ਫਾਜ਼ਿਲਕਾ: ਇੱਥੇ ਦੇ ਅਬੋਹਰ ਦੇ ਸਿਵਲ ਹਸਪਤਾਲ ‘ਚ ਲੱਗੇ ਪਾਲਣੇ ‘ਚ ਅੱਜ ਸਵੇਰੇ ਕੋਈ ਦੋ ਦਿਨ ਦੀ ਨਵਜਨਮੀ ਬੱਚੀ ਛੱਡ ਕੇ ਚਲਾ ਗਿਆ ਜਿਸ ਦਾ ਪ੍ਰਸ਼ਾਸਨ ਨੂੰ ਪਤਾ ਲੱਗਦੇ ਹੀ ਅਬੋਹਰ ਦੀ ਐਸਡੀਐਮ ਪੂਨਮ ਸਿੰਘ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਬੱਚੀ ਨੂੰ ਹਸਪਤਾਲ ‘ਚ ਡਾਕਟਰਾਂ ਨੇ ਚੈੱਕ ਕੀਤਾ ਅਤੇ ਉਨ੍ਹਾਂ ਨੇ ਬੱਚੀ ਨੂੰ ਬਿਕਲੁਕ ਸਿਹਤਮੰਦ ਦੱਸਿਆ।
ਅਬੋਹਰ ਇਲਾਕੇ ‘ਚ ਨਵ ਜਨਮੀ ਬੱਚੀਆਂ ਦੇ ਭਰੂਣ ਕਾਫੀ ਲੰਬੇ ਸਮੇਂ ਤੋਂ ਮਿਲ ਰਹੇ ਸੀ ਜਿਸ ਦੇ ਚਲਦਿਆਂ ਪ੍ਰਸ਼ਾਸ਼ਨ ਨੇ ਕਈ ਇੱਕ ਸਾਲ ਪਹਿਲਾਂ ਅਬੋਹਰ ਦੇ ਸਿਵਲ ਹਸਪਤਾਲ ‘ਚ ਇੱਕ ਸਮਾਜ ਸੇਵੀ ਸੰਸਥਾ ਦੇ ਨਾਲ ਮਿਲਕੇ ਪਾਲਣਾ ਲਗਾਇਆ ਸੀ ਤਾਂ ਜੋ ਲੋਕ ਬੱਚਿਆਂ ਦਾ ਕਤਲ ਕਰਨ ਦੀ ਥਾਂ ਉਨ੍ਹਾਂ ਨੇ ਪ੍ਰਸ਼ਾਸਨ ਹਵਾਲੇ ਕਰ ਦੇਣ। ਇਸ ਦੇ ਚਲਦਿਆਂ ਅੱਜ ਕੋਈ ਸਵੇਰੇ ਬੱਚੀ ਨੂੰ ਇਸ ਪਾਲਣੇ ‘ਚ ਛੱਡ ਕੇ ਚਲਾ ਗਿਆ।
ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕੱਤ ‘ਚ ਆਇਆ। ਪ੍ਰਸ਼ਾਸਨ ਨੇ ਬੱਚੀ ਦਾ ਚੈਕਅਪ ਕਰਨ ਤੋਂ ਬਾਅਦ ਇਸ ਦਾ ਨਾਂ ਮੰਜੀਰਾ ਰਖਿਆ ਹੈ। ਜਿਸ ਦੀ ਹੁਣ ਦੇਖਭਾਲ ਕੀਤੀ ਜਾ ਰਹੀ ਹੈ।
ਸਿਵਲ ਹਸਪਤਾਲ ‘ਚ ਲੱਗੇ ਪਾਲਣੇ ਚੋਂ ਮਿਲੀ ਦੋ ਦਿਨ ਦੀ ਨਵਜੰਮੀ ਬੱਚੀ
ਏਬੀਪੀ ਸਾਂਝਾ
Updated at:
16 Sep 2019 01:08 PM (IST)
ਅਬੋਹਰ ਦੇ ਸਿਵਲ ਹਸਪਤਾਲ ‘ਚ ਲੱਗੇ ਪਾਲਣੇ ‘ਚ ਅੱਜ ਸਵੇਰੇ ਕੋਈ ਦੋ ਦਿਨ ਦੀ ਨਵਜਨਮੀ ਬੱਚੀ ਛੱਡ ਕੇ ਚਲਾ ਗਿਆ ਜਿਸ ਦਾ ਪ੍ਰਸ਼ਾਸਨ ਨੂੰ ਪਤਾ ਲੱਗਦੇ ਹੀ ਅਬੋਹਰ ਦੀ ਐਸਡੀਐਮ ਪੂਨਮ ਸਿੰਘ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।
- - - - - - - - - Advertisement - - - - - - - - -