Punjab News: ਦਿੱਲੀ ਸਰਕਾਰ ਦੀਆਂ ਸ਼ਕਤੀਆਂ ਨੂੰ ਲੈ ਕੇ ਉਪ ਰਾਜਪਾਲ (ਐਲਜੀ) ਅਤੇ 'ਆਪ' ਸਰਕਾਰ ਦੇ ਵਿਚਕਾਰ ਜ਼ਾਰੀ ਵਿਰੋਧ ਦੇ ਵਿਚਕਾਰ ਕੇਂਦਰ ਸਰਕਾਰ ਦੁਆਰਾ ਲਿਆਂਦੇ ਗਏ ਆਰਡੀਨੈਂਸ ਦਾ ਸਖ਼ਤ ਵਿਰੋਧ ਕਰ ਰਹੀ ਹੈ। ਦਿੱਲੀ ਆਰਡੀਨੈਂਸ 'ਤੇ 'ਆਪ' (Aam Aadmi Party) ਨੂੰ ਕਾਂਗਰਸ ਦਾ ਸਮਰਥਨ ਵੀ ਮਿਲਿਆ ਹੈ। ਹਾਲਾਂਕਿ ਪੰਜਾਬ ਕਾਂਗਰਸ ਆਮ ਆਦਮੀ ਪਾਰਟੀ  (Aam Aadmi Party) ਨਾਲ ਜਾਣ ਦੇ ਸਖ਼ਤ ਖਿਲਾਫ਼ ਹੈ। ਇਸ ਦੌਰਾਨ ਪੰਜਾਬ ਕਾਂਗਰਸ (Punjab Congress) ਦੇ ਆਗੂ ਨਵਜੋਤ ਸਿੰਘ ਸਿੱਧੂ  (Navjot Singh Sidhu) ਨੇ ਪਾਰਟੀ ਦੀ ਰਾਏ ਦੇ ਖਿਲਾਫ਼ ਜਾ ਕੇ ਦਿੱਲੀ ਆਰਡੀਨੈਂਸ 'ਤੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਹੈ।


ਦਿੱਲੀ ਆਰਡੀਨੈਂਸ 'ਤੇ ਨਵਜੋਤ ਸਿੰਘ ਸਿੱਧੂ ਦਾ ਬਿਆਨ


ਮੀਡੀਆ ਨਾਲ ਗੱਲਬਾਤ ਦੌਰਾਨ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਦਿੱਲੀ ਆਰਡੀਨੈਂਸ (Delhi Ordinance) 'ਤੇ ਕਾਂਗਰਸ ਦੇ ਸਟੈਂਡ ਨੂੰ ਲੈ ਕੇ ਆਪਣੀ ਸਹਿਮਤੀ ਪ੍ਰਗਟਾਈ। ਉਨ੍ਹਾਂ ਕਿਹਾ, 'ਰਾਜਪਾਲ ਅਤੇ ਲੈਫਟੀਨੈਂਟ ਗਵਰਨਰ ਚੁਣੇ ਹੋਏ ਨੁਮਾਇੰਦਿਆਂ ਨੂੰ ਆਪਣੀ ਕਠਪੁਤਲੀ ਨਹੀਂ ਬਣਾ ਸਕਦੇ। ਰਾਜਪਾਲ ਤੇ ਲੈਫਟੀਨੈਂਟ ਗਵਰਨਰ ਇਸ ਦੇਸ਼ ਦੀ ਲੋਕਤੰਤਰੀ ਤਾਕਤ ਨੂੰ ਗੁਲਾਮ ਨਹੀਂ ਬਣਾਇਆ ਜਾ ਸਕਦਾ। LG ਕਿਸੇ ਵੀ ਚੁਣੀ ਹੋਈ ਸਰਕਾਰ ਨੂੰ ਹਿਦਾਇਤ ਨਹੀਂ ਦੇ ਸਕਦਾ ਹੈ। ਲੈਫਟੀਨੈਂਟ ਗਵਰਨਰ ਚੁਣੇ ਹੋਏ ਨੁਮਾਇੰਦਿਆਂ ਨੂੰ ਗੁਲਾਮ ਨਹੀਂ ਬਣਾ ਸਕਦਾ ਅਤੇ ਆਪਣੀ ਨਾਮਜ਼ਦ ਫੋਰਸ ਨਹੀਂ ਲਾ ਸਕਦਾ। ਜੇ ਇਹ ਸਰਕਾਰ ਰਹੀ ਤਾਂ ਰਾਹੁਲ ਗਾਂਧੀ ਦੇ ਪਿੱਛੇ ਚੱਲਦੇ ਹੋਏ ਹਰ ਕੋਈ ਕਹਿ ਰਿਹਾ ਹੈ ਕਿ ਇਹ ਦੇਸ਼ ਨਹੀਂ ਰਹੇਗਾ, ਇਸ ਦੇਸ਼ ਦਾ ਲੋਕਤੰਤਰ ਨਹੀਂ ਰਹੇਗਾ।'


 




ਰਾਘਵ ਚੱਢਾ ਨੇ ਆਰਡੀਨੈਂਸ ਨੂੰ ਰਾਜ ਸਭਾ 'ਚ ਪੇਸ਼ ਕਰਨਾ ਦੱਸਿਆ ਅਣਉਚਿਤ


ਇਸ ਤੋਂ ਇਲਾਵਾ ‘ਆਪ’ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਨੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ (Jagdeep Dhankhar) ਨੂੰ ਚਿੱਠੀ ਲਿਖੀ ਹੈ। ਇਸ ਵਿੱਚ ਰਾਘਵ ਚੱਢਾ ਨੇ ਕਿਹਾ, ਇਹ ਆਰਡੀਨੈਂਸ ਚੁਣੀ ਹੋਈ ਸਰਕਾਰ ਤੋਂ ਉਸ ਦਾ ਸੰਵਿਧਾਨਕ ਹੱਕ ਖੋਹ ਲੈਂਦਾ ਹੈ। ਇਹ ਗੈਰ-ਕਾਨੂੰਨੀ, ਅਨੁਚਿਤ ਅਤੇ ਅਸਵੀਕਾਰਨਯੋਗ ਹੈ।