ਪੜਚੋਲ ਕਰੋ

ਫੂਲਕਾ ਦੇ ਅਸਤੀਫੇ ਨੇ ਕਾਂਗਰਸੀ ਮੰਤਰੀਆਂ ਨੂੰ ਕਸੂਤਾ ਫਸਾਇਆ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕ ਐਚਐਸ ਫੂਲਕਾ ਨੇ ਬੇਅਦਬੀ ਕਾਂਢ 'ਤੇ ਢੁਕਵੀਂ ਕਾਰਵਾਈ ਨਾ ਹੋਣ ਦੇ ਰੋਸ ਵਿੱਚ ਅਸਤੀਫਾ ਦੇ ਕੇ ਕਾਂਗਰਸੀ ਮੰਤਰੀਆਂ ਨੂੰ ਕਸੂਤਾ ਫਸਾ ਦਿੱਤਾ ਹੈ। ਉਨ੍ਹਾਂ ਦੇ ਅਸਤੀਫੇ ਮਗਰੋਂ ਸਵਾਲ ਉੱਠਣ ਲੱਗਾ ਹੈ ਕਿ ਕੀ ਹੁਣ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਵੀ ਅਸਤੀਫ਼ੇ ਦੇਣ ਦੇਣਗੇ।   ਇਹ ਸਵਾਲ ਇਸ ਕਰਕੇ ਉੱਠ ਰਿਹਾ ਹੈ ਕਿਉਂਕਿ ਇਨ੍ਹਾਂ ਕਾਂਗਰਸੀ ਲੀਡਰਾਂ ਨੇ ਵਿਧਾਨ ਸਭਾ ਵਿੱਚ ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਬੜੀਆਂ ਭਾਵੁਕ ਤਕਰੀਰਾਂ ਕਰਕੇ ਆਪਣੀ ਹੀ ਸਰਕਾਰ ਕੋਲੋਂ ਸਮਾਂਬੱਧ ਕਾਰਵਾਈ ਦੀ ਮੰਗ ਕੀਤੀ ਸੀ। ਹੁਣ ਆਮ ਆਦਮੀ ਪਾਰਟੀ ਨੇ ਸਵਾਲ ਉਠਾਇਆ ਹੈ ਕਿ ਇੰਨਾ ਸਮਾਂ ਗੁਜ਼ਰ ਜਾਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ। ਇਸ ਦੇ ਰੋਸ ਵਜੋਂ ਫੂਲਕਾ ਨੇ ਅਸਤੀਫਾ ਦੇ ਦਿੱਤਾ ਹੈ ਤੇ ਕੀ ਹੁਣ ਕਾਂਗਰਸੀ ਮੰਤਰੀ ਵੀ ਜ਼ਮੀਰ ਦੀ ਆਵਾਜ਼ ਸੁਣ ਕੇ ਅਸਤੀਫਾ ਦੇਣਗੇ। ‘ਆਪ’ ਦੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ’ਚ ਅਸਫ਼ਲ ਰਹੇ ਕਾਂਗਰਸ ਦੇ ਪੰਜ ਮੰਤਰੀ ਅਸਤੀਫਾ ਦੇਣ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਗੇ ਸਦਨ ਵਿੱਚ ‘ਝੋਲੀਆਂ’ ਅੱਡ ਕੇ ਵਾਸਤੇ ਪਾ ਰਹੇ ਸਨ। ਉਨ੍ਹਾਂ ਕਿਹਾ ਕਿ ‘ਆਪ’ ਦੇ ਸੀਨੀਅਰ ਆਗੂ ਤੇ ਵਿਧਾਇਕ ਐਚਐਸ. ਫੂਲਕਾ ਨੇ ਆਪਣਾ ਵਚਨ ਨਿਭਾਉਂਦਿਆਂ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹੁਣ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਵੀ ਅਸਤੀਫ਼ੇ ਦੇਣ ਦੀ ਹਿੰਮਤ ਦਿਖਾਉਣ। ਉਨ੍ਹਾਂ ਸਪਸ਼ਟ ਕੀਤਾ ਕਿ ਐਡਵੋਕੇਟ ਫੂਲਕਾ ਨੇ ਬਾਦਲਾਂ, ਸੁਮੇਧ ਸਿੰਘ ਸੈਣੀ ਤੇ ਹੋਰਾਂ ਵਿਰੁੱਧ ਕੈਪਟਨ ਸਰਕਾਰ ਵੱਲੋਂ ਕੋਈ ਵੀ ਕਾਰਵਾਈ ਨਾ ਕੀਤੇ ਜਾਣ ’ਤੇ ਪੰਜੇ ਕਾਂਗਰਸੀ ਮੰਤਰੀਆਂ ਤੋਂ ਰੋਸ ਵਜੋਂ ਇਕੱਲਿਆਂ ਅਸਤੀਫ਼ਾ ਨਹੀਂ ਮੰਗਿਆ ਸੀ, ਸਗੋਂ ਉਨ੍ਹਾਂ ਨਾਲ ਖ਼ੁਦ ਵੀ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ ਤਾਂ ਜੋ ਕੈਪਟਨ ਉੱਪਰ ਬਾਦਲਾਂ ਤੇ ਹੋਰਾਂ ਖ਼ਿਲਾਫ਼ ਕਾਰਵਾਈ ਲਈ ਦਬਾਅ ਬਣਾਇਆ ਜਾ ਸਕੇ।

ਟਾਪ ਹੈਡਲਾਈਨ

Ferozepur 'ਚ ਕੱਪੜਿਆਂ ਦੇ ਸ਼ੋਅਰੂਮ 'ਤੇ ਦਿਨ ਦਿਹਾੜੇ ਫਾਇਰਿੰਗ, ਬਾਈਕ ਸਵਾਰ 2 ਨਕਾਬਪੋਸ਼ ਗੋਲੀਆਂ ਚਲਾ ਕੇ ਫਰਾਰ 
Ferozepur 'ਚ ਕੱਪੜਿਆਂ ਦੇ ਸ਼ੋਅਰੂਮ 'ਤੇ ਦਿਨ ਦਿਹਾੜੇ ਫਾਇਰਿੰਗ, ਬਾਈਕ ਸਵਾਰ 2 ਨਕਾਬਪੋਸ਼ ਗੋਲੀਆਂ ਚਲਾ ਕੇ ਫਰਾਰ 
Palwal 'ਚ ਟਰੈਕਟਰ ਨੇ 2 ਮਾਸੂਮ ਬੱਚਿਆਂ ਨੂੰ ਕੁਚਲਿਆ, ਦੋਵਾਂ ਦੀ ਮੌਤ, ਖੇਤਾਂ 'ਚ ਖਾਣਾ ਦੇਣ ਜਾ ਰਹੇ ਸਨ 
Palwal 'ਚ ਟਰੈਕਟਰ ਨੇ 2 ਮਾਸੂਮ ਬੱਚਿਆਂ ਨੂੰ ਕੁਚਲਿਆ, ਦੋਵਾਂ ਦੀ ਮੌਤ, ਖੇਤਾਂ 'ਚ ਖਾਣਾ ਦੇਣ ਜਾ ਰਹੇ ਸਨ 
Sukhbir Singh Badal ਹੋਣਗੇ ਗ੍ਰਿਫ਼ਤਾਰ ? 11 ਸਾਲ ਪੁਰਾਣੇ ਮਾਮਲੇ 'ਚ SIT ਦੇ ਨੋਟਿਸ ਤੋਂ ਬਾਅਦ ਉੱਠੇ ਸਵਾਲ
Sukhbir Singh Badal ਹੋਣਗੇ ਗ੍ਰਿਫ਼ਤਾਰ ? 11 ਸਾਲ ਪੁਰਾਣੇ ਮਾਮਲੇ 'ਚ SIT ਦੇ ਨੋਟਿਸ ਤੋਂ ਬਾਅਦ ਉੱਠੇ ਸਵਾਲ
 Kapurthala 'ਚ ਕੱਪੜਿਆਂ 'ਤੇ ਪਾਣੀ ਦੇ ਛਿੱਟੇ ਪੈਣ ਦੇ ਵਿਵਾਦ 'ਚ ਨੌਜਵਾਨ ਦਾ ਕਤਲ, 4 ਖ਼ਿਲਾਫ਼ ਨਾਮਜ਼ਦ FIR
 Kapurthala 'ਚ ਕੱਪੜਿਆਂ 'ਤੇ ਪਾਣੀ ਦੇ ਛਿੱਟੇ ਪੈਣ ਦੇ ਵਿਵਾਦ 'ਚ ਨੌਜਵਾਨ ਦਾ ਕਤਲ, 4 ਖ਼ਿਲਾਫ਼ ਨਾਮਜ਼ਦ FIR

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Kapurthala 'ਚ ਕੱਪੜਿਆਂ 'ਤੇ ਪਾਣੀ ਦੇ ਛਿੱਟੇ ਪੈਣ ਦੇ ਵਿਵਾਦ 'ਚ ਨੌਜਵਾਨ ਦਾ ਕਤਲ, 4 ਖ਼ਿਲਾਫ਼ ਨਾਮਜ਼ਦ FIR
 Kapurthala 'ਚ ਕੱਪੜਿਆਂ 'ਤੇ ਪਾਣੀ ਦੇ ਛਿੱਟੇ ਪੈਣ ਦੇ ਵਿਵਾਦ 'ਚ ਨੌਜਵਾਨ ਦਾ ਕਤਲ, 4 ਖ਼ਿਲਾਫ਼ ਨਾਮਜ਼ਦ FIR
Old SBI Passbook : ਘਰ ਦੀ ਸਫਾਈ ਦੌਰਾਨ ਮਿਲੀ SBI ਦੀ 20 ਸਾਲ ਪੁਰਾਣੀ ਪਾਸਬੁੱਕ, ਖਾਤੇ ਦੀ ਰਕਮ ਵੇਖ ਕੇ ਪਰਿਵਾਰ ਰਹਿ ਗਿਆ ਹੈਰਾਨ
Old SBI Passbook : ਘਰ ਦੀ ਸਫਾਈ ਦੌਰਾਨ ਮਿਲੀ SBI ਦੀ 20 ਸਾਲ ਪੁਰਾਣੀ ਪਾਸਬੁੱਕ, ਖਾਤੇ ਦੀ ਰਕਮ ਵੇਖ ਕੇ ਪਰਿਵਾਰ ਰਹਿ ਗਿਆ ਹੈਰਾਨ
DRDO ਦਾ ਵੱਡਾ ਕਾਰਨਾਮਾ! ਕੁਆਂਟਮ ਨੈੱਟਵਰਕ ਨਾਲ ਹੋਵੇਗੀ ਭਾਰਤੀ ਫੌਜ ਦੀ ਅਭੇਦ ਸੁਰੱਖਿਆ
DRDO ਦਾ ਵੱਡਾ ਕਾਰਨਾਮਾ! ਕੁਆਂਟਮ ਨੈੱਟਵਰਕ ਨਾਲ ਹੋਵੇਗੀ ਭਾਰਤੀ ਫੌਜ ਦੀ ਅਭੇਦ ਸੁਰੱਖਿਆ
Punjab News: ਪੰਜਾਬ ਤੋਂ ਬੁਰੀ ਖਬਰ, 'ਆਮ ਆਦਮੀ ਪਾਰਟੀ' ਦੇ ਵਿਧਾਇਕ ਦਾ ਐਕਸੀਡੈਂਟ; ਜਾਣੋ ਹਾਦਸੇ ਦਾ ਕਿਵੇਂ ਸ਼ਿਕਾਰ ਹੋਏ?
ਪੰਜਾਬ ਤੋਂ ਬੁਰੀ ਖਬਰ, 'ਆਮ ਆਦਮੀ ਪਾਰਟੀ' ਦੇ ਵਿਧਾਇਕ ਦਾ ਐਕਸੀਡੈਂਟ; ਜਾਣੋ ਹਾਦਸੇ ਦਾ ਕਿਵੇਂ ਸ਼ਿਕਾਰ ਹੋਏ?
ਕੈਨੇਡਾ ਦੀ ਜੰਗਲੀ ਅੱਗ ਦਾ ਜ਼ਹਿਰੀਲਾ ਧੂੰਆਂ ਅਮਰੀਕਾ ਤੱਕ, ਜਾਣੋ ਕਿਵੇਂ ਪਹੁੰਚਿਆ?
ਕੈਨੇਡਾ ਦੀ ਜੰਗਲੀ ਅੱਗ ਦਾ ਜ਼ਹਿਰੀਲਾ ਧੂੰਆਂ ਅਮਰੀਕਾ ਤੱਕ, ਜਾਣੋ ਕਿਵੇਂ ਪਹੁੰਚਿਆ?
Instagram Copyright Strike : ਕੀ ਜਾਅਲੀ ਕਾਪੀਰਾਈਟ ਸ਼ਿਕਾਇਤ ਮਿਲਣ 'ਤੇ ਵੀ ਬੰਦ ਹੋ ਰਿਹਾ ਹੈ ਇੰਸਟਾਗ੍ਰਾਮ ਅਕਾਊਂਟ? ਜਾਣੋ ਪੂਰਾ ਸੱਚ
Instagram Copyright Strike : ਕੀ ਜਾਅਲੀ ਕਾਪੀਰਾਈਟ ਸ਼ਿਕਾਇਤ ਮਿਲਣ 'ਤੇ ਵੀ ਬੰਦ ਹੋ ਰਿਹਾ ਹੈ ਇੰਸਟਾਗ੍ਰਾਮ ਅਕਾਊਂਟ? ਜਾਣੋ ਪੂਰਾ ਸੱਚ
Punjabi Actress Death: ਪੰਜਾਬੀ ਅਦਾਕਾਰਾ ਦੇ ਮੌਤ ਦੀ ਫੈਲੀ ਖਬਰ, ਪ੍ਰਸ਼ੰਸਕਾਂ ਦੀ ਵਧੀ ਚਿੰਤਾ! ਜਾਣੋ ਕੀ ਹੈ ਸੱਚਾਈ?
ਪੰਜਾਬੀ ਅਦਾਕਾਰਾ ਦੇ ਮੌਤ ਦੀ ਫੈਲੀ ਖਬਰ, ਪ੍ਰਸ਼ੰਸਕਾਂ ਦੀ ਵਧੀ ਚਿੰਤਾ! ਜਾਣੋ ਕੀ ਹੈ ਸੱਚਾਈ?
Elon Musk ਹੈਰਾਨ ਰਹਿ ਜਾਣਗੇ ਜਦੋਂ ਇਹ ਚੀਨੀ ਸਮਾਰਟਫੋਨ ਨਿਰਮਾਤਾ AI ਰੋਬੋਟ ਲਾਂਚ ਕਰੇਗਾ।
Elon Musk ਹੈਰਾਨ ਰਹਿ ਜਾਣਗੇ ਜਦੋਂ ਇਹ ਚੀਨੀ ਸਮਾਰਟਫੋਨ ਨਿਰਮਾਤਾ AI ਰੋਬੋਟ ਲਾਂਚ ਕਰੇਗਾ।
Embed widget