ਪੜਚੋਲ ਕਰੋ

ਆਮ ਆਦਮੀ ਪਾਰਟੀ 'ਚ ਮੁੜ ਧਮਾਕੇ ਦੇ ਆਸਾਰ

ਆਮ ਆਦਮੀ ਪਾਰਟੀ (ਆਪ) ਪੰਜਾਬ ਵਿੱਚ ਮੁੜ ਧਮਾਕਾ ਹੋਣ ਦੇ ਆਸਾਰ ਹਨ। ਪਾਰਟੀ ਦੇ ਇੱਕ ਧੜੇ ਨੇ ਵਿਧਾਇਕ ਅਮਨ ਅਰੋੜਾ ਖਿਲਾਫ ਝੰਡਾ ਚੁੱਕਿਆ ਹੋਇਆ ਹੈ। ਇਸ ਧੜੇ ਦੇ ਲੀਡਰ ਸਾਬਕਾ ਆਈਏਐਸ ਅਧਿਕਾਰੀ ਤੇ ਅਨੁਸਾਸ਼ਨ ਕਮੇਟੀ ਦੇ ਚੇਅਰਮੈਨ ਜਸਬੀਰ ਸਿੰਘ ਬੀਰ ਦਾ ਕਹਿਣਾ ਹੈ ਕਿ ਇਸ ਬਾਰੇ ਉਹ ਪਾਰਟੀ ਪ੍ਰਧਾਨ ਭਗਵੰਤ ਮਾਨ ਦੇ ਸੰਪਰਕ ਵਿੱਚ ਹਨ। ਦੂਜੇ ਪਾਸੇ ਪਾਰਟੀ ਵਿਧਾਇਕਾਂ ਨੇ ਦਾਅਵਾ ਕੀਤਾ ਹੈ ਕਿ ਜਸਬੀਰ ਸਿੰਘ ਬੀਰ ਕਿਸੇ ਅਨੁਸਾਸ਼ਨ ਕਮੇਟੀ ਦੇ ਚੇਅਰਮੈਨ ਨਹੀਂ ਤੇ ਨਾ ਹੀ ਉਨ੍ਹਾਂ ਨੇ ਪਾਰਟੀ ਪ੍ਰਧਾਨ ਨਾਲ ਕੋਈ ਗੱਲ ਕੀਤੀ ਹੈ।

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਵਿੱਚ ਮੁੜ ਧਮਾਕਾ ਹੋਣ ਦੇ ਆਸਾਰ ਹਨ। ਪਾਰਟੀ ਦੇ ਇੱਕ ਧੜੇ ਨੇ ਵਿਧਾਇਕ ਅਮਨ ਅਰੋੜਾ ਖਿਲਾਫ ਝੰਡਾ ਚੁੱਕਿਆ ਹੋਇਆ ਹੈ। ਇਸ ਧੜੇ ਦੇ ਲੀਡਰ ਸਾਬਕਾ ਆਈਏਐਸ ਅਧਿਕਾਰੀ ਤੇ ਅਨੁਸਾਸ਼ਨ ਕਮੇਟੀ ਦੇ ਚੇਅਰਮੈਨ ਜਸਬੀਰ ਸਿੰਘ ਬੀਰ ਦਾ ਕਹਿਣਾ ਹੈ ਕਿ ਇਸ ਬਾਰੇ ਉਹ ਪਾਰਟੀ ਪ੍ਰਧਾਨ ਭਗਵੰਤ ਮਾਨ ਦੇ ਸੰਪਰਕ ਵਿੱਚ ਹਨ। ਦੂਜੇ ਪਾਸੇ ਪਾਰਟੀ ਵਿਧਾਇਕਾਂ ਨੇ ਦਾਅਵਾ ਕੀਤਾ ਹੈ ਕਿ ਜਸਬੀਰ ਸਿੰਘ ਬੀਰ ਕਿਸੇ ਅਨੁਸਾਸ਼ਨ ਕਮੇਟੀ ਦੇ ਚੇਅਰਮੈਨ ਨਹੀਂ ਤੇ ਨਾ ਹੀ ਉਨ੍ਹਾਂ ਨੇ ਪਾਰਟੀ ਪ੍ਰਧਾਨ ਨਾਲ ਕੋਈ ਗੱਲ ਕੀਤੀ ਹੈ। ਹੁਣ ਵਿਧਾਇਕ ਅਮਨ ਅਰੋੜਾ ਨੇ ਪਾਰਟੀ ਪ੍ਰਧਾਨ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਆਪਣੇ ਆਪ ਨੂੰ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦਾ ਮੈਂਬਰ ਕਹਿਣ ਵਾਲੇ ਸਾਬਕਾ ਆਈਏਐਸ ਅਧਿਕਾਰੀ ਜਸਬੀਰ ਸਿੰਘ ਬੀਰ ਵੱਲੋਂ ਨਿੱਤ ਦਿਨ ਉਨ੍ਹਾਂ ਵਿਰੁੱਧ ਕੀਤੇ ਜਾ ਰਹੇ ਭੰਡੀ-ਪ੍ਰਚਾਰ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਅਜਿਹੇ ਵਿੱਚ ਮੁੜ ਟਕਰਾਅ ਦੇ ਆਸਾਰ ਬਣ ਗਏ ਹਨ ਕਿਉਂਕਿ ਬੀਰ ਅਰੋੜਾ ਖਿਲਾਫ ਕਾਰਵਾਈ ਕਰਨ ਦੀ ਗੱਲ਼ ਕਰ ਰਹੇ ਸੀ ਪਰ ਹੁਣ ਕੁਝ ਉਲਟਾ ਹੀ ਹੁੰਦਾ ਨਜ਼ਰ ਆ ਰਿਹਾ ਹੈ। ਕਾਬਲੇਗੌਰ ਹੈ ਕਿ ਬੀਰ ਨੇ ਬੀਤੇ ਦਿਨ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਦਿੱਲੀ ਸਰਕਾਰ ਦੇ ਉਪ ਮੁੱਖ ਮੰਤਰੀ ਤੇ ਪੰਜਾਬ ਇਕਾਈ ਦੇ ਇੰਚਾਰਜ ਮਨੀਸ਼ ਸਿਸੋਦੀਆ ਦੀ ਸਹਿਮਤੀ ਨਾਲ ਅਰੋੜਾ ਨੂੰ ਪਾਰਟੀ ਦੇ ਆਗੂਆਂ ਵਿਰੁੱਧ ਬਿਆਨਬਾਜ਼ੀ ਕਰਨ ਖ਼ਿਲਾਫ਼ ਤਾੜਨਾ ਕੀਤੀ ਹੈ। ਅਰੋੜਾ ਨੇ ਭਗਵੰਤ ਮਾਨ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਉਹ ਬੀਤੇ ਦਿਨ ਜਦੋਂ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਵੱਲੋਂ ‘ਆਪ’ ਉੱਪਰ ਕਾਂਗਰਸ ਪਾਰਟੀ ਨਾਲ ਸਾਂਝ ਹੋਣ ਦੇ ਲਾਏ ਝੂਠੇ ਦੋਸ਼ਾਂ ਦਾ ਪ੍ਰੈੱਸ ਕਾਨਫਰੰਸ ਕਰਕੇ ਜਵਾਬ ਦੇ ਰਹੇ ਸਨ ਤਾਂ ਆਪਣੇ ਆਪ ਨੂੰ ‘ਆਪ’ ਦੀ ਅਨੁਸ਼ਾਸਨੀ ਕਮੇਟੀ ਦਾ ਮੈਂਬਰ ਕਹਿਣ ਵਾਲੇ ਜਸਬੀਰ ਸਿੰਘ ਬੀਰ ਨੇ ਸਿਸੋਦੀਆ ਦੇ ਹਵਾਲੇ ਨਾਲ ਉਨ੍ਹਾਂ ਨੂੰ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਦੇ ਦੋਸ਼ਾਂ ਹੇਠ ਵਰਜੇ ਜਾਣ ਦੀਆਂ ਖ਼ਬਰਾਂ ਜਾਰੀ ਕੀਤੀਆਂ ਹਨ। ਅਮਨ ਅਰੋੜਾ ਨੇ ਲਿਖਿਆ ਕਿ ਬੀਰ ਨੇ ਦਾਅਵੇ ਕੀਤੇ ਹਨ ਕਿ ਸਿਸੋਦੀਆ ਨੇ ਵੀ ਉਸ (ਅਰੋੜਾ) ਨੂੰ ਪਹਿਲਾਂ ਫਟਕਾਰਾਂ ਪਾਈਆਂ ਹਨ ਤੇ ਤਾੜਿਆ ਹੈ। ਅਰੋੜਾ ਨੇ ਕਿਹਾ ਕਿ ਪਿਛਲੇ ਤਕਰੀਬਨ ਢਾਈ ਮਹੀਨੇ ਤੋਂ ਉਨ੍ਹਾਂ ਦੀ ਸਿਸੋਦੀਆ ਨਾਲ ਨਾ ਤਾਂ ਮੁਲਾਕਾਤ ਹੋਈ ਹੈ ਤੇ ਨਾ ਹੀ ਕਿਸੇ ਹੋਰ ਤਰ੍ਹਾਂ ਸੰਪਰਕ ਹੋਇਆ ਹੈ। ਉਨ੍ਹਾਂ ਨੇ ਭਗਵੰਤ ਮਾਨ ਨੂੰ ਲਿਖਿਆ ਹੈ ਕਿ ਉਨ੍ਹਾਂ ਵੱਲੋਂ ਇਮਾਨਦਾਰੀ ਤੇ ਸਮਰਪਣ ਭਾਵਨਾ ਨਾਲ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਦੇ ਬਾਵਜੂਦ ਝੂਠੀਆਂ ਤੇ ਬੇਬੁਨਿਆਦ ਖ਼ਬਰਾਂ ਪੜ੍ਹ-ਸੁਣ ਕੇ ਮਨ ਨੂੰ ਠੇਸ ਪੁੱਜੀ ਹੈ। ਉਨ੍ਹਾਂ ਮਾਨ ਨੂੰ ਅਪੀਲ ਕੀਤੀ ਕਿ ਸਿਸੋਦੀਆ ਦਾ ਨਾਮ ਵਰਤ ਕੇ ਉਨ੍ਹਾਂ ਪ੍ਰਤੀ ਗ਼ਲਤ ਭੰਡੀ-ਪ੍ਰਚਾਰ ਕਰ ਕੇ ਪਾਰਟੀ ਦਾ ਨੁਕਸਾਨ ਕਰਨ ਦੇ ਮਾਮਲੇ ਦੀ ਜਾਂਚ ਕੀਤੀ ਜਾਵੇ।

ਟਾਪ ਹੈਡਲਾਈਨ

Punjab News : BJP ਦੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ AAP ਵਰਕਰਾਂ ਨੇ ਦਿਖਾਏ ਕਾਲੇ ਝੰਡੇ , ਮਾਹੌਲ ਤਣਾਅਪੂਰਨ   
Punjab News : BJP ਦੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ AAP ਵਰਕਰਾਂ ਨੇ ਦਿਖਾਏ ਕਾਲੇ ਝੰਡੇ , ਮਾਹੌਲ ਤਣਾਅਪੂਰਨ   
Chamkaur Sahib 'ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ! ਪਰਿਵਾਰ ਨੂੰ ਮਿਲਣ ਪਹੁੰਚੇ ਸਾਬਕਾ CM ਚੰਨੀ 
Chamkaur Sahib 'ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ! ਪਰਿਵਾਰ ਨੂੰ ਮਿਲਣ ਪਹੁੰਚੇ ਸਾਬਕਾ CM ਚੰਨੀ 
Punjab News : 9 ਸਾਲਾ ਬੱਚੇ ਦੇ ਕਤਲ ਮਾਮਲੇ ’ਚ ਅਦਾਲਤ ਦਾ ਵੱਡਾ ਫੈਸਲਾ ,ਪਰਿਵਾਰ ਨੇ ਰੱਖੀ ਅਜਿਹੀ ਮੰਗ, ਜਾਣੋ ਪੂਰਾ ਮਾਮਲਾ
Punjab News : 9 ਸਾਲਾ ਬੱਚੇ ਦੇ ਕਤਲ ਮਾਮਲੇ ’ਚ ਅਦਾਲਤ ਦਾ ਵੱਡਾ ਫੈਸਲਾ ,ਪਰਿਵਾਰ ਨੇ ਰੱਖੀ ਅਜਿਹੀ ਮੰਗ, ਜਾਣੋ ਪੂਰਾ ਮਾਮਲਾ
 CM ਮਾਨ ਵੱਲੋਂ ਕਿਸਾਨ ਯੂਨੀਅਨਾਂ ਨੂੰ ਧਰਨੇ ਨਾ ਲਾਉਣ ਦੀ ਅਪੀਲ; ਬੋਲੇ- ‘ਮੈਂ ਤੁਹਾਡਾ ਮਿੱਤਰ ਕੀੜਾ ਹਾਂ’ ,ਮੇਰੇ 'ਤੇ ਸਪ੍ਰੇਅ ਨਾ ਕਰੋ
 CM ਮਾਨ ਵੱਲੋਂ ਕਿਸਾਨ ਯੂਨੀਅਨਾਂ ਨੂੰ ਧਰਨੇ ਨਾ ਲਾਉਣ ਦੀ ਅਪੀਲ; ਬੋਲੇ- ‘ਮੈਂ ਤੁਹਾਡਾ ਮਿੱਤਰ ਕੀੜਾ ਹਾਂ’ ,ਮੇਰੇ 'ਤੇ ਸਪ੍ਰੇਅ ਨਾ ਕਰੋ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 CM ਮਾਨ ਵੱਲੋਂ ਕਿਸਾਨ ਯੂਨੀਅਨਾਂ ਨੂੰ ਧਰਨੇ ਨਾ ਲਾਉਣ ਦੀ ਅਪੀਲ; ਬੋਲੇ- ‘ਮੈਂ ਤੁਹਾਡਾ ਮਿੱਤਰ ਕੀੜਾ ਹਾਂ’ ,ਮੇਰੇ 'ਤੇ ਸਪ੍ਰੇਅ ਨਾ ਕਰੋ
 CM ਮਾਨ ਵੱਲੋਂ ਕਿਸਾਨ ਯੂਨੀਅਨਾਂ ਨੂੰ ਧਰਨੇ ਨਾ ਲਾਉਣ ਦੀ ਅਪੀਲ; ਬੋਲੇ- ‘ਮੈਂ ਤੁਹਾਡਾ ਮਿੱਤਰ ਕੀੜਾ ਹਾਂ’ ,ਮੇਰੇ 'ਤੇ ਸਪ੍ਰੇਅ ਨਾ ਕਰੋ
Health News :  ਰਾਤ ਨੂੰ ਨੀਂਦ 'ਚ ਅਚਾਨਕ ਡਰ ਕੇ ਕਿਉਂ ਉੱਠ ਜਾਂਦੇ ਹਨ ਲੋਕ ? ਜਾਣੋ ਕਾਰਨ
Health News :  ਰਾਤ ਨੂੰ ਨੀਂਦ 'ਚ ਅਚਾਨਕ ਡਰ ਕੇ ਕਿਉਂ ਉੱਠ ਜਾਂਦੇ ਹਨ ਲੋਕ ? ਜਾਣੋ ਕਾਰਨ
 iphone Langar : ਚੰਡੀਗੜ੍ਹ ’ਚ 22 ਸਤੰਬਰ ਨੂੰ ਲੱਗੇਗਾ ‘iPhone ਲੰਗਰ’, ਮੁਫ਼ਤ ’ਚ ਮਿਲੇਗਾ ਇਹ ਮਾਡਲ
 iphone Langar : ਚੰਡੀਗੜ੍ਹ ’ਚ 22 ਸਤੰਬਰ ਨੂੰ ਲੱਗੇਗਾ ‘iPhone ਲੰਗਰ’, ਮੁਫ਼ਤ ’ਚ ਮਿਲੇਗਾ ਇਹ ਮਾਡਲ
Punjab News : BJP ਦੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ AAP ਵਰਕਰਾਂ ਨੇ ਦਿਖਾਏ ਕਾਲੇ ਝੰਡੇ , ਮਾਹੌਲ ਤਣਾਅਪੂਰਨ   
Punjab News : BJP ਦੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ AAP ਵਰਕਰਾਂ ਨੇ ਦਿਖਾਏ ਕਾਲੇ ਝੰਡੇ , ਮਾਹੌਲ ਤਣਾਅਪੂਰਨ   
Trending News : ਅਧਿਕਾਰੀ ਨੇ ਨਹੀਂ ਸੁਣੀ ਸ਼ਿਕਾਇਤ ਤਾਂ ਲੋਕ ਆਵਾਰਾ ਕੁੱਤੇ ਲੈ ਕੇ ਦਫ਼ਤਰ ਪਹੁੰਚੇ, ਵੀਡੀਓ ਵਾਇਰਲ
Trending News : ਅਧਿਕਾਰੀ ਨੇ ਨਹੀਂ ਸੁਣੀ ਸ਼ਿਕਾਇਤ ਤਾਂ ਲੋਕ ਆਵਾਰਾ ਕੁੱਤੇ ਲੈ ਕੇ ਦਫ਼ਤਰ ਪਹੁੰਚੇ, ਵੀਡੀਓ ਵਾਇਰਲ
Punjab News : ਪੰਜਾਬ ਦੇ ਮੁਲਾਜ਼ਮਾਂ ਨੂੰ 8% DA ਜਾਰੀ ਕਰੇਗੀ ਪੰਜਾਬ ਸਰਕਾਰ, CM ਨਾਲ ਮੀਟਿੰਗ ਮਗਰੋਂ ਵੱਡਾ ਐਲਾਨ 
Punjab News : ਪੰਜਾਬ ਦੇ ਮੁਲਾਜ਼ਮਾਂ ਨੂੰ 8% DA ਜਾਰੀ ਕਰੇਗੀ ਪੰਜਾਬ ਸਰਕਾਰ, CM ਨਾਲ ਮੀਟਿੰਗ ਮਗਰੋਂ ਵੱਡਾ ਐਲਾਨ 
UPI ਦੇ ਜ਼ਮਾਨੇ ’ਚ ਵੀ ਕੈਸ਼ ਦਾ ਦਬਦਬਾ! ਨੋਟਾਂ ਦੀ ਮੰਗ ਕਿਉਂ ਨਹੀਂ ਹੋ ਰਹੀ ਘੱਟ?
UPI ਦੇ ਜ਼ਮਾਨੇ ’ਚ ਵੀ ਕੈਸ਼ ਦਾ ਦਬਦਬਾ! ਨੋਟਾਂ ਦੀ ਮੰਗ ਕਿਉਂ ਨਹੀਂ ਹੋ ਰਹੀ ਘੱਟ?
Punjab News : ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਕਾਫ਼ਲੇ ’ਤੇ ਹਮਲਾ,  AAP ਵਰਕਰਾਂ ’ਤੇ ਸ਼ੀਸ਼ੇ ਤੋੜਨ ਦੇ ਆਰੋਪ 
Punjab News : ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਕਾਫ਼ਲੇ ’ਤੇ ਹਮਲਾ,  AAP ਵਰਕਰਾਂ ’ਤੇ ਸ਼ੀਸ਼ੇ ਤੋੜਨ ਦੇ ਆਰੋਪ 
Embed widget