ਪੜਚੋਲ ਕਰੋ

ਆਖਰ ਬਠਿੰਡਾ ਪਹੁੰਚ ਹੀ ਗਏ ਨਵਜੋਤ ਸਿੱਧੂ, ਬਾਦਲਾਂ ਦੇ ਗੜ੍ਹ 'ਚ 10 ਰੈਲੀਆਂ ਦਾ ਐਲਾਨ

ਪੰਜਾਬ ਦੀ ਲੀਡਰਸ਼ਿਪ ਤੋਂ ਨਰਾਜ਼ ਕੈਬਨਿਟ ਮੰਤਰੀ ਨਵਜੋਤ ਸਿੱਧੂ ਆਖਰ ਅੱਜ ਪ੍ਰਚਾਰ ਲਈ ਮੁੱਖ ਵਿਰੋਧੀ ਬਾਦਲਾਂ ਦੇ ਗੜ੍ਹ ਵਿੱਚ ਪਹੁੰਚ ਹੀ ਗਏ। ਸਿੱਧੂ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨਾਲ ਬਠਿੰਡਾ ਰੈਲੀ ਵਿੱਚ ਆਏ। ਇੱਥੇ ਉਨ੍ਹਾਂ ਐਲਾਨ ਕੀਤਾ ਕਿ 17 ਮਈ ਨੂੰ ਬਠਿੰਡਾ 'ਚ ਹੀ ਰਾਜਾ ਵੜਿੰਗ ਲਈ ਰੈਲੀਆਂ ਕਰਨਗੇ। ਸਿੱਧੂ ਨੇ ਕਿਹਾ ਕਿ ਰਾਜਾ ਵੜਿੰਗ ਕਹੇ ਤਾਂ 10 ਰੈਲੀਆਂ ਕਰ ਦੇਣਗੇ। ਬਠਿੰਡਾ ਰੈਲੀ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਸਨ।

ਚੰਡੀਗੜ੍ਹ: ਪੰਜਾਬ ਦੀ ਲੀਡਰਸ਼ਿਪ ਤੋਂ ਨਰਾਜ਼ ਕੈਬਨਿਟ ਮੰਤਰੀ ਨਵਜੋਤ ਸਿੱਧੂ ਆਖਰ ਅੱਜ ਪ੍ਰਚਾਰ ਲਈ ਮੁੱਖ ਵਿਰੋਧੀ ਬਾਦਲਾਂ ਦੇ ਗੜ੍ਹ ਵਿੱਚ ਪਹੁੰਚ ਹੀ ਗਏ। ਸਿੱਧੂ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨਾਲ ਬਠਿੰਡਾ ਰੈਲੀ ਵਿੱਚ ਆਏ। ਇੱਥੇ ਉਨ੍ਹਾਂ ਐਲਾਨ ਕੀਤਾ ਕਿ 17 ਮਈ ਨੂੰ ਬਠਿੰਡਾ 'ਚ ਹੀ ਰਾਜਾ ਵੜਿੰਗ ਲਈ ਰੈਲੀਆਂ ਕਰਨਗੇ। ਸਿੱਧੂ ਨੇ ਕਿਹਾ ਕਿ ਰਾਜਾ ਵੜਿੰਗ ਕਹੇ ਤਾਂ 10 ਰੈਲੀਆਂ ਕਰ ਦੇਣਗੇ। ਬਠਿੰਡਾ ਰੈਲੀ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਸਨ। ਯਾਦ ਰਹੇ ਨਵਜੋਤ ਸਿੱਧੀ ਆਪਣੀ ਪਤਨੀ ਨੂੰ ਚੰਡੀਗੜ੍ਹ ਤੋਂ ਟਿਕਟ ਨਾ ਮਿਲਣ ਕਰਕੇ ਖਫਾ ਸੀ। ਉਨ੍ਹਾਂ ਦੀ ਪਤਨੀ ਨੇ ਸਪਸ਼ਟ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਦੇ ਵਿਰੋਧ ਕਰਕੇ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ। ਇਸ ਕਰਕੇ ਸਿੱਧੂ ਨੇ ਪੰਜਾਬ ਦੀ ਬਜਾਏ ਦੇਸ਼ ਦੇ ਹੋਰ ਸੂਬਿਆਂ ਵਿੱਚ ਹੀ ਚੋਣ ਪ੍ਰਚਾਰ ਕੀਤਾ। ਸਿੱਧੂ ਦੇ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ ਕੁਝ ਉਮੀਦਵਾਰਾਂ ਨੇ ਸਿੱਧੇ ਜਾਂ ਅਸਿੱਧੇ ਤੌਰ ’ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੂੰ ਚੋਣ ਪ੍ਰਚਾਰ ਕਰਨ ਲਈ ਬੇਨਤੀ ਜ਼ਰੂਰ ਕੀਤੀ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਵੱਲੋਂ ਚੋਣ ਪ੍ਰਚਾਰ ਲਈ ਕੋਈ ਸੱਦਾ ਨਹੀਂ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਸੰਗਰੂਰ, ਬਠਿੰਡਾ, ਪਟਿਆਲਾ, ਫ਼ਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਹੋਰਨਾਂ ਕਈ ਹਲਕਿਆਂ ਦੇ ਸਥਾਨਕ ਆਗੂਆਂ ਅਤੇ ਵਿਧਾਇਕਾਂ ਇੱਥੋਂ ਤੱਕ ਕਿ ਕਈ ਉਮੀਦਵਾਰਾਂ ਨੇ ਨਵਜੋਤ ਸਿੰਘ ਸਿੱਧੂ ਤੋਂ ਚੋਣ ਪ੍ਰਚਾਰ ਕਰਾਉਣ ਦੀ ਮੰਗ ਰੱਖੀ ਸੀ, ਜੋ ਪ੍ਰਵਾਨ ਨਹੀਂ ਚੜ੍ਹੀ। ਯਾਦ ਰਹੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਕੁਝ ਦਿਨ ਬਠਿੰਡਾ ਤੇ ਖਡੂਰ ਸਾਹਿਬ ਸੰਸਦੀ ਹਲਕਿਆਂ ਵਿੱਚ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ’ਚ ਪ੍ਰਚਾਰ ਕੀਤਾ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਸਬੰਧ ਸੁਖਾਵੇਂ ਨਹੀਂ ਹਨ। ਮੋਗਾ ਰੈਲੀ ਤੋਂ ਬਾਅਦ ਦੋਹਾਂ ਦਰਮਿਆਨ ਦੂਰੀਆਂ ਵਧ ਗਈਆਂ ਹਨ।

ਟਾਪ ਹੈਡਲਾਈਨ

ਪੰਜਾਬ 'ਚ ਔਰਤਾਂ 1 ਹਜ਼ਾਰ ਰੁਪਏ ਸਕੀਮ ਫਰਾਡ ਤੋਂ ਬਚੋ, 1 ਰੁਪਏ ਦਾ ਮੈਸੇਜ ਨਾ ਆਉਣ 'ਤੇ ਅਧਾਰ-ਪੈਨ ਮੰਗ ਰਹੇ ਠੱਗ
ਪੰਜਾਬ 'ਚ ਔਰਤਾਂ 1 ਹਜ਼ਾਰ ਰੁਪਏ ਸਕੀਮ ਫਰਾਡ ਤੋਂ ਬਚੋ, 1 ਰੁਪਏ ਦਾ ਮੈਸੇਜ ਨਾ ਆਉਣ 'ਤੇ ਅਧਾਰ-ਪੈਨ ਮੰਗ ਰਹੇ ਠੱਗ
ਕੈਨੇਡਾ 'ਚ ਟਰੱਕ ਚਲਾਉਣ ਵਾਲਿਆਂ ਲਈ ਵੱਡੀ ਖ਼ਬਰ, 1 ਤਰੀਕ ਤੋਂ ਬਦਲ ਜਾਣਗੇ ਆਹ ਨਿਯਮ; ਹੋਵੇਗੀ ਸਖ਼ਤੀ
ਕੈਨੇਡਾ 'ਚ ਟਰੱਕ ਚਲਾਉਣ ਵਾਲਿਆਂ ਲਈ ਵੱਡੀ ਖ਼ਬਰ, 1 ਤਰੀਕ ਤੋਂ ਬਦਲ ਜਾਣਗੇ ਆਹ ਨਿਯਮ; ਹੋਵੇਗੀ ਸਖ਼ਤੀ
ਅੰਮ੍ਰਿਤਸਰ ਦੇ ਨੌਜਵਾਨ ਦੀ ਸਲੋਵਾਕੀਆ 'ਚ ਪਾਣੀ 'ਚ ਡੁੱਬਣ ਨਾਲ ਮੌਤ, ਰੋਜ਼ੀ-ਰੋਟੀ ਕਮਾਉਣ ਗਿਆ ਸੀ; ਪਰਿਵਾਰ ਦਾ ਰੋ-ਰੋ ਕੇ ਬੂਰਾ ਹਾਲ
ਅੰਮ੍ਰਿਤਸਰ ਦੇ ਨੌਜਵਾਨ ਦੀ ਸਲੋਵਾਕੀਆ 'ਚ ਪਾਣੀ 'ਚ ਡੁੱਬਣ ਨਾਲ ਮੌਤ, ਰੋਜ਼ੀ-ਰੋਟੀ ਕਮਾਉਣ ਗਿਆ ਸੀ; ਪਰਿਵਾਰ ਦਾ ਰੋ-ਰੋ ਕੇ ਬੂਰਾ ਹਾਲ
ਪੰਜਾਬ ਦੇ 14 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹੇਗੀ ਗਰਮੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 14 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹੇਗੀ ਗਰਮੀ; ਜਾਣੋ ਅਗਲੇ ਦਿਨਾਂ ਦਾ ਹਾਲ

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੰਮ੍ਰਿਤਸਰ ਦੇ ਨੌਜਵਾਨ ਦੀ ਸਲੋਵਾਕੀਆ 'ਚ ਪਾਣੀ 'ਚ ਡੁੱਬਣ ਨਾਲ ਮੌਤ, ਰੋਜ਼ੀ-ਰੋਟੀ ਕਮਾਉਣ ਗਿਆ ਸੀ; ਪਰਿਵਾਰ ਦਾ ਰੋ-ਰੋ ਕੇ ਬੂਰਾ ਹਾਲ
ਅੰਮ੍ਰਿਤਸਰ ਦੇ ਨੌਜਵਾਨ ਦੀ ਸਲੋਵਾਕੀਆ 'ਚ ਪਾਣੀ 'ਚ ਡੁੱਬਣ ਨਾਲ ਮੌਤ, ਰੋਜ਼ੀ-ਰੋਟੀ ਕਮਾਉਣ ਗਿਆ ਸੀ; ਪਰਿਵਾਰ ਦਾ ਰੋ-ਰੋ ਕੇ ਬੂਰਾ ਹਾਲ
ਪੰਜਾਬ ਦੇ 14 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹੇਗੀ ਗਰਮੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 14 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹੇਗੀ ਗਰਮੀ; ਜਾਣੋ ਅਗਲੇ ਦਿਨਾਂ ਦਾ ਹਾਲ
ਲੁਧਿਆਣਾ 'ਚ ਚੱਲੀਆਂ ਤਾੜਤਾੜ ਗੋਲੀਆਂ, ਇਨੋਵਾ ਗੱਡੀ 'ਚ ਪਾ ਕੇ ਨੌਜਵਾਨ ਨੂੰ ਕੀਤਾ ਕਿਡਨੈਪ, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਚੱਲੀਆਂ ਤਾੜਤਾੜ ਗੋਲੀਆਂ, ਇਨੋਵਾ ਗੱਡੀ 'ਚ ਪਾ ਕੇ ਨੌਜਵਾਨ ਨੂੰ ਕੀਤਾ ਕਿਡਨੈਪ, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਵੱਡਾ ਧਮਾਕਾ, ਸਿਆਸੀ ਪਾਰਟੀਆਂ ਨੇ ਗਾਇਕਾਂ 'ਤੇ ਖੇਡਿਆ ਦਾਅ; ਜਾਣੋ 'ਆਪ' ਅਤੇ 'ਭਾਜਪਾ' ਨੇ ਚੋਣ ਮੈਦਾਨ 'ਚ ਕਿੰਨਾ ਸ਼ਖਸੀਅਤਾਂ ਨੂੰ ਉਤਾਰਿਆ...
ਪੰਜਾਬ ਚੋਣਾਂ ਤੋਂ ਪਹਿਲਾਂ ਵੱਡਾ ਧਮਾਕਾ, ਸਿਆਸੀ ਪਾਰਟੀਆਂ ਨੇ ਗਾਇਕਾਂ 'ਤੇ ਖੇਡਿਆ ਦਾਅ; ਜਾਣੋ 'ਆਪ' ਅਤੇ 'ਭਾਜਪਾ' ਨੇ ਚੋਣ ਮੈਦਾਨ 'ਚ ਕਿੰਨਾ ਸ਼ਖਸੀਅਤਾਂ ਨੂੰ ਉਤਾਰਿਆ...
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 29 ਜੂਨ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 29 ਜੂਨ 2026
ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਿੱਖ ਮੰਤਰੀਆਂ ਤੇ ਵਿਧਾਇਕਾਂ ਦੀ ਪੇਸ਼ੀ, AAP ਦੇ ਮੰਤਰੀ ਤੇ MLA ਲਿਖਤੀ ਜਵਾਬ ਸੌਂਪਣਗੇ
ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਿੱਖ ਮੰਤਰੀਆਂ ਤੇ ਵਿਧਾਇਕਾਂ ਦੀ ਪੇਸ਼ੀ, AAP ਦੇ ਮੰਤਰੀ ਤੇ MLA ਲਿਖਤੀ ਜਵਾਬ ਸੌਂਪਣਗੇ
Punjab News: ਪੰਜਾਬ ਸਿਆਸਤ 'ਚ ਵੱਡੀ ਹਲਚਲ, ਅਕਾਲ ਤਖ਼ਤ ਦੇ ਸਾਹਮਣੇ ਪੇਸ਼ੀ ਤੋਂ ਪਹਿਲਾਂ AAP ਵਿਧਾਇਕਾਂ ਨਾਲ CM Mann ਬੈਠਕ ਕਰਨਗੇ; ਫਿਰ ਮੀਡੀਆ ਨਾਲ ਹੋਣਗੇ ਰੂ-ਬ-ਰੂ...
ਪੰਜਾਬ ਸਿਆਸਤ 'ਚ ਵੱਡੀ ਹਲਚਲ, ਅਕਾਲ ਤਖ਼ਤ ਦੇ ਸਾਹਮਣੇ ਪੇਸ਼ੀ ਤੋਂ ਪਹਿਲਾਂ AAP ਵਿਧਾਇਕਾਂ ਨਾਲ CM Mann ਬੈਠਕ ਕਰਨਗੇ; ਫਿਰ ਮੀਡੀਆ ਨਾਲ ਹੋਣਗੇ ਰੂ-ਬ-ਰੂ...
LPG e-KYC ਤੋਂ ਲੈਕੇ ITR ਤੱਕ, 2 ਦਿਨ ਬਾਅਦ ਬਦਲ ਰਹੇ ਆਹ ਨਿਯਮ, 30 ਜੂਨ ਤੋਂ ਪਹਿਲਾਂ ਨਿਪਟਾ ਲਓ ਆਹ ਜ਼ਰੂਰੀ ਕੰਮ
LPG e-KYC ਤੋਂ ਲੈਕੇ ITR ਤੱਕ, 2 ਦਿਨ ਬਾਅਦ ਬਦਲ ਰਹੇ ਆਹ ਨਿਯਮ, 30 ਜੂਨ ਤੋਂ ਪਹਿਲਾਂ ਨਿਪਟਾ ਲਓ ਆਹ ਜ਼ਰੂਰੀ ਕੰਮ
Embed widget