ਪੜਚੋਲ ਕਰੋ

ਭਗਵੰਤ ਮਾਨ ਦੀ ਨਹੀਂ ਫੜੀ ਕਿਸੇ ਨੇ ਬਾਂਹ, ਹੁਣ ਕਾਂਗਰਸ ਦੇ ਵਾਰੇ-ਨਿਆਰੇ!

ਚੰਡੀਗੜ੍ਹ: ਹੁਣ ਤੱਕ ਉਮੀਦ ਸੀ ਕਿ ਲੋਕ ਸਭਾ ਚੋਣਾਂ ਵਿੱਚ ਵਿਰੋਧੀ ਧਿਰਾਂ ਇੱਕਜੁੱਟ ਹੋ ਕੇ ਸਿਆਸੀ ਸਮੀਕਰਨ ਬਦਲ ਸਕਦੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੰਕਟ ਕਰਕੇ ਇਹੀ ਆਸ ਸੀ ਕਿ ਦੂਜੇ ਦਲ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਸੱਤਾਧਾਰੀ ਕਾਂਗਰਸ ਨੂੰ ਵਖਤ ਪਾ ਸਕਦੇ ਹਨ ਪਰ ਹੁਣ ਤੱਕ ਦੇ ਸਿਆਸੀ ਘਟਨਾਕ੍ਰਮ ਤੋਂ ਅਜਿਹਾ ਨਹੀਂ ਲੱਗਾ ਰਿਹਾ। ਸ਼੍ਰੋਮਣੀ ਅਕਾਲੀ ਦਲ-ਬੀਜੇਪੀ ਗੱਠਜੋੜ ਤੇ ਕਾਂਗਰਸ ਤੋਂ ਬਾਅਦ ਆਮ ਆਦਮੀ ਪਾਰਟੀ ਹੀ ਵੱਡੀ ਧਿਰ ਹੈ ਪਰ ਅੰਦਰੂਨੀ ਪਾਟੋਧਾੜ ਕਰਕੇ ਉਹ ਪਿਛਲਾ ਇਤਿਹਾਸ ਦੁਰਹਾਉਣ ਦੇ ਕਾਬਲ ਨਹੀਂ। 'ਆਪ' ਦੂਜੀਆਂ ਧਿਰਾਂ ਨਾਲ ਰਲ ਕੇ ਟੱਕਰ ਦੇ ਸਕਦੀ ਸੀ ਪਰ ਹੈਰਾਨੀ ਦੀ ਗੱਲ ਹੈ ਕੇ ਕਿਸੇ ਵੀ ਧਿਰ ਨੇ ਉਸ ਨਾਲ ਹੱਥ ਨਹੀਂ ਮਿਲਾਇਆ। ਹੁਣ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹਿਣ ਮਗਰੋਂ ਇਕੱਲੇ ਹੀ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ। ਇਸ ਦਾ ਸਿੱਧਾ ਲਾਹਾ ਕਾਂਗਰਸ ਨੂੰ ਮਿਲਣ ਦੇ ਕਿਆਸ ਹਨ। ਦਰਅਸਲ ਸਾਲ 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਦੂਜਾ ਸਥਾਨ ਲੈ ਕੇ ਆਮ ਆਦਮੀ ਪਾਰਟੀ ਵੱਡੀ ਧਿਰ ਵਜੋਂ ਉੱਭਰੀ ਸੀ। ਬੇਸ਼ੱਕ ਉਸ ਮਗਰੋਂ ਪਾਰਟੀ ਵਿੱਚ ਫੁੱਟ ਪੈ ਗਈ ਤੇ ਸੱਤ ਵਿਧਾਇਕ ਬਾਗੀ ਹੋ ਗਏ। ਇਸ ਦੇ ਬਾਵਜੂਦ ਅਕਾਲੀ ਦਲ ਤੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੂਜੀਆਂ ਧਿਰਾਂ ਨਾਲੋਂ ਵੱਧ ਆਧਾਰ ਰੱਖਦੀ ਹੈ। ਮੰਨਿਆ ਜਾ ਰਿਹਾ ਸੀ ਕਿ ਜੇਕਰ ਆਮ ਆਦਮੀ ਪਾਰਟੀ ਹੋਰ ਧਿਰਾਂ ਨੂੰ ਇੱਕ ਮੰਚ 'ਤੇ ਇਕੱਠਾ ਕਰ ਲੈਂਦੀ ਤਾਂ ਪੰਜਾਬ ਵਿੱਚ ਸਿਆਸੀ ਸਮੀਕਰਨ ਬਦਲ ਸਕਦੇ ਹਨ। ਇਸ ਵੇਲੇ 'ਆਪ' ਤੋਂ ਵੱਖ ਹੋਏ ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ, ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ, ਬਸਪਾ, ਧਰਮਵੀਰ ਗਾਂਧੀ ਤੇ ਦੋ ਖੱਬੇਪੱਖੀ ਧਿਰਾਂ ਨੇ ਮਿਲ ਕੇ ਗੱਠਜੋੜ ਬਣਾਇਆ ਹੈ। ਬੇਸ਼ੱਕ ਗੱਠਜੋੜ ਕੋਲ ਚੰਗੇ ਅਕਸ ਵਾਲੇ ਲੀਡਰ ਹਨ ਪਰ ਵੋਟ ਬੈਂਕ ਖਿੰਡਿਆ ਹੋਣ ਕਰਕੇ ਵਿਰੋਧੀਆਂ ਨੂੰ ਟੱਕਰ ਦੇਣਾ ਸੰਭਵ ਨਹੀਂ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਬ) ਤੋਂ ਵੱਖ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੀ ਇਸ ਗੱਠਜੋੜ ਤੋਂ ਲਾਂਭੇ ਹੋ ਗਿਆ ਹੈ। ਬਰਗਾੜੀ ਮੋਰਚਾ ਦੇ ਲੀਡਰ ਵੀ ਆਪਣੇ ਤੌਰ 'ਤੇ ਚੋਣ ਲੜ ਰਹੇ ਹਨ। ਇਸ ਨਾਲ ਵੀ ਪੰਥਕ ਵੋਟ ਵੰਡੀ ਜਾਏਗੀ। ਸਿਆਸੀ ਮਾਹਿਰਾਂ ਮੁਤਾਬਕ ਜੇਕਰ ਆਮ ਆਦਮੀ ਪਾਰਟੀ ਇਨ੍ਹਾਂ ਧਿਰਾਂ ਨੂੰ ਇੱਕ ਮੰਚ 'ਤੇ ਇਕੱਠਾ ਕਰ ਲੈਂਦੀ ਤਾਂ ਸਿਆਸੀ ਸਮੀਕਰਨ ਬਦਲ ਸਕਦੇ ਸੀ। ਅਜਿਹਾ ਨਾ ਹੋਣ ਕਾਰਨ ਸੱਤਾ ਵਿਰੋਧੀ ਵੋਟ ਵੰਡੀ ਜਾਵੇਗੀ ਜਿਸ ਦਾ ਫਾਇਦਾ ਕਾਂਗਰਸ ਨੂੰ ਹੋਏਗਾ। ਹੁਣ ਤੱਕ ਆਏ ਸਰਵੇਖਣ ਵੀ ਇਹੀ ਦੱਸ਼ਦੇ ਹਨ ਕਿ ਕਾਂਗਰਸ 13 ਵਿੱਚ 11-12 ਸੀਟਾਂ 'ਤੇ ਕਬਜ਼ਾ ਕਰ ਸਕਦੀ ਹੈ।

ਟਾਪ ਹੈਡਲਾਈਨ

ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
Punjab News: ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਹਲਚਲ, ਤਿੰਨ ਜ਼ਿਲ੍ਹਿਆਂ ਨੂੰ ਮਿਲੇ ਨਵੇਂ ਇੰਚਾਰਜ, AAP ਨੇ ਇਨ੍ਹਾਂ ਆਗੂਆਂ ਸੌਂਪੀ ਅਹਿਮ ਜ਼ਿੰਮੇਵਾਰੀ... 
ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਹਲਚਲ, ਤਿੰਨ ਜ਼ਿਲ੍ਹਿਆਂ ਨੂੰ ਮਿਲੇ ਨਵੇਂ ਇੰਚਾਰਜ, AAP ਨੇ ਇਨ੍ਹਾਂ ਆਗੂਆਂ ਸੌਂਪੀ ਅਹਿਮ ਜ਼ਿੰਮੇਵਾਰੀ... 
Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਆਜ਼ਾਦੀ ਦਿਹਾੜੇ ਮੌਕੇ 2 ਵਿਅਕਤੀਆਂ ਦਾ ਗੋਲੀਆਂ ਮਾਰ ਕਤਲ, ਪਿੰਡ 'ਚ ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਆਜ਼ਾਦੀ ਦਿਹਾੜੇ ਮੌਕੇ 2 ਵਿਅਕਤੀਆਂ ਦਾ ਗੋਲੀਆਂ ਮਾਰ ਕਤਲ, ਪਿੰਡ 'ਚ ਫੈਲੀ ਦਹਿਸ਼ਤ...
Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
Embed widget