ਨਵਜੋਤ ਸਿੰਘ ਸਿੱਧੂ ਕਾਂਗਰਸੀ ਲੀਡਰਾਂ ਨਾਲ ਪਟਿਆਲਾ ਆਪਣੇ ਘਰੇ ਪਹੁੰਚੇ, ਨਵਜੋਤ ਸਿੰਘ ਸਿੱਧੂ ਦੇ ਘਰ ਕਾਂਗਰਸੀਆਂ ਲੀਡਰਾਂ ਨਾਲ ਹੋ ਸਕਦੀ ਹੈ ਮੀਟਿੰਗ


ਇਸ ਦੇ ਨਾਲ ਹੀ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਕਾਂਗਰਸ ਦੀ ਮਸਲਾ ਕਿਸੇ ਵੀ ਸਮੇਂ ਸੁਲਝ ਸਕਦਾ ਹੈ ਅਤੇ ਜਿਸ ਫਰਮਾਨ ਦੀ ਉੜੀਕ ਕੀਤੀ ਜਾ ਰਹੀ ਹੈ ਉਹ ਜਾਰੀ ਹੋ ਸਕਦਾ ਹੈ। ਖ਼ਬਰਾ ਤਾਂ ਇਹ ਵੀ ਹਨ ਕਿ ਨਵਜੋਤ ਸਿੱਧੂ ਦੇ ਨਾਲ ਚਾਰ ਕਾਰਜਕਾਰੀ ਮੈਂਬਰਾਂ ਨੂੰ ਨਿਯੁਕਤ ਕੀਤਾ ਜਾ ਸਕਦਾ ਹੈ।


ਇਸ ਸਭ ਦੇ ਦਰਮਿਆਨ ਹੁਣ ਨਵਜੋਤ ਸਿੰਘ ਸਿੱਧੂ ਨੇ ਸ਼ਨੀਵਾਰ ਦਾ ਪਹਿਲਾਂ ਟਵੀਟ ਕੀਤਾ ਹੈ। ਜਿਸ 'ਚ ਉਨ੍ਹਾਂ ਨੇ ਚਾਰ ਤਸਵੀਰਾਂ ਸਾਝੀਆਂ ਕੀਤੀਆਂ ਹਨ। ਜਿਨ੍ਹਾਂ ਨੂੰ ਕੈਪਸ਼ਨ ਦਿੰਦਿਆਂ ਉਨ੍ਹਾਂ ਲਿਖਿਆ, "Seeking guidance of Presidents of the illustrious Punjab Pradesh Congress Committee … Conversations with wise men, worth months of Education !!" ਦੱਸ ਦਈਏ ਕਿ ਇਨ੍ਹਾਂ ਤਸਵੀਰਾਂ 'ਚ ਸੁਨੀਲ ਜਾਖੜ, ਪ੍ਰਤਾਪ ਬਾਜਵਾ, ਲਾਲ ਸਿੰਘ ਅਤੇ ਸ਼ਮਸ਼ੇਰ ਦੂਲੋਂ ਨਜ਼ਰ ਆ ਰਹੇ ਹਨ।



ਇਹ ਵੀ ਪੜ੍ਹੋ: ਕਾਂਗਰਸ ਦੇ ਘਮਾਸਾਨ 'ਤੇ ਅਕਾਲੀਆਂ ਦਾ ਤੰਨਜ, ਹਰਸਿਮਰਤ ਨੇ ਵੀ ਸੁਣਾਇਆਂ ਖਰੀਆਂ-ਖਰੀਆਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904