ਪਟਿਆਲਾ: ਪਟਿਆਲਾ ਦੇ ਅਰਬਨ ਅਸਟੇਟ ਮਾਰਕੀਟ 'ਚ ਗੋਲੀਆਂ ਚੱਲਣ ਦੀ ਖ਼ਬਰ ਆਈ ਹੈ।ਇਸ ਫਾਈਰਿੰਗ ਕਾਰਨ 33 ਸਾਲਾ ਮਨਦੀਪ ਸਿੰਘ, ਦੇ ਮੋਢੇ ਤੇ ਗੋਲੀ ਲੱਗੀ ਹੈ।ਕਈ ਰਾਊਂਡ ਫਾਇਰ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮਨਦੀਪ ਸਿੰਘ ਨੂੰ ਇਲਾਜ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਲਿਆਂਦਾ ਗਿਆ।
ਹਮਲਾਵਰਾਂ ਨੇ ਗੋਲੀਆਂ ਚਲਾਉਂਦੇ ਹੋਏ ਰਾਜਪੁਰੇ ਤੱਕ ਸ਼ਖਸ ਦਾ ਪਿੱਛਾ ਕੀਤਾ। ਪੀੜਤ ਨੇ ਰਾਜਪੁਰਾ ਦੇ ਸਦਰ ਥਾਣੇ ਵਿੱਚ ਵੜ ਕੇ ਜਾਨ ਬਚਾਈ।ਰਾਜਪੁਰਾ ਪੁਲਿਸ ਪੀੜਤ ਮਨਦੀਪ ਸਿੰਘ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਲੈ ਕੇ ਆਈ।