ਫ਼ਰੀਦਕੋਟ: ਜ਼ਿਲ੍ਹੇ ਦੇ ਪਿੰਡ ਸੰਗੋ ਰੋਮਾਣਾ ਵਿੱਚ ਮਾਮੂਲੀ ਜ਼ਮੀਨੀ ਵਿਵਾਦ ਦੇ ਚੱਲਦੇ ਦੋ ਧਿਰਾਂ ਦਾ ਆਪਸ ਵਿੱਚ ਖ਼ੂਨੀ ਟਕਰਾਅ ਹੋ ਗਿਆ ਤੇ ਤਿੰਨ ਲੋਕਾਂ ਨੂੰ ਗੋਲ਼ੀ ਵੱਜੀ। ਫਾਇਰਿੰਗ ਵਿੱਚ ਇੱਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਦੋ ਜਣੇ ਗੰਭੀਰ ਜ਼ਖਮੀ ਹਨ। ਤਿੰਨੇ ਜਣੇ ਇੱਕ ਧਿਰ ਦੇ ਹੀ ਸਨ।
ਮ੍ਰਿਤਕ ਦੇ ਭਰਾ ਪ੍ਰਕਾਸ਼ ਨੇ ਦੱਸਿਆ ਕਿ ਉਸ ਦੇ ਬਜ਼ੁਰਗ ਪਿਤਾ ਸ਼ਿੰਗਾਰਾ ਸਿੰਘ ਤੇ ਉਸ ਦੇ ਪੁੱਤਰ ਅੰਗਰੇਜ਼ ਸਿੰਘ ਜ਼ਖਮੀ ਹੋ ਗਏ। ਦੂਜੇ ਪੁੱਤਰ ਗੁਰਜੀਤ ਸਿੰਘ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਨਾਲ ਲੱਗਦੀ ਜ਼ਮੀਨ ਵਾਲੇ ਪਰਿਵਾਰ ਨਾਲ ਖੇਤ ਨੂੰ ਜਾਂਦੀ ਪਹੀ ਦਾ ਵਿਵਾਦ ਸੀ। ਮਾਮਲੇ ਨੂੰ ਸੁਲਝਾਉਣ ਲਈ ਪੰਚਾਇਤ ਬੁਲਾਈ ਗਈ ਸੀ। ਪੰਚਾਇਤ ਨੇ ਸਾਰਾ ਮਾਮਲਾ ਸੁਲਝਾ ਵੀ ਦਿੱਤਾ ਸੀ ਪਰ ਦੂਜੀ ਧਿਰ ਨੇ ਪੰਚਾਇਤ ਦੇ ਉੱਠਦਿਆਂ ਹੀ ਉਨ੍ਹਾਂ ਉੱਪਰ ਫਾਇਰਿੰਗ ਕਰ ਦਿੱਤੀ।
ਇੱਥੋਂ ਦੇ ਡੀਐਸਪੀ (ਪੜਤਾਲ) ਪਰਸਨ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਪਿੰਡ ਸੰਗੋ ਰੋਮਾਣਾ ਵਿੱਚ ਦੋ ਧੜਿਆਂ ਦੀ ਸਾਂਝੇ ਰਸਤੇ ਨੂੰ ਲੈ ਕੇ ਆਪਸ ਵਿੱਚ ਤਕਰਾਰ ਹੋ ਗਈ। ਭੁਪਿੰਦਰ ਸਿੰਘ ਨਾਮਕ ਵਿਅਕਤੀ ਨੇ ਦੂਜੀ ਧਿਰ 'ਤੇ ਗੋਲ਼ੀ ਚਲਾ ਦਿੱਤੀ। ਉਨ੍ਹਾਂ ਕਿਹਾ ਕਿ ਮੌਕੇ 'ਤੇ ਬਿਆਨ ਦਰਜ ਕੀਤੇ ਜਾ ਰਹੇ ਹਨ ਤੇ ਅਗਲੀ ਜਾਂਚ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਫ਼ਰੀਦਕੋਟ 'ਚ ਖ਼ੂਨੀ ਟਕਰਾਅ, ਤਿੰਨ ਜਣਿਆਂ ਨੂੰ ਮਾਰੀ ਗੋਲੀ
ਏਬੀਪੀ ਸਾਂਝਾ
Updated at:
25 Aug 2019 04:43 PM (IST)
ਡੀਐਸਪੀ (ਪੜਤਾਲ) ਪਰਸਨ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਪਿੰਡ ਸੰਗੋ ਰੋਮਾਣਾ ਵਿੱਚ ਦੋ ਧੜਿਆਂ ਦੀ ਸਾਂਝੇ ਰਸਤੇ ਨੂੰ ਲੈ ਕੇ ਆਪਸ ਵਿੱਚ ਤਕਰਾਰ ਹੋ ਗਈ। ਭੁਪਿੰਦਰ ਸਿੰਘ ਨਾਮਕ ਵਿਅਕਤੀ ਨੇ ਦੂਜੀ ਧਿਰ 'ਤੇ ਗੋਲ਼ੀ ਚਲਾ ਦਿੱਤੀ। ਉਨ੍ਹਾਂ ਕਿਹਾ ਕਿ ਮੌਕੇ 'ਤੇ ਬਿਆਨ ਦਰਜ ਕੀਤੇ ਜਾ ਰਹੇ ਹਨ ਤੇ ਅਗਲੀ ਜਾਂਚ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
- - - - - - - - - Advertisement - - - - - - - - -