀਡੀਓ, ਫੁੱਟ-ਫੁੱਟ ਕੇ ਰੋਈ
Kulhad Pizza Couple ਮੁੜ ਚਰਚਾ ‘ਚ, ਸਾਹਮਣੇ ਆਈ ਗੁਰਪ੍ਰੀਤ ਕੌਰ ਦੀ ਵੀਡੀਓ, ਫੁੱਟ-ਫੁੱਟ ਕੇ ਰੋਈ
CM DK Shivakumar ਦੀ 'ਤਾਜਪੋਸ਼ੀ', ਭਲਕੇ ਬੇਂਗਲੁਰੂ ਦੇ ਸਰਕਾਰੀ ਦਫ਼ਤਰਾਂ 'ਚ ਅੱਧੇ ਦਿਨ ਦੀ ਛੁੱਟੀ
CM DK Shivakumar ਦੀ 'ਤਾਜਪੋਸ਼ੀ', ਭਲਕੇ ਬੇਂਗਲੁਰੂ ਦੇ ਸਰਕਾਰੀ ਦਫ਼ਤਰਾਂ 'ਚ ਅੱਧੇ ਦਿਨ ਦੀ ਛੁੱਟੀ
Gold News : ਹੁਣ ਘਰਾਂ 'ਚ ਰੱਖੇ 32,000 ਟਨ ਸੋਨੇ 'ਤੇ ਸਰਕਾਰ ਦੀ ਨਜ਼ਰ ,PM ਮੋਦੀ ਦੀ ਅਪੀਲ ਨਾਲ ਕਿਵੇਂ ਬਚੇਗਾ ਵਿਦੇਸ਼ੀ ਮੁਦਰਾ ਭੰਡਾਰ?
Gold News : ਹੁਣ ਘਰਾਂ 'ਚ ਰੱਖੇ 32,000 ਟਨ ਸੋਨੇ 'ਤੇ ਸਰਕਾਰ ਦੀ ਨਜ਼ਰ ,PM ਮੋਦੀ ਦੀ ਅਪੀਲ ਨਾਲ ਕਿਵੇਂ ਬਚੇਗਾ ਵਿਦੇਸ਼ੀ ਮੁਦਰਾ ਭੰਡਾਰ?
Heatwave :  ਭਿਆਨਕ ਗਰਮੀ ਨਾਲ ਇੱਕ ਦਿਨ 'ਚ 3,400 ਲੋਕਾਂ ਦੀ ਮੌਤ? ਅਧਿਐਨ ਵਿੱਚ ਹੈਰਾਨ ਕਰਨ ਵਾਲੇ ਦਾਅਵੇ
Heatwave :  ਭਿਆਨਕ ਗਰਮੀ ਨਾਲ ਇੱਕ ਦਿਨ 'ਚ 3,400 ਲੋਕਾਂ ਦੀ ਮੌਤ? ਅਧਿਐਨ ਵਿੱਚ ਹੈਰਾਨ ਕਰਨ ਵਾਲੇ ਦਾਅਵੇ
Punjab News: ਪੰਜਾਬ ਕੈਬਨਿਟ ਮੀਟਿੰਗ 'ਚ ਕਿਸਾਨਾਂ ਲਈ ਵੱਡਾ ਫੈਸਲਾ, ਬੈਂਕ ਜ਼ਮੀਨ ਨਹੀਂ ਕਰ ਸਕਣਗੇ ਜ਼ਬਤ: ਕ੍ਰੈਡਿਟ ਪਾਲਿਸੀ ਬਦਲੀ; CM ਬੋਲੇ- ਕਰਜ਼ੇ ਦੀ ਲਿਮਿਟ ਅਤੇ ਨਵੀਆਂ ਫਸਲਾਂ...
ਪੰਜਾਬ ਕੈਬਨਿਟ ਮੀਟਿੰਗ 'ਚ ਕਿਸਾਨਾਂ ਲਈ ਵੱਡਾ ਫੈਸਲਾ, ਬੈਂਕ ਜ਼ਮੀਨ ਨਹੀਂ ਕਰ ਸਕਣਗੇ ਜ਼ਬਤ: ਕ੍ਰੈਡਿਟ ਪਾਲਿਸੀ ਬਦਲੀ; CM ਬੋਲੇ- ਕਰਜ਼ੇ ਦੀ ਲਿਮਿਟ ਅਤੇ ਨਵੀਆਂ ਫਸਲਾਂ...
Punjab News: ਪੰਜਾਬ ਤੋਂ ਵੱਡੀ ਖਬਰ, ਇਸ ਕਲਾਕਾਰ ਨੇ ਚੁੱਕਿਆ ਖੌਫਨਾਕ ਕਦਮ! ਮੌਤ ਤੋਂ ਪਹਿਲਾਂ...
Punjab News: ਪੰਜਾਬ ਤੋਂ ਵੱਡੀ ਖਬਰ, ਇਸ ਕਲਾਕਾਰ ਨੇ ਚੁੱਕਿਆ ਖੌਫਨਾਕ ਕਦਮ! ਮੌਤ ਤੋਂ ਪਹਿਲਾਂ...
Embed widget