ਚੰਡੀਗੜ੍ਹ: ਕੋਰੋਨਾ ਮਹਾਮਾਰੀ ਦੇ ਨਾਲ ਨਾਲ ਆਕਸੀਜਨ ਦੀ ਕਮੀ ਵੱਡੀ ਪਰੇਸ਼ਾਨੀ ਬਣੀ ਹੋਈ ਸੀ।ਪਰ ਸ਼ਨੀਵਾਰ ਨੂੰ ਅੱਜ ਸਵੇਰੇ ਬੋਕਾਰੋ ਵੱਲ ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈਸ ਦੇ ਰਵਾਨਾ ਹੋਣ ਨਾਲ ਸੂਬਾ ਜਲਦ ਹੀ ਆਪਣੇ ਪੂਰੇ 80 ਮੀਟਰਕ ਟਨ 2 ਕੋਟੇ ਦੀ ਆਕਸੀਜਨ ਚੁੱਕਣ ਦੀ ਸਥਿਤੀ ਵਿੱਚ ਹੋਵੇਗਾ ਜਿਸ ਨਾਲ ਸੂਬੇ ਦੇ ਜੀਵਨ ਰੱਖਿਅਕ ਮੈਡੀਕਲ ਸਮੱਗਰੀ ਦੇ ਸਟਾਕ ਨੂੰ ਹੋਰ ਮਜ਼ਬੂਤੀ ਮਿਲੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਕਸੀਜਨ ਕੰਟਰੋਲ ਰੂਮ ਦੀ ਨਿਗਰਾਨੀ ਕਰ ਰਹੇ ਸੀਨੀਅਰ ਆਈ.ਏ.ਐਸ. ਅਧਿਕਾਰੀ ਰਾਹੁਲ ਤਿਵਾੜੀ ਨੇ ਦੱਸਿਆ ਕਿ ਵਿਭਾਗ ਨੇ ਟੈਂਕਰ ਦੀਆਂ ਉੱਚਾਈਆਂ ਅਤੇ 2 ਸਪਲਾਈਆਂ ਲਿਜਾਣ ਲਈ ਏਜੰਸੀਆਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਘੱਟ ਕੀਤਾ ਹੈ ਜੋ ਕਿ ਇਸ ਮਾਰੂ ਵਾਇਰਸ ਵਿਰੁੱਧ ਸੂਬੇ ਦੀ ਲੜਾਈ ਦਾ ਜ਼ਰੂਰੀ ਹਿੱਸਾ ਹਨ।
ਉਨ੍ਹਾਂ ਦੱਸਿਆ ਕਿ ਅਸੀਂ ਦੋ ਆਈ.ਐਸ.ਓ. ਕੰਟੇਨਰ ਖਰੀਦਣ ਅਤੇ ਇਨ੍ਹਾਂ ਨੂੰ ਵਰਤੋਂ ਵਿੱਚ ਲਿਆਉਣ ਦੇ ਯੋਗ ਹੋ ਗਏ ਹਾਂ, ਜੋ ਰੇਲਵੇ ਦੀਆਂ ਐਚ.ਬੀ.ਐਲ. ਜ਼ਰੂਰਤਾਂ ਅਨੁਸਾਰ ਢੁੱਕਦੇ ਹਨ ਅਤੇ ਅਸੀਂ 02 ਖਰੀਦ ਪ੍ਰਕਿਰਿਆਵਾਂ ਵਿੱਚ ਤੇਜ਼ੀ ਲਿਆਉਣ ਅਤੇ ਸੁਚਾਰੂ ਖ਼ਰੀਦ ਲਈ ਪੰਜਾਬ ਦੀ ਭਰੋਸੇਮੰਦ ਸੰਸਥਾ ਮਾਰਕਫੈਡ ਦੀਆਂ ਸੇਵਾਵਾਂ ਲੈ ਰਹੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੂਬੇ ਵਿੱਚ ਕਿਤੇ ਵੀ ਆਕਸੀਜਨ ਦੀ ਕਮੀ ਨਾ ਰਹੇ।
ਕੇਂਦਰੀ ਰੇਲਵੇ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਦੀਆਂ ਵਿਸ਼ੇਸ਼ 'ਆਕਸੀਜਨ ਐਕਸਪ੍ਰੈਸ' ਰੇਲ ਗੱਡੀਆਂ, ਜਿਨ੍ਹਾਂ ਨੂੰ ਵੱਖ-ਵੱਖ ਰਾਜਾਂ ਵਿਚ ਤਰਲ ਮੈਡੀਕਲ ਆਕਸੀਜਨ (ਐੱਲ.ਐੱਮ.ਓ.) ਸਪਲਾਈ ਕਰਨ ਲਈ ਚਲਾਇਆ ਜਾ ਰਹੀ ਹੈ, ਨੇ ਤਕਰੀਬਨ 7,900 ਮੀਟ੍ਰਿਕ ਟਨ (ਐਮਟੀ) ਆਕਸੀਜਨ ਸਪਲਾਈ ਕੀਤੀ ਹੈ। ਇਸ ਤਰ੍ਹਾਂ ਹੁਣ ਤੱਕ 12 ਰਾਜਾਂ ਨੂੰ 500 ਟੈਂਕਰ ਭੇਜੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ
ਆਕਸੀਜਨ ਐਕਸਪ੍ਰੈਸ ਟ੍ਰੇਨਾਂ ਨੇ 24 ਅਪ੍ਰੈਲ ਨੂੰ ਮਹਾਰਾਸ਼ਟਰ ਵਿੱਚ 126 ਮੀਟਰਕ ਟਨ ਐਲ.ਐਮ.ਓ. ਦੀ ਸਪਲਾਈ ਦੇ ਨਾਲ ਕੰਮ ਸ਼ੁਰੂ ਕੀਤਾ ਸੀ।ਮੰਤਰਾਲੇ ਨੇ ਇੱਕ ਪ੍ਰੈਸ ਬਿਆਨ ਵਿਚ ਕਿਹਾ ਕਿ ਇਨ੍ਹਾਂ ਰੇਲ ਗੱਡੀਆਂ ਨੇ ਪਿਛਲੇ ਦਿਨਾਂ ਵਿੱਚ ਦੇਸ਼ ਭਰ ਵਿੱਚ 800 ਮੀਟਰਕ ਟਨ ਐਲ.ਐਮ.ਓ. ਦੀ ਸਪਲਾਈ ਕੀਤੀ ਹੈ।
ਰੇਲਵੇ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ “ਦੇਸ਼ ਪਰ ਵਿੱਚ ਘੁੰਮਦੇ ਹੋਏ, ਰੇਲਵੇ ਪੱਛਮ ਵਿਚ ਹਾਪਾ ਅਤੇ ਮੁੰਦਰਾ ਅਤੇ ਪੂਰਬ ਵਿਚ ਰੁੜਕੇਲਾ, ਦੁਰਗਾਪੁਰ, ਟਾਟਾਨਗਰ, ਅੰਗੁਲ ਆਦਿ ਥਾਵਾਂ ਤੋਂ ਆਕਸੀਜਨ ਲਿਆ ਰਿਹਾ ਹੈ ਅਤੇ ਫਿਰ ਇਸ ਨੂੰ ਉਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਤਾਮਿਲਨਾਡੂ, ਹਰਿਆਣਾ, ਆਂਧਰਾ ਪ੍ਰਦੇਸ਼, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਗੁੰਝਲਦਾਰ ਰਸਤਿਆਂ ਰਾਹੀਂ ਰਾਜਾਂ ਵਿਚ ਪਹੁੰਚਾ ਰਿਹਾ ਹੈ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :