ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਬੇਸ਼ੱਕ ਮੈਡੀਕਲ ਸਿੱਖਿਆ ਮੰਤਰੀ ਬਣ ਗਏ ਹਨ, ਪਰ ਉਨ੍ਹਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਖਿਆ ਵਿਭਾਗ ਵਾਪਸ ਲੈਣ ਦੇ ਸਦਮੇ 'ਚੋਂ ਬਾਹਰ ਆਉਣਾ ਹਾਲੇ ਵੀ ਮੁਸ਼ਕਲ ਲੱਗ ਰਿਹਾ ਹੈ। ਓਮ ਪ੍ਰਕਾਸ਼ ਸੋਨੀ ਰਹਿ-ਰਹਿ ਕੇ ਆਪਣਾ ਪੁਰਾਣਾ ਵਿਭਾਗ ਯਾਦ ਕਰ ਰਹੇ ਹਨ।
ਅੱਜ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿੱਚ ਮੈਡੀਕਲ ਖੋਜ ਵਿਭਾਗ ਸੰਭਾਲਣ ਤੋਂ ਬਾਅਦ ਪਲੇਠੀ ਮੀਟਿੰਗ ਦੌਰਾਨ ਸੋਨੀ ਨੇ ਕਿਹਾ ਕਿ ਜਿਵੇਂ ਉਨ੍ਹਾਂ ਸਿੱਖਿਆ ਵਿਭਾਗ ਵਿੱਚ ਕੰਮ ਕੀਤਾ ਸੀ, ਉਸੇ ਤਰ੍ਹਾਂ ਇਸੇ ਵਿਭਾਗ ਵਿੱਚ ਕੰਮ ਕਰਨਗੇ। ਉਨ੍ਹਾਂ ਨੂੰ ਮੀਟਿੰਗ ਦੌਰਾਨ ਬਹੁਤ ਸਾਰੀਆਂ ਤਰੁਟੀਆਂ ਦਾ ਪਤਾ ਲੱਗਾ ਹੈ, ਜਿਸ ਨੂੰ ਉਹ ਦੋ ਮਹੀਨੇ ਦੇ ਅੰਦਰ-ਅੰਦਰ ਦੂਰ ਕਰ ਦੇਣਗੇ।
ਸੋਨੀ ਨੇ ਕਿਹਾ ਕਿ ਮੁੱਖ ਮੰਤਰੀ ਦਾ ਹੱਕ ਹੁੰਦਾ ਹੈ ਕਿਉਂਕਿ ਉਹ ਕਪਤਾਨ ਹੁੰਦੇ ਹਨ ਤੇ ਉਹ ਜਾਣਦੇ ਹੁੰਦੇ ਹਨ ਕਿ ਕਿਹੜੇ ਖਿਡਾਰੀ ਕੋਲੋਂ ਕਿਹੜਾ ਕੰਮ ਲੈਣਾ ਹੈ। ਉਨ੍ਹਾਂ ਨੇ ਮੈਨੂੰ ਸਿੱਖਿਆ ਵਿਭਾਗ ਤੋਂ ਬਾਅਦ ਮੈਡੀਕਲ ਖੋਜ ਵਿਭਾਗ ਦਿੱਤਾ ਹੈ, ਉਹ ਇਸ ਵਿੱਚ ਵਧੀਆ ਕੰਮ ਕਰਨਗੇ।
ਸੋਨੀ ਨੇ ਕਿਹਾ ਕਿ ਉਨ੍ਹਾਂ ਦੇ ਨਵੇਂ ਵਿਭਾਗ ਵਿੱਚ ਕਰਮਚਾਰੀਆਂ, ਬੁਨਿਆਦੀ ਢਾਂਚੇ ਤੇ ਫੰਡਾਂ ਦੀ ਘਾਟ ਨੂੰ ਦੂਰ ਕੀਤਾ ਜਾਵੇਗਾ। ਨਾਲ ਹੀ ਸੋਨੀ ਨੇ ਕਿਹਾ ਕਿ ਆਮ ਤੌਰ 'ਤੇ ਸ਼ਿਕਾਇਤ ਮਿਲਦੀ ਹੈ ਕਿ ਜੇਲ੍ਹਾਂ ਦੇ ਵਿੱਚੋਂ ਬਹੁਤ ਸਾਰੇ ਕੈਦੀ ਤੇ ਹਵਾਲਾਤੀ ਲੰਮਾਂ ਸਮਾਂ ਹਸਪਤਾਲਾਂ ਵਿੱਚ ਆ ਕੇ ਬਿਸਤਰਿਆਂ 'ਤੇ ਪਏ ਰਹਿੰਦੇ ਹਨ ਤੇ ਭਵਿੱਖ ਵਿੱਚ ਅਜਿਹਾ ਨਹੀਂ ਹੋਵੇਗਾ। ਕੈਦੀਆਂ ਨੂੰ ਜੇਲ੍ਹਾਂ ਦੇ ਹਸਪਤਾਲਾਂ ਵਿੱਚੋਂ ਹੀ ਇਲਾਜ ਕਰਵਾਉਣਾ ਹੋਵੇਗਾ।
ਲੁਧਿਆਣਾ ਵਿੱਚ ਜੇਲ੍ਹ ਵਿੱਚ ਵਾਪਰੇ ਹਿੰਸਾ ਦੇ ਮਾਮਲੇ ਵਿੱਚ ਸੋਨੀ ਨੇ ਇਸ ਨੂੰ ਮੰਦਭਾਗਾ ਆਖਿਆ ਤੇ ਕਿਹਾ ਕਿ ਸਰਕਾਰ ਇਸ ਨੂੰ ਦਰੁਸਤ ਕਰਨ ਲਈ ਵਚਨਬੱਧ ਹੈ। ਅਕਾਲੀ ਦਲ ਵੱਲੋਂ ਜੇਲ੍ਹ ਮੰਤਰੀ ਸਤਿੰਦਰ ਰੰਧਾਵਾ ਦੇ ਮੰਗੇ ਜਾ ਰਹੇ ਅਸਤੀਫ਼ੇ ਦੀ ਮੰਗ ਨੂੰ ਸੋਨੀ ਨੇ ਬੇਬੁਨਿਆਦ ਦੱਸਿਆ ਤੇ ਕਿਹਾ ਕਿ ਜੇਲ੍ਹ ਮੰਤਰੀ ਵਧੀਆ ਕੰਮ ਕਰ ਰਹੇ ਹਨ। ਸੋਨੀ ਨੇ ਇਸ ਦੌਰਾਨ ਨਵਜੋਤ ਸਿੱਧੂ ਵੱਲੋਂ ਨਵਾਂ ਅਹੁਦਾ ਨਾ ਸੰਭਾਲੇ ਜਾਣ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਸੋਨੀ ਨੂੰ ਮੁੜ-ਮੁੜ ਯਾਦ ਸਤਾਵੇ ਸਿੱਖਿਆ ਵਿਭਾਗ ਦੀ..!
ਏਬੀਪੀ ਸਾਂਝਾ
Updated at:
28 Jun 2019 03:36 PM (IST)
ਸੋਨੀ ਨੇ ਕਿਹਾ ਕਿ ਉਨ੍ਹਾਂ ਦੇ ਨਵੇਂ ਵਿਭਾਗ ਵਿੱਚ ਕਰਮਚਾਰੀਆਂ, ਬੁਨਿਆਦੀ ਢਾਂਚੇ ਤੇ ਫੰਡਾਂ ਦੀ ਘਾਟ ਨੂੰ ਦੂਰ ਕੀਤਾ ਜਾਵੇਗਾ। ਨਾਲ ਹੀ ਸੋਨੀ ਨੇ ਕਿਹਾ ਕਿ ਆਮ ਤੌਰ 'ਤੇ ਸ਼ਿਕਾਇਤ ਮਿਲਦੀ ਹੈ ਕਿ ਜੇਲ੍ਹਾਂ ਦੇ ਵਿੱਚੋਂ ਬਹੁਤ ਸਾਰੇ ਕੈਦੀ ਤੇ ਹਵਾਲਾਤੀ ਲੰਮਾਂ ਸਮਾਂ ਹਸਪਤਾਲਾਂ ਵਿੱਚ ਆ ਕੇ ਬਿਸਤਰਿਆਂ 'ਤੇ ਪਏ ਰਹਿੰਦੇ ਹਨ ਤੇ ਭਵਿੱਖ ਵਿੱਚ ਅਜਿਹਾ ਨਹੀਂ ਹੋਵੇਗਾ।
- - - - - - - - - Advertisement - - - - - - - - -