ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇੱਕ ਵਾਰ ਫੇਰ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਹੈ। ਪਰ ਇਸ ਵਾਰ ਸੱਦਾ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ‘ਚ ਸ਼ਾਮਲ ਹੋਣ ਦਾ ਦਿੱਤਾ ਗਿਆ ਹੈ। ਇਹ ਇੰਵੀਟੇਸ਼ਨ ਸਿੱਧੂ ਨੂੰ ਇਮਰਾਨ ਦੀ ਪਾਰਟੀ ਤਹਿਰੀਕ--ਇਨਸਾਫ਼ ਵੱਲੋਂ ਭੇਜਿਆ ਗਿਆ ਹੈ।

ਦੱਸ ਦਈਏ ਕਿ ਪਾਰਟੀ ਦੇ ਸੈਨੇਟਰ ਫੇਜ਼ਲ ਜਾਵੇਦ ਨੇ ਇਮਰਾਨ ਦੇ ਕਹਿਣ ‘ਤੇ ਨਵਜੋਤ ਸਿੱਧੂ ਨਾਲ ਫੋਨ ‘ਤੇ ਗੱਲ ਕੀਤੀ ਅਤੇ ਉਸ ਨੂੰ ਪਾਕਿਸਤਾਨ ਵੱਲੋਂ ਲਾਂਘੇ ਦੇ ਉਦਘਾਟਨ ‘ਚ ਸ਼ਾਮਲ ਹੋਣ ਲਈ ਕਿਹਾ। ਇਸ ਦੇ ਨਾਲ ਹੀ ਅਜੇ ਤਕ ਇਹ ਸਾਫ਼ ਨਹੀਂ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਪਾਕਿ ਦਾ ਇਹ ਸੱਦਾ ਕਬੂਲ ਕੀਤਾ ਹੈ ਜਾਂ ਨਹੀਂ।


ਇਹ ਪ੍ਰੋਗ੍ਰਾਮ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦੀ ਸ਼ੁਰੂਆਤ ਮੌਕੇ ਹੋਣਾ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਭਾਰਤ ਤੋਂ ਇਸ ਪ੍ਰੋਗ੍ਰਾਮ ਦਾ ਹਿੱਸਾ ਬਣਨਗੇ। ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਨਵਜੋਤ ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਦੇ ਪ੍ਰਧਾਨ ਮੰਤਰੀ ਬਣਨ ਦੌਰਾਨ ਪਾਕਿ ਦੌਰੇ ‘ਤੇ ਗਏ ਸੀ। ਜਿਸ ਤੋਂ ਬਾਅਦ ਸਿੱਧੂ ਨੂੰ ਆਲੋਚਨਾ ਦਾ ਪਾਤਰ ਬਣਨਾ ਪਿਆ ਸੀ।