ਪੜਚੋਲ ਕਰੋ

ਅਫ਼ਗਾਨਿਸਤਾਨ ਤੇ ਤੁਰਕੀ ਦੇ ਗੰਢਿਆਂ ਨਾਲ ਵੀ ਨਹੀਂ ਮਿਲੀ ਰਾਹਤ, ਹੁਣ ਪਿਆਜ਼ ਦੋਹਰੇ ਸੈਂਕੜੇ ਵੱਲ

ਸਰਕਾਰ ਪਿਛਲੇ ਦੋ ਮਹੀਨਿਆਂ ਤੋਂ ਵੱਡੇ-ਵੱਡੇ ਦਾਅਵੇ ਕਰਦੀ ਆ ਰਹੀ ਹੈ ਪਰ ਪਿਆਜ਼ ਦੇ ਰੇਟ ਘਟਣ ਦੀ ਬਜਾਏ ਵਧਦੇ ਹੀ ਜਾ ਰਹੇ ਹਨ। ਪਿਛਲੇ ਮਹੀਨੇ ਪਿਆਜ਼ ਦਾ ਰੇਟ ਜਦੋਂ 80 ਰੁਪਏ ਕਿੱਲੋ ਹੋਇਆ ਤਾਂ ਕਾਰੋਬਾਰੀ ਮਾਹਿਰਾਂ ਦੇ ਦਾਅਵਾ ਕੀਤਾ ਸੀ ਕਿ ਇਹ ਸੈਂਕੜਾ ਜ਼ਰੂਰ ਲਾਏਗਾ। ਉਸ ਵੇਲੇ ਸਰਕਾਰ ਨੇ ਵੀ ਕਿਹਾ ਸੀ ਕਿ ਵਿਦੇਸ਼ਾਂ ਵਿੱਚ ਪਿਆਜ਼ ਦੀ ਆਮਦ ਨਾਲ ਕੀਮਤਾਂ ਘਟ ਜਾਣਗੀਆਂ। ਹੁਣ ਸੈਂਕੜਾ ਤਾਂ ਛੱਡੋ ਦੇਸ਼ ਦੇ ਕਈ ਹਿੱਸਿਆਂ ਵਿੱਚ ਪਿਆਜ਼ ਦੇ ਰੇਟ ਨੇ ਡਬਲ ਸੈਂਕੜਾ ਲਾ ਦਿੱਤਾ ਹੈ ਪਰ ਸਰਕਾਰ ਅਜੇ ਵੀ ਨਹੀਂ ਜਾਗੀ।

ਚੰਡੀਗੜ੍ਹ: ਸਰਕਾਰ ਪਿਛਲੇ ਦੋ ਮਹੀਨਿਆਂ ਤੋਂ ਵੱਡੇ-ਵੱਡੇ ਦਾਅਵੇ ਕਰਦੀ ਆ ਰਹੀ ਹੈ ਪਰ ਪਿਆਜ਼ ਦੇ ਰੇਟ ਘਟਣ ਦੀ ਬਜਾਏ ਵਧਦੇ ਹੀ ਜਾ ਰਹੇ ਹਨ। ਪਿਛਲੇ ਮਹੀਨੇ ਪਿਆਜ਼ ਦਾ ਰੇਟ ਜਦੋਂ 80 ਰੁਪਏ ਕਿੱਲੋ ਹੋਇਆ ਤਾਂ ਕਾਰੋਬਾਰੀ ਮਾਹਿਰਾਂ ਦੇ ਦਾਅਵਾ ਕੀਤਾ ਸੀ ਕਿ ਇਹ ਸੈਂਕੜਾ ਜ਼ਰੂਰ ਲਾਏਗਾ। ਉਸ ਵੇਲੇ ਸਰਕਾਰ ਨੇ ਵੀ ਕਿਹਾ ਸੀ ਕਿ ਵਿਦੇਸ਼ਾਂ ਵਿੱਚ ਪਿਆਜ਼ ਦੀ ਆਮਦ ਨਾਲ ਕੀਮਤਾਂ ਘਟ ਜਾਣਗੀਆਂ। ਹੁਣ ਸੈਂਕੜਾ ਤਾਂ ਛੱਡੋ ਦੇਸ਼ ਦੇ ਕਈ ਹਿੱਸਿਆਂ ਵਿੱਚ ਪਿਆਜ਼ ਦੇ ਰੇਟ ਨੇ ਡਬਲ ਸੈਂਕੜਾ ਲਾ ਦਿੱਤਾ ਹੈ ਪਰ ਸਰਕਾਰ ਅਜੇ ਵੀ ਨਹੀਂ ਜਾਗੀ। ਵੀਰਵਾਰ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਕਈ ਥਾਵਾਂ 'ਤੇ ਸਵਾ ਦੋ ਸੌ ਰੁਪਏ ਕਿੱਲੋ ਨੂੰ ਵੀ ਪਿਆਜ਼ ਵਿਕਿਆ ਹੈ। ਪਿਆਜ਼ ਦੀਆਂ ਵਧਦੀਆਂ ਕੀਮਤਾਂ ਤੋਂ ਆਮ ਲੋਕ ਹੀ ਨਹੀਂ ਸਗੋਂ ਹੋਟਲ ਤੇ ਢਾਬਿਆਂ ਦਾ ਕਾਰੋਬਾਰ ਕਰਨ ਵਾਲੇ ਵੀ ਪ੍ਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਮਹਿੰਗਾਈ ਕਰਕੇ ਉਹ ਖਾਣੇ ਦਾ ਭਾਅ ਵੀ ਨਹੀਂ ਵਧਾ ਸਕਦੇ ਪਰ ਪਿਆਜ਼ ਮਹਿੰਗਾ ਹੋਣ ਕਰਕੇ ਉਨ੍ਹਾਂ ਦਾ ਖਰਚਾ ਵੀ ਨਹੀਂ ਮੁੜ ਰਿਹਾ। ਪੰਜਾਬ ਵਿੱਚ ਪਿਆਜ਼ ਦਾ ਰੇਟ ਅਸਮਾਨੀ ਚੜ੍ਹਿਆ ਹੋਇਆ ਹੈ। ਪੰਜਾਬ ਦੇ ਵੱਖ-ਖੱਖ ਹਿੱਸਿਆਂ ਤੋਂ ਹਾਸਲ ਰਿਪੋਰਟਾਂ ਮੁਤਾਬਕ 110 ਤੋਂ 120 ਰੁਪਏ ਪ੍ਰਤੀ ਕਿੱਲੋ ਤੱਕ ਪਿਆਜ਼ ਵਿਕ ਰਿਹਾ ਹੈ। ਸਰਕਾਰ ਨੇ ਦਾਅਵਾ ਕੀਤਾ ਸੀ ਕਿ ਤੁਰਕੀ ਤੇ ਅਫ਼ਗਾਨਿਸਤਾਨ ਤੋਂ ਪਿਆਜ਼ ਆਉਣ ਨਾਲ ਹਾਲਾਤ ਸੁਧਰ ਜਾਣਗੇ। ਹੁਣ ਵਿਦੇਸ਼ੀ ਪਿਆਜ਼ ਆਉਣ ਮਗਰੋਂ ਵੀ ਕੀਮਤਾਂ ਹੇਠਾਂ ਨਹੀਂ ਆ ਰਹੀਆਂ। ਖਾਸ ਗੱਲ ਹੈ ਕਿ ਅਫ਼ਗਾਨਿਸਤਾਨ ਤੇ ਤੁਰਕੀ ਤੋਂ ਆ ਰਹੇ ਪਿਆਜ਼ ਦੀਆਂ ਕੀਮਤਾਂ ਦੇਸੀ ਪਿਆਜ਼ ਦੇ ਮੁਕਾਬਲੇ ਘੱਟ ਹੋਣ ਦੇ ਬਾਵਜੂਦ ਲੋਕਾਂ ਦੀ ਪਸੰਦ ਨਹੀਂ ਬਣ ਰਿਹਾ। ਵਿਦੇਸ਼ੀ ਪਿਆਜ਼ ਦਾ ਇਕ ਤਾਂ ਰੰਗ ਚਿੱਟਾ ਹੈ, ਦੂਜਾ ਉਸ ਦਾ ਆਕਾਰ ਵੱਡਾ ਹੋਣ ਕਾਰਨ ਔਰਤਾਂ ਇਸ ਨੂੰ ਖਰੀਦਣ ਤੋਂ ਪਰਹੇਜ਼ ਕਰ ਰਹੀਆਂ ਹਨ। ਨਾਸਿਕ ਤੇ ਕੋਲ੍ਹਾਪੁਰ ਤੋਂ ਆ ਰਹੇ ਦੇਸੀ ਪਿਆਜ਼ ਦਾ ਆਕਾਰ ਛੋਟਾ ਹੈ, ਜਿਸ ਕਾਰਨ ਇਹ ਵਰਤਣ ਲੱਗਿਆਂ ਵੀ ਖ਼ਰਾਬ ਨਹੀਂ ਹੁੰਦਾ। ਵਿਦੇਸ਼ਾਂ ਤੋਂ ਆ ਰਹੇ ਪਿਆਜ਼ ਦੀ ਕੀਮਤ ਦੇਸੀ ਪਿਆਜ਼ ਨਾਲੋਂ 10 ਤੋਂ 15 ਰੁਪਏ ਪ੍ਰਤੀ ਕਿੱਲੋ ਘੱਟ ਹੈ। ਥੋਕ ਵਿੱਚ ਪਿਆਜ਼ ਦਾ ਭਾਅ 80 ਤੋਂ 82 ਰੁਪਏ ਪ੍ਰਤੀ ਕਿੱਲੋ ਹੈ ਜਦਕਿ ਅਫ਼ਗਾਨਿਸਤਾਨ ਤੋਂ ਆ ਰਹੇ ਪਿਆਜ਼ ਦਾ ਭਾਅ 75 ਰੁਪਏ ਕਿੱਲੋ ਹੈ। ਪ੍ਰਚੂਨ ਵਿੱਚ ਦੇਸੀ ਪਿਆਜ਼ 100 ਰੁਪਏ ਦਾ ਅੰਕੜਾ ਪਾਰ ਕਰ ਗਿਆ ਹੈ ਤੇ ਮੁਹੱਲਿਆਂ-ਗਲੀਆਂ ਵਿੱਚ ਰੇਹੜੀਆਂ ਵਾਲੇ 110 ਤੋਂ 120 ਰੁਪਏ ਪ੍ਰਤੀ ਕਿੱਲੋ ਪਿਆਜ਼ ਵੇਚ ਰਹੇ ਹਨ। ਵਿਦੇਸ਼ੀ ਪਿਆਜ਼ 90 ਤੋਂ 95 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਪਿਆਜ਼ ਦੀ ਕੀਮਤ ਕੰਟਰੋਲ ਕਰਨ ਲਈ ਕੋਈ ਨਿਯਮ ਨਹੀਂ ਬਣਾਏ ਗਏ। ਉਹ ਸਿਰਫ਼ ਪਿਆਜ਼ ਦੀ ਜਮ੍ਹਾਂਖੋਰੀ ਹੀ ਚੈੱਕ ਕਰ ਸਕਦੇ ਹਨ। ਉਨ੍ਹਾਂ ਮੰਡੀਆਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਉਹ ਪਿਆਜ਼ ਸਟਾਕ ਕਰਨ ਵਾਲਿਆਂ ’ਤੇ ਛਾਪੇ ਮਾਰਨ। ਸਰਕਾਰ ਨੇ ਇਹ ਹਦਾਇਤ ਕੀਤੀ ਹੈ ਕਿ ਜਿਹੜਾ ਵੀ ਵਪਾਰੀ ਪਿਆਜ਼ ਸਟਾਕ ਕਰਨ ਦੇ ਮਾਮਲੇ ਵਿਚ ਦੋਸ਼ੀ ਪਾਇਆ ਗਿਆ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਟਾਪ ਹੈਡਲਾਈਨ

ਪੁਲਿਸ ਵਿਭਾਗ ਤੋਂ ਵੱਡੀ ਖ਼ਬਰ! ਭਿਆਨਕ ਹਾਦਸੇ 'ਚ ASI ਦੀ ਮੌਤ; ਮੱਚਿਆ ਹੜਕੰਪ
ਪੁਲਿਸ ਵਿਭਾਗ ਤੋਂ ਵੱਡੀ ਖ਼ਬਰ! ਭਿਆਨਕ ਹਾਦਸੇ 'ਚ ASI ਦੀ ਮੌਤ; ਮੱਚਿਆ ਹੜਕੰਪ
SAD BJP Alliance : ਅਕਾਲੀ-ਭਾਜਪਾ ਦਾ ਗਠਜੋੜ ਹੋਵੇਗਾ ਜਾਂ ਨਹੀਂ? ਕੇਂਦਰੀ ਮੰਤਰੀ ਸੀ.ਆਰ. ਪਾਟਿਲ ਨੇ ਦਿੱਤਾ ਵੱਡਾ ਬਿਆਨ!
SAD BJP Alliance : ਅਕਾਲੀ-ਭਾਜਪਾ ਦਾ ਗਠਜੋੜ ਹੋਵੇਗਾ ਜਾਂ ਨਹੀਂ? ਕੇਂਦਰੀ ਮੰਤਰੀ ਸੀ.ਆਰ. ਪਾਟਿਲ ਨੇ ਦਿੱਤਾ ਵੱਡਾ ਬਿਆਨ!
Punjab News : ਚਰਨਜੀਤ ਚੰਨੀ ਦੀ ਯਾਤਰਾ ਦੌਰਾਨ ਵਾਪਰੀ ਦੁਖਦਾਈ ਘਟਨਾ, ਬਜ਼ੁਰਗ ਦੀ ਅਚਾਨਕ ਮੌਤ
Punjab News : ਚਰਨਜੀਤ ਚੰਨੀ ਦੀ ਯਾਤਰਾ ਦੌਰਾਨ ਵਾਪਰੀ ਦੁਖਦਾਈ ਘਟਨਾ, ਬਜ਼ੁਰਗ ਦੀ ਅਚਾਨਕ ਮੌਤ
Punjab PCS ਮੇਨਜ਼ ਪ੍ਰੀਖਿਆ ਦੇ ਨਤੀਜੇ ਨੂੰ ਲੈ ਕੇ ਹਾਈਕੋਰਟ ਨੇ PPSC ਤੋਂ ਮੰਗਿਆ ਜਵਾਬ , ਕੀ ਚੋਣ ਪ੍ਰਕਿਰਿਆ 'ਤੇ ਲੱਗੇਗੀ ਰੋਕ?
Punjab PCS ਮੇਨਜ਼ ਪ੍ਰੀਖਿਆ ਦੇ ਨਤੀਜੇ ਨੂੰ ਲੈ ਕੇ ਹਾਈਕੋਰਟ ਨੇ PPSC ਤੋਂ ਮੰਗਿਆ ਜਵਾਬ , ਕੀ ਚੋਣ ਪ੍ਰਕਿਰਿਆ 'ਤੇ ਲੱਗੇਗੀ ਰੋਕ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੁਲਿਸ ਵਿਭਾਗ ਤੋਂ ਵੱਡੀ ਖ਼ਬਰ! ਭਿਆਨਕ ਹਾਦਸੇ 'ਚ ASI ਦੀ ਮੌਤ; ਮੱਚਿਆ ਹੜਕੰਪ
ਪੁਲਿਸ ਵਿਭਾਗ ਤੋਂ ਵੱਡੀ ਖ਼ਬਰ! ਭਿਆਨਕ ਹਾਦਸੇ 'ਚ ASI ਦੀ ਮੌਤ; ਮੱਚਿਆ ਹੜਕੰਪ
ਸਵੇਰੇ-ਸਵੇਰੇ 9500 ਰੁਪਏ ਸਸਤੀ ਹੋਈ ਚਾਂਦੀ, ਸੋਨਾ ਵੀ ਮੁੱਧੇ ਮੂੰਹ ਡਿੱਗਿਆ; ਜਾਣੋ ਕਿੰਨਾ ਘੱਟ ਗਿਆ ਰੇਟ
ਸਵੇਰੇ-ਸਵੇਰੇ 9500 ਰੁਪਏ ਸਸਤੀ ਹੋਈ ਚਾਂਦੀ, ਸੋਨਾ ਵੀ ਮੁੱਧੇ ਮੂੰਹ ਡਿੱਗਿਆ; ਜਾਣੋ ਕਿੰਨਾ ਘੱਟ ਗਿਆ ਰੇਟ
ਵਧਦੀ ਠੰਡ ਵਿਚਾਲੇ ਬੱਚੇ ਨੂੰ ਬਿਮਾਰ ਹੋਣ ਤੋਂ ਕਿਦਾਂ ਬਚਾਈਏ? ਅਪਣਾਓ ਆਹ ਤਰੀਕੇ, ਕਦੇ ਨਹੀਂ ਪਵੇਗਾ ਬਿਮਾਰ
ਵਧਦੀ ਠੰਡ ਵਿਚਾਲੇ ਬੱਚੇ ਨੂੰ ਬਿਮਾਰ ਹੋਣ ਤੋਂ ਕਿਦਾਂ ਬਚਾਈਏ? ਅਪਣਾਓ ਆਹ ਤਰੀਕੇ, ਕਦੇ ਨਹੀਂ ਪਵੇਗਾ ਬਿਮਾਰ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਨਵੰਬਰ 2026
Punjab Ration Card : ਪੰਜਾਬ 'ਚ 10 ਲੱਖ ਨਵੇਂ ਪਰਿਵਾਰਾਂ ਦੇ ਬਣਨਗੇ ਰਾਸ਼ਨ ਕਾਰਡ, ਬਿਨਾਂ ਸਿਫ਼ਾਰਸ਼ ਘਰ-ਘਰ ਪਹੁੰਚਾਏਗੀ ਸਰਕਾਰ
Punjab Ration Card : ਪੰਜਾਬ 'ਚ 10 ਲੱਖ ਨਵੇਂ ਪਰਿਵਾਰਾਂ ਦੇ ਬਣਨਗੇ ਰਾਸ਼ਨ ਕਾਰਡ, ਬਿਨਾਂ ਸਿਫ਼ਾਰਸ਼ ਘਰ-ਘਰ ਪਹੁੰਚਾਏਗੀ ਸਰਕਾਰ
Punjab News : ਚਰਨਜੀਤ ਚੰਨੀ ਦੀ ਯਾਤਰਾ ਦੌਰਾਨ ਵਾਪਰੀ ਦੁਖਦਾਈ ਘਟਨਾ, ਬਜ਼ੁਰਗ ਦੀ ਅਚਾਨਕ ਮੌਤ
Punjab News : ਚਰਨਜੀਤ ਚੰਨੀ ਦੀ ਯਾਤਰਾ ਦੌਰਾਨ ਵਾਪਰੀ ਦੁਖਦਾਈ ਘਟਨਾ, ਬਜ਼ੁਰਗ ਦੀ ਅਚਾਨਕ ਮੌਤ
Amritsar 'ਚ ਦੋਸਤ ਨੇ ਹੀ ਦੋਸਤ ਦਾ ਕੀਤਾ ਕਤਲ, 2 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ

Embed widget