ਪੜਚੋਲ ਕਰੋ

ਭਾਰਤ 'ਚ ਸ਼ਰਨ ਲੈਣ ਆਏ ਬਲਦੇਵ ਕੁਮਾਰ ਬਾਰੇ ਪਾਕਿ ਦੇ ਖ਼ਾਲਿਸਤਾਨ ਸਮਰਥਕ ਗੋਪਾਲ ਚਾਵਲਾ ਦਾ ਵੱਡਾ ਦਾਅਵਾ

ਗੋਪਾਲ ਚਾਵਲਾ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਦਾ ਵਪਾਰ ਬਲਦੇਵ ਕੁਮਾਰ ਪਾਕਿਸਤਾਨ ਵਿੱਚ ਕਰਦੇ ਸੀ, ਹੁਣ ਉਹੀ ਪਵਾਰ ਭਾਰਤ ਵਿੱਚ ਕਰਕੇ ਦਿਖਾਉਣ ਕਿਉਂਕਿ ਸਿੱਖ ਹੋਣ ਕਰਕੇ ਉਨ੍ਹਾਂ ਨੂੰ ਪਾਕਿਸਤਾਨ ਵਿੱਚ ਛੱਡ ਦਿੱਤਾ ਜਾਂਦਾ ਸੀ ਪਰ ਭਾਰਤ ਨੇ ਨਹੀਂ ਬਖਸ਼ਣਾ। ਹਾਲਾਂਕਿ ਚਾਵਲਾ ਨੇ ਇਸ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਕਿ ਬਲਦੇਵ ਕੁਮਾਰ ਪਾਕਿਸਤਾਨ ਵਿੱਚ ਕੀ ਵਪਾਰ ਕਰਦੇ ਸੀ।

ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਆਪਣਾ ਦੇਸ਼ ਛੱਡ ਕੇ ਹੁਣ ਪੰਜਾਬ ਦੇ ਸ਼ਹਿਰ ਖੰਨਾ ਵਿੱਚ ਆਪਣੇ ਸਹੁਰੇ ਘਰ ਰਹਿ ਰਹੇ ਹਨ। ਉਨ੍ਹਾਂ ਮੀਡੀਆ ਵਿੱਚ ਇਲਜ਼ਾਮ ਲਾਏ ਹਨ ਕਿ ਪਾਕਿਸਤਾਨ ਵਿੱਚ ਸਿੱਖ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ, ਇਸ ਲਈ ਉਨ੍ਹਾਂ ਨੂੰ ਭਾਰਤ ਵਿੱਚ ਸ਼ਰਨ ਦਿੱਤੀ ਜਾਵੇ। ਉਨ੍ਹਾਂ 'ਦੇ ਇਲਜ਼ਾਮਾਂ 'ਤੇ ਪਾਕਿਸਤਾਨ 'ਚ ਰਹਿੰਦੇ ਖਾਲਿਸਤਾਨ ਸਮਰਥਕ ਤੇ ਅੱਤਵਾਦੀ ਹਾਫਿਜ਼ ਸਈਦ ਨਾਲ ਨਜ਼ਦੀਕੀਆਂ ਕਾਰਨ ਸੁਰਖ਼ੀਆ ’ਚ ਆਏ ਗੋਪਾਲ ਸਿੰਘ ਚਾਵਲਾ ਨੇ ਸੋਸ਼ਲ ਮੀਡਿਆ ਰਾਹੀਂ ਵੀਡਿਓ ਜਾਰੀ ਕਰ ਇਨ੍ਹਾਂ ਸਾਰੇ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਦੱਸਿਆ ਹੈ।

ਗੋਪਾਲ ਚਾਵਲਾ ਨੇ ਕਿਹਾ ਕਿ ਇੱਥੇ ਰਹਿੰਦੇ ਸਾਰੇ ਸਿੱਖ ਪੂਰੀ ਤਰ੍ਹਾਂ ਸੁਰੱਖਿਅਤ ਹਨ ਤੇ ਪਾਕਿਸਤਾਨ ਸਰਕਾਰ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੰਦੀ ਹੈ। ਚਾਵਲਾ ਨੇ ਕਿਹਾ ਕਿ ਪਾਕਿਸਤਾਨ ਦੇ ਸਾਬਕਾ ਵਿਧਾਇਕ ਰਹੇ ਬਲਦੇਵ ਕੁਮਾਰ ਭਾਰਤ ਵਿੱਚ ਸ਼ਰਨ ਲੈਣ ਲਈ ਇਹ ਝੂਠ ਬੋਲ ਰਹੇ ਹਨ। ਉਨ੍ਹਾਂ ਬਲਦੇਵ ਕੁਮਾਰ ਨੂੰ ਅਪੀਲ ਕੀਤੀ ਕਿ ਜੇ ਉਹ ਭਾਰਤ ਵਿੱਚ ਰਹਿਣਾ ਚਾਹੁੰਦੇ ਹਨ ਤਾਂ ਸਿੱਖਾਂ ਸਬੰਧੀ ਕੋਈ ਗ਼ਲਤ ਬਿਆਨਬਾਜ਼ੀ ਕਰਕੇ ਸ਼ਰਨ ਨਾ ਲੈਣ।

ਗੋਪਾਲ ਚਾਵਲਾ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਦਾ ਵਪਾਰ ਬਲਦੇਵ ਕੁਮਾਰ ਪਾਕਿਸਤਾਨ ਵਿੱਚ ਕਰਦੇ ਸੀ, ਹੁਣ ਉਹੀ ਪਵਾਰ ਭਾਰਤ ਵਿੱਚ ਕਰਕੇ ਦਿਖਾਉਣ ਕਿਉਂਕਿ ਸਿੱਖ ਹੋਣ ਕਰਕੇ ਉਨ੍ਹਾਂ ਨੂੰ ਪਾਕਿਸਤਾਨ ਵਿੱਚ ਛੱਡ ਦਿੱਤਾ ਜਾਂਦਾ ਸੀ ਪਰ ਭਾਰਤ ਨੇ ਨਹੀਂ ਬਖਸ਼ਣਾ। ਹਾਲਾਂਕਿ ਚਾਵਲਾ ਨੇ ਇਸ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਕਿ ਬਲਦੇਵ ਕੁਮਾਰ ਪਾਕਿਸਤਾਨ ਵਿੱਚ ਕੀ ਵਪਾਰ ਕਰਦੇ ਸੀ।

ਇਸ ਦੇ ਨਾਲ ਹੀ ਚਾਵਲਾ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਕੇ ਪਾਕਿਸਤਾਨ ਸਰਕਾਰ ਨੇ ਸਿੱਖ ਧਰਮ ਦਾ ਹਮਾਇਤੀ ਹੋਣ ਦਾ ਸਬੂਤ ਦਿੱਤਾ ਹੈ। ਇੱਥੇ ਆਉਣ ਲਈ ਜੋ 20 ਡਾਲਰ ਫੀਸ ਰੱਖੀ ਹੈ, ਉਹ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਨਹੀਂ। ਇੱਥੋਂ ਦੀ ਸਰਕਾਰ ਨੇ 1100 ਏਕੜ ਜ਼ਮੀਨ ਖ਼ਰੀਦੀ ਤੇ ਹੋਰ ਵਿਕਾਸ ਕਰਵਾਏ ਹਨ ਤੇ ਇਸ ਅਧਾਰ ’ਤੇ ਇਹ ਫੀਸ ਬਿਲਕੁਲ ਜਾਇਜ਼ ਹੈ।

ਚਾਵਲਾ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਜੇ ਕੋਈ ਗਰੀਬ ਵਿਅਕਤੀ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਉਣਾ ਚਾਹੁੰਦਾ ਹੈ ਪਰ ਉਹ 20 ਡਾਲਰ ਫੀਸ ਨਹੀਂ ਦੇ ਸਕਦਾ ਤਾਂ ਉਹ ਇੱਥੇ ਆ ਕੇ ਇੱਕ ਫਾਰਮ ਭਰੇ, ਉਸ ਦੀ ਫੀਸ ਦਾ ਪੈਸਾ ਉਨ੍ਹਾਂ ਵੱਲੋਂ ਅਦਾ ਕੀਤਾ ਜਾਏਗਾ।

ਟਾਪ ਹੈਡਲਾਈਨ

Mansa 'ਚ 35 ਸਾਲਾ ਨੌਜਵਾਨ ਦੀ ਮੌਤ ਮਗਰੋਂ ਹੰਗਾਮਾ, ਪਰਿਵਾਰ ਨੇ ਲਾਇਆ ਧਰਨਾ, ਪੁਲਿਸ ਨੇ ਦੱਸਿਆ ਕਤਲ ਦਾ ਮਾਮਲਾ
Mansa 'ਚ 35 ਸਾਲਾ ਨੌਜਵਾਨ ਦੀ ਮੌਤ ਮਗਰੋਂ ਹੰਗਾਮਾ, ਪਰਿਵਾਰ ਨੇ ਲਾਇਆ ਧਰਨਾ, ਪੁਲਿਸ ਨੇ ਦੱਸਿਆ ਕਤਲ ਦਾ ਮਾਮਲਾ
Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, 'ਕਾਂਗਰਸ' ਦੀ ਸਾਬਕਾ ਪ੍ਰਧਾਨ ਨੂੰ 'ਆਪ' ਨੇ ਦਿੱਤੀ ਅਹਿਮ ਜ਼ਿੰਮੇਵਾਰੀ; ਸੰਭਾਲਿਆ ਇਹ ਅਹੁਦਾ...
ਪੰਜਾਬ ਸਿਆਸਤ ਤੋਂ ਵੱਡੀ ਖਬਰ, 'ਕਾਂਗਰਸ' ਦੀ ਸਾਬਕਾ ਪ੍ਰਧਾਨ ਨੂੰ 'ਆਪ' ਨੇ ਦਿੱਤੀ ਅਹਿਮ ਜ਼ਿੰਮੇਵਾਰੀ; ਸੰਭਾਲਿਆ ਇਹ ਅਹੁਦਾ...
Punjab Elections 2027 : ਪੰਜਾਬ ਸਮੇਤ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਦਾ ਵੱਡਾ ਫ਼ੈਸਲਾ
Punjab Elections 2027 : ਪੰਜਾਬ ਸਮੇਤ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਦਾ ਵੱਡਾ ਫ਼ੈਸਲਾ
Punjab Assembly Session ਦੇ ਆਖਰੀ ਦਿਨ ਜ਼ਬਰਦਸਤ ਹੰਗਾਮਾ,  ਖਹਿਰਾ ਅਤੇ ਸਰਬਜੀਤ ਮਾਣੂੰਕੇ ਵਿਚਾਲੇ ਤਿੱਖੀ ਬਹਿਸ
Punjab Assembly Session ਦੇ ਆਖਰੀ ਦਿਨ ਜ਼ਬਰਦਸਤ ਹੰਗਾਮਾ,  ਖਹਿਰਾ ਅਤੇ ਸਰਬਜੀਤ ਮਾਣੂੰਕੇ ਵਿਚਾਲੇ ਤਿੱਖੀ ਬਹਿਸ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gold Price : 2027 ਤੱਕ ਸੋਨੇ ਦੀਆਂ ਕੀਮਤਾਂ ਛੂਹ ਸਕਦੀਆਂ ਹਨ ਅਸਮਾਨ! 10 ਗ੍ਰਾਮ ਦਾ ਭਾਅ ਜਾਣ ਕੇ ਹੋ ਜਾਓਗੇ ਹੈਰਾਨ
Gold Price : 2027 ਤੱਕ ਸੋਨੇ ਦੀਆਂ ਕੀਮਤਾਂ ਛੂਹ ਸਕਦੀਆਂ ਹਨ ਅਸਮਾਨ! 10 ਗ੍ਰਾਮ ਦਾ ਭਾਅ ਜਾਣ ਕੇ ਹੋ ਜਾਓਗੇ ਹੈਰਾਨ
Recharge Price Hike : ਇਸ ਕੰਪਨੀ ਨੇ ਮਹਿੰਗਾ ਕੀਤਾ ਰੀਚਾਰਜ ਪਲਾਨ! ਹੁਣ ਗਾਹਕਾਂ ਨੂੰ ਦੇਣੇ ਪੈਣਗੇ ਇੰਨੇ ਪੈਸੇ
Recharge Price Hike : ਇਸ ਕੰਪਨੀ ਨੇ ਮਹਿੰਗਾ ਕੀਤਾ ਰੀਚਾਰਜ ਪਲਾਨ! ਹੁਣ ਗਾਹਕਾਂ ਨੂੰ ਦੇਣੇ ਪੈਣਗੇ ਇੰਨੇ ਪੈਸੇ
Mansa 'ਚ 35 ਸਾਲਾ ਨੌਜਵਾਨ ਦੀ ਮੌਤ ਮਗਰੋਂ ਹੰਗਾਮਾ, ਪਰਿਵਾਰ ਨੇ ਲਾਇਆ ਧਰਨਾ, ਪੁਲਿਸ ਨੇ ਦੱਸਿਆ ਕਤਲ ਦਾ ਮਾਮਲਾ
Mansa 'ਚ 35 ਸਾਲਾ ਨੌਜਵਾਨ ਦੀ ਮੌਤ ਮਗਰੋਂ ਹੰਗਾਮਾ, ਪਰਿਵਾਰ ਨੇ ਲਾਇਆ ਧਰਨਾ, ਪੁਲਿਸ ਨੇ ਦੱਸਿਆ ਕਤਲ ਦਾ ਮਾਮਲਾ
Bank News : ਕੀ ਵਿਕਣ ਜਾ ਰਿਹਾ ਹੈ ਇਹ ਬੈਂਕ? ਗਾਹਕਾਂ ਤੇ ਨਿਵੇਸ਼ਕਾਂ ਲਈ ਆਈ ਵੱਡੀ ਖ਼ਬਰ, ਬੈਂਕ ਨੇ ਦੱਸੀ ਸੱਚਾਈ
Bank News : ਕੀ ਵਿਕਣ ਜਾ ਰਿਹਾ ਹੈ ਇਹ ਬੈਂਕ? ਗਾਹਕਾਂ ਤੇ ਨਿਵੇਸ਼ਕਾਂ ਲਈ ਆਈ ਵੱਡੀ ਖ਼ਬਰ, ਬੈਂਕ ਨੇ ਦੱਸੀ ਸੱਚਾਈ
Political News: ਸੀਨੀਅਰ ਕਾਂਗਰਸ ਆਗੂ ਦੀ ਦਰਦਨਾਕ ਮੌਤ, ਹੁਣ ਮਾਮਲੇ 'ਚ ਵੱਡਾ ਖੁਲਾਸਾ, ਪੁੱਤਰ ਬੋਲਿਆ- ਬ੍ਰੇਨ ਸਟ੍ਰੋਕ ਨਹੀਂ ਹੋਇਆ, ਦੋਸਤ ਦੇ ਫਲੈਟ ਦੀ ਬਾਲਕੋਨੀ ਤੋਂ ਹੇਠਾਂ ਡਿੱਗੇ...
ਸੀਨੀਅਰ ਕਾਂਗਰਸ ਆਗੂ ਦੀ ਦਰਦਨਾਕ ਮੌਤ, ਹੁਣ ਮਾਮਲੇ 'ਚ ਵੱਡਾ ਖੁਲਾਸਾ, ਪੁੱਤਰ ਬੋਲਿਆ- ਬ੍ਰੇਨ ਸਟ੍ਰੋਕ ਨਹੀਂ ਹੋਇਆ, ਦੋਸਤ ਦੇ ਫਲੈਟ ਦੀ ਬਾਲਕੋਨੀ ਤੋਂ ਹੇਠਾਂ ਡਿੱਗੇ...
Instagram 'ਤੇ ਹੁਣ 90 ਮਿੰਟ ਤੱਕ ਦੀਆਂ ਵੀਡੀਓਜ਼ ! YouTube ਨੂੰ ਟੱਕਰ ਦੇਣ ਦੀ ਤਿਆਰੀ, ਜਾਣੋ ਨਵਾਂ ਫੀਚਰ
Instagram 'ਤੇ ਹੁਣ 90 ਮਿੰਟ ਤੱਕ ਦੀਆਂ ਵੀਡੀਓਜ਼ ! YouTube ਨੂੰ ਟੱਕਰ ਦੇਣ ਦੀ ਤਿਆਰੀ, ਜਾਣੋ ਨਵਾਂ ਫੀਚਰ
Sri Guru Ram Das Ji ਦੇ ਪ੍ਰਕਾਸ਼ ਪੁਰਬ ਮੌਕੇ ਲੱਖਾਂ ਸੰਗਤਾਂ ਹੋਈਆਂ ਨਤਮਸਤਕ, ਫੁੱਲਾਂ ਨਾਲ ਸਜਿਆ ਸ੍ਰੀ ਹਰਿਮੰਦਰ ਸਾਹਿਬ 
Sri Guru Ram Das Ji ਦੇ ਪ੍ਰਕਾਸ਼ ਪੁਰਬ ਮੌਕੇ ਲੱਖਾਂ ਸੰਗਤਾਂ ਹੋਈਆਂ ਨਤਮਸਤਕ, ਫੁੱਲਾਂ ਨਾਲ ਸਜਿਆ ਸ੍ਰੀ ਹਰਿਮੰਦਰ ਸਾਹਿਬ 
Health Tips : ਖਾਣਾ ਖਾਂਦੇ ਸਮੇਂ ਵਾਰ-ਵਾਰ ਕੱਟੀ ਜਾਂਦੀ ਹੈ ਜੀਭ ? ਕਿਤੇ ਇਸ ਬਿਮਾਰੀ ਦਾ ਸੰਕੇਤ ਤਾਂ ਨਹੀਂ, ਜਾਣੋ ਕਾਰਨ
Health Tips : ਖਾਣਾ ਖਾਂਦੇ ਸਮੇਂ ਵਾਰ-ਵਾਰ ਕੱਟੀ ਜਾਂਦੀ ਹੈ ਜੀਭ ? ਕਿਤੇ ਇਸ ਬਿਮਾਰੀ ਦਾ ਸੰਕੇਤ ਤਾਂ ਨਹੀਂ, ਜਾਣੋ ਕਾਰਨ
Embed widget