ਅੰਮ੍ਰਿਤਸਰ: ਅੰਮ੍ਰਿਤਸਰ 'ਚ ਐਨ.ਆਰ.ਆਈ. ਅਗਵਾ ਕਰਨ ਵਾਲਿਆਂ ਨੂੰ ਪੁਲਿਸ ਨੇ ਮੀਡੀਆ ਤੋਂ ਬਚਾਉਂਦੇ ਹੋਏ ਅਦਾਲਤ 'ਚ ਪੇਸ਼ ਕੀਤਾ। ਅਗਵਾਕਾਰਾਂ 'ਚ ਇੱਕ ਸੀਬੀਆਈ, ਦੋ ਆਈਬੀ ਤੇ ਇੱਕ ਡੀਸੀ ਦਫ਼ਤਰ ਦੇ ਸੁਵਿਧਾ ਕੇਂਦਰ ਦਾ ਮੁਲਾਜ਼ਮ ਵੀ ਹੈ। ਪੁਲਿਸ ਮਾਮਲੇ ਨੂੰ ਮੀਡੀਆ ਤੋਂ ਲਕੋਣ 'ਚ ਲੱਗੀ ਹੋਈ ਹੈ।

 

 

ਪੁਲਿਸ ਨੇ ਮੁਲਜ਼ਮਾਂ ਨੂੰ ਪੇਸ਼ ਕਰਦਿਆਂ ਅਦਾਲਤ ਤੋਂ ਦੋ ਦਿਨਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਪੁਲਿਸ ਨੂੰ ਇੱਕ ਦਿਨ ਦਾ ਰਿਮਾਂਡ ਦਿੱਤਾ ਹੈ। ਪੁਲਿਸ ਨੇ ਹੁਣ ਤੱਕ ਕੁੱਲ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ 'ਚ ਸੀਬੀਆਈ ਦਾ ਕਾਂਸਟੇਬਲ ਮਨਜੀਤ ਸਿੰਘ, ਆਈਬੀ ਦਾ ਹੌਲਦਾਰ ਜਸਮਿੰਦਰ ਸਿੰਘ, ਉਸ ਦਾਇੱਕ ਰਿਸ਼ਤੇਦਾਰ, ਡੀਸੀ ਦਫ਼ਤਰ ਦੇ ਸੁਵਿਧਾ ਸੈਂਟਰ 'ਚ ਕੰਮ ਕਰਨ ਵਾਲਾ ਵਰੁਣ ਸਰੀਨ ਸ਼ਾਮਲ ਹੈ। ਦੋ ਮੁਲਜ਼ਮ ਅਜੇ ਵੀ ਪੁਲਿਸ ਦੀ ਗ੍ਰਿਫਤ 'ਚੋਂ ਦੂਰ ਹਨ। ਇਨ੍ਹਾਂ ਮੁਲਜ਼ਮਾਂ 'ਚ ਆਈਬੀ ਦਾ ਇੰਸਪੈਕਟਰ ਪਵਨ ਕੁਮਾਰ ਤੇ ਇੱਕ ਹੋਰ ਮੁਲਜ਼ਮ ਸ਼ਾਮਿਲ ਹੈ।