ਪੜਚੋਲ ਕਰੋ

ਸੁਖਬੀਰ ਬਾਦਲ ਦਾ ਵੱਡਾ ਦਾਅ, ਹੁਣ ਢੀਂਡਸਾ ਲਈ ਨਹੀਂ ਅਕਾਲੀ ਦਲ 'ਚ ਕੋਈ ਥਾਂ!

ਸੀਨੀਅਰ ਲੀਡਰ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦਾ ਸ਼੍ਰੋਮਣੀ ਅਕਾਲੀ ਦਲ (ਬ) ਨਾਲੋਂ ਤੋੜ-ਵਿਛੋੜਾ ਤੈਅ ਹੈ। ਢੀਂਡਸਾ ਦੇ ਬੇਬਾਕ ਖੁਲਾਸਿਆਂ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਜਿਸ ਤਰੀਕੇ ਨਾਲ ਆਪਣੀ ਪੂਰੀ ਫੌਜ ਉਨ੍ਹਾਂ ਖਿਲਾਫ ਉਤਾਰ ਦਿੱਤੀ ਹੈ, ਉਸ ਤੋਂ ਤੈਅ ਹੈ ਕਿ ਢੀਂਡਸਾ ਨੂੰ ਹੁਣ ਕੋਈ ਪਾਸਾ ਕਰਨਾ ਹੀ ਪਵੇਗਾ।

ਚੰਡੀਗੜ੍ਹ: ਸੀਨੀਅਰ ਲੀਡਰ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦਾ ਸ਼੍ਰੋਮਣੀ ਅਕਾਲੀ ਦਲ (ਬ) ਨਾਲੋਂ ਤੋੜ-ਵਿਛੋੜਾ ਤੈਅ ਹੈ। ਢੀਂਡਸਾ ਦੇ ਬੇਬਾਕ ਖੁਲਾਸਿਆਂ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਜਿਸ ਤਰੀਕੇ ਨਾਲ ਆਪਣੀ ਪੂਰੀ ਫੌਜ ਉਨ੍ਹਾਂ ਖਿਲਾਫ ਉਤਾਰ ਦਿੱਤੀ ਹੈ, ਉਸ ਤੋਂ ਤੈਅ ਹੈ ਕਿ ਢੀਂਡਸਾ ਨੂੰ ਹੁਣ ਕੋਈ ਪਾਸਾ ਕਰਨਾ ਹੀ ਪਵੇਗਾ। ਦਰਅਸਲ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਦਾ ਨਹੀਂ ਬਲਕਿ ਬਾਦਲ ਪਰਿਵਾਰ ਦਾ ਵਿਰੋਧ ਕਰ ਰਹੇ ਹਨ। ਉਧਰ, ਬਾਦਲ ਪਰਿਵਾਰ ਨੇ ਵੀ ਢੀਂਡਸਾ ਦੀ ਰਣਨੀਤੀ ਆਪਣਾਉਂਦਿਆਂ ਖੁਦ ਵਾਰ ਕਰਨ ਦੀ ਬਜਾਏ ਅਕਾਲੀ ਲੀਡਰਾਂ ਨੂੰ ਹੀ ਉਨ੍ਹਾਂ ਦੇ ਖਿਲਾਫ ਕੀਤਾ ਹੈ। ਢੀਂਡਸਾ ਨੂੰ ਉਨ੍ਹਾਂ ਦੇ ਜੱਦੀ ਜ਼ਿਲ੍ਹਿਆਂ ਵਿੱਚ ਘੇਰਨ ਦੀ ਰਣਨੀਤੀ ਤਹਿਤ ਅਕਾਲੀ ਲੀਡਰਸ਼ਿਪ ਨੇ ਵੱਡਾ ਪੱਤਾ ਖੇਡਿਆ। ਇੱਥੇ ਵੀਰਵਾਰ ਨੂੰ ਦੋਵਾਂ ਜ਼ਿਲ੍ਹਿਆਂ ਦੀ ਸੀਨੀਅਰ ਲੀਡਰਸ਼ਿਪ ਨੇ ਢੀਂਡਸਾ ਖ਼ਿਲਾਫ਼ ਤਿੱਖੇ ਸ਼ਬਦੀ ਹਮਲੇ ਕੀਤੇ। ਦਿਲਚਸਪ ਹੈ ਕਿ ਢੀਂਡਸ ਵੱਲੋਂ ਵਰਕਰਾਂ ਦਾ ਇਕੱਠ ਕਰਨ ਤੋਂ ਇੱਕ ਦਿਨ ਹੀ ਬਾਅਦ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਨਾਲ ਸਬੰਧਤ ਹਲਕਾ ਇੰਚਾਰਜਾਂ, ਜ਼ਿਲ੍ਹਾ ਪ੍ਰਧਾਨਾਂ, ਸਰਕਲ ਪ੍ਰਧਾਨਾਂ ਤੇ ਐਸਜੀਪੀਸੀ ਮੈਂਬਰਾਂ ਦੀ ਸਿਆਸੀ ਪਰੇਡ ਕਰਵਾ ਕੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ’ਚ ਭਰੋਸਾ ਪ੍ਰਗਟਾਇਆ ਗਿਆ। ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਤਿੰਨ ਮੈਂਬਰਾਂ ਤੇ ਇੱਕ ਸਰਕਲ ਪ੍ਰਧਾਨ ਨੂੰ ਛੱਡ ਕੇ ਦੋਵੇਂ ਜ਼ਿਲ੍ਹਿਆਂ ਦੇ ਐਸਜੀਪੀਸੀ ਮੈਂਬਰ, ਸਾਰੇ ਹਲਕਾ ਇੰਚਾਰਜ ਤੇ ਸਰਕਲ ਪ੍ਰਧਾਨ ਸੁਖਬੀਰ ਬਾਦਲ ਦੇ ਨਾਲ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਨੇ ਢੀਂਡਸਾ ਖ਼ਿਲਾਫ਼ ਤਿੱਖੀ ਸੁਰ ਵਿੱਚ ਸਿਆਸੀ ਹਮਲੇ ਕੀਤੇ। ਅਕਾਲੀ ਲੀਡਰਾਂ ਨੇ ਦਾਅਵਾ ਕੀਤਾ ਕਿ ਸੁਖਦੇਵ ਸਿੰਘ ਢੀਂਡਸਾ ਪਾਰਟੀ ਦੇ ਮੁੱਢਲੇ ਮੈਂਬਰ ਨਹੀਂ ਹਨ ਕਿਉਂਕਿ ਉਨ੍ਹਾਂ ਨੇ ਭਰਤੀ ਮੁਹਿੰਮ ਦੌਰਾਨ 10 ਰੁਪਏ ਮੈਂਬਰਸ਼ਿਪ ਫੀਸ ਨਹੀਂ ਭਰੀ। ਝੂੰਦਾਂ ਨੇ ਦੋਸ਼ ਲਾਇਆ ਕਿ ਢੀਂਡਸਾ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪੁਰਾਣੀ ਯਾਰੀ ਹੈ ਤੇ ਉਨ੍ਹਾਂ ਦੀ ਸ਼ਹਿ ’ਤੇ ਹੀ ਢੀਂਡਸਾ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਂਦੇ ਰਹੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਢੀਂਡਸਾ ਵੱਲੋਂ ਬੁਲਾਈ ਮੀਟਿੰਗ ’ਚ ਕਾਂਗਰਸੀ ਤੇ ਹੋਰ ਪਾਰਟੀਆਂ ਦੇ ਵਰਕਰ ਸ਼ਾਮਲ ਸਨ ਤੇ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਸਬੰਧ ਨਹੀਂ। ਅਕਾਲੀ ਲੀਡਰਾਂ ਦੇ ਇਹ ਹਮਲੇ ਸਪਸ਼ਟ ਸੰਕੇਤ ਦੇ ਗਏ ਹਨ ਕਿ ਢੀਂਡਸਾ ਲਈ ਹੁਣ ਅਕਾਲੀ ਦਲ ਵਿੱਚ ਕੋਈ ਥਾਂ ਨਹੀਂ।

ਟਾਪ ਹੈਡਲਾਈਨ

ਪੰਜਾਬ ਦੇ 16 ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; 17 ਤਰੀਕ ਤੱਕ ਅਲਰਟ ਜਾਰੀ
ਪੰਜਾਬ ਦੇ 16 ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; 17 ਤਰੀਕ ਤੱਕ ਅਲਰਟ ਜਾਰੀ
ਭਾਜਪਾ ਪੰਜਾਬ 'ਚ 117 ਸੀਟਾਂ 'ਤੇ ਇਕੱਲਿਆਂ ਲੜੇਗੀ ਚੋਣਾਂ, ਪੰਜਾਬ ਇੰਚਾਰਜ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਲੈਕੇ ਦਿੱਤਾ ਵੱਡਾ ਬਿਆਨ
ਭਾਜਪਾ ਪੰਜਾਬ 'ਚ 117 ਸੀਟਾਂ 'ਤੇ ਇਕੱਲਿਆਂ ਲੜੇਗੀ ਚੋਣਾਂ, ਪੰਜਾਬ ਇੰਚਾਰਜ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਲੈਕੇ ਦਿੱਤਾ ਵੱਡਾ ਬਿਆਨ
Punjab News : ਹਾਈਵੇਅ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 2 ਨੌਜਵਾਨਾਂ ਦੀ ਮੌਤ, 3 ਜ਼ਖ਼ਮੀ
Punjab News : ਹਾਈਵੇਅ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 2 ਨੌਜਵਾਨਾਂ ਦੀ ਮੌਤ, 3 ਜ਼ਖ਼ਮੀ
Sri Muktsar Sahib 'ਚ ਡਿਲਵਰੀ ਤੋਂ ਬਾਅਦ ਮਹਿਲਾ ਦੀ ਮੌਤ, ਪਰਿਵਾਰ ਨੇ ਹਸਪਤਾਲ 'ਤੇ ਲਾਏ ਲਾਪਰਵਾਹੀ ਦੇ ਆਰੋਪ 
Sri Muktsar Sahib 'ਚ ਡਿਲਵਰੀ ਤੋਂ ਬਾਅਦ ਮਹਿਲਾ ਦੀ ਮੌਤ, ਪਰਿਵਾਰ ਨੇ ਹਸਪਤਾਲ 'ਤੇ ਲਾਏ ਲਾਪਰਵਾਹੀ ਦੇ ਆਰੋਪ 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਭਾਰਤ ਨੇ ਅੱਠਵੀਂ ਵਾਰ ਜਿੱਤਿਆ ਏਸ਼ੀਆ ਕੱਪ ਦਾ ਖਿਤਾਬ, ਫਾਈਨਲ 'ਚ ਸ੍ਰੀਲੰਕਾ ਨੂੰ ਦਿੱਤੀ ਮਾਤ; ਕੁੜੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਭਾਰਤ ਨੇ ਅੱਠਵੀਂ ਵਾਰ ਜਿੱਤਿਆ ਏਸ਼ੀਆ ਕੱਪ ਦਾ ਖਿਤਾਬ, ਫਾਈਨਲ 'ਚ ਸ੍ਰੀਲੰਕਾ ਨੂੰ ਦਿੱਤੀ ਮਾਤ; ਕੁੜੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਤੁਹਾਡੇ ਬੈਂਕ ਖਾਤੇ 'ਚ ਲੈਣ-ਦੇਣ 'ਤੇ ਲੱਗ ਸਕਦੀ ਰੋਕ, RBI ਤੋਂ ਆਈ ਵੱਡੀ ਖ਼ਬਰ; ਨਵਾਂ ਨਿਯਮ ਲਾਗੂ!
ਤੁਹਾਡੇ ਬੈਂਕ ਖਾਤੇ 'ਚ ਲੈਣ-ਦੇਣ 'ਤੇ ਲੱਗ ਸਕਦੀ ਰੋਕ, RBI ਤੋਂ ਆਈ ਵੱਡੀ ਖ਼ਬਰ; ਨਵਾਂ ਨਿਯਮ ਲਾਗੂ!
ਭਾਜਪਾ ਪੰਜਾਬ 'ਚ 117 ਸੀਟਾਂ 'ਤੇ ਇਕੱਲਿਆਂ ਲੜੇਗੀ ਚੋਣਾਂ, ਪੰਜਾਬ ਇੰਚਾਰਜ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਲੈਕੇ ਦਿੱਤਾ ਵੱਡਾ ਬਿਆਨ
ਭਾਜਪਾ ਪੰਜਾਬ 'ਚ 117 ਸੀਟਾਂ 'ਤੇ ਇਕੱਲਿਆਂ ਲੜੇਗੀ ਚੋਣਾਂ, ਪੰਜਾਬ ਇੰਚਾਰਜ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਲੈਕੇ ਦਿੱਤਾ ਵੱਡਾ ਬਿਆਨ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਸਤੰਬਰ 2026
Bank Holidays : ਇਸ ਹਫ਼ਤੇ 4 ਦਿਨ ਬੰਦ ਰਹਿਣਗੇ ਬੈਂਕ!  ਜਾਣ ਤੋਂ ਪਹਿਲਾਂ ਜਾਣੋ ਤੁਹਾਡੇ ਸ਼ਹਿਰ 'ਚ ਕਦੋਂ ਹੈ ਛੁੱਟੀ
Bank Holidays : ਇਸ ਹਫ਼ਤੇ 4 ਦਿਨ ਬੰਦ ਰਹਿਣਗੇ ਬੈਂਕ!  ਜਾਣ ਤੋਂ ਪਹਿਲਾਂ ਜਾਣੋ ਤੁਹਾਡੇ ਸ਼ਹਿਰ 'ਚ ਕਦੋਂ ਹੈ ਛੁੱਟੀ
Ludhiana Encounte : 2 ਗੈਂਗਸਟਰ ਐਨਕਾਊਂਟਰ 'ਚ ਢੇਰ ,CP ਬੋਲੇ- ਬਲੱਡ ਡੋਨੇਸ਼ਨ ਕੈਂਪ 'ਚ ਕੁਝ ਲੋਕਾਂ ਨੂੰ ਗੋਲੀ ਮਾਰਨ ਜਾ ਰਹੇ ਸਨ
Ludhiana Encounte : 2 ਗੈਂਗਸਟਰ ਐਨਕਾਊਂਟਰ 'ਚ ਢੇਰ ,CP ਬੋਲੇ- ਬਲੱਡ ਡੋਨੇਸ਼ਨ ਕੈਂਪ 'ਚ ਕੁਝ ਲੋਕਾਂ ਨੂੰ ਗੋਲੀ ਮਾਰਨ ਜਾ ਰਹੇ ਸਨ
Monthly Budget : 15 ਤਾਰੀਖ ਆਉਂਦੇ ਹੀ ਬੈਂਕ ਬੈਲੇਂਸ ਹੋ ਜਾਂਦਾ ਹੈ ZERO? ਅਪਣਾਓ ਇਹ ਬਜਟ ਟ੍ਰਿਕਸ, ਮਹੀਨੇ ਭਰ ਨਹੀਂ ਹੋਵੇਗੀ ਪੈਸਿਆਂ ਦੀ ਟੈਂਸ਼ਨ
Monthly Budget : 15 ਤਾਰੀਖ ਆਉਂਦੇ ਹੀ ਬੈਂਕ ਬੈਲੇਂਸ ਹੋ ਜਾਂਦਾ ਹੈ ZERO? ਅਪਣਾਓ ਇਹ ਬਜਟ ਟ੍ਰਿਕਸ, ਮਹੀਨੇ ਭਰ ਨਹੀਂ ਹੋਵੇਗੀ ਪੈਸਿਆਂ ਦੀ ਟੈਂਸ਼ਨ
ਮਹਿਲਾਵਾਂ ਲਈ ਵੱਡੀ ਖ਼ਬਰ , ਜੇਕਰ ਇਹ 3 ਕੰਮ ਨਹੀਂ ਕੀਤੇ ਤਾਂ ਖਾਤੇ 'ਚ ਨਹੀਂ ਆਉਣਗੇ ਪੈਸੇ 
ਮਹਿਲਾਵਾਂ ਲਈ ਵੱਡੀ ਖ਼ਬਰ , ਜੇਕਰ ਇਹ 3 ਕੰਮ ਨਹੀਂ ਕੀਤੇ ਤਾਂ ਖਾਤੇ 'ਚ ਨਹੀਂ ਆਉਣਗੇ ਪੈਸੇ 
Embed widget