ਚੰਡੀਗੜ੍ਹ: ਬੀਤੀ 17 ਨਵੰਬਰ ਨੂੰ ਸੈਕਟਰ 53 ਵਿੱਚ ਵਾਪਰੇ ਗੈਂਗਰੇਪ ਮਾਮਲੇ 'ਚ ਚੰਡੀਗੜ੍ਹ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤਾ ਹੋਇਆ ਮੁਲਜ਼ਮ ਜ਼ੀਰਕਪੁਰ ਦਾ ਰਹਿਣ ਵਾਲਾ ਹੈ।
ਚੰਡੀਗੜ੍ਹ ਪੁਲਿਸ ਦੇ ਐੱਸਐੱਸਪੀ ਨਿਲਾਂਬਰੀ ਵਿਜੇ ਜਗਦਲੇ ਨੇ ਦੱਸਿਆ ਕਿ 29 ਮੁਹੰਮਦ ਇਰਫਾਨ 29 ਸਾਲ ਨੂੰ ਗ੍ਰਿਫਤਾਰ ਕੀਤਾ ਹੈ। SSP ਨੇ ਇਹ ਖੁਲਾਸਾ ਕੀਤਾ ਕਿ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਸੀ।
ਪੁਲਿਸ ਨੇ ਮੁਲਜ਼ਮ ਤੋਂ ਪੁੱਛ-ਗਿੱਛ ਦੌਰਾਨ ਬਾਕੀ ਦੋ ਹੋਰ ਮੁਲਜ਼ਮਾਂ ਦੀ ਪਛਾਣ ਵੀ ਕਰ ਲਈ ਹੈ। ਨਿਲਾਂਬਰੀ ਨੇ ਕਿ ਤਿੰਨਾਂ ਨੇ ਨਸ਼ਾ ਕਰਨ ਤੋਂ ਬਾਆਦ ਇਹ ਸਾਜਿਸ਼ ਰਚੀ ਕਿ ਕਿਸੇ ਕੁੜੀ ਨੂੰ ਆਟੇ ਵਿੱਚ ਬਿਠਾ ਕੇ ਛੇੜ-ਛਾੜ ਕਰਨਗੇ। ਪੁਲਿਸ ਨੇ ਤਫਤੀਸ਼ ਦੌਰਾਨ ਆਟੋ ਜਿਸ ਵਿੱਚ ਬਲਾਤਕਾਰ ਹੋਇਆ ਸੀ ਉਹ ਵੀ ਬਰਾਮਦ ਕਰ ਲਿਆ ਹੈ।