ਪੜਚੋਲ ਕਰੋ
ਚੰਡੀਗੜ੍ਹ 'ਚ ਬਜ਼ੁਰਗ ਜੋੜੇ ਦਾ ਕਤਲ!
ਪੁਲਿਸ ਨੇ ਦੱਸਿਆ ਕਿ ਲਕਸ਼ਮੀ ਦਾਸ ਅੱਜ ਸਵੇਰੇ ਛੇ ਕੁ ਵਜੇ ਰੋਜ਼ ਵਾਂਗ ਸਵੇਰ ਦੀ ਸੈਰ ਕਰ ਕੇ ਘਰ ਪਰਤੇ ਸਨ। ਇਸ ਤੋਂ ਬਾਅਦ ਜੋੜੇ ਦੀਆਂ ਲਾਸ਼ਾਂ ਬਿਸਤਰੇ 'ਤੇ ਪਈਆਂ ਮਿਲੀਆਂ। ਦੋਵਾਂ ਨੂੰ ਰਸੋਈ ਵਿੱਚ ਵਰਤੇ ਜਾਣ ਵਾਲੇ ਚਾਕੂ ਨਾਲ ਗਲ਼ਾ ਵੱਢ ਕੇ ਮਾਰਿਆ ਗਿਆ ਹੈ।

ਚੰਡੀਗੜ੍ਹ: ਐਤਵਾਰ ਦੀ ਸਵੇਰ ਸ਼ਹਿਰ ਦੇ ਸੈਕਟਰ-40 ’ਚ ਬਜ਼ੁਰਗ ਜੋੜੇ ਦੀਆਂ ਲਾਸ਼ਾਂ ਭੇਤਭਰੀ ਹਾਲਤ ਵਿੱਚ ਮਿਲੀਆਂ ਹਨ। ਮ੍ਰਿਤਕਾਂ ਦੀ ਸ਼ਨਾਖ਼ਤ ਲਕਸ਼ਮੀ ਦਾਸ (77) ਤੇ ਸ਼ਸ਼ੀ ਬਾਲਾ (71) ਵਜੋਂ ਹੋਈ ਹੈ। ਪੁਲਿਸ ਨੂੰ ਖ਼ੁਦਕੁਸ਼ੀ ਪੱਤਰ ਵੀ ਬਰਾਮਦ ਹੋਇਆ ਹੈ, ਪਰ ਨਾਲ ਹੀ ਕਤਲ ਦੇ ਦ੍ਰਿਸ਼ਟੀਕੋਣ ਤੋਂ ਵੀ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਲਕਸ਼ਮੀ ਦਾਸ ਦਾ ਪੁੱਤਰ ਅੱਜ ਸਵੇਰੇ ਛੇ ਕੁ ਵਜੇ ਸੈਰ ਕਰ ਕੇ ਘਰ ਪਰਤਿਆ ਤਾਂ ਉਸ ਦੇ ਮਾਪਿਆਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਉਹ ਘਰ ਦੀ ਖਿੜਕੀ ਤੋੜ ਕੇ ਅੰਦਰ ਦਾਖ਼ਲ ਹੋਇਆ ਤਾਂ ਬੈੱਡ 'ਤੇ ਦੋਵਾਂ ਦੀਆਂ ਖ਼ੂਨ ਨਾਲ ਲਥਪਥ ਲਾਸ਼ਾਂ ਪਈਆਂ ਸਨ। ਦੋਵਾਂ ਦੀ ਮੌਤ ਰਸੋਈ ਵਿੱਚ ਵਰਤੇ ਜਾਣ ਵਾਲੇ ਚਾਕੂ ਨਾਲ ਗਲ਼ਾ ਵੱਢਣ ਕਰਕੇ ਹੋਈ ਹੈ। ਇਹ ਵੀ ਪਤਾ ਲੱਗਾ ਹੈ ਕਿ ਸ਼ਸ਼ੀ ਬਾਲਾ ਲੰਮੇ ਸਮੇਂ ਤੋਂ ਬਿਮਾਰ ਸਨ, ਜਿਸ ਕਾਰਨ ਪਤੀ-ਪਤਨੀ ਕਾਫੀ ਪ੍ਰੇਸ਼ਾਨ ਸਨ। ਪੁਲਿਸ ਨੂੰ ਘਰ ਵਿੱਚ ਕਈ ਥਾਂ ਖ਼ੂਨ ਦੇ ਛਿੱਟੇ ਦੇਖਣ ਨੂੰ ਮਿਲੇ ਹਨ ਅਤੇ ਕਤਲ ਲਈ ਵਰਤਿਆ ਚਾਕੂ ਵੀ ਬਾਥਰੂਮ ਵਿੱਚ ਪਿਆ ਮਿਲਿਆ ਤੇ ਲਾਸ਼ਾਂ ਬੈੱਡ 'ਤੇ ਪਈਆਂ ਮਿਲੀਆਂ। ਆਪਣੇ ਖ਼ੁਦਕੁਸ਼ੀ ਪੱਤਰ ਵਿੱਚ ਲਕਸ਼ਮੀ ਦਾਸ ਨੇ ਇਸ ਮੌਤ ਪਿੱਛੇ ਕਿਸੇ ਨੂੰ ਜ਼ਿੰਮੇਵਾਰ ਨਾ ਸਮਝਣ ਦੀ ਗੱਲ ਵੀ ਲਿਖੀ ਹੋਈ ਸੀ। ਪਰ ਲਾਸ਼ਾਂ ਦੀ ਸਥਿਤੀ ਦੇਖ ਪੁਲਿਸ ਕਤਲ ਦੇ ਪੱਖ ਤੋਂ ਵੀ ਪੜਤਾਲ ਕਰ ਰਹੀ ਹੈ।
ਟ੍ਰੈਂਡਿੰਗ ਟੌਪਿਕ





















