ਪੜਚੋਲ ਕਰੋ

ਹੁਣ ਇਹ ਕੰਮ ਕਰਨ ਵਾਲੇ ਸਰਕਾਰੀ ਮੁਲਾਜ਼ਮਾਂ ਦੀ ਖੈਰ ਨਹੀਂ,

ਚੰਡੀਗੜ੍ਹ: ਹੁਣ ਸਰਕਾਰੀ ਦਫ਼ਤਰ ਦੇ ਮੁਲਾਜ਼ਮ ਨਿੱਜੀ ਈਮੇਲ ਆਈਡੀ ਦਾ ਇਸਤੇਮਾਲ ਨਹੀਂ ਕਰ ਸਕਦੇ। ਸਰਕਾਰ ਨੇ ਸਾਰੇ ਦਫ਼ਤਰਾਂ ਨੂੰ ਪੱਤਰ ਲਿਖ ਕੇ ਨਿਰਦੇਸ਼ ਜਾਰੀ ਕੀਤੇ ਹਨ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਅਧਿਕਾਰੀ ਅਤੇ ਕਲਰਕਾਂ ਖ਼ਿਲਾਫ਼ ਨਿਯਮਾਂ ਤਹਿਤ ਕਾਰਵਾਈ ਦੀ ਗੱਲ ਕਹੀ ਗਈ ਹੈ। ਅਸਲ 'ਚ ਸਰਕਾਰ ਦੇ ਧਿਆਨ ਵਿਚ ਆਇਆ ਹੈ ਕਿ ਪੰਜਾਬ ਸਰਕਾਰ ਦੀ ਵੈੱਬਸਾਈਟ ਅਤੇ ਸਰਕਾਰੀ ਡਾਇਰੀ ਪਬਲਿਕ ਦੀ ਸਹੂਲਤ ਲਈ ਹਰ ਸਾਲ ਛਾਪੀ ਜਾ ਰਹੀ ਹੈ। ਇਸ ਵਿਚ ਸਾਰੇ ਸਰਕਾਰੀ ਅਫਸਰਾਂ ਦੇ ਨਾਂ, ਮੋਬਾਈਲ ਨੰਬਰ ਤੋਂ ਲੈ ਕੇ ਈਮੇਲ ਆਈਡੀ ਤਕ ਦਿੱਤੀ ਜਾਂਦੀ ਹੈ ਤਾਂ ਜੋ ਲੋਕ ਆਪਣੀ ਕੋਈ ਵੀ ਸ਼ਿਕਾਇਤ ਜਾਂ ਸੁਝਾਅ ਸਬੰਧਤ ਵਿਭਾਗ ਦੇ ਅਫਸਰ ਨੂੰ ਮੇਲ ਕਰ ਸਕਣ ਪਰ ਸਰਕਾਰੀ ਅਧਿਕਾਰੀ ਡਾਇਰੀ 'ਚ ਦਿੱਤੇ ਈਮੇਲ ਆਈਡੀ ਦਾ ਘੱਟ ਹੀ ਇਸਤੇਮਾਲ ਕਰਦੇ ਹਨ ਜਿਸ ਕਾਰਨ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਸਮੇਂ ਸਿਰ ਨਹੀਂ ਹੋ ਸਕਦਾ। ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਭੇਜ ਕੇ ਤੁਰੰਤ ਪ੍ਰਭਾਵ ਨਾਲ ਸਰਕਾਰੀ ਈਮੇਲ ਦਾ ਹੀ ਵਰਤੋਂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਜਿਨ੍ਹਾਂ ਸਰਕਾਰੀ ਅਧਿਕਾਰੀਆਂ ਕੋਲ ਈਮੇਲ ਨਹੀਂ ਹੈ ਉਨ੍ਹਾਂ ਨੂੰ ਤੁਰੰਤ ਆਪਣੀ ਈਮੇਲ ਆਈਡੀ ਬਣਾ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ। ਸਰਕਾਰੀ ਹੁਕਮਾਂ ਦੇ ਮੁਤਾਬਿਕ ਇਨ੍ਹਾਂ ਹੁਕਮਾਂ ਦੀ ਪਾਲਣਾ ਸਾਰੇ ਵਿਭਾਗਾਂ 'ਚ ਹੋ ਰਹੀ ਹੈ ਜਾਂ ਨਹੀਂ, ਇਸ ਦੀ ਜਾਂਚ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ। ਜੇਕਰ ਕੋਈ ਅਧਿਕਾਰੀ ਸਰਕਾਰੀ ਈਮੇਲ ਦੀ ਥਾਂ ਨਿੱਜੀ ਈਮੇਲ ਵਰਤਦਿਆਂ ਮਿਲਿਆ ਤਾਂ ਉਸ ਦੇ ਖ਼ਿਲਾਫ਼ ਨਿਯਮਾਂ ਦੇ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਲੋਕ ਪ੍ਰਸ਼ਾਸਨ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕਿਰਪਾ ਸ਼ੰਕਰ ਸਰੋਜ ਨੇ ਹੁਕਮਾਂ 'ਚ ਕਿਹਾ ਕਿ ਸੂਬੇ ਦੇ ਡਵੀਜ਼ਨਲ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਵੱਲੋਂ ਯਕੀਨੀ ਬਣਾਇਆ ਜਾਵੇ ਕਿ ਜ਼ਿਲ੍ਹੇ 'ਚ ਜ਼ਿਲ੍ਹਾ ਅਧਿਕਾਰੀ ਸਮੇਤ ਐੱਸਡੀਐੱਮ, ਤਹਿਸੀਲਦਾਰ ਅਤੇ ਹੋਰ ਫੀਲਡ ਅਧਿਕਾਰੀ ਆਦਿ ਵੱਲੋਂ ਸਰਕਾਰੀ ਕੰਮ ਸਿਰਫ਼ ਸਰਕਾਰੀ ਈਮੇਲ ਆਈਡੀ ਤੋਂ ਕੀਤਾ ਜਾਵੇ।

ਟਾਪ ਹੈਡਲਾਈਨ

Punjab Police Reshuffle: ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, 5 DSP ਨੂੰ ਮਿਲੀ ਤਰੱਕੀ, ਹੁਣ ਨਿਭਾਉਣਗੇ ਇਹ ਜ਼ਿੰਮੇਵਾਰੀ; ਵੇਖੋ ਲਿਸਟ...
ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, 5 DSP ਨੂੰ ਮਿਲੀ ਤਰੱਕੀ, ਹੁਣ ਨਿਭਾਉਣਗੇ ਇਹ ਜ਼ਿੰਮੇਵਾਰੀ; ਵੇਖੋ ਲਿਸਟ...
ਭਾਜਪਾ ਨੇ ਚੋਣਾਂ ਦੀ ਖਿੱਚੀ ਤਿਆਰੀ, ਜ਼ਿਲ੍ਹਾ ਪ੍ਰਧਾਨ ਕੀਤੇ ਨਿਯੁਕਤ
ਭਾਜਪਾ ਨੇ ਚੋਣਾਂ ਦੀ ਖਿੱਚੀ ਤਿਆਰੀ, ਜ਼ਿਲ੍ਹਾ ਪ੍ਰਧਾਨ ਕੀਤੇ ਨਿਯੁਕਤ
 Couple Dispute : 38 ਲੱਖ ਰੁਪਏ ਖਰਚ ਕਰਕੇ ਨਿਊਜ਼ੀਲੈਂਡ ਭੇਜਿਆ, ਪਤਨੀ ਨੇ ਕਰਵਾਇਆ ਡਿਪੋਰਟ , ਨੌਜਵਾਨ ਨੇ ਅਫੇਅਰ ਦੇ ਲਗਾਏ ਆਰੋਪ 
 Couple Dispute : 38 ਲੱਖ ਰੁਪਏ ਖਰਚ ਕਰਕੇ ਨਿਊਜ਼ੀਲੈਂਡ ਭੇਜਿਆ, ਪਤਨੀ ਨੇ ਕਰਵਾਇਆ ਡਿਪੋਰਟ , ਨੌਜਵਾਨ ਨੇ ਅਫੇਅਰ ਦੇ ਲਗਾਏ ਆਰੋਪ 
Himachal ‘ਚ ਥਾਰ ਗੱਡੀ ‘ਤੇ ਪੱਥਰ ਡਿੱਗਣ ਨਾਲ ਪੰਜਾਬ ਦੇ ਸ਼ਰਧਾਲੂ ਦੀ ਮੌਤ , ਮਣੀਮਹੇਸ਼ ਯਾਤਰਾ 'ਤੇ ਜਾ ਰਹੇ ਸਨ 4 ਦੋਸਤ
Himachal ‘ਚ ਥਾਰ ਗੱਡੀ ‘ਤੇ ਪੱਥਰ ਡਿੱਗਣ ਨਾਲ ਪੰਜਾਬ ਦੇ ਸ਼ਰਧਾਲੂ ਦੀ ਮੌਤ , ਮਣੀਮਹੇਸ਼ ਯਾਤਰਾ 'ਤੇ ਜਾ ਰਹੇ ਸਨ 4 ਦੋਸਤ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Influencer Shot Dead: ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
Big News: ਵੱਡੀ ਵਾਰਦਾਤ, ਥਾਣੇ ਦੇ ਸਾਹਮਣੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 7 ਲੋਕ ਗੰਭੀਰ ਜ਼ਖਮੀ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਵਾਰਦਾਤ, ਥਾਣੇ ਦੇ ਸਾਹਮਣੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 7 ਲੋਕ ਗੰਭੀਰ ਜ਼ਖਮੀ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
 Home Loan ਲੈਣ ਤੋਂ ਪਹਿਲਾਂ ਬੈਂਕ ਨੂੰ ਜ਼ਰੂਰ ਪੁੱਛੋ ਇਹ ਇੱਕ ਸਵਾਲ, ਸਿੱਧੇ ਬਚ ਸਕਦੇ ਹਨ 25 ਲੱਖ ਰੁਪਏ, ਜਾਣੋ ਪੂਰਾ ਹਿਸਾਬ
 Home Loan ਲੈਣ ਤੋਂ ਪਹਿਲਾਂ ਬੈਂਕ ਨੂੰ ਜ਼ਰੂਰ ਪੁੱਛੋ ਇਹ ਇੱਕ ਸਵਾਲ, ਸਿੱਧੇ ਬਚ ਸਕਦੇ ਹਨ 25 ਲੱਖ ਰੁਪਏ, ਜਾਣੋ ਪੂਰਾ ਹਿਸਾਬ
Kanwar Yatra ਤੋਂ ਵਾਪਸ ਆਉਂਦੇ ਹੀ ਸਰੀਰਕ ਸੰਬੰਧ ਬਣਾਉਣਾ ਠੀਕ ਜਾਂ ਗਲਤ? ਜਾਣੋ ਸ਼ਾਸਤਰਾਂ ਦੇ ਨਿਯਮ ਅਤੇ ਇਸ ਦੇ ਪਿੱਛੇ ਦਾ ਵੱਡਾ ਕਾਰਨ
Kanwar Yatra ਤੋਂ ਵਾਪਸ ਆਉਂਦੇ ਹੀ ਸਰੀਰਕ ਸੰਬੰਧ ਬਣਾਉਣਾ ਠੀਕ ਜਾਂ ਗਲਤ? ਜਾਣੋ ਸ਼ਾਸਤਰਾਂ ਦੇ ਨਿਯਮ ਅਤੇ ਇਸ ਦੇ ਪਿੱਛੇ ਦਾ ਵੱਡਾ ਕਾਰਨ
Love Marriage Tips : ਲਵ ਮੈਰਿਜ ਲਈ ਘਰਵਾਲੇ ਨਹੀਂ ਮੰਨ ਰਹੇ? ਇਹ 5 ਤਰੀਕੇ ਤੁਹਾਡਾ ਰਿਸ਼ਤਾ ਬਣਾ ਸਕਦੇ ਹਨ ਮਜ਼ਬੂਤ 
Love Marriage Tips : ਲਵ ਮੈਰਿਜ ਲਈ ਘਰਵਾਲੇ ਨਹੀਂ ਮੰਨ ਰਹੇ? ਇਹ 5 ਤਰੀਕੇ ਤੁਹਾਡਾ ਰਿਸ਼ਤਾ ਬਣਾ ਸਕਦੇ ਹਨ ਮਜ਼ਬੂਤ 
Ludhiana News: ਪੰਜਾਬ 'ਚ ਮੀਂਹ ਦਾ ਕਹਿਰ, ਲੁਧਿਆਣਾ 'ਚ ਧੱਸੀ ਸੜਕ, 20 ਫੁੱਟ ਡੂੰਘਾ ਟੋਆ; ਲੋਕਾਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਆਸ-ਪਾਸ ਦੀਆਂ ਇਮਾਰਤਾਂ...
ਪੰਜਾਬ 'ਚ ਮੀਂਹ ਦਾ ਕਹਿਰ, ਲੁਧਿਆਣਾ 'ਚ ਧੱਸੀ ਸੜਕ, 20 ਫੁੱਟ ਡੂੰਘਾ ਟੋਆ; ਲੋਕਾਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਆਸ-ਪਾਸ ਦੀਆਂ ਇਮਾਰਤਾਂ...
PM Kisan Yojana : ਇਸ ਦਿਨ ਆ ਸਕਦੀ ਹੈ ਅਗਲੀ ਕਿਸ਼ਤ, ਤੁਰੰਤ ਚੈੱਕ ਕਰੋ ਆਪਣਾ ਸਟੇਟਸ
PM Kisan Yojana : ਇਸ ਦਿਨ ਆ ਸਕਦੀ ਹੈ ਅਗਲੀ ਕਿਸ਼ਤ, ਤੁਰੰਤ ਚੈੱਕ ਕਰੋ ਆਪਣਾ ਸਟੇਟਸ
Punjab News: ਪੰਜਾਬ ਕਾਂਗਰਸ ਆਗੂ ਦੇ ਪੁੱਤਰ 'ਤੇ ਜਾਨਲੇਵਾ, ਹਸਪਤਾਲ ਮਿਲਣ ਪਹੁੰਚੇ ਰਾਜਾ ਵੜਿੰਗ, ਬੋਲੇ- ਬੇਰਹਿਮ ਹਮਲਾ ਕੀਤਾ, ਕਾਨੂੰਨ ਦਾ ਕੋਈ ਡਰ ਨਹੀਂ...
ਪੰਜਾਬ ਕਾਂਗਰਸ ਆਗੂ ਦੇ ਪੁੱਤਰ 'ਤੇ ਜਾਨਲੇਵਾ, ਹਸਪਤਾਲ ਮਿਲਣ ਪਹੁੰਚੇ ਰਾਜਾ ਵੜਿੰਗ, ਬੋਲੇ- ਬੇਰਹਿਮ ਹਮਲਾ ਕੀਤਾ, ਕਾਨੂੰਨ ਦਾ ਕੋਈ ਡਰ ਨਹੀਂ...
Embed widget