ਜਲੰਧਰ: ਅਮਰੀਕਾ ਤੋਂ ਭਾਰਤ ਲਈ ਆ ਰਹੀ ਏਅਰ ਇੰਡੀਆ ਦੀ ਉਡਾਨ ਵਿੱਚ ਪੰਜਾਬੀ ਮੂਲ ਦੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ ਪਿੰਡ ਲੱਖਣ ਕੇ ਪੱਡਾ (ਕਪੂਰਥਲਾ) ਦੇ ਪਪਿੰਦਰਪਾਲ ਸਿੰਘ ਪੱਡਾ (60) ਵਜੋਂ ਹੋਈ ਹੈ।
ਪਿਤਾ ਦੀ ਮੌਤ ਬਾਰੇ ਜਾਣਕਾਰੀ ਦਿੰਦਿਆਂ ਪੁੱਤਰ ਬ੍ਰਹਮਜੋਤ ਸਿੰਘ ਪੱਡਾ ਨੇ ਦੱਸਿਆ ਕਿ ਉਸ ਦੇ ਪਿਤਾ ਪਪਿੰਦਰਪਾਲ ਸਿੰਘ ਤੇ ਮਾਤਾ ਪ੍ਰਭਦੀਪ ਕੌਰ ਬੀਤੀ ਚਾਰ ਜੂਨ ਨੂੰ ਵਾਸ਼ਿੰਗਟਨ ਤੋਂ ਏਅਰ ਇੰਡੀਆ ਦੀ ਫਲਾਈਟ ਰਾਹੀਂ ਨਵੀਂ ਦਿੱਲੀ ਆ ਰਹੇ ਸਨ। ਪੰਜ ਕੁ ਘੰਟਿਆਂ ਬਾਅਦ ਉਨ੍ਹਾਂ ਨੂੰ ਬੇਚੈਨੀ ਹੋਈ ਤੇ ਛਾਤੀ ਵਿਚ ਦਰਦ ਉੱਠਿਆ।
ਉਸ ਨੇ ਦੱਸਿਆ ਕਿ ਇਸ ਦੌਰਾਨ ਜਹਾਜ਼ ਦੇ ਅਮਲੇ ਨੇ ਆਕਸੀਜਨ ਲਗਾਈ ਤੇ ਦਵਾਈ ਦੇ ਦਿੱਤੀ। ਜਹਾਜ਼ ਦੇ ਅਮਲੇ ਨੇ ਉਨ੍ਹਾਂ ਨੂੰ ਇੰਗਲੈਂਡ ਉਤਰਨ ਕੇ ਇਲਾਜ ਕਰਵਾਉਣ ਦੀ ਪੇਸ਼ਕਸ਼ ਵੀ ਦਿੱਤੀ, ਪਰ ਪਪਿੰਦਰਪਾਲ ਨੇ ਕਿਹਾ ਕਿ ਉਹ ਹੁਣ ਦਿੱਲੀ ਹੀ ਉੱਤਰਨਗੇ। ਦੋ ਕੁ ਘੰਟਿਆਂ ਬਾਅਦ ਉਨ੍ਹਾਂ ਨੂੰ ਫਿਰ ਤਕਲੀਫ ਹੋਣੀ ਸ਼ੁਰੂ ਹੋ ਗਈ ਤੇ ਉਨ੍ਹਾਂ ਦੀ ਮੌਤ ਹੋ ਗਈ।
ਅਮਰੀਕਾ ਤੋਂ ਪਿੰਡ ਆ ਰਹੇ NRI ਪੰਜਾਬੀ ਨੂੰ ਜਹਾਜ਼ ਵਿੱਚ ਹੀ ਪਿਆ ਦਿਲ ਦਾ ਦੌਰਾ, ਮੌਤ
ਏਬੀਪੀ ਸਾਂਝਾ
Updated at:
08 Jun 2019 09:27 AM (IST)
ਜਹਾਜ਼ ਦੇ ਅਮਲੇ ਨੇ ਉਨ੍ਹਾਂ ਨੂੰ ਇੰਗਲੈਂਡ ਉਤਰਨ ਕੇ ਇਲਾਜ ਕਰਵਾਉਣ ਦੀ ਪੇਸ਼ਕਸ਼ ਵੀ ਦਿੱਤੀ, ਪਰ ਪਪਿੰਦਰਪਾਲ ਨੇ ਕਿਹਾ ਕਿ ਉਹ ਹੁਣ ਦਿੱਲੀ ਹੀ ਉੱਤਰਨਗੇ।
- - - - - - - - - Advertisement - - - - - - - - -