ਪੜਚੋਲ ਕਰੋ
Advertisement
ਨਵਜੋਤ ਸਿੱਧੂ ਨੇ ਅਕਾਲੀਆਂ ਨੂੰ ਵੰਗਾਰਿਆ
ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਨੇ ਅਕਾਲੀ ਦਲ ਵੱਲੋਂ ਉਨ੍ਹਾਂ ਦੇ ਬਤੌਰ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਮੰਦੀ ਕਾਰਗੁਜ਼ਾਰੀ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਉਨ੍ਹਾਂ 'ਤੇ ਸ਼ਬਦੀ ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀਆਂ ਦੇ ਇਲਜ਼ਾਮਾਂ ਤੇ ਧਮਕੀਆਂ ਵਿੱਚ ਕੋਈ ਦਮ ਨਹੀਂ।
ਸਿੱਧੂ ਨੇ ਟਵੀਟ ਕਰਦਿਆਂ ਕਿਹਾ ਕਿ ਨਿਸ਼ਾਨੇ ਲਾਉਣ ਦਾ ਕੀ ਫਾਇਦਾ ਜਦੋਂ ਤੁਹਾਡੇ ਰੌਂਦ ਹੀ ਚੱਲੇ ਚੁੱਕੇ ਹੋਣ ਤੇ ਗੋਲ਼ੀ ਚੱਲੇ ਹੀ ਨਾ। ਸਿੱਧੂ ਨੇ ਇਸ ਟਵੀਟ ਰਾਹੀਂ ਅਕਾਲੀ ਦਲ ਦੇ ਵਿਧਾਨ ਸਭਾ ਵਿੱਚ ਉਨ੍ਹਾਂ ਨੂੰ ਘੇਰੇ ਜਾਣ ਦੀ ਯੋਜਨਾ 'ਤੇ ਨਿਸ਼ਾਨਾ ਲਾਇਆ ਹੈ। ਅਕਾਲੀ ਦਲ ਨੇ ਵਿਧਾਨ ਸਭਾ ਵਿੱਚ ਅੰਮ੍ਰਿਤਸਰ ਦੀ ਦਰਦਨਾਕ ਰੇਲ ਦੁਰਘਟਨਾ ਦਾ ਮੁੱਦਾ ਚੁੱਕਣਾ ਸੀ ਜਿੱਥੇ ਮੰਤਰੀ ਦੀ ਪਤਨੀ ਮੁੱਖ ਮਹਿਮਾਨ ਸੀ ਅਤੇ ਟ੍ਰੇਨ ਹੇਠਾਂ ਆਉਣ ਕਾਰਨ 61 ਲੋਕਾਂ ਦੀ ਮੌਤ ਹੋ ਗਈ ਸੀ। ਸੂਤਰਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਸ਼ਹਿਰੀ ਸਥਾਨਕ ਸਰਕਾਰਾਂ ਵੱਲੋਂ ਪ੍ਰਬੰਧਨ ਕੀਤੇ ਜਾਣ ਵਾਲੇ ਬੁਨਿਆਦੀ ਢਾਂਚੇ ਦੀ ਖਸਤਾ ਹਾਲਤ ਦਾ ਮੁੱਦਾ ਵੀ ਚੁੱਕਣਾ ਸੀ, ਜੋ ਜ਼ਿਆਦਾਤਰ ਫੰਡਾਂ ਦੀ ਘਾਟ ਕਾਰਨ ਠੱਪ ਪਏ ਹਨ।No point taking aim if you are loaded with blanks, empty cartridges don’t fire 🔥 - big boast small roast !! There was nothing - No attack, the threat was flat... as flat as a pancake 🥞 Khataaak !!! #PunjabVidhanSabha @INCPunjab @PunjabGovtIndia https://t.co/qK9GJaLVjj
— Navjot Singh Sidhu (@sherryontopp) December 14, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਚੰਡੀਗੜ੍ਹ
ਕਾਰੋਬਾਰ
Advertisement